ਕੁੱਝ ਇਸ ਤਰਾਂ ਕੀਤਾ ਉਸਨੇ ਮੇਰੇ ਜ਼ਖਮਾਂ ਦਾ ਇਲਾਜ਼
ਮਰਹਮ ਵੀ ਲਗਾਈ ਓ ਵੀ ਕੰਡਿਆਂ ਦੀ ਨੋਕ ਨਾਲ
ਥਾਂ ਥਾਂ ਹੋਏ ਬਦਨਾਮ ਤੈਨੂੰ ਪਿਆਰ ਕਰ ਕੇ
ਰੋਗੀ ਉਮਰਾਂ ਦੇ ਹੋਏ ਅੱਖਾਂ ਚਾਰ ਕਰਕੇ
ਲੋਕੀ ਬੋਲਦੇ ਨੇ ਬੋਲ ਲਾਉਂਦੇ ਅੱਗ ਸੱਜਣਾਂ
ਸਾਡਾ ਦਿਲ ਜਾਣਦੈ ਜਾਂ ਸਾਡਾ ਰੱਬ ਸੱਜਣਾ
ਨਾ ੳੁਹ ਮਿਲਦੀ ਹੈ ਤੇ ਨਾ ਮੈ ਰੁਕਦਾ ਹਾ
ਪਤਾ ਨਹੀ ਮੇਰੀ ਕੋਸ਼ੀਸ਼ ਗਲਤ ਹੈ ਜਾ ਮੰਜਲ
ਬਹੁਤ ਠੋਕਰਾਂ ਵੱਜੀਆ ਫਿਰ ਵੀ ਚੁੱਪ ਰਹੇ
ਤੇ ਲੋਕ ਸਮਝ ਰਹੇ ਅਸੀ ਕਮਜੋਰ ਹੋ ਗਏ
ੳ ਪਿਆਰ ਜਤਾਉਂਦੀ ਉਪਰੋਂ-ਉਪਰੋਂ ਪਰ ਮੇਰਾ ਪਿਆਰ ਸੱਚਾ ਏ
ਓ ਭਾਲਦੀ ਫਿਰੇ ਮਹਿਲ ਮੁਨਾਰੇ ਤੇ ਸਾਡਾ ਕੋਠਾ ਵੀ ਕੱਚਾ ਏ
ਇੱਕ ਦਿਨ ਤੇਰੇ ਸਾਰੇ ਵਾਅਦੇ ਟੁੱਟਣਗੇ
ਘਰ ਵਾਲੇ ਨਹੀਂ ਮੰਨਦੇ ਕਹਿ ਕੇ
ਕੋਈ ਸਾਗਰ ਜਾਂ ਦਰਿਆ ਜ਼ਰੂਰੀ ਨਹੀਂ
ਇੱਕੋ ਹੰਝੂ ਬੜਾ ਖ਼ੁਦਕੁਸ਼ੀ ਵਾਸਤੇ
ਸਾਨੂੰ ਤੇਰੀ ਵੀ Kacheri ਰੱਬਾ ਬੰਦ ਲੱਗਦੀ
ਦੱਸ tutteya ਦਿਲਾਂ ਦੇ ਕਿੱਥੇ Case ਕਰੀਏ
ਅੱਜ ਕੱਲ ਦਾ ਪਿਆਰ ਵੀ ਖਿਡੌਣਿਆ ਵਰਗਾ ਬਣਕੇ ਰਹਿ ਗਿਆ
ਜਿੰਨਾਂ ਟਾਈਮ ਦਿਲ ਕਰਦਾ ਖੇਡ ਲੈਦੇ ਆ ਜਦੋ ਦਿਲ ਭਰ ਜਾਵੇ ਤਾਂ ਤੋੜ ਦਿੰਦੇ ਆ
ਤੇਰਾ ਦਿਲ ਵੀ ਤਾਂ ਰਾਤ ਦੇ ਹਨੇਰੇ ਵਰਗਾ ਹੋ ਗਿਆ ਸੀ
ਜਿੱਥੋ ਨਿਕਲਣ ਲਈ ਰਾਹ ਤਾਂ ਬਹੁਤ ਸੀ
ਪਰ ਸਾਨੂੰ ਕੁੱਝ ਦਿਖਿਆ ਹੀ ਨਹੀ ਦਿੱਤਾ
ਮੈ ਤੜਫ ਕੇ ਪੁੱਛਿਆ
ਕਿਉ ਛੱਡ ਕੇ ਜਾ ਰਹੇ ਹੋ ਮੈਨੂੰ
ਉਹ ਹੱਸ ਕੇ ਬੋਲੇ
ਮੇਰਾ ਜੀ ਭਰ ਗਿਆ ਤੇਰੇ ਤੋ
ਮਾੜੀ ਕਿਸਮਤ ਹੁੰਦੀ ਆ ਓਹਨਾ ਲੋਕਾ ਦੀ
ਜਿਹਨਾ ਦੇ ਪਿਆਰ ਦੀ ਕੋਈ ਕਦਰ ਨੀ ਪਾਉਂਦਾ
ਸਰਕਾਰੀ ਨੌਕਰੀ ਤੇ ਸੱਚਾ ਪਿਆਰ
ਗਰੀਬਾਂ ਦੀ ਕਿਸਮਤ ਵਿੱਚ ਨਹੀਂ ਹੁੰਦਾ
ਅਜ਼ਾਦ ਕਰਦੋ ਮੈਨੂੰ
ਹੁਣ ਮੈਥੋਂ ਇਹ ਯਾਦਾਂ ਸਹਿਣ ਨੀ ਹੁੰਦੀਆਂ
ਰੱਖ ਬਣਾ ਕੇ ਦੂਰੀ ਫਿਰ ਕਿਤੇ ਚਾਹੁਣ ਨਾ ਲੱਗ ਜਾਵਾਂ
ਮੈਂ ਇਸ ਲਈ ਹੱਸਦਾ ਬਾਹਲਾ ਹਾਂ ਕਿਤੇ ਰੋਣ ਨਾ ਲੱਗ ਜਾਵਾ
ਮੈਂ ਰੋਵਾਂ ਵੀ ਤਾਂ ਰੋਵਾਂ ਕਿਸਤੇ
ਆਪਣੇ ਦਿਲ ਦੀ ਲਾਸ਼ ਤੇ
ਜਾਂ ਤੇਰੀ ਹਰ ਗੱਲਬਾਤ ਤੇ
ਕੂੰਡੇ ਟੁੱਟ ਗਏ ਨੇ ਤਾਕੀ ਦੇ
ਸੱਜਣਾਂ ਵੇ ਲੈ ਖ਼ਬਰਾਂ
ਸਾਹ ਥੋੜੇ ਜਿਹੇ ਬਾਕੀ ਨੇ
ਬੜੇ ਝੂਠ ਸੋਚ ਰੱਖੇ ਹੋਣਗੇ ਤੂੰ ਜਵਾਬ ਚ
ਜਾ ਹੁਣ ਤੇਰੇ ਤੋਂ ਮੇਰਾ ਕੋਈ ਸਵਾਲ ਹੀ ਨਹੀਂ
ਦਿਲ ਦੀਆਂ ਹਸਰਤਾ ਤੋਂ ਅਰਾਮ ਹੋ ਜਾਵੇ
ਤੂੰ ਖੇਡ ਉਹੀ ਬਾਜੀ ਕਿ ਸਭ ਤਮਾਮ ਹੋ ਜਾਵੇ
ਬਹੁਤ ਖੁੱਸ਼ ਰਹਿੰਦਾ ਹਾਂ ਅੱਜ ਕੱਲ ਮੈਂ
ਕਿਉਂਕਿ ਹੁਣ ਉਮੀਦ ਖ਼ੁਦ ਤੋਂ ਰੱਖਦਾ ਹਾ
ਹੋਰਾਂ ਤੋਂ ਨਹੀਂ
ਹੈਗਾ ਜੇ ਨਿਗਾਹ ਚ ਤਾਂ ਦਿਉ ਲੱਭ ਕੇ
ਦਰਦਾਂ ਦੇ ਹਿਸਾਬ ਲਈ ਮੁਨੀਮ ਰੱਖਣਾ
ਗਲਤੀ ਸੁਧਾਰਨ ਦਾ ਮੌਕਾ ਤਾਂ ਓਦੋਂ ਤੋਂ ਹੀ ਮਿਲਣਾ ਬੰਦ ਹੋ ਗਿਆ ਸੀ
ਜਦੋਂ ਹੱਥ ਵਿੱਚ ਪੈਨਸਿਲ ਦੀ ਜਗ੍ਹਾ ਪੈਨ ਨੇ ਲੈ ਲਈ
ਕੋਲ ਬੈਠੋਗੇ ਤਾਂ ਦਸਾਂਗੇ ਹਾਲ ਦਿਲ ਦਾ
ਹੁਣ ਤੁਸੀ ਦੂਰੋਂ ਪੁਛੋਗੇ ਤਾਂ ਵਧੀਆ ਹੀ ਦਸਾਂਗੇ
ਉਮਰ ਤਾ ਹਲੇ ਕੁੱਜ ਵੀ ਨਹੀਂ ਹੋਈ
ਪਤਾ ਨਹੀਂ ਕਿਉਂ ਜ਼ਿੰਦਗੀ ਤੋਂ ਮਨ ਭਰ ਗਿਆ
ਰੱਬ ਨੇ ਅੱਜ ਫਿਰ ਪੁੱਛ ਲਿਆ
ਕਿ ਤੇਰਾ ਚਹੇਰਾ ਉਦਾਸ ਕਿਉਂ ਹੈ
ਜਿਸ ਕੋਲ ਤੇਰੇ ਲਯੀ ਟਾਈਮ ਨਹੀਂ
ਉਹ ਤੇਰੇ ਲਈ ਖਾਸ ਕਿਉਂ ਹੈ
ਤੂੰ ਆਪਣਾ ਖਿਆਲ ਰੱਖੀ
ਮੈਂ ਤਾ ਦੁੱਖ ਜਰ ਹੀ ਲੈਣਾ
ਐਵੇਂ ਗੈਰਾਂ ਨਾਲ ਮਿੱਠਾ ਮਿੱਠਾ ਬੋਲ ਹੋ ਗਿਆ
ਸਾਥੋਂ ਜਿੰਦਗੀ ਚ ਆਪੇ ਜ਼ਹਿਰ ਘੋਲ ਹੋ ਗਿਆ
ਰਹੂ ਉਂਗਲਾਂ ਦੇ ਪੋਟਿਆਂ ਚੋਂ ਲਹੂ ਸਿਮਦਾ
ਸਾਥੋਂ ਹੀਰਿਆਂ ਭੁਲੇਖੇ ਕੱਚ ਫੋਲ ਹੋ ਗਿਆ
ਆਪਾਂ ਮਿਲਾਂਗੇ ਚਿੱਟੇ ਧੌਲਿਆਂ ਵਿਚ ਚਮਕਦਾ ਇਸ਼ਕ ਲੈ ਕੇ
ਬੱਸ ਤੂੰ ਆਪਣੇ ਸਬਰ ਨੂੰ ਸਦਾ ਜਵਾਨ ਰੱਖੀ...
ਛੱਡਣਾ ਲਗਿਆਂ ਉਹਨਾਂ ਨੇ ਇੱਕ ਵਾਰ ਵੀ ਨਹੀਂ ਸੋਚਣਾ
ਅਸੀਂ ਗ਼ਲਤੀ ਕਿੱਥੇ ਕੀਤੀ ਏਹ ਹੀ ਸੋਚਦੇ ਰਹਿ ਜਾਣਾ
ਅੱਜ ਪੁਰਾਣੀ ਪੇਟੀ ਚੋਂ
ਤੇਰੀਆਂ ਯਾਦਾਂ ਕੱਢ ਕੇ
ਧੁੱਪੇ ਪਾਈਆਂ ਨੇ
ਅੱਖਾਂ ਭਰ ਆਈਆਂ ਨੇ
ਤੂੰ ਸੱਚ ਹੀ ਕਿਹਾ ਸੀ ਕਿ ਮੈ ਬਹੁਤ ਜਿੱਦੀ ਹਾ
ਦੇਖ ਲਾ ਤੇਰੇ ਤੋ ਬਗੈਰ ਵੀ ਜਿੰਦਗੀ ਜਿਉਣ ਦੀ ਜਿੱਦ ਪੁਗਾ ਰਿਹਾ ਹਾ
ਅਸੀਂ ਉਹਨਾਂ ਦੇ ਦੁੱਖ ਨੂੰ ਅਪਣਾ ਸਮਝਦੇ ਰਹੇ
ਪਰ ਉਹਨਾਂ ਨੂੰ ਫਿਕਰ ਕਿਸੇ ਹੋਰ ਦਾ ਹੁੰਦਾ ਸੀ
ਬਹੁਤਾ ਨੇੜੇ ਹੋ ਕੇ ਜਦ ਕੋਈ ਦੂਰ ਹੁੰਦਾ
ਦਿਲ ਚੰਦਰੇ ਉਦੋ ਦੁਖ ਤਾਂ ਜਰੂਰ ਹੁੰਦਾ
ਤਜੁਰਬੇ ਤਾ ਕੁੱਝ ਖਾਸ ਨਹੀ
ਪਰ ਆਪਣਿਆ ਦੇ ਧੋਖਿਆ ਤੇ ਵਕਤ ਦੀਆ ਮਾਰਾ ਨੇ
ਉਮਰ ਤੋ ਪਹਿਲਾ ਸਿਆਣੇ ਜਰੂਰ ਬਣਾ ਦਿੱਤਾ
ਨਾ ਤੂੰ ਮੇਰੀ ਲਯੀ ਬਣੀ ਏ
ਨਾ ਤੇਰਾ ਇੰਤਜ਼ਾਰ ਹੈ
ਟੁੱਟ ਕੇ ਸ਼ੀਸੇ ਵਾਂਗ ਬਿਖਰੇ ਹੋਏ ਆ ਬਸ ਹੁਣ ਤਾਂ ਚੁੱਭ ਈ ਸਕਦੇ ਹਾਂ
ਇਸੇ ਲਈ ਓਹਨਾ ਤੋ ਦੂਰ ਹਾਂ ਕਿੳਕਿ ਨਾ ਚਾਹੁੰਦੇ ਵੀ ਕਿਸੇ ਦੇ ਦਿਲ ਵਿਚ ਖੁੱਬ ਸਕਦੇ ਹਾਂ
ਲੱਖ ਟੁੱਟ ਜਾਣ ਦਿਲੋਂ ਤੋੜੀਆਂ ਨਹੀਂ ਜਾਂਦੀਆਂ
ਏ ਯਾਦਾਂ ਕਦੇ ਕਿਸੇ ਨੂੰ ਵੀ ਮੋੜੀਆਂ ਨਹੀਂ ਜਾਂਦੀਆਂ
ਕੱਲ ਰਾਤੀ ਸੱਪਨੇ ਵਿੱਚ ਤੇਰੀ ਤਸਵੀਰ ਬਣਾ ਦਿੱਤੀ
ਦਿੱਲ ਨੂੰ ਇੰਨੀ ਚੰਗੀ ਲੱਗੀ ਕਿ ਸੀਨੇ ਨਾਲ ਲਗਾ ਲਿੱਤੀ
ਕਿਸੇ ਦੀ ਨਜ਼ਰ ਨਾ ਲੱਗ ਜਾਵੇ ਮੇਰੀ ਜਾਨ ਨੂੰ
ਇਸੇ ਲਈ ਤਾ ਆਪ ਹੀ ਰੋ ਰੋ ਹੰਜੂਆ ਨਾਲ ਮਿੱਟਾ ਦਿੱਤੀ
ਕਾਸ਼ ਖੁਸ਼ਿਆਂ ਦੀ ਕੌਈ ਦੁਕਾਨ ਹੁੰਦੀ
ਸਾਨੂੰ ਵੀ ਉਹਨਾਂ ਦੀ ਪਹਿਚਾਨ ਹੁੰਦੀ
ਭਰ ਦਿੰਦੇ ਤੇਰੀ ਝੌਲੀ ਖੁਸ਼ਿਆਂ ਨਾਲ
ਭਾਂਵੇ ਕੀਮਤ ਉਹਦੀ ਸਾਡੀ ਜਾਨ ਹੁੰਦੀ
ਦਿਲ ਤੋੜ ਕੇ ਸੋਹਣੇ ਸੱਜਣਾ ਦਾ ਜੋ ਹੋਰ ਕਿਤੇ ਜਾ ਲਾਉਂਦੇ ਨੇ
ਓਹ ਦਰ ਦਰ ਤੋਂ ਠੋਕਰਾਂ ਖਾਂਦੇ ਨੇ ਜਿਹੜੇ ਦੋ ਦੋ ਯਾਰ ਬਣਾਉਂਦੇ ਨੇ
ਉਹ ਵੀ ਜਿਨ੍ਹਾਂ ਨੂੰ ਕੁਜ ਵੀ ਨਹੀਂ ਮਿਲਿਆ
ਸਾਨੂੰ ਤਾ ਫਿਰ ਵੀ ਇਨਕਾਰ ਮਿਲੇ ਨੇ
ਅਸੀ ਹਰ ਗੱਲੋਂ ਮਾੜੇ ਚੱਲ ਮੰਨ ਲੈਨੇ ਆ
ਤੂੰ ਜਿੱਤੇ ਅਸੀ ਹਾਰੇ ਚੱਲ ਮੰਨ ਲੈਨੇ ਆ
ਪਰ ਇੱਕ ਗੱਲ ਸੱਚੀ ਸਾਨੂੰ ਹਾਰਿਆ ਨੂੰ ਦੱਸੀ
ਚੰਗੇ ਕਿੱਦਾ ਦੇ ਹੁੰਦੇ ਆ ਸਾਨੂੰ ਮਾੜਿਆ ਨੂੰ ਦੱਸੀ
ਲਾਪਤਾ ਸਿਰਫ ਪਿਆਰ ਤੇਰਾ
ਬਾਕੀ ਸਬ ਹੈ ਤੈਨੂੰ
ਮੈਂ ਹਰ ਰੋਜ਼ ਸੋਚਦਾ ਹਾਂ
ਕੇ ਮੈਂ ਕਿਉਂ ਸੋਚਦਾ ਹਾਂ ਓਹਦੇ ਬਾਰੇ
ਜੋ ਮੇਰੇ ਬਾਰੇ ਸੋਚਦਾ ਨਹੀਂ
ਜੇ ਗ਼ਲਤੀ ਹੁੰਦੀ ਤਾਂ ਮਾਫ ਕਰ ਦਿੰਦੇ
ਪਰ ਉਹ ਗਲਤੀ ਨਹੀਂ ਧੋਖਾ ਸੀ
ਇਨਸਾਨ ਨੂੰ ਹੋਈ ਪਹਿਲੀ ਮੁਹੱਬਤ ਤੇ
ਪਹਿਲਾ ਧੋਖਾ ਸਾਰੀ ਉਮਰ ਨੀ ਭੁੱਲਦੇ
ਚਾਹੇ ਮੈਨੂੰ ਛੱਡ ਕੇ ਤੁਰ ਗਈ ਏਂ
ਮੇਰਾ ਮੁੜ ਮੁੜ ਚੇਤਾ ਆਉਗਾ
ਜਦ ਵੀ ਦੇਖੇਂਗੀ ਚਹਿਰਾ
ਸ਼ੀਸ਼ੇ ਚ ਅਕਸ ਮੇਰਾ ਹੀ ਨਜ਼ਰੀ ਆਉਗਾ
ਨਵੀ-ਨਵੀ ਸੱਟ ਲੱਗੀ ਆਂ
ਦਰਦ ਤਾਂ ਫਿਰ ਹੋਊ ਈ
ਕਦੇ ਕਦੇ ਅਸੀਂ ਕਿਸੇ ਲਈ ਏਨਾ ਵੀ ਜ਼ਰੂਰੀ ਨੀ ਹੁੰਦੇ
ਜਿਨ੍ਹਾਂ ਕਿ ਅਸੀਂ ਸੋਚ ਲੈਨੇ ਆਂ
ਤੇਰੇ ਬੇਗਾਰ ਇਹ ਦਿਨ ਇਹ ਰਾਤ
ਗੁਜ਼ਰ ਤਾ ਜਾਂਦੇ ਨੇ
ਪਰ ਗੁਜਾਰੇ ਨਹੀਂ ਜਾਂਦੇ