ਟੁੱਟ ਕੇ ਵੀ ਮਰ ਜਾਣਾ ਧੜਕਦਾ ਰਹਿੰਦਾ,
ਮੈਂ ਦੁਨੀਆਂ ਤੇ ਦਿਲ ਜਿਹਾ ਕੋਈ ਵਫਾਦਾਰ ਨਹੀ ਦੇਖਿਆ
ਮੈਂ ਪਿਅਾਰ ਕਰਾ ਕਿੰਝ ਤੇਰੇ ਨਾਲ ਮੈਥੋ ਸੱਜਣਾ ਨਿਭਾੲਿਅਾ ਨਹੀ ਜਾਣਾ
ਕਹਿੰਦੇ ਨੇ ਦੁੱਖ ਬੜੇ ਮਿਲਦੇ ਪਿਅਾਰ ਅੰਦਰ ਮੈਥੋ ਤੈਨੂੰ ਵੀ ਰੁਲਾੲਿਅਾ ਨਹੀ ਜਾਣਾ..
ਇਸ਼ਕ ਕਰਨ ਚੱਲੀ ਏਂ ਤਾਂ ਕੁਝ ਅਦਬ ਵੀ ਸਿੱਖ ਲਾ ਅੜੀਏ, ਹੱਸਦੇ ਦੋਵੇਂ ਨੇਂ ਪਰ ਰੋਣਾ ਕੱਲਿਆਂ ਨੂੰ ਹੀ ਪੈਂਦਾ ਏ
ਕੀ ਸੱਜਣਾ ਤੈਨੂੰ ਦਿਲ ਦਾ ਹਾਲ ਦੱਸੀੲੇ. ਕੱਲੇ ਰੋੲੀੲੇ ਤੇ ਕੱਲੇ ਹੱਸੀੲੇ
ਕਾਸ਼ ਸਾਨੂੰ ਵੀ ਕੋਈ ਆਪਣਾ ਸੰਭਾਂਲ ਲੈਦਾ...ਬਹੁਤ ਥੋੜੇ ਰਹਿ ਗਏ ਆ ਇਸ ਸਾਲ ਦੀ ਤਰਾਂ...
ਜੇ ਮੈ ਤੇੈਨੂੰ ਪਹਿਲਾਂ ਤਕਿਆ ਸੀ ਤੂੰ ਨਜਰਾ ਦੇ ਨਾਲ ਤਾੜ ਦਿੰਦੀ॥
ਨਾ ਦਿਲ ਟੁੱਟ ਦਾ. ਨਾ ਦਰਦ ਹੁੰਦਾ ਜੇ ਪਹਿਲਾ ਠੋਕਰ ਮਾਰ ਦਿੰਦੀ
ਬੜਾ ਪਿਆਰ ਸੀ ਉਸ ਝੱਲੀ ਨਾਲ… 😘 ਪਰ ਕਰੀਬ ਹੋ ਕੇ ਵੀ ਉਹ ਕਰੀਬ ਨਾ ਹੋੲੀ…😔
ਯਾਦ ਉਹਨਾਂ ਦੀ ਅਾਉਂਦੀ ਹੈ ਜਿਹੜੇ ਆਪ ਨਹੀਂ ਅਾਉਂਦੇ ਜਾਂ ਜਿਹਨਾਂ ਕੋਲ ਅਸੀਂ ਨਹੀਂ ਪਹੁੰਚ ਸਕਦੇ
ਅੱਜ ਬਹੁਤ ਤੇਜ ਤੇਜ ਹਿਚਕੀਆਂ ਆਈ ਜਾਂਦੀਆ ਮੈਨੂੰ ਲੱਗਦਾ ਕੋਈ ਮੇਰੀ ਮੌਤ ਲਈ ਯਾਦ ਕਰਦਾ ਹੋਣਾ॥
ਸਾਡੇ ਦਿਲ ਦਾ ਟੁਟਨਾ ਤਾਂ ਲਾਜਮੀ ਹੀ ਸੀ ਅਸੀ ਵੀ ਤਾਂ ੳੁਹਨਾ ਦੀ ਖਾਤਰ ਕਿੰਨੀਅਾਂ 👫♀ ਦੇ ਦਿਲ ਤੋੜੇ ਸੀ....!!!
ਕਰਦਾ ਹਾਂ ਬੇਨਤੀ ਆਪਣੇ ਸੱਭ ਯਾਰਾਂ ਨੂੰ, ਕਰੀਓ ਨਾ ਇਸ਼ਕ ਅੱਜ ਕਲ ਦੀਆਂ ਨਾਰਾਂ ਨੂੰ, ਲਾਉਂਦੀਆਂ ਨੇ ਯਾਰੀ ਇਕ ਦੂਜੀ ਨੂੰ ਵਿਖਾਉਣ ਲਈ, ਦਿੰਦੀਆਂ ਨੇ ਧੋਖਾ ਫਿਰ ਜੱਗ ਨੂੰ ਹਸਾਉਣ ਲਈ, ਠੱਗਿਆ ਗਿਆ ਇਸ ਇਸ਼ਕ ਦੇ ਬਜ਼ਾਰ ਵਿੱਚ, ਹਾਰੀ ਬੈਠਾ ਸੱਭ ਉਸ ਕੁੜੀ ਦੇ ਪਿਆਰ ਵਿੱਚ.....
ਬਹੁਤ ਭੀੜ ਸੀ ੳੁਹਨਾ ਦੇ ਦਿਲ ਵਿੱਚ ... ਅਸੀ ਖੁਦ ਨਾ ਨਿਕਲਦੇ ਤਾਂ ਨਿਕਾਲ ਦਿੱਤੇ ਜਾਦੇ....😪
ਲਹਿਜਾ ਹੈ ਯਾਰ ਦਾ ਹੁਣ ਬਹੁਤ ਹੀ ਬੇਰੁਖਾ…ਓਹ ਮੈਨੂੰ ਹੁਣ “ਤੁਸੀਂ” ਤਾਂ ਕਹਿੰਦੀ ਹੈ ਪਰ “ਤੂੰ” ਦੀ ਤਰ੍ਹਾ
ਅਾਪਣੇ ਅਸੂਲ ਕੁੱਝ ਇਸ ਤਰ੍ਹਾਂ ਤੋੜਨੇਂ ਪਏ
ਗਲਤੀ ਉਸਦੀ ਸੀ ਹੱਥ ਮੈਂਨੂੰ ਜੋੜਨੇਂ ਪਏ !
ਸੁਭਾਅ ਤੇਰਾ ਬਦਲ ਗਿਆ ਹੈ ਮੇਰੇ ਲਈ,
ਲੱਗਦਾ ਤੇਰਾ ਦਿਲ ਕਿਤੇ ਹੋਰ ਲੱਗਣ ਲੱਗ ਗਿਆ
ਮੇਰੀ ਹਰ ਖੁਸ਼ੀ ਯਾਰਾ ਤੂੰ ਲੈ ਲਈ ਏ ਮਰ ਵੀ ਨੀ ਸਕਦਾ ਮੌਤ ਵੀ ਤੂੰ ਲੈ ਲਈ ਏ ਜਿਓੁਂਣਾ ਸਿੱਖਾ ਦਿਲ ਦੀ ਪੀੜ ਤੂੰ ਲੈ ਲਈ ਏ ਹੁਣ ਰਬ ਨੂੰ ਅਰਦਾਸ ਕਰ ਕੇ ਕੀ ਕਰਨਾ ਮੇਰੇ ਦਿਲ ਚ
ਬਹਾਨੇ ਨਾਲ ਵੀ ਕਿਸੇ ਤੋਂ ਮੇਰਾ ਹਾਲ ਨਾ ਪੁੱਛੀਂ ਮੈਂ ਬਿਲਕੁਲ ਠੀਕ ਹਾਂ, ਲੋਕੀ ਤਾਂ ਬੱਸ ਗੱਲਾਂ ਬਣਾਉਂਦੇ ਨੇ…
ਜਦੋਂ ਕੋਈ ਸਾਡਾ ਬਹੁਤ ਹੀ ਕਰੀਬੀ ਸਾਡੇ ਤੇ ਗੁੱਸਾ ਹੋਣਾ ਛੱਡ ਦਵੇ ਤਾਂ ਸਮਝ ਲਵੋ ਅਸੀਂ ਉਸਨੂੰ ਗੁਆ ਚੁੱਕੇ ਹਾਂ ।
ਸਾਥੋਂ ਦੂਰ ਜਾਨ ਵਾਲੀ ਗੱਲ ਤੂੰ ਕਦੇ ਨਾ ਕਰੀ, ਤੇੈਥੋਂ ਦੂਰੀ ਵਾਲੀ ਗੱਲ ਸਾਥੋਂ ਜੜੀ ਨੀ ਜਾਨੀ
ਦਿਲ ਤਾਂ ਪਾਗਲ ਹੈ 2 ਘੜੀਅਾਂ ਰੋ ਕੇ ਚੁੱਪ ਕਰ ਜੂ
ਜਿੱਥੇ ਸਾਰੀ ਦੁਨੀਅਾਂ ਛੱਡੀ ਤੇਰੇ ਬਿਨ ਵੀ ਸਰ ਜਾੳੁ...
ਕੀ ਲਿੱਖਾ ਆਪਣੀ ਜ਼ਿੰਦਗੀ ਦੇ ਬਾਰੇ ਮੈਂ, ਓੁਹ ਲੋਕ ਹੀ ਵਿੱਛੜ ਗਏ ਜੋ ਜ਼ਿੰਦਗੀ ਹੋਇਆ ਕਰਦੇ ਸੀ🤔✍
ਨਫਰਤ😔 ਲੱਖ ਮਿਲੀ ਪਰ ਮੁਹਬੱਤ💞 ਨਾ ਮਿਲੀ
ਜਿੰਦਗੀ👈 ਬੀਤ ਗੲੀ ਪਰ ਰਾਹਤ ਨਾ ਮਿਲੀ
ਤੇਰੀ ਮਹਿਫਲ ਚ ਹਰ ਸ਼ਖਸ ਹੱਸਦਾ 😊ਵੇਖਿਅਾ
ੲਿੱਕ ਮੈਂ ਸੀ ਜਿਹਨੂੰ ਹੱਸਣ ਦੀ ੲਿਜ਼ਾਜਤ ਨਾ ਮਿਲੀ..
ਜਦੋ ਸੁਪਨੇ ਟੁੱਟਦੇ ਨੇ ਤਾਂ ਬੰਦਾ ਸੋਣਾ ਭੁੱਲ ਜਾਂਦਾ ਹੈ ਜਦ ਰਿਸਤੇ ਟੁੱਟਦੇ ਤਾਂ ਬੰਦਾ ਜਿੳੁਂਣਾ ਭੁੱਲ ਜਾਂਦਾ ...
ਸ਼ੀਸ਼ੇ ਟੁੱਟਕੇ ਹਮੇਸ਼ਾ ਜਖਮ ਦਿੱਤੇ
ਦਿਲ ਟੁੱਟਕੇ ਭੈੜੀਆ ਪੀੜਾ
ਜਦੋ ਧੋਖੇ ਹੋ ਜਾਂਵਣ ਸੱਜਣਾ
ਹਾਲ ਹੋ ਜਾਦਾਂ ਵਾਂਗ ਫਕੀਰਾ
👌ਜਦੋਂ ਪਿਆਰ ਹੋ ਜਾਂਦਾ ਤਾਂ ਦੁਨੀਆ ਦੀ ਹਰ ਸ਼ੈਅ
ਪਿਆਰੀ ਲਗਦੀ ਐ,
ਪਰ ਜਦੋਂ ਉਹੀ ਪਿਆਰ
ਅਧੂਰਾ ਰਹਿ ਜਾਂਦਾ ਤਾਂ
ਇਨਸਾਨ ਨੂੰ,ਆਪਣੇ ਆਪ ਨਾਲ
ਵੀ ਨਫਰਤ ਹੋ ਜਾਂਦੀ ਐ....👌
ਕੱਲਿਆਂ👆 ਛੱਡਕੇ ਤੁਰ ਜਾਣਾ ਦਸਤੂਰ ਏ ਸੱਜਣਾਂ ਦਾ …
ਫਿਰ ਹਰ ਸਾਹ ਦੇ ਨਾਲ ਚੇਤੇ 😔ਆਓਣਾ, ਕਸੂਰ ਏ ਸੱਜਣਾਂ ਦਾ...
☺ਸੋਫੀ ਮੁੜ ਨਸ਼ੇ ੳੁੱਤੇ ਲਾ ਤਾਂ ਓੁਸ 💔 ਦੀ ਕਾਲੀ ਨੇ 💪6 ਫੁੱਟ ਦਾ ਗੱਭਰੂ ਮਰਵਾ ਤਾਂ 🙇🙇♀🙇♀ੳਸ ਮਧਰੇ ਕੱਦ ਵਾਲੀ ਨੇ 😴
ਕਹਿੰਦੀ ਕਦੋਂ ਮਰਨਾ ਦੱਸ ਵੇ ਤਰੀਕ ਪੱਕੀ, ਮੈਂ ਚਿੱਟਾ ਸੂਟ ਸਵਾਉਣਾ ਏ ਸਾੜ ਕੇ ਤੇਰੀਆਂ ਯਾਦਾਂ ਤੇ ਤੋਹਫ਼ੇ, ਮੈਂ ਨਵਾਂ ਯਾਰ ਬਣਾਉਣਾ ਏ
ਅੱਖੀਆਂ ਦੇ ਕੋਲੋਂ ਸਾਡਾ ਰਹਿ ਸੱਜਣਾ,
ਅੱਸੀ ਲੱਖ ਵਾਰ ਤਕ ਕੇ ਵੀ ਨਹੀਂ ਰੱਜਣਾ
ਮੁਖੜਾ ਨਾ ਮੋੜੀ ਸਾਡਾ ਜ਼ੋਰ ਕੋਈ ਨਾ ,
ਕਦੇ ਛੱਡ ਕੇ ਨਾ ਜਾਵੀਂ ਸਾਡਾ ਹੋਰ ਕੋਈ ਨਾ
ਡਿੱਗੇ ਅੱਜ ਹੰਝੂ ਅਰਮਾਨਾਂ ਦੀ ਵੇ ਮੌਤ ਤੇ,
ਸਾਰੇ ਕੰਮ ਛੱਡ ਦੁੱਖ ਆਸ਼ਿਕਾ ਲਈ ਪਹੁੰਚ ਦੇ।
ਮੇਰਾ ਕੀ ਯਾਰਾ ਮੈਂ ਤਾਂ ਅੰਬਰੋਂ ਟੁੱਟਿਆਂ ? ਤਾਰਾ ਹਾਂ ਮੈਂ ਕਿਸੇ ਨੂੰ ਕੀ ਸਹਾਰਾ ਦੇਣਾ ਮੈਂ ਤਾਂ ਆਪ ਬੇਸਹਾਰਾ ਹਾਂ
ਕਿੰਨੇ ਚਾਵਾਂ ਨਾਲ ਦੇਖੇ ਸੁਪਨੇ
ਰੀਝਾਂ ਨਾਲ ਸ਼ਿੰਗਾਰੀ ਉਹ ਜ਼ਿੰਦਗੀ ਖਾਸ ਰਹਿ ਗਈ
ਵੈਸੇ ਤੇ ਇਦਾਂ ਵੀ ਸੱਜਣਾ ਜੀ ਲੈਣਾ ਏ
ਪਰ ਸੱਜਣਾ ਤੇਰੇ ਨਾਲ ਜੀਣ ਦੀ ਉਹ ਆਸ ਰਹਿ ਗਈ
ਮੰਨਿਆ ਕਿ ਤੂੰ ਆਪਣੀ ਜਗਾਹ ਠੀਕ ਹੈਂ ਪਰ ਮੇਰੇ ਬਾਰੇ ਵੀ ਸੋਚ
ਜਿਸ ਨੂੰ ਤੇਰੇ ਤੋਂ ਬਿਨਾਂ ਕੁਝ ਚੰਗਾ ਹੀ ਨਹੀ ਲੱਗਦਾ,,,,
ਜਾਨ ਲੱਗੀ ਕਰ ਜਾਂਦੀ ਆਖਰੀ ਵਾਅਦਾ
ਯਾਦਾ ਵਿੱਚ ਆਕੇ ਰਵਾਏਗੀ ਨੀ ਜਿਆਦਾ
ਗਿਰੇ ਬੱਸ ਹੰਜ਼ੂ ਤੇਰੇ ਪਿੱਛੇ ਰੁੱਲ ਕੇ
ਤੈਨੂੰ ਕਿੱਤਾ ਸੀ ਪਿਆਰ ਸੱਚੀ ਸਬ ਭੁੱਲ ਕੇ......
ਕੋਈ ਨੀਂਦ ਨੂੰ ਜਾ ਕੇ ਕਹਿ ਦਵੇ ਕੀ ਮੇਰੇ ਨਾਲ ਸੁਲਾਹ ਕਰ ਲਵੇ
ਓਹ ਹੁਣ ਬਹੁਤ ਦੁੂਰ ਜਾ ਚੁੱਕੇ ਨੇ ਜਿਹਨਾ ਲਈ ਅਸੀ ਜਾਗਦੇ ਹੁੰਦੇ
ਸੀ |
ਤੂੰ ਮੁੜ ਕੇ ਆਉਣ ਦੀ ਤਲਕੀਫ਼ ਨਾ ਕਰੀਂ., ਅਸੀਂ ਇੱਕ ਵਾਰ ਪਿਆਰ ਕਰ ਕੇ ਦੋਬਾਰਾ ਨਹੀਂ ਕਰਦੇ..!
ਕੁਝ ਇੱਦਾਂ ਦੇ ਵਕਤ ਵਿੱਚ ਉਹ ਮਿਲੇ ਨੇ ਮੈਨੂੰ.... ਦੂਰ ਜਾਵਾਂ ਤਾਂ ਸਜ਼ਾ... ਕੋਲ ਆਵਾਂ ਤਾਂ ਗੁਨਾਹ ਲਗਦਾ ਹੈ...!!
ਜਾਂਦਾ ਜਾਂਦਾ ਸੋਹਣਿਆ ਦੋ ਗੱਲਾਂ ਮੇਰੇ ਪੱਲੇ ਪਾ ਜਾਂਦਾ ,
ਲਾਰੇ ਕਿਵੇ ਲਾਈਦੇ ਝੂਠਾ ਪਿਆਰ ਕਰਨਾ ਸਿਖਾ ਜਾਂਦਾ
ਕਦੀ ਕਦੀ ਰੱਬ ਸਾਨੂੰ ਰਵਾ ਕੇ ਅੱਖਾਂ ਸਾਫ ਕਰ ਦਿੰਦਾ ਹੈ ਤਾਂ ਜੋ ਅਸੀਂ ਆਉਣ ਵਾਲੇ ਸਮੇਂ ਨੂੰ Clear ਦੇਖ ਸਕੀਏ..
ਇੱਕੋ ਗੱਲ ਹੀ ਦੇਰ ਤੱਕ ਰਵਾਉਂਦੀ ਰਹੀ
ਖੁਸ਼ੀ ਵਿਚ ਵੀ ਅੱਖ ਹੰਝੂ ਵਹਾਉਂਦੀ ਰਹੀ
ਕੋਈ ਖੋਹ ਕੇ ਮਿਲ ਗਿਆ ਕੋਈ ਮਿਲ ਕੇ ਖੋਹ ਗਿਆ
ਜਿੰਦਗੀ ਬਸ ਇੰਝ ਹੀ ਅਜ਼ਮਾਉਦੀ ਰਹੀ....
ਉਹ ਰੱਬਾ ਮੇਰਿਆ ਮੇਰੇ ਤੇ ਇੱਕ ਅਹਿਸਾਨ ਕਰਦੇ
ਉਹਨਾਂ ਦੇ ਦਿਲ ਦੇ ਪੂਰੇ ਸਾਰੇ ਅਰਮਾਨ ਕਰਦੇ
ਉਹਨਾਂ ਦੀ ਖੁਸੀ ਲਈ ਜੇ ਕਿਸੇ ਦੀ ਜਾਨ ਚਾਹੀਦੀ
ਤਾਂ ਦੇਰ ਨਾ ਕਰ ਮੈਨੂੰ ਹੁਣੇ ਬੇਜ਼ਾਨ ਕਰਦੇ...
ਮੇਰੀ ਲਾਸ਼ ਨੂੰ ਜਦੋ ਜਲਾਉਣ ਦੀ ਗੱਲ ਹੋਵੇਗੀ, ਹਰ ਕਿਸੇ ਦੀਆਂ ਅੱਖਾਂ👀 ਵਿੱਚੋ ਹੰਜੂਆ 😢ਦੀ ਬਰਸਾਤ ਹੋਵੇਗੀ, ਬੱਸ ਤੂੰ ਹੱਸਕੇ 👱ਇੱਕ ਫੁੱਲ ⚘ਰੱਖ ਦੇਈਂ ਮੇਰੀ ਲਾਸ਼ ਉੱਤੇ, ਜਾਂਦੇ ਜਾਂਦੇ ਪਿਆਰ❤ ਦੀ ਕੋਈ ਨਿਸ਼ਾਨੀ 💍ਤੇ ਨਾਲ ਹੋਵੇਗੀ 💟
ਮੇਰੀ ਮੌਤ ਪਿਛੋਂ ਪੈਣਾ ਇਕ ਆਖਰੀ ਭੋਗ,
ਆਉਣਗੇ ਅੰਤਾਂ ਦੇ ਲੋਕ ਮੇਰਾ ਕਰਨ ਲਈ ਸੋਗ,,,
ਲੋਕ ਕਹਿਣਗੇ ਰੱਬ ਵੀ ਵੈਰੀ ਬਣਿਆ ਉਮਰ ਨਿਆਣੀ ਦਾ,
ਪਰ ਪਤਾ ਹੋਊ ਉਸ ਮਰਜਾਣੀ ਨੂੰ ਮੇਰੀ ਮੌਤ ਦੀ ਅਸਲ ਕਹਾਣੀ ਦਾ ✍
ਜਾਂਦੀ-ਜਾਂਦੀ ਅੱਖੀਆਂ ਨੂੰ ਭਰਕੇ ਵੀ ਹੱਸੀ ਸੀ
ਚੇਤਾ ਭੁੱਲਿਆ ਨਹੀ
ਮੇਰੀ ਵੀ ਅੱਖ ਵਿੱਚ ਆਇਆ ਸੀ ੲਿੱਕ ਅੱਥਰੂ
ਜੋ ਹਾਲੇ ਤੱਕ ਵੀ ਡੁੱਲਿਆ ਨਹੀ...
ਸਿਰਫ ਮੇਰੇ ਚਿਹਰੇ ਦਾ ਹਾਲ ਵੇਖ ਕੇ ਹੀ ਨਿਕਲ ਆਏ ਹੰਝੂ ਉਹਦੇ ਦਿਲ ਦਾ ਹਾਲ ਤਾਂ ੳੁਹਨੇ ਹਾਲੇ ਵੇਖਿਆ ਹੀ ਨਹੀਂ ਸੀ...
ਕੁਝ ਕਹਾਣੀਅਾ Pen ✍️ਨਾਲ ਲਿਖੀਅਾਂ ਜਾਦੀਅਾਂ ਨੇ ਤੇ ਕੁਝ ਕਹਾਣੀਅਾਂ Pain ਨਾਲ ....
ਸਿਵਿਅਾਂ ਦੇ ਵਿੱਚ ਸ਼ਾਮੀ ਵਧਿਅਾ ਚਾਨਣ ਹੋ ਜਾਣਾ
ਲੰਘੇ ਟੈਮ ਦੇ ਸੱਜਣਾ ਵੇ ਮੈ ਹਾਨਣ ਹੋ ਜਾਣਾ
ਘੈਂਟ ਸੀ ਮੁੰਡਾ ਲੋਕ ਕੁਝ ਪੱਲ ਅਾਖਣਗੇ ..
ਅੱਖ ਵਿੱਚ ਹੰਝੂ ਜੋ ਦੇਖ ਨੀ ਸੱਕਦੇ ਉਹੀ ਜਾਲਣਗੇ
ਤੂੰ ਮੈਨੂੰ ਹਾਸੇ ਹਾਸੇ ਵਿੱਚ ਗੁਆ ਤਾਂ ਦਿੱਤਾ
ਪਰ ਇੱਕ ਦਿਨ ਮੈਨੂੰ ਹੰਝੂਆ ਚੋ ਲੱਭਿਆ ਕਰੇਂਗੀ.....
ਸਾਨੂੰ ਛੱਡਣ ਦੀ ਕੋਈ ਵਜ੍ਹਾ ਤਾਂ ਦੱਸ ਦਿੰਦਾ ਮੇਰੇ ਨਾਲ ਨਰਾਜ ਸੀ ਜਾਂ ਫਿਰ ਮੇਰੇ ਵਰਗੇ ਹਜਾਰ ਸੀ
ਜਦ ਕਦੇ ਵਪਾਰੀ ਫੁੱਲਾਂ ਦੇ
ਭਾਅ ਕੌਡੀਆਂ ਦੇ ਤੁੱਲ ਜਾਂਦੇ ਨੇ
ਫਿਰ ਸ਼ੀਸ਼ੇ ਖੰਜਰ ਹੋ ਜਾਂਦੇ
ਨੈਣ ਵੀ ਸੌਣਾ ਭੁੱਲ ਜਾਂਦੇ ਨੇ...