ਪਿਆਰ ਮਿਲਦਾ ਨਹੀਂ ਯਾਰੋ ,ਬਦ-ਨਸੀਬਾਂ ਨੂੰ ,ਧੋਖਾ ਮਿਲਦਾ ਏ ਯਾਰੋ ,ਹਰ ਪਲ ਗਰੀਬਾ ਨੂੰ
ਵਸਦੀ ਰਹੇ ਤੂ ਮੇਨੂ ਛੱਡ ਜਾਨ ਵਾਲੀਏ, ਗੈਰਾਂ ਦੇ ਸੀਨੇ ਲਗ ਜਾਣ ਵਾਲੀਏ
ਮੈਨੂੰ ਬਰਬਾਦ ਕਰਕੇ ਜੋ ਮੁਸਕਰਾਉਂਦੀ ਸੀ , ਮੇਰੀ ਦਖ਼ਕੇ ਓ ਲਾਸ਼ ,ਅੱਜ ਹੰਝੂ ਬਹਾੳਂਦੀਸੀ
ਤੇਰੀ ਜ਼ਿੰਦਗੀ ਚ ਕਦੇ ਕੋਈ ਆਵੇ ਨਾ ਦੁਖ , ਹੋਵੇ ਜ਼ਿੰਦਗੀ ਚ ਯਾਰਾ ਤੇਰੇ ਸੁਖ ਹੀ ਸੁਖ
ਛੋਟੀ ਉਮਰੇ ਰੋਗ ਅਵੱਲਾ ਲਾ ਬੇਠੇ , ਰਾਤ ਦੀ ਨੀਂਦ ਤੇ ਦਿਨ ਦਾ ਚੇਨ ਗਵਾ ਬੇਠੇ
ਇਕ ,ਬੇਵਫ਼ਾ ਮੈਨੂੰ ਲੁਟ ਕੇ ਚਲੀ ਗਈ, ਕੱਖਾਂ ਵਾਂਗ ਮੇਨੂ ਸੁੱਟ ਕੇ ਚਲੀ ਗਈ
ਜੋ ਹਰ ਪਲ ਮੈਨੂੰ ਰੁਲਾਂਦੀ ਰਹੀ , ਪਰ ਲਾਸ਼ ਮੇਰੀ ਦੇਖ ਕੇ ਹੰਜੂ ਬਹਾਂਦੀ ਰਹੀ
ਅਸੀਂ ਚਾਹਿਆ ਸੀ ਜਿਸਨੂੰ ਆਪਣਾ ਬਣਾਉਣ ਦੇ ਲਈ , ਪਰ ਉਸਨੇ ਕੀਤਾ ਸਾਨੂੰ ਪਿਆਰ ,ਮਨ ਪਰਚਾਉਣ ਦੇ ਲਈ
ਉਹ ਸ਼ਾਇਦ ਮਤਲਬ ਨੂੰ ਮਿਲਦੇ ਸੀ, ਪਰ ਸਾਨੂੰ ਤਾਂ ਮਿਲਣ ਨਾਲ ਮਤਲਬ ਸੀ
ਭੁੱਲ ਤਾਂ ਜਾਵਾਂ ਤੈਨੂੰ, ਪਰ ਸਾਡੇ ਕੋਲ ਰਹੇਗਾ ਕੀ ?
ਅੱਖਾਂ ਵਿੱਚ ਹੰਜੂ ਵੀ ਨਹੀ ਤੇ ਦਿਲੋ ਅਸੀ ਖੁਸ਼ ਵੀ ਨਹੀ... ਕਾਹਦਾ ਹੱਕ ਜਮਾਈਏ ਵੇ ਸੱਜਣਾ ਅਸੀ ਹੁਣ ਤੇਰੇ ਕੁਛ ਵੀ ਨਹੀ
ਚੰਗੀ ਤਰਾਂ ਯਾਦ ਨੇ ਮੇਰੇ ਗੁਨਾਹ ਮੈਨੂੰ ਇੱਕ ਤਾਂ ਮੁੱਹਬਤ ਕਰ ਲਈ, ਦੂਜਾ ਤੇਰੇ ਨਾਲ ਕਰ ਲਈ, ਤੀਜਾ ਬੇ-ਹਿਸਾਬ ਕਰ ਲਈ
ਕੀ ਵਫ਼ਾ ਮਿਲਣੀ ਓਹਨਾ ਤੋਂ .... ਜੋ ਖੁਦ ਬੇਵਫ਼ਾ ਨੇ
ਬੇਪਰਵਾਹ ਹੋ ਜਾਂਦੇ ਨੇ ਹੋ ਲੋਕ ਅਕਸਰ …. ਜਿਨ੍ਹਾ ਨੂੰ ਕੋਈ ਬਹੁਤ ਪਿਆਰ ਕਰਨ ਲਗ ਜਾਂਦਾ ਹੈ
ਜੋ ਦਿਲ ਤੋ ਕਰਦਾ ਉਹਦਾ ਦਿਲ ਟੁੱਟਦਾ ਈਂ ਏ, ਜਿਹਨੂੰ ਅਪਨਾ ਕਹੀਏ ਉਹ ਲੁੱਟਦਾ ਈਂ ਏ, ਬਸ ਆਹੀ ਕੁਝ ਜਿੰਦਗੀ ਚੇ। ਛੱਡ ਕੇ ਭਾਵੇ ਦੂਰ ਗਿਆ ਉਹ ਐਨਾ ਚੇਤੇ ਕੀਤਾ ਸੁਪਨੇ ਵਿੱਚ ਉਹਨੇ ਆਉਣਾ ਈ ਏ । ਜੋ ਹਾਸੇ ਵੰਡਦਾ ਉਹਦੇ ਪੱਲੇ ਪੈਦੇ ਰੋਣੇ ਈ ਨੇ, ਜਾਗ ਕੇ ਉਹਦੇ ਲਈ ਬੜੀਆ ਰਾਤਾ ਕੱਟੀਆ ਸਦਾ ਲਈ ਹੁਣ ਸੌਣਾਂ ਈ ਏ।
ਜਿੰਦਗੀ ਦੇ ਰਾਵਾ ਨੂੰ ਭੁੱਲ ਕੇ ਮੌਤ ਦੀਆ ਪੈੜਾ ਵੱਲ ਹੁਣ ਤੱਕਦੇ ਆ, ਮਤਲਬੀ ਹੋਕੇ ਕੀ ਕਿਸੇ ਦੇ ਕੰਮ ਆਵਾਗਾ ਯਾਰਾਨੇ ਹੁਣ ਮੌਤ ਨਾਲ ਲਾਉਣੇ ਜਿਉਣ ਦੀ ਆਸ ਨਾ ਹੁਣ ਰੱਖਦੇਆ, ਮੌਤ ਹੀ ਸਾਡੀ ਕਿਸੇ ਦਾ ਜਿਉਣ ਦਾ ਕਾਰਨ ਬਣ ਜਾਏ ਬਸ ਉਹ ਕਾਰਨ ਹੀ ਪਏ ਲੱਭਦੇਆ ।
ਜੀਨਾ ਤਾਂ ਹੀ ਚੰਗਾ ਨਹੀ ਲੱਗਦਾ ਦੁੱਖ ਕਿਸੇ ਨੂੰ ਦੇ ਨਹੀ ਹੁੰਦਾ, ਦਿਲ ਵਿੱਚ ਦਿਲ ਦੀਆ ਕਿੰਨਾ ਚਿਰ ਲਕੋਵਾਗਾ ਦੱਸੇ ਬਿਨਾ ਰਹਿ ਵੀ ਨਹੀ ਹੁੰਦਾ, ਦੁੱਖ ਕਿਸੇ ਮੇਰੀ ਗੱਲ ਦਾ ਤੈਨੂੰ ਨਾ ਹੋਵੇ ਇਹੀ ਗਮ ਮੈਥੋ ਸਹਿ ਨਹੀ ਹੁੰਦਾ ।
ਅੱਜ ਤੱਕ ਉਹੀ ਕੀਤਾ ਜੋ ਮੇਰੇ ਬੇਬੇ ਬਾਪੂ ਨੇ ਸਮਝਾਇਆ। ਯਾਰੀ ਲਾ ਕੇ ਕੀਤਾ ਨਾ ਕਦੇ ਪਿੱਠ ਤੇ ਵਾਰ, ਨਾ ਹੀ ਕਦੇ ਕਿਸੇ ਦਾ ਦਿਲ ਦੁਖਾਇਆ । ਡਰ ਰਵੇ ਪੈਰੀ ਕੰਢੇ ਵੱਜਣ ਦਾ, ਨਾ ਹੀ ਬੂਟਾ ਕਦੇ ਇਹੋ ਜਿਹਾ ਵੇਹੜੇ ਲਾਇਆ। ਕਿਸੇ ਦੇ ਪੈਰੀ ਬਾਪੂ ਦੀ ਪੱਗ ਰੁਲ ਜਾਏ, ਨਾ ਕੋਈ ਐਸਾ ਕਰਮ ਕਮਾਇਆ। ਉਹ ਕਿਵੇਂ ਖੁਸ਼ ਰਹਿਣਗੇ , ਜਿਨ੍ਹਾਂ ਨੇ ਅਪਣੇ ਬੇਬੇ ਬਾਪੂ ਨੂੰ ਰੁਵਾਇਆ।
ਕੀ ਕਰੀਏ ਅੱਖਾ ਬੰਦ ਕਰ ਨਾਲ ਤੁਰਨਾ ਪੈਦਾ ਕੋਈ ਯਕੀਨ ਈ ਇੰਨਾ ਦੁਵਾ ਲੈਦਾ ਏ, ਸਾਥੋ ਤਾ ਨਹੀ ਦਰਦ ਦੇ ਹੁੰਦਾ ਕਿਸੇ ਨੂੰ ਪਤਾ ਨਹੀ ਕਿਵੇ ਕੋਈ ਇੰਨਾ ਤੜਫਾ ਲੈਦਾ ਏ, ਪਿਆਰ ਦੇ ਰਸਤੇ ਪਾ ਕੇ ਕੋਈ ਕਿਵੇ ਅਪਨਾ ਦਿਲ ਸਮਝਾ ਲੈਦਾ ਏ।
ਦਿਲ ਕਰਦਾ ਏ ਇਹ ਜਹਾਨ ਤੇਰੇ ਨਾਮ ਕਰਦਾ, ਜਿਦੰਗੀ ਦੀ ਜੇ ਤੂੰ ਬਾਜੀ ਜਿੱਤਦੀ ਹੋਵੇ ਤਾਂ ਮੈਂ ਹਰ ਜਾ, ਜੇ ਤੈਨੂੰ ਮੇਰੀ ਵਜਾ ਕਰਕੇ ਦੁੱਖ ਹੋਵੇ ਤਾਂ ਸੱਚੀ ਮੈਂ ਮਰਜਾਂ ।
ਜੇ ਉਹ ਮਿਲ ਜਾਦਾ ਉਹ ਪਿਆਰ ਵੀ ਪਿਆਰ ਨਾ ਹੋਣਾ ਸੀ, ਹਾਸਿਆ ਨੇ ਮੇਰੇ ਕੋਲ ਗੁੰਜਣਾ ਸੀ ਹੱਝੂਆ ਨੇ ਮੇਰੇ ਕੋਲ ਨਾ ਹੋਣਾ ਸੀ, ਕਿਸ ਨੂੰ ਖੁਸ਼ ਵੇਖਦੇ ਵੇਖਦੇ ਅਸੀਂ ਖੁਦ ਨਾ ਲੁੱਕ ਲੁੱਕ ਕੇ ਰੋਣਾ ਸੀ, ਪਰ ਗੱਲ ਇਹ ਵੀ ਪੱਕੀ ਏ ਸਾਡਾ ਏ ਹਾਲ ਨਾ ਹੋਣਾ ਸੀ ।
ਗਮ ਦਿਲ ਨੂੰ ਏ ਦਿਲੋ ਪਿਆਰ ਨਿਭਾ ਨਾ ਸਕਿਆ ਮੈ, ਦਿਲਾ ਅਫਸੋਸ ਕਰਕੇ ਕੀ ਫਾਇਦਾ ਹੁਣ ਉਹਦੇ ਦੁੱਖਾ ਨੂੰ ਖੁਸ਼ੀਆ ਚ ਬਦਲ ਸਕਿਆ ਨਾ ਮੈ, ਵਾਅਦੇ ਕਰਕੇ ਪੂਰੇ ਕਰ ਨਾ ਹੋਏ ਮੈਥੋ , ਟੁੱਟ ਕੇ ਬਿਖਰ ਗਿਆ ਵਿਸ਼ਵਾਸ਼ ਪਿਆਰ ਦਾ ਦਵਾ ਨਾ ਸਕਿਆ ਮੈ ।
ਜੇਕਰ ਰੱਖ ਸਕੇ ਤਾ ਇਕ ਨਿਸ਼ਾਨੀ ਹਾਂ ਮੈਂ, ਜੇਕਰ ਗਵਾ ਦੇਵੇ ਤਾ ਇਕ ਕਹਾਣੀ ਹਾਂ ਮੈ , ਚਾਹ ਕੇ ਵੀ ਰੋਕ ਨਾ ਸਕੀ ਜਿਸਨੂੰ ਦੁਨੀਆਂ , ਉਹ ਇਕ ਬੂੰਦ ਅੱਖ ਦਾ ਪਾਣੀ ਹਾਂ ਮੈ।
ਹੁਣ ਤਾ ਉਡੀਕ ਦੀ ਆਦਤ ਜਿਹੀ ਹੋ ਗਈ ਏ , ਚੁੱਪ ਤਾ ਇਕ ਚਾਹਤ ਜਿਹੀ ਹੋ ਗਈ ਏ , ਹੁਣ ਤਾ ਨਾ ਸ਼ਿਕਵਾ ਨਾ ਸ਼ਿਕਾਇਤ ਹੈ ਕਿਸੇ ਨਾਲ , ਕਿਉਕਿ ਹੁਣ ਤਾ ਇਕਲਾਪੇ ਨਾਲ ਮੁਹੱਬਤ ਜਿਹੀ ਹੋ ਗਈ ਏ।
ਕੋਈ ਹਸਾ ਗਿਆ , ਕੋਈ ਰਵਾ ਗਿਆ , ਚਲੋ ਇੰਨਾ ਹੀ ਕਾਫੀ ਏ , ਜਿਓਣਾ ਤਾ ਆ ਗਿਆ।
ਬਸ ਇਕ ਮੁਸਕੁਰਾਹਟ ਹੀ ਗਵਾਈ ਏ , ਬਾਕੀ ਤਾ ਮੈ ਬਹੁਤ ਖੁਸ਼ ਹਾਂ।
ਕਲ ਇਕ ਗਰੀਬ ਰੋਟੀ ਮੰਗ ਕੇ ਲੈ ਗਿਆ, ਤੇ ਕਰੋੜਾ ਦੀਆ ਦੁਆਵਾਂ ਦੇ ਗਿਆ , ਸਮਝ ਨਹੀਂ ਆਇਆ ਕਿ ਗਰੀਬ ਉਹ ਸੀ ਕੇ ਮੈ।
ਇਹ ਜ਼ਿੰਦਗੀ ਇੰਨੀ ਛੋਟੀ ਏ , ਕਿਤੇ ਰੁੱਸਣ ਮਨਾਉਣ ਚ ਨਾ ਲੰਘ ਜਾਵੇ , ਅਸੀਂ ਸਿਰਫ ਤੇਰੇ ਹਾਂ, ਕੀਤੇ ਇਹ ਸਮਝਾਉਣ ਚ ਨਾ ਲੰਘ ਜਾਵੇ।
ਅੱਜ ਉਹ ਵੀ ਦੁਖੀ ਹੋ ਗਏ ਸਾਡੇ ਤੋਂ , ਜੋ ਅਕਸਰ ਕਹਿੰਦੇ ਸੀ ਤੇਰੇ ਹੁੰਦਿਆਂ ਦੁੱਖ ਮਹਿਸੂਸ ਨਹੀਂ ਹੁੰਦਾ।
ਤੇਰੇ ਨਾਲ ਇਦਾ ਦਾ ਰਿਸ਼ਤਾ ਹੈ ਕਿ , ਦਰਦ ਕੋਈ ਵੀ ਹੋਵੇ , ਪਰ ਯਾਦ ਤੇਰੀ ਆਉਂਦੀ ਏ।
ਕਿਸੇ ਨੇ ਮਿੱਟੀ ਕਿ ਅੱਖਾਂ ਵਿਚ ਪਾਈ, ਪਹਿਲਾ ਨਾਲੋਂ ਵਧੀਆ ਦਿੱਸਣ ਲੱਗ ਗਿਆ।
ਸਮਝ ਨਹੀਂ ਆਉਂਦੇ ਜਿੰਦਗੀ ਤੇਰੇ ਫੈਸਲੇ, ਇਕ ਪਾਸੇ ਕਹਿਨੀ ਏ ਸਬਰ ਦਾ ਫਲ ਮਿੱਠਾ ਹੁੰਦਾ , ਤੇ ਦੂਜੇ ਪਾਸੇ ਕਹਿਨੀ ਏ ਕੇ , ਵਕਤ ਕਿਸੇ ਦਾ ਇੰਤਜਾਰ ਨਹੀਂ ਕਰਦਾ।
ਕਹਿਣ ਦਾ ਕੀ ਫਾਇਦਾ , ਜੇ ਦਿਲੋਂ ਪਿਆਰ ਨਾ ਕੀਤਾ , ਕਹਿਣ ਦਾ ਕਿ ਫਾਇਦਾ , ਜੇ ਕਿਸੇ ਦਾ ਇੰਤਜਾਰ ਨਾ ਕੀਤਾ।
ਉਹ ਕਾਹਦਾ ਪਿਆਰ ਜੋ ਸਮੇ ਨਾਲ ਤਬਦੀਲ ਹੋ ਜਾਇ, ਪਿਆਰ ਤਾ ਉਹ ਹੈ ਜੋ ਦੂਰੀ ਪਈ ਤੇ ਦੁਗਣਾ Feel ਹੋ ਜਾਇ।
ਦੋਸਤੋ ਕਿਸੇ ਦੇ Life ਚੋ ਜਾਣ ਨਾਲ, ਜ਼ਿੰਦਗੀ ਖ਼ਤਮ ਨਹੀਂ ਹੋ ਜਾਂਦੀ, ਜਿਸ ਬੰਦੇ ਨੂੰ ਕਦਰ ਹੀ ਨਹੀਂ , ਉਸ ਲਈ ਰੋਣਾ ਵੀ ਕਿਉਂ।
ਅਸੀਂ ਤਾ ਦੋ ਚੀਜਾਂ ਤੋਂ ਬਹੁਤ ਡਰਦੇ ਆ , ਇਕ ਤੇਰੇ ਰੋਣ ਤੋਂ , ਤੇ ਦੂਜਾ ਤੈਨੂੰ ਖੋਣ ਤੋਂ।
ਜ਼ਖ਼ਮ ਦੇ ਜਾਂਦੀ ਏ ਉਸਦੀ ਆਵਾਜ਼ ਅੱਜ ਵੀ ਮੈਨੂੰ , ਜੋ ਸਾਲਾਂ ਪਹਿਲਾ ਹੌਲੀ ਜਿਹੀ ਕਹਿੰਦਾ ਸੀ ਬਹੁਤ ਪਿਆਰ ਕਰਦਾ ਹਾਂ ਤੈਨੂੰ।
ਅਸੀਂ ਫੁਲ ਸਮਝਿਆ ਕੰਡਿਆਂ ਨੂੰ , ਓਹਨਾ ਚੁਭ ਫੱਟ ਸੀਨੇ ਲਾ ਦਿੱਤੇ , ਅਸੀਂ ਤਰਹਦੇ ਸੀ ਓਹਨਾ ਦੇ ਪੈਰਾਂ ਹੇਠਾਂ ਤਲੀਆਂ, ਪਰ ਓਹਨਾ ਸਾਡੇ ਰਾਹਾਂ ਵਿਚ ਕੰਡੇ ਵਿਸ਼ਾ ਦਿੱਤੇ।
ਜਹਿਰ ਵੇਖ ਕੇ ਪੀਤਾ ਤੇ ਕੀ ਪੀਤਾ, ਇਸ਼ਕ ਸੋਚ ਕੇ ਕੀਤਾ ਤੇ ਕੀ ਕੀਤਾ , ਦਿਲ ਦੇ ਕੇ ਜੇ ਦਿਲ ਲੈਣ ਦੀ ਆਸ ਰਾਖੀ , ਇਹੋ ਜੇਹਾ ਪਿਆਰ ਕੀਤਾ ਤੇ ਕਿ ਕੀਤਾ।
ਬੜਾ ਔਖਾ ਹੁੰਦਾ ਉਸ ਇਨਸਾਨ ਨੂੰ ਭੁੱਲਣਾ, ਜਿਨ੍ਹੇ ਬਹੁਤ ਸਾਰੀਆਂ ਯਾਦਾਂ ਦਿੱਤੀਆਂ ਹੋਣ।
ਜਿਸ ਦਿਲ ਦੇ ਅੰਦਰ ਵਸਦੀ ਤੂੰ , ਉਸਦੇ ਟੁਕੜੇ ਕਿੱਦਾਂ ਹੋਣ ਦਿਆਂ, ਜਿਨ੍ਹਾਂ ਅੱਖੀਆਂ ਚ ਤੂੰ ਵਸਦੀ ਆ , ਤੂੰ ਦੱਸ ਓਹਨਾ ਅੱਖੀਆਂ ਨੂੰ ਕਿੱਦਾਂ ਰੋਣ ਦਿਆਂ।
ਨਿਕਲੇ ਜਦੋ ਦੁਨੀਆਂ ਦੀ ਭੀੜ ਵਿਚ ,ਤਾਂ ਪਤਾ ਲੱਗਾ ਕਿ ਉਹ ਹਰ ਸ਼ਖਸ ਇਕੱਲਾ ਹੈ , ਜਿਨ੍ਹੇ ਮੁਹੱਬਤ ਕੀਤੀ ਏ।
ਜਿਨ੍ਹਾਂ ਉੱਤੇ ਮਾਨ ਹੋਵੇ ,ਓਹੀ ਮੁਖ ਮੋੜਦੇ ਨੇ , ਜਿਨ੍ਹਾਂ ਨਾਲ ਸਾਂਝੇ ਸਾਹ ,ਓਹੀ ਦਿਲ ਤੋੜਦੇ ਨੇ।
ਜਿਨੂੰ ਹੱਦ ਤੋਂ ਜਿਆਦਾ ਪਿਆਰ ਕਰੋ , ਉਹ ਪਿਆਰ ਦੀ ਕਦਰ ਨੀ ਕਰਦਾ , ਪਿਆਰ ਦੀ ਕਦਰ ਓਹਨਾ ਨੂੰ ਪੁੱਛੋਂ, ਜਿਨ੍ਹਾਂ ਨੂੰ ਕੋਈ ਪਿਆਰ ਨੀ ਕਰਦਾ।
ਬੇਕਦਰਾਂ ਦੀ ਦੁਨੀਆਂ ਵਿਚ , ਕੋਈ ਆਪਣਾ ਬਣਾਉਣ ਵਾਲਾ ਨਾ ਮਿਲਿਆ , ਮਿਲਿਆ ਹਰ ਕੋਈ ਇਸ ਮਹਿਫ਼ਿਲ ਵਿਚ , ਪਰ ਕਦਰ ਪਾਉਣ ਵਾਲਾ ਨਾ ਮਿਲਿਆ।
ਨਾਮ ਰੂਹ ਉੱਤੇ ਲਿਖਿਆ , ਮੈ ਬਾਹਾਂ ਤੇ ਨਹੀਂ , ਜਿਨ੍ਹਾਂ ਤੇਰੇ ਤੇ ਜ਼ਕੀਨ , ਓਨਾ ਸਾਹ ਤੇ ਨਹੀਂ।
ਕੁਝ ਹਾਰ ਗਈ ਤਕਦੀਰ , ਕੁਝ ਟੁੱਟੇ ਸੁਪਨੇ , ਕੁਝ ਗੈਰਾਂ ਨੇ ਬਰਬਾਦ ਕੀਤਾ , ਕੁਝ ਛੱਡ ਗਏ ਆਪਣੇ।
ਹੱਥ ਜ਼ਖਮੀ ਕਰਾ ਕੇ ਅਸੀਂ ਆਪਣੇ , ਕੰਡਿਆਂ ਲਈ ਫੁਲ ਸਜਾਉਂਦੇ ਰਹੇ , ਸੱਟ ਲੱਗੀ ਮੇਰੀ ਗ਼ਲਤੀ ਨਾਲ , ਅਸੀਂ ਕੰਡਿਆਂ ਨੂੰ ਮੋਮ ਬਣਾਉਂਦੇ ਰਹੇ।
ਭਾਲ ਆ ਮੈਨੂੰ ਉਸ ਮੰਜਲ ਦੀ ,ਜਿਸਨੂੰ ਮੈ ਪਾਉਣਾ ਨੀ ਚਾਹੁੰਦਾ , ਦਿਸ ਰਹੀ ਆ ਉਹ ਮੇਨੂ ,ਪਰ ਓਹਦੀਆਂ ਨਜਰਾਂ ਚ ਆਉਣਾ ਨੀ ਚਾਹੁੰਦਾ।
ਪਿਆਰ ਜਦੋ ਨਾਲ ਹੋਵੇ ,ਸਮਾਂ ਰੁਕ ਜਾਂਦਾ ਏ , ਸੱਜਣਾ ਵੇ ਦੂਰੀਆਂ ਦਾ ,ਖਿਆਲ ਮੁਕ ਜਾਂਦਾ ਏ।