ਬਹੁਤ ਨੇ ਇਥੇ ਮੇਰੇ ਮਰਨ ਤੇ ਰੋਣ ਵਾਲੇ. ਪਰ ਤਲਾਸ਼ ਉਸਦੀ ਏ . ਜੋ ਮੇਰੇ ਇਕ ਵਾਰ ਰੋਣ ਤੇ ਮਰਨ ਤਕ ਜਾਵੇ.
ਕੌਣ ਕਹਿੰਦਾ ਹੈ ਕਿ ਸਿਰਫ ਲਫਜਾ ਨਾਲ ਦਿਲ ਦੁਖਾਇਆ ਜਾਂਦਾ. ਕਿਸੀ ਦੀ ਖਾਮੋਸ਼ੀ ਵੀ ਕਈ ਵਾਰ ਜਾਨ ਲੈਂਦੀ ਹੈ.
ਐਡੀ ਗੱਲ ਨਹੀਂ ਸੀ.
ਜਿੰਨੀ ਤੂੰ ਬਣਾ ਕੇ ਬਹਿ ਗਿਆ.
ਬਾਹ ਆਪਣੀ ਤੇ ਤੇਰਾ ਨਾਮ ਲਿਖ ਲਿਖ ਤੈਨੂੰ ਯਾਦ ਕਰਦੇ ਆ.
ਕਿੰਝ ਦੱਸਿਏ ਸੱਜਣਾ ਕਿੰਨਾ ਤੈਨੂੰ ਅਸੀਂ ਪਿਆਰ ਕਰਦੇ ਆ.
ਪਿਆਰ ਤਾ ਦਿਖਾਵਾ ਕਰਨ ਵਾਲ਼ਿਆਂ ਨੂੰ ਮਿਲਦਾ ਹੈ.
ਦਿਲੋਂ ਪਿਆਰ ਕਰਨ ਵਾਲ਼ਿਆਂ ਨੂੰ ਤਾ ਠੋਕਰਾਂ ਹੀ ਮਿਲਦੀਆਂ ਨੇ,
ਤੇਰੀ ਮਰਜੀ ਏ ਸਾਡੇ ਨਾਲੋ ਵੱਖ ਹੌਣ ਦੀ.
ਸਾਡੀ ਮਰਜੀ ਏ ਤੇਰੇ ਪਿਛੇ ਕੱਖ ਹੌਣ ਦੀ,
ਸਾਰੀ ਦੁਨੀਆਂ ਦੀ ਖੁਸ਼ੀ ਇੱਕ ਪਾਸੇ.
ਉਹਨਾਂ ਸਾਰਿਆਂ ਦੇ ਵਿੱਚ ਤੇਰੀ ਕਮੀ ਇੱਕ ਪਾਸੇ,
ਕਦੇ ਸਾਨੂੰ ਵੀ ਸਿਖਾ ਦੇ ਭੁੱਲ ਜਾਣ ਦਾ ਹੁਨਰ.
ਹੁਣ ਮੇਰੇ ਤੋਂ ਰਾਤਾਂ ਨੂੰ ਉੱਠ ਉੱਠ ਕੇ ਰੋਇਆ ਨਹੀਂ ਜਾਂਦਾ,
ਕਿਸੇ ਆਪਣੇ ਦੀ ਕਮੀ ਦਾ ਅਹਿਸਾਸ ਜਰੂਰ ਹੁੰਦਾ.
ਉਸਨੂੰ ਖੋਣ ਤੋਂ ਬਾਦ,
ਜੋ ਕਿਸੀ ਦਾ ਦੁਖ ਦਰਦ ਨਾ ਵੰਡ ਸਕੇ.
ਉਸਨੂੰ ਆਪਣਾ ਬਣਾਉਣ ਦਾ ਕੀ ਫਾਇਦਾ,
ਤੂੰ ਜ਼ਿੰਦਗੀ ਦੀ ਓਹ ਕਮੀ ਹੈ.
ਜੋ ਜ਼ਿੰਦਗੀ ਭਰ ਰਹੇਗੀ,
ਲੋਕ ਇਨਸਾਨਾਂ ਨੂੰ ਦੇਖ ਕੇ ਪਿਆਰ ਕਰਦੇ ਐ.
ਮੈਂ ਪਿਆਰ ਕਰ ਕੇ ਇਨਸਾਨਾਂ ਨੂੰ ਦੇਖ ਲਿਆ,
ਜਿਵੇਂ ਜਿਵੇਂ ਤੇਰੇ ਸ਼ਹਿਰੋਂ ਪੈਰ ਪੁੱਟਦਾ ਗਿਆ.
ਮੈਂ ਟੁੱਟਦਾ ਗਿਆ
ਬੇਸ਼ਕ ਦਿਲ ਕਿੰਨਾ ਵੀ ਉਦਾਸ ਹੈ.
ਫਿਰ ਵੀ ਉਸ ਦੇ ਮੁੜਨ ਦੀ ਆਸ ਹੈ,
ਤੇਰੇ ਨਾਲ ਪਿਆਰ ਕਰ ਕੇ ਵਿਚ ਵਚਾਲੇ ਆ ਗਿਆ.
ਨਾ ਭੁੱਲ ਸਕਦਾ ਨਾ ਕਿਸੇ ਹੋਰ ਨਾਲ ਜੁੜ ਸਕਦਾ,
ਛੁਟਨਾ ਹੀ ਸੀ ਤਾਂ ਕੁਛ ਹੋਰ ਵੀ ਛੁਟ ਜਾਂਦਾ.
ਰੱਬਾ ਬੱਸ ਕੱਲਾ ਉਹਦਾ ਸਾਥ ਹੀ ਕਿਉਂ ਛੁਟ ਗਿਆ,
ਗਮ ਇਹ ਨਹੀਂ ਕਿ ਅਸੀਂ ਜੁਦਾ ਹੋ ਗਏ.
ਗਮ ਇਹ ਹੈ ਕਿ ਪਿਆਰ ਮੇਰਾ ਬਦਨਾਮ ਹੋ ਗਿਆ,
ਓਹ ਜਦ ਕਦੇ ਯਾਦਾਂ ਤੋਂ ਪਰੇਸ਼ਾਨ ਹੋਵੇਗੀ.
ਆਪਣੀ ਬੇਵਫਾਈ ਤੇ ਹੀ ਪਰੇਸ਼ਾਨ ਹੋਵੇਗੀ,
ਆਸ਼ਕੀ ਚ ਹਰ ਕਿੰਨੇ ਸਦਮੇ ਸਹੀਏ
ਸ਼ਹਿਰ ਤਾਂ ਛੱਡ ਦਿੱਤਾ. ਕੀ ਜੀਣਾ ਵੀ ਛੱਡ ਦਈਏ,
ਅਸੀਂ ਉਸ ਵਕਤ ਤੱਕ ਕਿਸੇ ਦੇ ਲਈ ਖਾਸ ਹਾ
ਜਦ ਤਕ ਉਹਨਾ ਨੂ ਕੋਈ ਦੁਸਰਾ ਨਹੀ ਮਿਲ ਜਾਂਦਾ,
ਕਾਤੋ ਹੀਰੇ ਜਿਹਾ ਯਾਰ ਗਵਾ ਲਿਆ.
ਦਿਲ ਚ ਖਿਆਲ ਰੜਕੂ
ਟੁੱਟ ਜਾਦੇਂ ਨੇ ਗਰੀਬੀ ਚ ਉਹ ਰਿਸ਼ਤੇ ਜੋ ਅਨਮੋਲ ਹੁੰਦੇ ਨੇ.
ਹਜ਼ਾਰਾਂ ਯਾਰ ਬਣਦੇ ਨੇ ਜਦ ਪੈਸੇ ਕੋਲ ਹੰਦੇ ਨੇ,
ਤੇਰੀ Chat ਪੁਰਾਣੀ ਪੜ੍ਹ ਕੇ.
ਦਿਲ ਜਿਹਾ ਰੋ ਬੈਂਠਾ,
ਤੇਰੇ ਵਾਦੇ ਸੀ ਅਜੀਬ ਕੁੜੇ ਰੱਖੇ ਦਿਲ ਦੇ ਬੜੇ ਕਰੀਬ ਕੁੜੇ
ਕਿਉ ਲੈ ਬੈਠੀ ਦਰਜਾ ਰੱਬ ਦਾ ਜੇ ਨਈ ਸੀ ਸਾਡੇ ਵਿਚ ਨਸੀਬ ਕੁੜੇ
ਜਿਸ ਦਿਲ ਤੋਂ ਮੈਂ ਪਿਆਰ ਦੀ ਆਸ ਕਰ ਰਿਹਾਂ ਸਾਂ.
ਉਸ ਅੰਦਰ ਤਾਂ ਇਨਸਾਨੀਅਤ ਵੀ ਨਹੀਂ ਸੀ,
ਕੀ ਹੋਇਆ ਜੇ ਤੂੰ ਸਾਨੂੰ ਦਿਲ ਚੋਂ ਕੱਢ ਤਾ.
ਅਸੀਂ ਵੀ ਤੇਰੀਆਂ ਚਿੱਠੀਆ ਦਾ ਜ਼ਹਾਜ ਬਣਾਕੇ ਪਾਣੀ ਚ’ ਛੱਡ ਤਾ,
ਟੁੱਟਿਆ ਯਕੀਨ ਦੂਜੀ ਬਾਰ ਨੀ ਕਰਾਂਗੇ.
ਹੁਣ ਪਹਿਲਾਂ ਵਾਂਗੂ ਤੇਰਾ ਇੰਤਜਾਰ ਨੀ ਕਰਾਂਗੇ.
ਜਾ ਯਾਰਾ ਤੇਰੀਆ ਚਲਾਕੀਆ ਨੇ ਮਾਫ਼.
ਪਰ ਮੁੜਕੇ ਤੇਰਾ ਇਤਬਾਰ ਨਹੀ ਕਰਾਂਗੇ,
ਗੱਲ ਇਹ ਨਹੀਂ ਕਿ ਤੂੰ ਬੇ-ਵਫਾਈ ਕੀਤੀ
ਗੱਲ ਇਹ ਹੈ ਕਿ ਤੇਰੇ ਵਾਅਦੇ ਕੱਚੇ ਨਿਕਲੇ
ਦੁੱਖ ਇਹ ਨਹੀਂ ਕਿ ਤੂੰ ਝੂਠੀ ਨਿਕਲੀ.
ਦੁੱਖ ਇਹ ਹੈ ਕਿ ਲੋਕ ਸੱਚੇ ਨਿਕਲੇ,
ਬੇ ਹਿਸਾਬੇ ਦਰਦਾਂ ਨੂੰ ਮੈਂ ਬੁੱਕਲ ਵਿੱਚ ਲੁਕੋਇਆ ,,😔
ਹਰ ਮਹਿਫਲ ਵਿੱਚ ਹੱਸਦਾ ਹਾਂ ਪਰ ਕੱਲਾ ਬਹਿ ਬਹਿ ਰੋਇਆ ..
ਚਾਹ ਦੇ ਆਖਰੀ ਘੁੱਟ ਵਰਗੀਆਂ ਨੇ ਯਾਦਾਂ ਉੁਸਦੀਆਂ,
ਨਾ ਤਾਂ ਖਤਮ ਕਰਨਾ ਚੰਗਾ ਲੱਗਦਾ ਤੇ ਨਾ ਹੀ ਛੱਡਣਾ..
ਨਾ ਜਾਣੇ ਓਹਨਾ ਦੇ ਦਿਲ ਵਿੱਚ ਕੀ ਹ, ਜੋ ਚੁਪ ਚਾਪ ਭੁੱਲ ਕੇ ਬਹਿ ਗਏ ਨੇ
ਕਈ ਵਾਰ ਤਾਂ ਰੱਬ ਇੰਜ ਜਾਪੇ ,ਕਿ ਓਹ ਸਾਨੂ ਗ਼ਲਤ ਸਮਝਕੇ ਬਹਿ ਗਏ ਨੇ
ਖੁਦ ਕਹਿੰਦੇ ਸੀ ਸਾਥ ਨਿਭਾਵਾਂਗੇ ,ਆਪ ਹੋਰਾਂ ਦੇ ਵੱਸ ਪਹਿ ਗਏ ਨੇ
ਰੱਬ ਖੁਸ਼ ਰੱਖੀ ਸਾਡੇ ਆਪਣਿਆਂ ਨੂੰ ਜੋ ਸਾਨੂੰ ਯਾਦ ਕਰਨ ਤੋਂ ਵੀ ਰਹਿ ਗਏ ਨੇ
ਖੌਰੇ ਕਿਸੇ ਪੰਨੇ ਉਤੇੱ ...
ਡਾਇਰੀ ਦਿਲ ਦੀ ਫਰੋਲੀੰ ਮੇਰਾ ਨਾ ਲੱਭ ਜ਼ਾਏ...
ਪਾਲਦੇ ਆਂ ਜਿਹੜੀ, ਉਹ ਰੀਝ ਠੱਗ ਜਾਂਦੀ ਏ
ਮੇਰੀ ਖੁਸ਼ੀ ਨੂੰ ਨਜ਼ਰ ਛੇਤੀ ਲੱਗ ਜਾਂਦੀ ਏ
ਧੋਖੇ ਚਾਰ ਚੁਫੇਰੇ ਨੇ
ਇੱਕ ਕੌਲ ਦੀ ਤੂੰ ਗੱਲ ਕਰਦੈਂ
ਇੱਥੇ ਕਈ ਕਈ ਚਿਹਰੇ ਨੇ...
ਔਕਾਤ ਚ ਰੱਖਣਾ ਸੀ ਜਿਨਾ ਨੂੰ ਗਲਤੀ ਨਾਲ ਦਿਲ ਚ ਰੱਖ ਲਿਆ...
ਸੱਜਣਾ ਦੇ ਇੰਝ ਬਦਲਣ ਤੇ ਕੁਝ ਖਾਸ ਹੈਰਾਨੀ ਨਹੀਂ ਹੁੰਦੀ।
ਦੇਬੀ ਤਾਂ ਬਸ ਸਮੇਂ ਦੀ ਬਦਲੀ ਤੋਰ ਵੇਖਦਾ ਹੈ।
ਅੱਜ ਬਾਲਾਂਗੇ
°°°°ਕਈ ਦਿਨ ਸੇਕਾਂਗੇ
°°°°°°°°ਕੀਵੇਂ ਧੁਖਦਾ ਐ ਦਿਲ
°°°°°°°°°°°°°ਕੱਲ੍ਹੇ ਬਹਿ ਦੇਖਾਂਗੇ
ਫੁੱਲਾਂ ਨਾਲ ਯਾਰੀ ਨਾ ਰਾਸ ਆਈ
ਹੁਣ ਕੰਡੇ ਲੱਭਦਾ ਫਿਰਦਾ ਹਾਂ...
ਨਹੀਂ ਤੇਰੇ ਵਰਗੇ ਹੋਏ
ਅੱਜ ਵੀ ਮੰਗਦੇ ਖੈਰਾਂ ਨੂੰ..
ਹਾਏ ਨੀ ਦਸ ਹਾੜ ਦਾ ਦੁਪਹਿਰਾ ਕਿਥੇ ਕੱਟੀਏ
ਬਾਬੇ ਬੁੱਲੇ ਦੇ ਪੰਜਾਬ ਦੀਏ ਜੱਟੀਏ..
ਯਾਦਾਂ ਕਦੇ ਮਿੱਟਦੀਆਂ ਨਹੀਂ
ਬਸ ਧੁੰਦਲੀਆਂ ਹੋ ਜਾਂਦੀਆਂ ਨੇ
ਦਿਲ ਕੀ ਖਾਮੋਸ਼ੀ ਪਰ ਮਤ ਜਾਓ,
ਰਾਖ ਕੇ ਨੀਚੇ ਆਗ ਦਭੀ ਹੋਤੀ ਹੈ...।
ਨਿਤ ਢੱਲਦਾ ਹੋਇਆ ਸੂਰਜ ਇੱਕ ਗੱਲ ਅਕਸਰ ਕਹਿ ਜਾਂਦਾ
ਕਿ ਤੈਨੂੰ ਮੈਥੋਂ ਵਿਛੜਿਆਂ ਇੱਕ ਦਿਨ ਹੋਰ ਗੁਜ਼ਰ ਗਿਆ ਐ
ਯਾਦਾਂ ਕਿਉਂ ਨਹੀਂ ਵਿਛੜ ਜਾਂਦੀਆਂ
ਲੋਕ ਤਾਂ ਇਕ ਪਲ ਚ ਵਿਛੜ ਜਾਂਦੇ ਨੇ
ਕੁੱਝ ਲੋਕ ਕੁੱਝ ਗੱਲਾਂ ਕੁੱਝ ਪਲ ਕੁੱਝ ਯਾਦਾਂ ਕਦੇ ਨਹੀਂ ਭੁੱਲਦੀਆਂ.
ਜਦੋਂ ਰੱਬ ਨੇ ਇਸ਼ਕ ਬਣਾਇਆ ਹੋਣਾ, ਓਹਨੇ ਵੀ ਤਾਂ ਅਜਮਾਇਆ ਹੋਣਾ, ਫਿਰ ਸਾਡੀ ਤਾਂ ਔਕਾਤ ਹੀ ਕੀ ਹੈ, ਇਸ ਇਸ਼ਕ ਨੇ ਤਾਂ ਰੱਬ ਨੂੰ ਵੀ ਰਵਾਇਆ ਹੋਣਾ
ਇਸ਼ਕ ਜਿਸ ਪਾਸੇ ਆਪਣੀ ਨਿਗਾਹ ਕਰ ਗਿਆ, ਮਹਿਲ ਹੋਵੇ ਜਾਂ ਕੁੱਲੀ ਤਬਾਹ ਕਰ ਗਿਆ l
ਜੋ ਹੱਸਦੇ ਹੱਸਦੇ ਰੋ ਪੈਂਦੇ ਉਹ ਵਕਤ ਦੇ ਮਾਰੇ ਹੁੰਦੇ ਨੇ ਜੋ ਰੌਦੇਂ ਰੌਦੇਂ ਹੱਸ ਪੈਂਦੇ ਉਹ ਇਸ਼ਕ ‘ਚ ਹਾਰੇ ਹੁੰਦੇ ਨੇ !!
ਪਾਪ ਅਤੇ ਪੁਨ ਕਦੇ ਰਲ ਨਹੀ ਸਕਦੇ… ਦੁਨੀਆ ਵਾਲੇ ਤੇ ਇਸ਼ਕ ਕਦੇ ਇਕੱਠੇ ਚੱਲ ਨਹੀ ਸਕਦੇ…
ਹੰਝੂ ਨਿਕਲ ਪਏ ਉਸਨੂੰ ਸੁਪਨੇ
ਵਿੱਚ ਦੂਰ ਜਾਂਦੇ ਦੇਖ ਕੇ……
ਅੱਖ ਖੁੱਲ੍ਹੀ ਤਾਂ ਅਹਿਸਾਸ ਹੋਇਆ ਕਿ
ਇਸ਼ਕ ਸੌਂਂਦੇ ਹੋਏ ਵੀ ਰੁਵਾਉਦਾ ਹੈ