ਬਸ ਕਰ ਕਮਲਿਆ ਬਸ ਕਰ
ਹੁਣ ਮੋੜ ਕਲਮ ਦਾ ਘੋੜਾ
ਸਾਰੀ ਉਮਰ ਦੁੱਖ ਨਹੀਂ ਮੁੱਕਣੇ
ਹੁਣ ਵਰਕਾ ਰਹਿ ਗਿਆ ਥੋੜਾ
ਵਹਿਮ ਐ ਇਹ ਤਾਂ ਸਭ ਸਿਆਣਿਆ ਨੂੰ ਪਤਾ
ਬੜਾ ਕੁੱਝ ਐ ਜੋ ਬਸ ਸਿਰ੍ਹਾਣਿਆਂ ਨੂੰ ਪਤਾ
ਕਾਸ਼ ਫਿਰ ਕੋਈ ਛੋੜ ਕਰ ਚਲਾ ਜਾਏ ਮੁਹੱਬਤ ਕਰਕੇ
ਸੁਨਾ ਹੈ ਦਰਦ ਹੀ ਦਰਦ ਕੋ ਕਾਟਤਾ ਹੈ
ਰੋਏ ਨਹੀਂ ਪਿਆਰ ਚ ਪਰੋਏ ਸੀ
ਪਾਗਲ ਨਹੀਂ ਸੀ ਕਰ ਦਿੱਤੇ ਗਏ ਸੀ
ਰੋਏ ਨਹੀਂ ਪਿਆਰ ਚ ਪਰੋਏ ਸੀ
ਪਾਗਲ ਨਹੀਂ ਸੀ ਕਰ ਦਿੱਤੇ ਗਏ ਸੀ
ਦੋ ਅੱਖਰ ਦੇ ਹੇਰ ਫੇਰ ਅੰਦਰ
ਤੇਰਾ ਮੇਰਾ ਵਿਸਤਾਰ ਰਿਹਾ
ਤੂੰ ਹੱਸਦਿਆਂ ਵਿਚਕਾਰ ਰਹੀ
ਮੈਂ ਹਾਦਸਿਆਂ ਵਿਚਕਾਰ ਰਿਹਾ
ਚਿਹਰੇ ਤੇ ਹਾਸੇ ਨੇ
ਮੈਂ ਫਿਰ ਕਿੳੁ ਮੋਨ ਹਾਂ
ਸਭ ਜਾਣਦੇ ਨੇ ਮੈਨੂੰ
ਮੈੰ ਹੀ ਨਾ ਜਾਣ ਸਕਾ ਕਿ ਮੈੰ ਕੋਣ ਹਾਂ
ਮੈਂ ਕਈਆਂ ਨਾਲੋਂ ਨੀਵਾਂ ਹਾਂ
ਇਸ ਕਰਕੇ ਲੋਕੀ ਹੱਸਦੇ ਨੇ
ਮੈਨੂੰ ਮਤਲਬ ਵੇਲੇ ਵਰਤ ਲੈਂਦੇ
ਕੰਮ ਕੱਢ ਕੇ ਮਾੜਾ ਦੱਸਦੇ ਨੇ
ਅੱਜ ਪੁਰਾਣੀ ਪੇਟੀ ਚੋਂ
ਤੇਰੀਆਂ ਯਾਦਾਂ ਕੱਢ ਕੇ
ਧੁੱਪੇ ਪਾਈਆਂ ਨੇ
ਅੱਖਾਂ ਭਰ ਆਈਆਂ ਨੇ
ਦੁਖੀ ਸੀ
ਤਾਂਹੀ ਤੋੜ ਲਿਆ
ਆਪਣੇ ਆਪ ਨੂੰ ਅੰਦਰੋਂ
ਪਰ ਉਹਦੇ ਨਾਲੋ ਨਹੀਂ
ਅੱਜ ਤੱਕ ਜਦੋਂ ਵੀ ਦਿਲ ਦੀ ਸੁਣੀ ਏ
ਹਮੇਸ਼ਾ ਸੱਟ ਹੀ ਖਾਧੀ ਏ
ਬਹੁਤ ਸ਼ਾਂਤੀ ਨਾਲ ਕੱਟ ਰਹੀ ਸੀ ਜ਼ਿੰਦਗੀ
ਤੇ ਪਿਆਰ ਦਾ ਤੂਫ਼ਾਨ ਐਸਾ ਆਇਆ ਕੇ
ਸਭ ਕੁੱਝ ਉਜਾੜ ਗਿਆ
ਜਦੋਂ ਦਿਲ ਬਹੁਤ ਹੀ
ਉਦਾਸ ਹੁੰਦਾ ਏ
ੳਦੋਂ ਤੇਰੀ ਕਮੀ ਦਾ
ਇਹਸਾਸ ਹੁੰਦਾ ਏ
ਮੇਰੇ ਦਿਲ ਤੇ ਲੱਗੀਆਂ ਚੋਟਾਂ ਦੇ ਤਾਂ
ਸੱਜਣਾਂ ਦਰਦ ਅਵੱਲੇ ਆ
ਉਂਜ ਰੌਣਕ ਸਾਡੇ ਚੇਹਰੇ ਤੇ
ਜੇ ਸੱਚ ਦੱਸਾਂ ਤਾਂ ਦਿਲ ਤੋਂ ਬਹੁਤ ਇਕੱਲੇ ਆਂ
ਸੋਹ ਤੇਰੀ ਤੇਰਾ ਆਖਿਆ ਅਲਵਿਦਾ
ਮੇਰੇ ਹਾਸਿਆਂ ਦੀ ਉੱਮਰ ਨੂੰ
ਸੁਨਸਾਨ ਕਰ ਗਿਆ
ਸ਼ਹਿਰ ਤੇਰੇ ਦੀ ਮਿੱਟੀ ਨੂੰ ਵੀ ਸਿਜਦੇ ਆ
ਜਦੋਂ ਵੀ ਲੰਘਾ ਨੈਣ ਹਮੇਸ਼ਾ ਭਿਜਦੇ
ਸ਼ਹਿਰ ਤੇਰੇ ਦੀ ਮਿੱਟੀ ਨੂੰ ਵੀ ਸਿਜਦੇ ਆ
ਜਦੋਂ ਵੀ ਲੰਘਾ ਨੈਣ ਹਮੇਸ਼ਾ ਭਿਜਦੇ
ਰਾਤ ਸਾਰੀ ਲੰਗ ਜਾਂਦੀ ਏ
ਦੁੱਖ ਸੁੱਖ ਫੋਲਣ ਨੂੰ
ਤੇਰੇ 7 ਸਾਲ ਹੀ ਕਾਫੀ ਸੀ
ਮੇਰੀ ਜ਼ਿੰਦਗੀ ਰੋਲਣ ਨੂੰ
ਭਾਵੇ ਇਹ ਖੁਸ਼ੀਆਂ ਵਾਂਗ
ਮੈਨੂੰ ਕਿਸੇ ਨਾਲ ਖੁੱਲਣ ਨਹੀਂ ਦਿੰਦੇ
ਪਰ ਦਰਦ ਵੀ ਚੰਗੇ ਦੋਸਤ ਨੇ ਮੇਰੇ
ਜੋ ਮੈਨੂੰ ਰੱਬ ਭੁੱਲਣ ਨਹੀਂ ਦਿੰਦੇ
ਮਿੱਠਾ ਸੀ ਜੋ ਪਾਣੀ ਉਹ ਖਾਰਾ ਹੋ ਗਿਆ
ਵੇਖ ਪਿਆਰ ਮੇਰਾ ਕਿੰਨਾ ਬੇ-ਸਹਾਰਾ ਹੋ ਗਿਆ
ਜ਼ਖ਼ਮੀ ਹੋੲਿਆ ਕੀ ਲਿਖ਼ਦਾ ਮੈਂ ਸੱਜਣਾਂ ਦੇ ਬਾਰੇ
ਕਾਤਿਲ ਨਿੱਕਲੇ ਮੇਰੇ ਮੈਨੂੰ ਜਾਨ ਤੋਂ ਜੋ ਪਿਆਰੇ
ਪੋਟਾ ਪੋਟਾ ਵਿੰਨ੍ਹੇ ਆਂ
ਫਿਰ ਵੀ ਸੀਸਾਂ ਦਿੰਨੇ ਆਂ
ਪੁੱਛਦੇ ਓ ਕਿ ਰੋਗੀ ਏ
ਕੀ ਕਹੀਏ ਕਿ ਕਿੰਨੇ ਆਂ
ਬੰਜਰ ਜ਼ਮੀਨ ਵਰਗਾ ਹੋ ਗਿਆ ਹੈ ਦਿਲ ਹੁਣ
ਚਾਹ ਕੇ ਵੀ ਇਸ ਚ ਕੋਈ ਖੁਸ਼ੀ ਨਹੀਂ ਉੱਗਦੀ
ਫਿੱਕਰ ਨਾ ਕਰ ਦੋਸਤਾਂ
ਮੈਂ ਠੀਕ ਹੁੰਦਾ ਜਾ ਰਿਹਾ
ਹੌਲੀ ਹੌਲੀ ਮੌਤ ਦੇ
ਨਜਦੀਕ ਹੁੰਦਾ ਜਾ ਰਿਹਾ
ਅੱਖਾਂ ਦੀ ਕੈਦ ਵਿਚ ਸੀ ਹੰਜੂ
ਤੇਰੀ ਯਾਦ ਆਈ ਤੇ
ਜ਼ਮਾਨਤ ਹੋ ਗਈ
ਹੋ ਸਕੇ ਤਾਂ ਦੂਰ ਹੀ ਰਹੀਂ ਮੇਰੇ ਤੋਂ
ਟੁੱਟਿਆ ਹੋਇਆ ਕੱਚ ਹਾਂ ਕਿਤੇ ਚੁੱਭ ਨਾ ਜਾਵਾਂ
ਦਰਦ ਦੀ ਕਿਤਾਬ ਏ ਮੇਰੀ ਜ਼ਿੰਦਗੀ
ਖੁਸ਼ੀਆਂ ਨਾਲ ਨਰਾਜ਼ ਏ ਮੇਰੀ ਜ਼ਿੰਦਗੀ
ਹੁਣ ਤੱਕ ਆਪਣੀ ਜ਼ਿੰਦਗੀ ਚ ਬਹੁਤ ਠੋਕਰਾਂ ਖਾ ਚੁੱਕਾ ਹਾਂ ਮੈਂ
ਸ਼ਾਇਦ ਜ਼ਿੰਦਗੀ ਦੇ ਆਖਰੀ ਮੁਕਾਮ ਤੇ ਆ ਚੁੱਕਾ ਹਾਂ ਮੈਂ
ਅੱਖਾਂ ਭਰੀਆਂ ਜੁਬਾਨ ਚੁੱਪ ਤੇ
ਰੂਹ ਚੀਕ ਰਹੀ ਹੈ
ਤੈਨੂੰ ਤੇ ਪਤਾ ਹੀ ਨਹੀਂ ਹੋਣਾ
ਮੇਰੇ ਤੇ ਕੀ ਬੀਤ ਰਹੀ ਹੈ
ਅੱਖਾਂ ਭਰੀਆਂ ਜੁਬਾਨ ਚੁੱਪ ਤੇ
ਰੂਹ ਚੀਕ ਰਹੀ ਹੈ
ਤੈਨੂੰ ਤੇ ਪਤਾ ਹੀ ਨਹੀਂ ਹੋਣਾ
ਮੇਰੇ ਤੇ ਕੀ ਬੀਤ ਰਹੀ ਹੈ
ਤੈਨੂੰ ਖਬਰ ਨਾ ਕੋਈ
ਤੈਨੂੰ ਕਦਰ ਨਾ ਕੋਈ
ਅੱਖੀਆਂ ਦੇ ਓਹਲੇ ਬਹਿ ਕੇ
ਅੱਖ ਮੇਰੀ ਕਦ ਕਦ ਰੋਈ
ਅਸੀਂ ਤਾਂ ਨਾਂ ਸਮਝ ਹਾਂ
ਕੀ ਸਮਝਾ ਗੇ ਮੁਹੱਬਤ ਦੇ ਅਸੂਲ
ਬੱਸ ਤੈਨੂੰ ਚਾਹਿਆ ਸੀ
ਤੈਨੂੰ ਚਾਹੁੰਦੇ ਹਾਂ ਤੇ
ਤੈਨੂੰ ਹੀ ਚਾਹਾਂਗੇ
ਟੁੱਟੇ ਟੁੱਟੇ ਸੁਪਨੇ
ਟੁੱਟਾ ਜਿਹਾ ਦਿਲ
ਕਿਉ ਲੱਭਦੀ ਫਿਰਦੀ ਏ
ਹੁਣ ਜ਼ਮੀਨ ਅਸਮਾਨ ਤੇ ਸਿਤਾਰਿਆ ਚ ਮੈਨੂੰ
ਜੇ ਤੇਰੇ ਦਿੱਲ ਵਿੱਚ ਨਹੀ
ਤਾਂ ਫੇਰ ਕਿਤੇ ਵੀ ਨਹੀ
ਸਭ ਤੋ ਔਖਾ ਸਮਾਂ ਜਦੋਂ
ਦਿਲ 'ਚ ਹਜ਼ਾਰ ਗੱਲਾ ਹੋਣ ਪਰ
ਉਹਨਾ ਨੂੰ ਸਾਝਾ ਕਰਨ ਵਾਲਾ
ਕੋਈ ਨਾ ਹੋਵੇ
ਸਭ ਤੋ ਔਖਾ ਸਮਾਂ ਜਦੋਂ
ਦਿਲ 'ਚ ਹਜ਼ਾਰ ਗੱਲਾ ਹੋਣ ਪਰ
ਉਹਨਾ ਨੂੰ ਸਾਝਾ ਕਰਨ ਵਾਲਾ
ਕੋਈ ਨਾ ਹੋਵੇ
ਹੁਣ ਖਵਾਬ ਸਜਾਉਣੇ ਛੱਡੇ ਆ
ਐਸੇ ਫੱਟ ਇਸ਼ਕੇ ਦੇ ਤੇਰੇ ਹੱਥੋਂ ਵੱਜੇ ਆ
ਤੇਰਾ ਜ਼ਿਕਰ ਕੀ ਸੀ ਹੋਣਾ ਜੇ ਦਿਲ ਵਿੱਚ ਨਾ ਰਹੀ ਹੁੰਦੀ
ਇੱਦਾ ਨਹੀਂ ਸੀ ਰੁਲਦੇ ਜੇ ਨਾ ਜ਼ਿੰਦਗੀ ਚੋਂ ਗਈ ਹੁੰਦੀ
ਹੱਥ ਛੱਡ ਵੀ ਹੁੰਦਾ ਨੀ ਸਮੇਂ ਪੁਰਾਣੇ ਬੀਤੇ ਦਾ
ਪਛਤਾਵਾ ਹੰਦਾ ਏ
ਇੱਕ ਰੂਹ ਨਾਲ ਵਾਅਦਾ ਕੀਤੇ ਦਾ
ਕਿਉਂ ਛੱਡ ਜਾਂਦੇ ਨੇ ਉਹ
ਜਿਨ੍ਹਾਂ ਬਿਨਾਂ ਅਸੀ ਜੀਅ ਨਹੀਂ ਸਕਦੇ
ਤੇਰਾ ਪਿਆਰ ਵੀ ਮੇਰੀ ਜ਼ਿੰਦਗੀ ਦਾ ਇਕ ਮੋੜ ਸੀ
ਮੈਨੂੰ ਤੇਰੀ ਨਹੀਂ ਸ਼ਾਇਦ ਹੰਜੂਆਂ ਦੀ ਲੋੜ ਸੀ
ਅੰਦਰੋਂ ਟੁੱਟੇ ਹੋਏ ਆ
ਬਸ ਇਕ ਮੁਸਕੁਰਾਹਟ ਵਾਲਾ
ਨਕਾਬ ਪਾ ਕੇ ਤੁਰਦੇ ਆਂ
ਅੱਧੀ ਰਾਤ ਉਡੀਕਾਂ ਪਿੱਛੋਂ ਜਦ
ਮੈ ਘਰ ਦੇ ਬੂਹੇ ਢੋਏ
ਮੈ ਤੇ ਮੇਰਾ ਕਮਰਾ ਦੋਵੇਂ
ਦਿਨ ਚੜ੍ਹਦੇ ਤੱਕ ਰੱਜ ਕੇ ਰੋਏ
ਕਾਸ਼ ਮੁੱਕਜੇ ਸਫ਼ਰ
ਹੁਣ ਥੱਕ ਗਈ ਹੈ ਜ਼ਿੰਦਗੀ
ਅੱਜ ਪੱਥਰ ਜੋ ਹੋਇਆ ਏ
ਕਦੇ ਕੱਚ ਜਿਹਾ ਸੀ
ਬੇਈਮਾਨ ਦੀ ਅੱਖ 'ਚੋਂ ਜੋ ਚੋਇਆ
ਏ ਇਹ ਵੀ ਉਹਦਾ ਸੱਚ ਜਿਹਾ ਸੀ
ਬਸ ਇੱਕ ਹੀ ਸਵਾਲ ਪੁੱਛਦੀ ਹੈ
ਮੇਰੇ ਤੋਂ ਇਹ ਜ਼ਿੰਦਗੀ
ਸਭ ਦਾ ਸਾਥ ਨਿਭਾਉਣ ਵਾਲੇ
ਖੁਦ ਕਿਉਂ ਇੱਕਲੇ ਰਹਿ ਜਾਂਦੇ ਨੇ
ਲੰਘਦਾ ਲੰਘਦਾ ਅੱਜ
ਉਹਦੇ ਸ਼ਹਿਰ ਵਿਚੋਂ ਲੰਘਿਆ
ਇੰਜ਼ ਤੂਫ਼ਾਨ ਜਿਹਾ ਬਣਿਆ
ਸੀ ਅਸਮਾਨ ਚ
ਜਿਵੇਂ ਉਹਦਾ ਸ਼ਹਿਰ ਵੀ
ਮੇਰਾ ਵੈਰੀ ਹੋਵੇ
ਦਿਲ ਕੀਤਾ ਤਾਂ ਬੁਲਾ ਲਵੀਂ
ਮੈਂ ਕਿਹੜਾ ਵਕਤ ਆਂ
ਜਿਹਨੇ ਮੁੜਕੇ ਨੀ ਆਉਣਾ
ਤੂੰ ਗਈ ਵੀ ਤਾਂ
ੲਿਸ ਤਰ੍ਹਾਂ ਗਈ ਜ਼ਿੰਦਗੀ 'ਚੋਂ
ਅਚਾਨਕ ਚਲੀ ਜਾਵੇ ਯਾਦਾਸ਼ਤ ਜਿਵੇਂ
ਤੇ ਸਾਰੀ ਦੁਨੀਆਂ ਅਜਨਬੀ ਹੋ ਜਾਵੇ
ਰੋਕਣ ਦੀ ਕੋਸ਼ਿਸ਼ ਤਾਂ
ਬਹੁਤ ਕੀਤੀ ਪਲਕਾਂ ਨੇ
ਪਰ ਇਸ਼ਕ ਵਿੱਚ ਪਾਗਲ ਸੀ
ਹੰਝੂ ਖ਼ੁਦਕੁਸ਼ੀ ਕਰ ਗਏ