ਬਹੁਤਾ ਬੋਲਣ ਵਾਲੇ ਜਦੋ ਚੁੱਪ ਹੁੰਦੇ ਆ ਤਾਂ ਕਾਰਨ ਆਮ ਨੀ ਹੁੰਦੇ
ਤੇਰਾ ਰੁੱਸ ਜਾਣਾ ਚੱਲ ਮੈਂ ਸਹਿ ਵੀ ਲਵਾਂ
ਪਰ ਮੈਥੋਂ ਸਹਿਣ ਨਹੀਂਓ ਹੁੰਦਾ ਤੇਰਾ ਚੁੱਪ ਰਹਿਣਾ
ਮੇਰੀ ਕਿਸਮਤ ਤਾਂ ਬਦਲੀ ਨਹੀਂ,
ਪਰ ਆਪਣੇ ਜਰੂਰ ਬਦਲ ਗਏ।
ਮੰਨਿਆ ਕੇ ਹਵਾ ਦਾ ਰੁੱਖ ਤੇਰੇ ਨਾਲ ਆ।
ਯਾਦ ਰੱਖੀਂ,ਮੌਸਮ ਤੇ ਕਿਸਮਤ ਬਦਲਦਿਆ
ਦੇਰ ਨਹੀਂ ਲੱਗਦੀ।
ਐਥੇ ਕੋਈ ਨੀ ਮਿਲਦਾ
ਆਪੇ ਰੱਬ ਮਿਲਾਉਂਦਾ ਏ
ਮਿਲਣਾ ਵਿਛੜਨਾ ਇਹ ਸਭ ਕਿਸਮਤ ਦੇ ਚੱਕਰ ਨੇ
ਕੱਚੀ ਕੱਚਿਆਂ ਦੀ ਯਾਰੀ ,
ਹਾਰ ਹੰਝੂਆ ਦੇ ਗੁੰਦੇ।।
ਹਾਸੇ ਇੱਕ ਦੋ ਦਿਨਾਂ ਦੇ,
ਮਿਹਣੇ ਉਮਰਾਂ ਦੇ ਹੁੰਦੇ।।
ਮੰਨਿਆ ਕੇ ਹਵਾ ਦਾ ਰੁੱਖ ਤੇਰੇ ਨਾਲ ਆ।
ਯਾਦ ਰੱਖੀਂ,ਮੌਸਮ ਤੇ ਕਿਸਮਤ ਬਦਲਦਿਆ
ਦੇਰ ਨਹੀਂ ਲੱਗਦੀ।
ਸੋਚਦੀ ਹੋਊਗੀ ਬਰਬਾਦ ਹੋ ਗਿਆ ਉਹ ਕੀ ਜਾਣੇ ਪੰਛੀ ਅਜ਼ਾਦ ਹੋ ਗਿਆ
ਉਲਝੇ ਹੋਏ ਧਾਗੇ ਦੇਖੇ ਐ ਤੂੰ ਬਿਲਕੁਲ ਉਹਨਾਂ ਵਰਗੀ ਹਾਂ ਮੈਂ !
ਹੱਸਦੇ ਰਿਹਾ ਕਰੋ ... ਇਸ ਨਾਲ ਖੂਨ ਵੱਧਦਾ ਹੈ ... ਤੇ ਦੂਜਿਆਂ ਦਾ ਸੱੜਦਾ ਵੀ ਹੈ
ਕੀ ਕਰਾਂ ਤੇਰੇ ਬਦਲਣ ਦੇ ਗਮ ਨੂੰ
ਹਾਲੇ ਬਦਲਣੀ ਤੇਰੇ ਸ਼ਹਿਰ ਦੀ ਹਵਾ ਬਾਕੀ ਏ
•
ਇੰਝ ਨਹੀਂਓਂ ਨਿੱਕਲਣਾ ਆਖਰੀ ਸਾਂਹ ਮੇਰਾ
ਹਲੇ ਸੁਣਨੀ ਤੇਰੇ ਬਦਲਣ ਦੀ ਵਜ੍ਹਾ ਬਾਕੀ ਏ
ਮੈਂ ਤੁਹਾਨੂੰ ਤੁਹਾਡੇ ਜਨਮਦਿਨ 'ਤੇ ਹੀ ਨਹੀਂ ਬਲਕਿ ਤੁਹਾਡੀ ਸੁੰਦਰ ਜ਼ਿੰਦਗੀ ਦੇ ਸਾਰੇ ਦਿਨਾਂ' ਤੇ ਵੀ ਬੋਹਤ ਸਾਰੀਆਂ ਖੁਸ਼ੀਆਂ ਚਾਹੁੰਦਾ ਹਾਂ ਕਿਉਂਕਿ ਤੁਸੀਂ ਬਹੁਤ ਸਾਰੀਆਂ ਰੂਹਾਂ ਵਿਚ ਖੁਸ਼ੀਆਂ ਦਾ ਰੰਗ ਭਰਦੇ ਹੋ..
ਜਨਮਦਿਨ ਮੁਬਾਰਕ
ਜਨਮਦਿਨ ਦੀਆ ਮੁਬਾਰਕਾਂ ਸੋਹਣੇ ਵੀਰ ਨੂੰ,
ਜੀਉਂਦੇ ਵੱਸਦੇ ਰਹੋ ਖੁਸ਼ ਰਹੋ ਆਬਾਦ ਰਹੋ
ਜ਼ਿੰਦਗੀ ਦੇ ਹਰ ਰਾਹ ਵਿੱਚ ਖੂਬ ਤਰੱਕੀਆਂ ਕਰੋ
ਹਰ ਰਿਸ਼ਤੇ ਵਿਚ ਮਤਲਬ ਸੱਜਣਾਂ,
ਬਿਨਾਂ ਮਤਲਬ ਕੌਣ ਬੁਲਾਵੇ
ਜਿਨ੍ਹਾਂ ਤੇ ਅੱਖਾਂ ਮੀਟ ਕੇ ਯਕੀਨ ਕੀਤਾ ਹੋਵੇ ਉਹ ,,
ਅਕਸਰ ਝੂਠ ਬੋਲਣ ਲੱਗੇ ਅੱਖ ਝਪਕਦੇ ਤੱਕ ਨਹੀਂ ..
ਬੇਵਫਾਈਆਂ ਦੇ ਸ਼ੋਰ ਸ਼ਰਾਬਿਆਂ ਚ ਵਫ਼ਾਦਾਰੀ ਅਕਸਰ ਖਾਮੋਸ਼ ਰਹਿ ਜਾਂਦੀ ਐ !!
ਉਮਰ ਭਰ ਤੁਰ ਕੇ ਵੀ ਤੇਰੇ ਤੀਕ ਨਾ ਆਇਆ ਗਿਆ,
ਇਸ ਤਰ੍ਹਾਂ ਲੱਗਦੈ ਜਿਵੇਂ ਸਾਰਾ ਸਫ਼ਰ ਜਾਇਆ ਗਿਆ
ਜਦੋਂ ਮਿਲਿਆ ਸੀ ਹਾਣਦਾ ਸੀ ਸਾਂਵਲਾ ਜਿਹਾ
ਜਦੋਂ ਜੁਦਾ ਹੋਇਆ ਤੁਰ ਗਿਆ ਖੁਦਾ ਬਣ ਕੇ
ਅੱਜ ਸੁੰਨੇ ਪਏ ਨੇ ਉਹ ਰਾਹ,
ਜਿਹਨਾ ਤੇ ਕਦੀ ਅਸੀਂ ਤੇਰਾ ਹੱਥ ਫੜ ਤੁਰਦੇ ਸੀ।
ਖੌਰੇ ਕਿੱਥੇ ਲੈ ਜਾਣਾ
ਰਹਿੰਦੀ ਉਮਰ ਦੀਆਂ ਵਾਟਾਂ ਨੇ
ਮਿਜ਼ਾਜ ਯੂੰ ਹੀ ਨਾ ਚਿੜਚਿੜਾ ਕੀਜੀਏ 💔
ਕੋਈ ਬਾਤੇਂ ਛੋਟੀ ਕਰੇ ਤੋ ਆਪ ਦਿਲ ਬੜਾ ਕੀਜੀਏ ❤
ਕਿੱਥੇ ਰੱਖਦਾਂ ਤੈਂਨੂੰ ਕੱਢਕੇ, ਦਿਲ, ਯਾਰਾ
ਜਿਸ ਨਾਲ ਜ਼ਾਹਿਰ ਤੈਨੂੰ ਮੇਰਾ ਪਿਆਰ ਹੋਵੇ?
ਇੱਕ ਕੀਤੀ ਬੇਵਫ਼ਾਈ ਤੂੰ ਮੇਰੇ ਸੁਪਨੇ ਹੋ ਬੇਕਾਰ ਗਏ
ਅਸੀਂ ਦੁਨੀਆ ਜਿੱਤਣ ਵਾਲ਼ੇ ਸੀ
ਤੇਰੇ ਪਿਆਰ ਚ ਸੱਜਣਾਂ ਹਾਰ ਗਏ......
ਸਾਰੀ ਉਮਰ ਤੈਨੂੰ ਮੇਰੀ ਕਮੀ ਰਹੇ
ਖੁਦਾ ਕਰੇ ਤੇਰੀ ਉਮਰ ਬਹੁਤ ਲੰਮੀ ਰਹੇ ...
ਬੜੀ ਕੋਸ਼ਿਸ਼ ਕਰਦੀ ਆ ਨੀ ਮਾਏਂ ਖੁਸ਼ ਹੋਣ ਦੀ
ਪਰ ਓ ਬਚਪਨ ਵਾਲੇ ਹਾਸੇ ਮੁੱਢ ਕੇ ਨਹੀਂ ਆਏ ..!!
ਜ਼ਖ਼ਮ ਦੇ ਜਾਂਦੀ ਹੈ
ਉਸਦੀ ਆਵਾਜ਼ ਅੱਜ ਵੀ
ਮੈਨੂੰ ਜੋ ਸਾਲਾਂ ਪਹਿਲਾਂ ਹੌਲ਼ੀ ਜੇਹਾ ਕਹਿੰਦੀ ਸੀ
ਬਹੁਤ ਪਿਆਰ ਕਰਦੀ ਹਾਂ ਤੈਨੂੰ
ਕੋਈ ਜਖਮ ਹੁੰਦਾ ਸਮੁੰਦਰੋ ਡੂੰਘਾ
ਕੋਈ ਖੁਸ਼ੀ ਅੰਬਰੀ ਲਾ ਦਿੰਦੇ
ਕੋਈ ਸਾਥ ਹੁੰਦਾ ਸੱਤ ਜਨਮਾਂ ਦਾ
ਤੇ ਕੋਈ ਉਡੀਕ ਵਿੱਚ ਹੀ ਉਮਰ ਲੰਘਾ ਦਿੰਦੇ
ਓਹਨੂੰ ਵਿਛੜ ਦੇ ਵਕ਼ਤ ਪੁਛ ਲਿਆ
ਕਿਸੇ ਹੋਰ ਦੀ ਹੋਣ ਲੱਗੀ ਹਾਂ
ਤਾ ਜਵਾਬ ਆਇਆ “ਪਹਿਲਾ ਤੇਰੀ ਕਦੋ ਸੀ ਮੈਂ
ਬਹੁਤਾ ਕੁੱਝ ਨਹੀਂ ਬਸ ਇੱਕ ਗੱਲ ਕਹਿਣੀ ਐ
ਅੱਜ ਜਿਹੜੀ ਤੁਹਾਡੀ ਜਾਨ ਏ
ਕੱਲ ਨੂੰ ਜਾਨ ਵੀ ਇਸਨੇ ਹੀ ਲੈਣੀ ਐ
ਜਦੋਂ ਓਹਦਾ ਸਰਦਾ ਏ
ਤੂੰ ਕਿਉਂ ਦਿਲਾ ਮਰਦਾ ਏਂ
ਚੱਲ ਤਾਂ ਰਿਹਾ ਤੇਰੇ ਬਿਨਾ
ਪਰ ਕਿਤੇ ਪਹੁੰਚ ਨਹੀਂ ਰਿਹਾ
ਚੱਲ ਤਾਂ ਰਿਹਾ ਤੇਰੇ ਬਿਨਾ
ਪਰ ਕਿਤੇ ਪਹੁੰਚ ਨਹੀਂ ਰਿਹਾ
ਰੋਕਿਆ ਤਾਂ ਕਹਿੰਦੀ ਜਾਣ ਦੇ
ਜਦੋਂ ਜਾਣ ਦਿੱਤਾ ਤਾਂ
ਕਹਿੰਦੀ ਏਹੀ ਚਾਹੁੰਦਾ ਸੀ ਤੂੰ
ਸਾਡੇ ਪਿਆਰ ਦੇ ਬੂਟੇ ਨੂੰ
ਤੂੰ ਪਾਈ ਜ਼ਹਿਰੀਲੀ ਖ਼ਾਦ ਕੁੜੇ
ਬੇਈਮਾਨ ਉਂਝ ਨਹੀਂ ਸੀ ਮਰਦਾ
ਮਾਰ ਗਈ ਤੇਰੀ ਯਾਦ ਕੁੜੇ
ਹਾਦਸੇ ਉਮਰ ਭਰ ਅਜ਼ਮਾਉਂਦੇ ਰਹੇ
ਅਸੀਂ ਸੱਟਾਂ ਖਾ-ਖਾ ਕੇ ਮੁਸਕੁਰਾਉਂਦੇ ਰਹੇ
ਨਾ ਕੋਈ ਹਮਦਰਦ ਸੀ
ਨਾ ਕੋਈ ਦਰਦ ਸੀ
ਫਿਰ ਇਕ ਹਮਦਰਦ ਮਿਲਿਆ
ਉਸ ਤੋਂ ਇਹ ਸਾਰਾ ਦਰਦ ਮਿਲਿਆ
ਅਮੀਰ ਰੋਟੀ ਖਾਂਦਾ ਤੇ ,
ਗਰੀਬ ਵਿਚਾਰੇ ਨੂੰ ਰੋਟੀ ਖਾਂ ਜਾਦੀ ਹੈ।
ਸੰਦਲੀ ਜੇ ਹਾਸੇ ਨਾਲ ਮੋਹ ਲਿਆ
ਮੁੱਛ ਫੁੱਟ ਗੱਭਰੂ ਪੰਜਾਬ ਦਾ
ਬੋਲੀ ਤੋਂ ਦੋਆਬੇ ਦੇ ਓਹ ਲਗਦੇ
ਪਿੰਡ ਦਸੋ ਕਿਹੜਾ ਏ ਜਨਾਬ ਦਾ
ਕਿਸੇ ਨੂੰ ਅਹਿਸਾਸ ਦਵਾਉਣ ਨੂੰ,
ਵਿਛੜਿਆਂ ਨਾ ਕਰੋ,
ਨਹੀਂ ਤਾਂ ਵਕਤ ਉਹਨੂੰ ਤੁਹਾਡੇ,
ਬਿਨਾਂ ਜੀਣਾ ਸਿਖਾ ਦੇਵੇਗਾ...
ਅੱਜਕੱਲ ਲੋਕ ਰਿਸ਼ਤੇ ਛੱਡ ਸੱਕਦੇ ਆ ...
ਪਰ ਆਕੜ ਨੀ
ਸੱਚ ਆਖਾਂ ਤਾਂ ਤੂੰ ਇਕੱਲਾ ਦਿਲ ਨੀ ਤੋੜਿਆ
ਤੂੰ ਉਹ ਖ਼ਵਾਬ ਵੀ ਮਾਰ ਦਿੱਤੇ
ਜਿਹਨਾ ਨੇ ਅਜੇ ਅਸਲ ਜ਼ਿੰਦਗੀ ਜਿਉਣੀ ਸੀ
ਬਸ ਐਸੀ ਅਣਹੋਣੀ ਹੋਈ
ਨਾ ਮੈਂ ਹੱਸਿਆ ਨਾ ਉਹ ਰੋਈ
ਪਹਿਲਾ ਇਸ਼ਕ ਉੱਤੇ ਰੱਬ ਥੱਲੇ ਲਗਦਾ ਸਾਰਿਆਂ ਨੂੰ
ਪਿੱਛੋਂ ਰੱਬ ਹੀ ਸਾਂਭਦਾ ਵੇਖਿਆ ਇਸ਼ਕ ਦੇ ਮਾਰਿਆਂ ਨੂੰ
ਹੱਸਦੇ ਵੱਸਦੇ ਨਾਲ ਪੀੜ ਦੇ ਜੋੜਨ ਵਾਲਿਆਂ ਨੂੰ
ਕੋਈ ਸਜ਼ਾ ਤਾਂ ਚਾਹੀਦੀ ਦਿਲ ਤੋੜਨ ਵਾਲਿਆਂ ਨੂੰ
ਸਿਲਸਿਲਾ ਏ ਵਫ਼ਾਵਾਂ ਦਾ
ਲੋਕਾਂ ਨੂੰ ਤਾਂ ਰੱਬ ਜਾਪਦਾ
ਪਰ ਧੋਖਾ ਏ ਨਿਗਾਹਾਂ ਦਾ
ਖੁਦ ਤੋਂ ਹੀ ਵਿੱਛੜ ਗਏ ਜੋ
ਕਿਸੇ ਨੂੰ ਕੀ ਮਿਲਣਗੇ ਉਹ
ਫੁੱਲ ਗ਼ਮਲੇ ਚੋਂ ਸੁੱਕ ਜਾਂਦੇ
ਜਿਹੜੇ ਉੱਤੋਂ ਉੱਤੋਂ ਹੱਸਦੇ ਨੇ
ਵਿਚੋਂ ਰੋ ਰੋ ਮੁੱਕ ਜਾਂਦੇ
ਤੂੰ ਕੀ ਜਾਣੇ ਦਰਦ ਦਿਲਾਂ ਦੇ ਸਹਿ ਨਾ ਹੁੰਦੇ ਨੀ
ਤੇਰੇ ਬਾਜੋਂ ਕਮਲੀਏ ਸਾਹ ਹੁਣ ਲੈ ਨਾ ਹੁੰਦੇ ਨੀ
ਹਕੀਕਤ ਤਾਂ ਕੁੱਝ ਹੋਰ ਏ
ਅਸੀਂ ਖਵਾਬਾਂ ਸਹਾਰੇ ਚਲਦੇ ਰਹੇ
ਹੌਕੇ ਹਿੱਜਕੀਆਂ ਆਉਂਦੇ ਰਹੇ
ਦੁੱਖ ਦਿਲ ਦੇ ਅੰਦਰ ਪਲਦੇ ਰਹੇ
ਉਹ ਦਿਲ ਹੀ ਕੀ
ਜਿਹੜਾ ਤੇਰੇ ਮਿਲਣ ਦੀ ਦੁਆ ਨਾ ਕਰੇ
ਮੈਂ ਤੈਨੂੰ ਭੁੱਲ ਕੇ ਜਿਉਂਦਾ ਰਹਾਂ
ਖੁਦਾ ਨਾ ਕਰੇ