ਨੈਣ ਨੈਣਾ ਨਾਲ ਮਿਲਾ ਦਈਂ ਭੇਦ ਖੁੱਲ ਜਾਊਗਾ ਸਾਰਾ...
ਜਿਸ ਦਿਨ ਦਾ ਉਸ ਨਾਲੋਂ ਰਿਸ਼ਤਾ ਖਤਮ ਹੋਇਆ ਜਿੰਦਗੀ ਵਿੱਚੋ ਖੁਸ਼ੀਆਂ ਈ ਖਤਮ ਹੋ ਗਈਆਂ.!!
ਰਵਾਉਣ ਵਾਲੇ ਤਾਂ ਬਹੁਤ ਮਿਲ ਜਾਂਦੇ ਹਸਾਉਣ ਵਾਲਾ ਤਾਂ ਕਿਸਮਤ ਨਾਲ ਹੀ ਮਿਲਦਾ.!!
ਧਨ ਵਰਸੇ ਨਾ ਵਰਸੇ ਪਰ ਮੇਰੇ ਮਾਲਕਾ
ਕੋਈ ਰੋਟੀ ਨੂੰ ਨਾ ਤਰਸੇ
ਦਿਲ ਤੌੜ ਕੇ ਸਾਡਾ ਤੂੰ ਪੁੱਛਦਾ ਏ ਹਾਲ ਵੇ.!!
ਬਿਨਾਂ ਮੰਗਿਆ ਈ ਦੁੱਖ ਸਾਨੂੰ ਮਿਲ ਗਏ ਬਥੇਰੇ.
ਇੱਕ ਮਿਲਿਆ ਨਾ ਪਿਆਰ ਜੋ ਅੱਸੀ ਮੰਗਦੇ ਰਹੇ.!!
ਅਸੀ ਮੁਹੱਬਤ ਤਾਂ ਛੱਡ ਦਿੱਤੀ ਪਰ ਮੁਹੱਬਤ ਨੇ ਨਹੀ ਛੱਡਿਆ ਸਾਨੂੰ.!!
ਯਾਦਾਂ ਸਮੁੰਦਰ ਦੀਆਂ ਉਹਨਾਂ ਲਹਿਰਾਂ ਵਾਂਗ ਹੁੰਦੀਆਂ ਜੋ.
ਕਿਨਾਰੇ ਤੇ ਪਏ ਪੱਥਰਾਂ ਨੂੰ ਥੋੜਾ ਥੋੜਾ ਖੋਰਦੀਆਂ ਰਹਿੰਦੀਆਂ ਨੇ.!!
ਆਪਣਾ ਆਪਣਾ ਕਹਿੰਦੇ ਓ ਨਾਲੇ ਰੋਜ ਪਰਖਦੇ ਰਹਿੰਦੇ ਓ.
ਤੁਸੀ ਕਿ ਜਾਣੋ ਦਿਲ ਲਾਉਣਾ ਕਿਸ ਨੂੰ ਕਹਿੰਦੇ ਨੇ.
ਸਾਡਾ ਵਕਤ ਆਇਆ ਤਾਂ ਦੱਸਾਗੇ ਕਿ ਤੜਫਾਉਣਾਂ ਕਿਸ ਨੂੰ ਕਹਿੰਦੇ ਨੇ.!!
ਦੋ ਪਲ ਦੀ ਜ਼ਿੰਦਗੀ ਵਿੱਚ ਹਜ਼ਾਰ ਵਾਰ ਮਰ ਚੁੱਕਿਆਂ ਹਾਂ ਮੈ.!!
ਅੱਜ ਮਨ ਬੜਾ ਉਦਾਸ ਹੈ ਸਮਝ ਨੀ ਆਉਂਦੀ.!!
ਸਾਡੇ ਰਿਸ਼ਤੇ ਟੁੱਟ ਕੇ ਚੂਰ ਹੋ ਗਏ ਸੱਜਣ ਸਾਡੇ ਤੋਂ ਹੋਲੀ ਹੋਲੀ ਦੁਰ ਹੋ ਗਏ.
ਸਾਡੀ ਚੁੱਪੀ ਸਾਡੇ ਲਈ ਗੁਨਾਹ ਬਣ ਗਈ ਉਹ ਗੁਨਾਹ ਕਰਕੇ ਵੀ ਬੇਕਸੂਰ ਹੋ ਗਏ.!!
ਪਾਣੀ ਦੀ ਹਰ ਬੂੰਦ ਦਾ ਸਨਮਾਨ ਕਰੋ.
ਚਾਹੇ ਉਹ ਆਸਮਾਨ ਚੋ ਡਿੱਗੇ ਜਾਂ ਫਿਰ ਅੱਖ ਚੋ.!!
ਦਿਨ ਕੱਟ ਜਾਂਦਾ ਹੈ ਜੀਦੇ ਵਾਪਿਸ ਆਉਣ ਦੇ ਇੰਤਜ਼ਾਰ ਵਿੱਚ.
ਸ਼ਾਇਦ ਉਹਨੂੰ ਮੇਰੀ ਬੇੈਚੇਨੀ ਦਾ ਅਹਿਸਾਸ ਵੀ ਨਾ ਹੋਵੇ.
ਕੁਝ ਗਲਤੀ ਸੱਜਣਾਂ ਸਾਡੀ ਏ ਜੋ ਤੇਰੇ ਤੇ ਇਤਬਾਰ ਕੀਤਾ.
ਲੋਕ ਪਿਆਰ ਚ ਧੋਖੇ ਕਰਦੇ ਨੇ ਤੂੰ ਤਾਂ ਧੋਖੇ ਚ ਰੱਖ ਕੇ ਪਿਆਰ ਕੀਤਾ.!!
ਮੇਰੇ ਹੰਝੂ ਅੱਜ ਵੀ ਤੇਰੀ ਉਡੀਕ ਦੇ ਹਮਸਫਰ ਨੇ.
ਨਾ ਤੇਰੀ ਉਡੀਕ ਮੁੱਕਦੀ ਏ ਤੇ ਨਾ ਮੇਰੇ ਹੰਝੂ ਰੁੱਕਦੇ ਨੇ.!!
ਦੁਨੀਆ ਹਾਲ ਵੀ ਉਹਨਾਂ ਦਾ ਪੁੱਛਦੀ ਹੈ ਜੋ ਪਹਿਲਾਂ ਹੀ ਖੁੱਸ਼ ਹੋਣ ਜੋ ਤਕਲੀਫ ਵਿੱਚ ਹੁੰਦੇ ਨੇ ਉਹਨਾ ਦੇ ਤਾ ਲੋਕਾਂ ਕੋਲੋਂ ਮੋਬਾਈਲ ਨੰਬਰ ਵੀ ਗੁਆਚ ਜਾਂਦੇ ਨੇ..
ਸਾਨੂੰ ਕਰ ਕਰ ਚੇਤੇ ਹਉਕੇ ਭਰਦੀ ਹੋਵੇਂਗੀ.
ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ.!!
ਮੈਂ ਵੀ ਗੁੱਸੇ ਓੁਹ ਵੀ ਗੁੱਸੇ ਪਤਾ ਨੀ ਕਿਹੜੀ ਗੱਲ ਤੋਂ ਰੁੱਸੇ ਨੇਣਾਂ ਵਿੱਚੋਂ ਨੀਰ ਓਹਦੇ.
ਵੀ ਵਗਦਾ ਹੋਵੇਗਾ ਜਦ ਮੇਰਾ ਦਿਲ ਨੀ ਲੱਗਦਾ ਓਹਦਾ ਕਿਵੇਂ ਲੱਗਦਾ ਹੋਵੇਗਾ.!!
ਬੇਦਰਦੇ ਮੇਰੇ ਹੰਝੂਆਂ ਦੀ ਗਈ ਆਦਤ ਬਿਲਕੁਲ ਤੇਰੇ ਤੇ.
ਨਾ ਤੂੰ ਰੋਕਿਆਂ ਰੁਕਦੀ ਸੀ ਤੇ ਨਾ ਇਹ ਰੁਕਦੇ ਨੇ.!!
ਇਸ਼ਕ ਸਹੇੜਿਆ ਮੈ ਨੀਂਦ ਕਿੱਥੋ ਆਉਂਣੀ.
ਤੂੰ ਵੀ ਸੁਪਨੇ ਚ ਆੳੁਣ ਵਾਲੀ ਹਾਮੀ ਨਾ ਭਰੀ.!!
ਪਤਾ ਨਹੀ ਸਹੀ ਕੀਤਾ ਜਾਂ ਗਲਤ ਕੀਤਾ ਉਹਨੂੰ ਪਿਆਰ ਕਰਕੇ.
ਬੱਸ ਅੱਖ ਭਰ ਆਉਂਦੀ ਏ ਉਹਨੂੰ ਯਾਦ ਕਰਕੇ.!!
ਫਰਕ ਦਿਲਾਂ ਵਿੱਚ ਪੈ ਜਾਂਦੇ ਨੇ ਸੱਜਣ ਦਿਲ ਤੋਂ ਲਹਿ ਜਾਂਦੇ ਨੇ.
ਡੂੰਘੇ ਰਿਸ਼ਤੇ ਨਾਲ ਸਮੇਂ ਦੇ ਬਸ ਨਾਂ ਦੇ ਰਿਸ਼ਤੇ ਰਹਿ ਜਾਂਦੇ ਨੇ.!!
ਮੁਹੱਬਤ ਚ ਝੁਕ ਜਾਣਾ ਕੋਈ ਅਜੀਬ ਗੱਲ ਨਹੀਂ ਹੁੰਦੀ.
ਚਮਕਦਾ ਸੂਰਜ ਵੀ ਤਾਂ ਢੱਲ ਜਾਂਦਾ ਹੈ ਚੰਦ ਦੀ ਖਾਤਰ.!!
ਮਨ ਵਿਚ ਵਸਦੈਂ
ਸੱਜਣਾ ਵੇ ਰਹਿਨੈਂ ਅੱਖੀਆਂ ਤੋ ਦੂਰ,💕
ਖਾਮੋਸ਼ ਹਾਂ ਸਿਰਫ ਤੇਰੀ ਖ਼ੁਸ਼ੀ ਲਈ ਹਾਂ,
ਇਹ ਨਾ ਸੋਚੀ ਕਿ ਮੇਰਾ ਦਿਲ ਦੁੱਖਦਾ ਨਹੀ...!!!
ਤੰਗੀ ਤੇ ਗਰੀਬੀ ਥੱਲੇ ਦੱਬੀਆਂ ਹੀ ਬੀਤ ਗਈਆਂ
ਜੱਗ ਉੱਤੇ ਐਸੀਆਂ ਜਵਾਨੀਆਂ ਵੀ ਬਹੁਤ ਨੇ..😑
ਤੇਰੇ ਮੇਰੇ ਪਿਆਰ ਨੂੰ ਨੀ ਬੱਲੀਏ...
ਲੱਗੇ ਖੇਤੀ_ਬਾੜੀ ਕਰਦੂਗੀ ਦੂਰ ਨੀ..
ਬੇਰੰਗ ਹੋਕੇ ਨਿਕਲਿਆ ਮੈਂ ਉਨ੍ਹਾਂ ਲੋਕਾਂ ਦੀ ਜ਼ਿੰਦਗੀ ਵਿਚੋ ,
ਜਿਨ੍ਹਾ ਲੋਕਾਂ ਦੀ ਜ਼ਿੰਦਗੀ ਵਿਚ ਮੈ ਰੰਗ ਭਰਦਾ ਰਿਹਾ ।।
ਉਹ ਨਿਭਾ ਨਾ ਸਕੇ ਇਹ ਗਲ ਵਖੱਰੀ ਹੈ
ਪਰ ਉਹਨਾਂ ਦੇ ਕੀਤੇ ਵਾਅਦੇ ਕਮਾਲ ਸੀ।।
ਜੇ ਇਹਨੀ ਹੀ ਨਫ਼ਰਤ ਹੈ ਮੇਰੇ ਨਾਲ ਤਾਂ ਕੋਈ ਏਦਾਂ ਦੀ ਦੁਆ ਕਰ
ਕਿ ਤੇਰੀ ਦੁਆ ਵੀ ਪੂਰੀ ਹੋ ਜਾਵੇ ਤੇ ਮੇਰੀ ਜ਼ਿੰਦਗੀ ਵੀ..💔💔
ਬੁੱਕਲ ਦੇ ਸੱਪਾਂ🐍 ਤੋਂ ਬਚਾਈਂ ਮਾਲਕਾ 👐!
ਭਰਾ ✌ ਕਹਿ ਕੇ ਡੰਗ ਮਾਰਦੇ ਆ...
ਭਾਵੇਂ ਮੂੰਹੋ ਨਾ ਕਹੀਏ ਪਰ ਵਿੱਚੋ ਵਿੱਚ ਖੋਏ ਤੁਸੀਂ ਵੀ ਓ ਖੋਏ ਅਸੀਂ ਵੀ ਆਂ,
ਇਹ ਉੁਮੀਦ ਏ ਕਿ ਜ਼ਿੰਦਗੀ ਮਿਲ ਜਾਏਗੀ ਮੋਏ ਤੁਸੀਂ ਵੀ ਓ ਮੋਏ ਅਸੀਂ ਵੀ ਆਂ,
ਏਸ ਇਸ਼ਕ ਦੇ ਹੱਥੋਂ ਬਰਬਾਦ ਯਾਰੋ ਹੋਏ ਤੁਸੀ ਵੀ ਓ ਹੋਏ ਅਸੀਂ ਵੀ ਆਂ,
ਲਾਲੀ ਅੱਖੀਆਂ ਦੀ ਪਈ ਦੱਸਦੀ ਏ ਰੋਏ ਤੁਸੀ ਵੀ ਓ ਰੋਏ ਅਸੀਂ ਵੀ ਆਂ,
ਇੱਕ ਵਾਰੀ ਮਿਲ ਸੱਜਣਾ ਪਾਣੀ ਛੱਪੜਾ ਦਾ ਸੁੱਕ ਜਾਵੇ
ਕੀ ਪਤਾ ਜਿੰਦਗੀ ਦਾ ਕਿਹੜੇ ਮੋੜ ਤੇ ਮੁੱਕ ਜਾਵੇ
ਦੁੱਖਾ ਨੇ ਮੇਰਾ ਪੱਲਾ ਇੰਝ ਫੜਿਆ ਹੈ,
ਜਿਵੇਂ ਓਨ੍ਹਾਂ ਦਾ ਵੀ ਮੇਰੇ ਤੋਂ ਸਿਵਾਏ ਕੋਈ ਨਹੀਂ...
ਜੇ ਇਹਨੀ ਨਫ਼ਰਤ ਹੈ ਤਾਂ ਐਸੀ ਦੁਆ ਮੰਗੀ
ਤੇਰੀ ਦੁਆ ਵੀ ਪੂਰੀ ਹੋ ਜਾਵੇ ਤੇ ਮੇਰੀ ਜਿੰਦਗੀ ਵੀ
ਸਾਹਾਂ ਦੇ ਨਾਲ ਬੰਦਾ ਇਕੱਲਾ ਹੀ ਤੁਰਿਆ ਜਾਂਦਾ
ਸਾਹ ਮੁੱਕ ਗਏ ਤਾਂ ਸਾਰੇ ਨਾਲ ਤੁਰ ਪੈਣਗੇ
ਸੁੰਨੇ ਸੁੰਨੇ ਰਾਹਾਂ ਵਿਚ ਕੋਈ ਕੋਈ ਪੈੜ ਏ
ਦਿਲ ਹੀ ਉਦਾਸ ਏ ਜੀ ਬਾਕੀ ਸਭ ਖ਼ੈਰ ਏ ....
ਪਤਾ ਨਹੀ ਕਿਸ ਨੇ ਬਣਾਇਆ...
ਇਹ ਤੋਹਫੇ ਲੈਣ ਦੇਣ ਦਾ ਰਿਵਾਜ.
ਗਰੀਬ ਇਨਸਾਨ ਮਿਲਣੇ ਗਿਲਣੇ ਤੋਂ ਡਰਦਾ...
ਸ਼ਾਇਦ ਉਹਨਾਂ ਨੇ ਇਹ ਵੀ ਸੋਚ ਕੇ ਮੈਨੂੰ ਅਲਵਿਦਾ ਕਹਿ ਦਿੱਤਾ ਹੋਵੇਗਾ...
ਕਿ ਇਹ ਗਰੀਬ ਲੋਕ ਨੇ ..ਮੁਹੱਬਤ ਦੇ ਬਿਨਾ ਦੇਣਗੇ ਵੀ..ਕੀ..
ਹੁਣ ਤਾਂ ਯਾਰ ਡਰ ਜਿਹਾ ਲੱਗਦਾ,
ਜਦੋਂ ਕੋਈ ਕਹਿੰਦਾ ਤੁਸੀਂ ਤਾਂ ਸਾਡੇ ਆਪਣੇ ਹੋ....
ਕਦੇ ਕਦੇ ਅਸੀਂ ਕਿਸੇ ਲਈ ਇੰਨੇ ਜਰੂਰੀ ਵੀ ਨੀ ਹੁੰਦੇ ਜਿੰਨਾ ਸੋਚ ਲੈਂਦੇ ਹਾਂ..
ਇਹ ਮੇਲਾ ਚਾਰ ਦਿਨਾਂ ਦਾ, ਆਖਰ ਮੁਕ ਜਾਣਾਂ...
ਤੁਸੀਂ🌙 ਚੰਨ ਵਾਂਗ ਅੰਬਰਾਂ 'ਚ ਰਹੋ ਵਸਦੇ...
ਸਾਡਾ ☆☆ ਤਾਰਿਆਂ ਦਾ ਕੀ ਪਤਾ ਕਦੋਂ ਟੁੱਟ ਜਾਣਾਂ
ਸੋਚਿਆ ਵੀ ਨਹੀ ਸੀ ਮੈ, ਇੱਦਾ ਦੇ ਵੀ ਜ਼ਮਾਨੇ ਹੋਣਗੇ,
ਰੋਣਾ ਵੀ ਜ਼ਰੂਰੀ ਹੋਵੇਗਾ, ਹੰਝੂ ਵੀ ਛੁਪਾਉਣੇ ਹੋਣਗੇ...!!!
ਜਦ ਤੱਕ ਹੋ ਸਕਿਆ ਸਾਹਾਂ ਦੀ ਅਸੀਂ ਹਾਮੀ ਭਰ ਕੇ ਵੇਖਾਂਗੇ,
ਤੈਨੂੰ ਭੁੱਲਣਾ ਸੌਖਾ ਨਹੀਂ ਸੱਜਣਾ,
ਚੱਲ ਕੋਸ਼ਿਸ ਕਰ ਕੇ ਵੇਖਾਂਗੇ. . ♥
ਮੈਂ ਪਸੰਦ ਬਹੁਤ ਹਾਂ ਸਭ ਨੂੰ......
ਬੱਸ ਉਦੋ ਜਦੋ ਉਹਨਾ ਨੂੰ ਮੇਰੀ ਲੋੜ ਹੁੰਦੀ ਹੈ......!!!!
ਮੁਹੱਬਤ ਤਾਂ ਅੱਜ ਵੀ ਉਹਨੀ ਹੀ ਹੈ ਤੇਰੇ ਨਾਲ........
ਬੱਸ ਉਮੀਦ ਕੁਝ ਨਹੀਂ....!!
ਸੋਚਿਆ ਨਹੀ ਸੀ ਕਦੇ, ਇੰਝ ਜੁਦਾ ਹੋਵਾਂਗੇ
ਇੰਝ ਜੁਦਾ ਹੋਵਾਂਗੇ ਤੇ ਲੁੱਕ ਲੁੱਕ ਰੋਵਾਂਗੇ.....
ਕਦੀ ਰੂਹਾਂ ਉੱਤੇ ਸੱਟ ਨਹੀਉ ਮਾਰੀ ਦੀ ਕਿ ਇਹੋ ਬਖਸ਼ਾਈ ਜਾਣੀ ਨਹੀ
ਬਦਸੀਸਾਂ ਵਾਲੀ ਪੰਡ ਭਾਰੀ ਹੋ ਗਈ ਤਾਂ ਮਿੱਤਰਾ ਉਠਾਈ ਜਾਣੀ ਨਹੀ 🙏
ਛੱਡੋ ਵਫਾ ਦੇ ਕਿੱਸੇ
ਇਹ ਉਮਰਾਂ ਦਾ ਰੌਣਾ ਹੈ,..
ਨਾ ਕੋਈ ਪਹਿਲਾ ਆਪਣਾ ਸੀ....
ਨਾ ਹੁਣ ਕਿਸੇ ਦਾ ਹੌਣਾ.....!!!