ਬੜੇ ਸਕੂਨ ਨਾਲ ਰਹਿੰਦੀ ਹੈ, ਅੱਜ ਕੱਲ ਉਹ ਮੇਰੇ ਬਿਨਾਂ. ਜਿਵੇਂ ਕਿਸੇ ਮੁਸ਼ਕਿਲ ਤੋਂ ਛੁਟਕਾਰਾ ਮਿਲ ਗਿਆ ਹੋਵੇ,,
ਭੁੱਲ ਤਾਂ ਜਾਵਾਂ ਤੈਨੂੰ, ਪਰ ਸਾਡੇ ਕੋਲ ਰਹੇਗਾ ਕੀ,,
ਉਹ ਦੋਸਤੀ ਦਾ ਇਹਸਾਸ ਜਤਾਉਂਦੇ ਰਹੇ, ਤੇ ਅਸੀਂ ਮੁਹੱਬਤ ਦਿਲ 'ਚ ਲੁਕਾਉਂਦੇ ਰਹੇ ,,
ਤੂੰ ਕੀ ਜਾਣੇ ਤੇਰੇ ਲਈ ਕੀ ਕੀ ਸਿਹਾ, ਤੈਨੂੰ ਖੇਡਣੇ ਦਾ ਚਾਅ ਸੀ, ਮੇਰਾ ਦਿਲ ਤੇਰੇ ਲਈ ਖਿਡੌਣਾ ਬਣਿਆ ਰਿਹਾ,,
ਰੱਬ ਨੇਂ ਅੱਜ ਫੇਰ ਪੁੱਛ ਲਿਆ ਕਿ ਤੇਰਾ ਚਿਹਰਾ ਉਦਾਸ ਕਿਉਂ ਹੈ, ਜਿਸ ਕੋਲ ਤੇਰੇ ਲਈ Time ਨਹੀਂ ਉਹ ਤੇਰੇ ਲਈ ਖਾਸ ਕਿਉਂ ਹੈ,,
ਯਾਦ ਉਹਨਾਂ ਦੀ ਆਉਂਦੀ ਹੈ, ਜਿਹੜੇ ਆਪ ਨਹੀਂ ਆਉਂਦੇ ਜਾਂ ਜਿਹਨਾਂ ਕੋਲ ਅਸੀਂ ਨਹੀਂ ਪਹੁੰਚ ਸਕਦੇ,,
ਕਿਸੇ ਨਾਲ ਪਹਿਲਾਂ ਵਾਅਦੇ ਕਰ ਲੈਣਾ, ਫਿਰ ਬਾਅਦ ਵਿੱਚ ਕਿਸੇ ਗੱਲ ਤੇ ਨਾਰਾਜ਼ ਹੋ ਕੇ ਜਾਂ ਮਜ਼ਬੂਰੀ ਦੱਸ ਕੇ ਰਿਸ਼ਤਾ ਖਤਮ ਕਰ ਲੈਣਾ..ਕਿ ਇਸਨੂੰ ਪਿਆਰ ਕਹਿੰਦੇ ਹਨ? ਸੋੋਚੋ ,,
ਹੁਣ ਤਾਂ ਯਾਰ ਡਰ ਜਿਹਾ ਲੱਗਦਾ, ਜਦੋਂ ਕੋਈ ਕਹਿੰਦਾ ਤੁਸੀਂ ਤਾਂ ਸਾਡੇ ਆਪਣੇ ਹੋ,
ਬਹੁਤ ਲੋਕੀ ਪੁੱਛਦੇ ਨੇਂ, ਕਿਸਦੇ ਲਈ ਲਿਖਦੇ ਹੋ, ਦਿਲ ਜਵਾਬ ਦਿੰਦਾ ਹੈ ਕਿ ਕਾਸ਼ ਕੋਈ ਹੁੰਦਾ,,
ਤੂੰ ਗੱਲ ਸਾਡੇ ਨਾਲ ਕਰਦੀ ਨੀ ਤੇਰਾ ਖਾਸ ਹੋਣ ਦਾ ਕੀ ਫਾਇਦਾ ਤੂੰ ਦਿਲ ਦੀ ਗੱਲ ਸਮਝੀ ਨੀ ਸਾਡਾ ਓਦਾਸ ਹੋਣ ਦਾ ਕੀ ਫਾਇਦਾ
ਸਾਰੀ ਸਾਰੀ ਰਾਤ ਇਹਨਾ ਅੱਖੀਆਂ ਨੂੰ. ਰੋਣ ਦੀ ਤੂੰ ਕਿਹੜੀ ਗੱਲੋਂ ਦੇ ਗਈ ਏ ਸਜ਼ਾ,
ਸੂਹੇ ਦੀ ਨਾ ਕਦੀ ਆਵਾਜ ਕੰਨਾ ਵਿਚ ਪਾਈ. ਤੇਰੇ ਬਿਨ ਹੁਣ ਜੀ ਲੱਗਦਾ ਨਾ ਕਹਿਣ ਵਾਲੀ ਨਾ ਰਹੀ,
ਅੱਜ ਇਕੱਲੇ ਰਹਿ ਗਏ ਕਿਉਂਕਿ ਮੈ ਹਮੇਸ਼ਾ ਆਪਣੇ ਤੋਂ ਜਿਆਦਾ ਆਪਣਿਆ ਦੀ ਪਰਵਾਹ ਕੀਤੀ ਸੀ,
ਭਰਨ ਨੂੰ ਤਾਂ ਹਰ ਜ਼ਖ਼ਮ ਭਰ ਜਾਊਗਾ. ਕਿਵੇਂ ਭਰੂਗੀ ਓਹ ਜਗ਼ਹਾ ਜਿੱਥੇ ਤੇਰੀ ਕਮੀ ਏ,
ਲਿਖਣਾ ਤੇ ਸੀ ਕੇ ਖੁਸ਼ ਹਾਂ ਤੇਰੇ ਬਗੈਰ ਵੀ. ਪਰ ਅੱਥਰੂ ਕਲਮ ਤੋਂ ਪਹਿਲਾਂ ਹੀ ਡਿੱਗ ਪਏ,
ਤੇਰੇ ਰਾਹਾਂ ਵਿੱਚ ਖੜਾ ਖੜਾ ਰੁੱਖ ਹੋ ਗਿਆ. ਤੇਰੀ ਫੋਟੋ ਵਾਂਗੂੰ ਦੇਬੀ ਹੁਣ ਚੁੱਪ ਹੋ ਗਿਆ,
ਇਸ ਤਰ੍ਹਾਂ ਸ਼ਾਇਰੀ ਲਿਖਣੀ ਸੌਖੀ ਨਹੀਂ ਸੱਜਣਾ. ਦਿਲ ਤੁੜਵਾਉਣਾ ਪੈਂਦਾ ਸ਼ਬਦਾਂ ਨੂੰ ਜੋੜਨ ਲਈ,
ਤੇਰੀ ਯਾਦ ਚ ਗਵਾਚਾ ਦਿਲ ਰੱਜ ਰੱਜ ਰੋਇਆ. ਤੂੰ ਵੀ ਕੀਤੀ ਧੋਖੇਬਾਜ਼ੀ ਸਾਡਾ ਰੱਬ ਵੀ ਨਾ ਹੋਇਆ,
ਕੁਝ ਲੋਕ ਪਸੰਦ ਕਰਨ ਲੱਗੇ ਨੇ ਲਫਜ਼ ਮੇਰੇ. ਲੱਗਦਾ ਮੁਹੱਬਤ ਨੇ ਹੋਰਾਂ ਤੇ ਵੀ ਕਹਿਰ ਢਾਇਆ ਐ,
ਸਕੂਨ ਦੀ ਤਲਾਸ਼ ਚ ਦਿਲ ਵੇਚਣ ਚੱਲੇ ਸੀ. ਖਰੀਦਦਾਰ ਦਰਦ ਵੀ ਦੇ ਗਿਆ ਤੇ ਦਿਲ ਵੀ ਲੈ ਗਿਆ,
ਕੁਝ ਲਿਖਿਆ ਜਰੂਰ ਹੈ ਤੇਰੇ ਹੁਸਣ ਉੱਪਰ. ਪਰ ਕੀ ਫਾਇਦਾ ਤੂੰ ਤਾਰੀਫ ਸੁਣਕੇ ਕਿਹੜਾ ਮੁੜ ਆਉਣਾ,
ਰੱਬਾ ਲੱਖਾਂ ਲੋਕ ਭਾਂਵੇ ਆਪਣਾ ਬਣਾ ਕੇ ਲੁੱਟ ਲੈਣ ਪਰ ਚਿਹਰੇ ਤੇ ਮੁਸਕਾਨ ਤੇ ਦਿਲ ਸਦਾ ਦਰਿਆ ਰੱਖੀ
ਚੁੱਪ ਚਾਪ ਗੁਜ਼ਾਰ ਦੇਵਾਂਗੇ ਜ਼ਿੰਦਗੀ ਤੇਰੇ ਨਾਮ. ਲੋਕਾਂ ਨੂੰ ਫੇਰ ਦੱਸਾਂ ਗੇ ਪਿਆਰ ਐਂਵੇ ਵੀ ਹੁੰਦਾ,
ਮੈਨੂੰ ਡਰ ਹੈ ਕੀ ਕਿਧਰੇ ਤੂੰ ਮੈਨੂੰ ਪਿਆਰ ਨਾ ਕਰ ਬੈਠੇ. ਕਿਉ ਕੇ ਪਿਆਰ ਹਮੇਸ਼ਾ ਦੋ ਦਿਲਾਂ ਨੂੰ ਦੂਰ ਕਰਦਾ ਹੈ,
ਤੇਰੀ ਬੇਰੁਖ਼ੀ ਦਾ ਅੰਜਾਮ ਇੱਕ ਦਿਨ ਇਹ ਹੀ ਹੋਵੇਗਾ. ਆਖਿਰ ਭੁਲਾ ਹੀ ਦੇਵਾਂਗੇ ਤੈਨੂੰ ਯਾਦ ਕਰਦੇ-ਕਰਦੇ,
ਮੇਰੀ ਮੁਹੱਬਤ ਵੀ ਮਾੜੇ ਉਧਾਰ ਵਰਗੀ ਸੀ. ਲੋਕਾਂ ਨੇ ਕਦੇ ਵਾਪਿਸ ਹੀ ਨਹੀਂ ਕੀਤੀ,
ਤੈਨੂੰ ਪਾ ਨੀ ਸਕਦੇ ਤਾ ਕੀ ਹੋਇਆ. ਤੈਨੂੰ ਚਾਹੁਣ ਦਾ ਮੌਕਾ ਮਿਲਿਆ ਇਹ ਬਹੁਤ ਏ,
ਬਸ ਇਹੀ ਤਮੰਨਾ ਸੀ ਕਿ ਉਹ ਮੈਨੂੰ ਮੇਰੀ ਤਰਾਂ ਚਾਹਵੇ. ਪਰ ਇਹ ਤਮੰਨਾ ਸੀ ਇਸ ਲਈ ਤਮੰਨਾ ਹੀ ਰਹਿ ਗਈ,
ਕੀਤਾ ਕਿਸੇ ਹੋਰ ਦਾ,ਕਿਸੇ ਹੋਰ ਨੂੰ ਭਰਨਾ ਪੈ ਜਾਂਦਾ. ਜਦੋਂ ਗੱਲ ਧੋਖੇ ਦੀ ਹੋਵੇ ਫਿਰ ਕਤਲ ਵੀ ਕਰਨਾ ਪੈ ਜਾਂਦਾ
ਮੈਨੂੰ ਮਨਾਉਣ ਲਈ ਉਸਦਾ ਇੱਕ ਬੋਲ ਹੀ ਕਾਫੀ ਸੀ ਉਸਨੂੰ ਮਨਾਉਣ ਲਈ ਮੇਰੇ ਲੱਖਾਂ ਹੰਝੂ ਵੀ ਥੋੜ੍ਹੇ ਪੈ ਗਏ
ਜਿੰਦਗੀ ਵਿੱਚ ਮੇਰੀ ਮੋਜ਼ੁਦਗੀ ਫਜੂਲ ਨਾ ਸਮਝੀ , ਕਿਉਕੀ ਪੱਲਕਾ, ਕਦੀ ਅੱਖਾ ਤੇ ਬੌਜ਼ ਨਹੀ ਹੁੰਦੀਆ,
ਅਸੀ ਜਿਆਦਾ ਚੁਪ ਰਹਿਦੇ ਹਾ ਕਹਿਦੇ. ਜਿਆਦਾ ਬੋਲਣ ਨਾਲ ਦਿਲ ਦੇ ਭੇਤ ਖੁਲ ਜਾਦੇ ਨੇ,
ਅੱਜ ਵੀ ਬੜੀ ਤਕਲੀਫ ਹੁੰਦੀ ਆ ਮੁਸਕਰਾਉਣ ਵੇਲੇ ਮੈਨੂੰ. ਕਿਸੇ ਨਾਲ ਬੇ ਹਿਸਾਬ ਪਿਆਰ ਜੋ ਕੀਤਾ ਸੀ,
ਕਿੰਨੇ ਤੂਫਾਨ ਉਠੇ ਇਹਨਾ ਅੱਖੀਆ ਵਿੱਚ ਹੰਜੂਆ ਦੇ. ਪਰ ਉਸ ਦੀਆ ਯਾਦਾ ਦੀ ਕਿਸਤੀ ਡੁੱਬਦੀ ਹੀ ਨਹੀ,
ਹੰਜੂ ਨਹੀ ਮੁੱਕਦੇ ਅਖਾਂ ਚੋਂ. ਤੇਨੂੰ ਪਸੰਦ ਜੋ ਕੀਤਾ ਸੀ ਲੱਖਾਂ ਚੋਂ,
ਸੌ ਗਏ ਬੱਚੇ ਗਰੀਬ ਦੇ ਇਹ ਸੁਣ ਕੇ . ਕਿ ਫਰਿਸ਼ਤੇ ਆਉਂਦੇ ਨੇ ਸੁਪਨਿਆਂ ਚ ਰੋਟੀਆਂ ਲੈ ਕੇ,
ਜੇ ਛਡ ਚਲਿਆ ਏ ਤੇ ਚੁੱਪ ਕਰਕੇ ਚਲਾ ਜਾਂਵੀ. ਤੇਰਾ ਆਖਰੀ ਸ਼ਬਦ ਅਲਵਿਦਾ ਮੇਰੇ ਤੋਂ ਨਹੀ ਜਰ ਹੋਣਾ,
ਦੁੱਖ ਦੇ ਹੰਝੂ ਆਉਂਦੇ ਰਹਿੰਦੇ ਨੇ ਜਿੰਦਗੀ ਵਿੱਚ. ਪਰ ਖੁਸ਼ੀ ਦੇ ਹੰਝੂ ਜਾਨ ਪਾ ਦਿੰਦੇ ਨੇ,
ਹਰ ਮੁਹੱਬਤ ਕਰਨ ਵਾਲੇ ਇਨਸਾਨ ਨੂੰ ਪਿਆਰ ਦੀ ਸਜ੍ਹਾ ਮਿਲ ਜਾਂਦੀ ਆ. ਪਰ ਦਿਲ ਤੋੜਣ ਵਾਲੇ ਲਈ ਕੋਈ ਸਜ੍ਹਾ ਕਿਉ ਨੀ ਬਣਾਈ,
ਚੱਲਦੇ ਰਹਿਣਾ ਤੇਰੇ ਬਿਨਾਂ ਵੀ ਜ਼ਿੰਦਗੀ ਦੇ ਕਾਫਲਿਆਂ ਨੇਂ. ਕਿਸੇ ਤਾਰੇ ਦੇ ਟੁੱਟਣ ਨਾ ਆਸਮਾਨ ਸੁੰਨਾ ਤਾਂ ਨਹੀਂ ਹੋ ਜਾਂਦਾ,
ਜੋ ਦਿਲ ਤੋੜਦੇ ਨੇ ਬਰਬਾਦ ਹੋਣਗੇ. ਅੱਜ ਕਿਸੇ ਨੂੰ ਰੁਵਾਇਆ ਕੱਲ ਆਪ ਰੋਣਗੇ,
ਦਿਲ ਹੁੰਦਾ ਹੈ ਮਸ਼ੀਨ ਵਰਗਾ ਮੇਰਾ ਇਕ ਇਕ ਪੁਰਜਾ ਮੋੜਦੇ. ਤੇਰੇ ਅੱਗੇ ਸੱਜਣਾਂ ਫਰਿਆਦ ਕਰਾਂ ਮੇਰਾ ਟੁੱਟਿਆ ਦਿਲ ਜੋੜਦੇ,
ਦਿਲ ਹੁੰਦਾ ਹੈ ਮਸ਼ੀਨ ਵਰਗਾ ਮੇਰਾ ਇਕ ਇਕ ਪੁਰਜਾ ਮੋੜਦੇ. ਤੇਰੇ ਅੱਗੇ ਸੱਜਣਾਂ ਫਰਿਆਦ ਕਰਾਂ ਮੇਰਾ ਟੁੱਟਿਆ ਦਿਲ ਜੋੜਦੇ,
ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ. ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ,
ਤੂੰ ਰਾਹੀਂ ਬਣ ਤੁਰ ਗਈ ਮੈਂ ਉੱਥੇ ਖੜ ਗਿਆ. ਬਾਹਰੋਂ ਤਾਂ ਜਿੰਦਾ ਹਾਂ ਪਰ ਅੰਦਰੋਂ ਹਾਂ ਮਰ ਗਿਆ,
ਹੁਣ ਜੇ ਮੈ ਵੀ ਕਹਿ ਦੇਵਾ ਕੇ ਉਹ ਬੇਵਫਾ ਹੈ. ਫੇਰ ਲੋਕਾ ਚ ਤੇ ਮੇਰੇ ਚ ਫਰਕ ਕਿ ਰਹਿ ਗਿਆ,
ਕੱਲਿਆਂ ਛੱਡਕੇ ਤੁਰ ਜਾਣਾ ਦਸਤੂਰ ਏ ਸੱਜਣਾਂ ਦਾ. ਫਿਰ ਹਰ ਸਾਹ ਦੇ ਨਾਲ ਚੇਤੇ ਆਓਣਾ ਕਸੂਰ ਏ ਸੱਜਣਾਂ ਦਾ,
ਤੇਰੇ ਹੱਥਾਂ ਦੀ ਮਹਿੰਦੀ ਦੇ ਰੰਗ ਦਾ ਲਾਲ ਹੋਣਾ ਲਾਜ਼ਮੀ ਸੀ. ਸਾਡੇ ਖੂਣ ਨਾਲ ਲਿਖੇ ਖੱਤ ਤੂੰ ਇਹਨਾਂ ਹੱਥਾਂ ਨਾਲ ਸਾੜੇ ਸੀ,
ਮਰਨ ਬਾਅਦ ਜਦੋਂ ਲੱਗੇ ਮੈਨੂੰ ਫੂਕਣ ਤਾਂ ਆਵਾਜ਼ ਇਹ ਆਈ. ਇਹ ਸਾਰੀ ਉਮਰ ਜਲਿਆ ਏ ਜਲਾਇਆ ਨਹੀਂ ਜਾ ਸਕਦਾ,
ਪਹਿਲੀ ਵਾਰੀ ਦਿਲ ਟੁਟਿਆ ਮੈਨੂੰ ਰੋਣ ਦਾ ਚੱਜ ਨਾ ਆਵੇ. ਅੱਖੀਆਂ ਨੇ ਰੋਣਾ ਲੈ ਲਿਆ ਮੈਥੋਂ ਪਲ ਕਟਿਆ ਨਾ ਜਾਵੇ,