ਮੋਹ ਤੇਰੇ ਦੀਆਂ ਤੰਦਾਂ …
ਅਜ ਬਣੇ ਦਰਦਾਂ ਦੇ ਤਾਣੇ ,,,
ਟੁੱਟੇ ਦਿਲ ਦਾ ਦਰਦ ਕੀ ਹੁੰਦਾ…
ਦਿਲ ਤੋੜਨ ਵਾਲਾ ਕੀ ਜਾਣੇ..
ਰੋਗਾ ਵਿਚੋ ਰੋਗ ਬੁਰਾ ਏ "ਗਰੀਬੀ"...🙏
ਪਿੱਠ ਦਿਖਾ ਕੇ ਲੰਘ ਜਾਂਦੇ ਨੇ "ਰਿਸ਼ਤੇਦਾਰ ਕਰੀਬੀ"🙏
ਤਨ ਦੇ ਹਾਣੀ ਲੱਖ ਮੁਰੀਦਾ, ਮਨ ਦਾ ਹਾਣੀ ਲੱਭਦਾ ਨਹੀ.
ਬਾਹਰ ਤੇ ਦੀਵੇ ਲੱਖਾਂ ਜੱਗਦੇ,ਅੰਦਰ ਦਾ ਦੀਵਾ ਜੱਗਦਾ ਨਹੀ..
ਉਨ੍ਹਾਂ ਰਿਸ਼ਤਿਆਂ ਦੇ ਟੁੱਟਣ ਤੇ ਅਫਸੋਸ ਨਹੀ ਸ਼ੁਕਰ ਕਰਨਾ ਚਾਹੀਦਾ ਜਿਹੜੇ ਮਤਲਬ ਦੇ ਹੋਣ....!!
ਬੜੇ ਸਕੂਨ ਨਾਲ ਰਹਿੰਦੀ ਹੈ,
ਅੱਜ ਕੱਲ ਉਹ ਮੇਰੇ ਬਿਨਾਂ,
ਜਿਵੇਂ ਕਿਸੇ ਮੁਸ਼ਕਿਲ ਤੋਂ ਛੁਟਕਾਰਾ ਮਿਲ ਗਿਆ ਹੋਵੇ
ਬੜਾ ਲੰਮਾ ਸਫਰ ੲੇ ਸਾਡੇ ੲਿੰਤਜ਼ਾਰ ਦਾ
ਪਤਾ ਨੀ ਕਦੋਂ ਪੂਰਾ ਹੋਣਾ ੲੇ ਸੁਪਨਾ ਸਾਡੇ ਪਿਅਾਰ ਦਾ .....
ਸਾਨੂੰ ਸਾਰੀ ਜ਼ਿੰਦਗੀ ਸੱਜਣਾਂ ਓਏ " ਤੇਰੀ ਘਾਟ ਰੜਕਦੀ ਰਹਿਣੀ ਏ
ਜੇ ਜਿੰਦਗੀ ਵਿੱਚ ਕਿਸੇ ਨੂੰ ਕੁਝ ਦੇਣਾਂ ਈ ਅਾ,
ਤਾਂ ਖੁਸ਼ੀ ਦੇਵੋ ਦੁੱਖ ਤਾਂ ਹਰ ਕੋੲੀ ਦੇ ਜਾਂਦਾ ਹੈ ।।
ਕੋਈ ਖੋਫ ਨਾ ਹੁਣ ਮਨ ਅੰਦਰ. ਕਿਸਤੀਆ ਡੁੱਬਣ ਦਾ
ਅਸੀਂ ਵੱਸੇ ਹੀ ਉਸ ਥਾਂ ਹਾਂ ਜਿੱਥੇ ਹੜ੍ਹ ਆਉਣਾ ਆਮ ਗੱਲ ਹੈ
ਰਾਤਾਂ ਨੂੰ ਉੱਠ - ਉੱਠ ਰੋਏਂਗਾ.. ਦਿਲਾ ਪਿਆਰ ਨਾ ਪਾਈ
ਹੰਝੂ ਭਰੀਆਂ ਅੱਖਾਂ ਜਿੰਦ ਹੋਗੀ ਚੂਰ ਚੂਰ ,,
ਸਾਹ ਨਿਕਲੇ ਬਸ ਮਰਿਆ ਈ ਨਹੀਂ ,,
ਕਹਿੰਦੀ ਗਲਤਫਹਿਮੀ ਥੋਡੀ ,ਮੇਰਾ ਕੀ ਕਸੂਰ ,,
ਮੈਂ ਤਾਂ ਪਿਆਰ ਤੁਹਾਨੂੰ ਕਰਿਆ ਈ ਨਹੀਂ ..
ਦਿਲ ਮੇਰੇ ਦੀ,ਦਿਲ ਵਿੱਚ ਰਹਿ ਗਈ
ਜਾਂਦੀ ਜਾਂਦੀ ਮੈਨੂੰ ਕਹਿ ਗਈ
ਤੇਰੀ ਮੇਰੀ ਖਤਮ ਕਹਾਣੀ ਗੱਲ ਦਿਲ ਤੇ ਨਾ ਲਾਂਵੀ
ਜਿੰਨੀ ਬੀਤੀ ਚੰਗੀ ਬੀਤੀ ਤੂੰ ਮੈਨੂੰ ਭੁੱਲ ਜਾਵੀਂ... 🙊
ਅੱਗ ਸੇਕ ਲੈ ਸਾਡੇ ਸਿਵਿਆਂ ਦੀ ਤੇ ਦਿਲ ਨੂੰ ਕਰਲਾ ਠੰਡਾ ਵੇ ਸੱਜਣਾਂ .....
ਕੱਲੇ ਦੁੱਖ ਦੇਣ ਨਾਲ ਤੇਰਾ ਦਿਲ ਨਹੀਂ ਰੱਜਣਾ ....
ਇਸ਼ਕੇ ਦੀਆਂ ਚੋਟਾਂ ਨੇ ਜੋ ਦਿਲ ਤੇ ਲੱਗੀਆਂ ਨੇ
ਇਹ ਦਰਦ ਬੜੇ ਭੈੜੇ ਤਾਹੀਓਂ ਅੱਖੀਆਂ ਵਗੀਆਂ ਨੇ।
ਹੰਝੂਆਂ ਨੂੰ ਕੱਲਿਆਂ ਪੀਣਾ ਔਖਾ ਹੋ ਜਾਉਗਾ
ਸਾਥੋਂ ਦੂਰ ਨਾ ਜਾਂਵੀ ਸੱਜਣਾਂ ਵੇ
ਤੇਰੇ ਬਗੈਰ ਜੀਣਾ ਔਖਾ ਹੋ ਜਾਉਗਾ ।
ਦੇਖ ਜਾਂਦਾ ਹੋਇਆ ਮੌਸਮ ਤਾਂ ਵਾਪਿਸ ਆ ਗਿਆ ਹੈ,
ਹੁਣ ਤੂੰ ਵੀ ਵਾਪਿਸ ਆਉਣ ਦੀ ਕੋਸ਼ਿਸ਼ ਕਰਲਾ।
ਇਹ ਜਿੰਦਗੀ ਵਾਂਗ ਕਬੂਤਰਾਂ ਦੇ ਲੋਕ ਹੱਥਾਂ ਤੇ ਚੋਗ ਚੁਗਾਉਂਦੇ ਨੇ ਪਹਿਲਾਂ ਆਪਣਾ ਬਣ ਕੇ ਰੱਖਦੇ ਨੇ ਫੇਰ ਤਾੜੀ ਮਾਰ ਉਡਾਉਂਦੇ ਨੇ।
ਟੁੱਟ ਚੱਲੀ ਯਾਰੀ ਸਾਡੀ ਸਾਰਿਆਂ ਦੇ ਨਾਲ
ਪੈ ਗਿਆ ਪਿਆਰ ਚੰਨ ਤਾਰਿਆਂ ਦੇ ਨਾਲ
ਜ਼ਿੰਦਗੀ ਵੀ ਸ਼ਤਰੰਜ ਦੀ ਖੇਡ ਦੀ ਤਰਾਂ ਹੈ।
ਅਸੀ ਸਭ ਇਸ ਦੇ ਮੋਹਰੇ ਹਾਂ ।
ਤੇ ਸਭ ਚਾਲਾਂ ਚੱਲ ਰਹੇ ਹਨ ।
ਇਕ -ਦੂਜੇ ਨੂੰ ਹਰਾਉਣ ਲਈ ।
ਉਦਾਸੀ ਐਲਾਨ ਕਰਦੀ ਹੈ.
ਹੁਣ ਤੇਰੇ ਬਿਨਾਂ ਗੁਜ਼ਾਰਾ ਹੋਣਾ ਮੁਸ਼ਕਲ ਹੈ.!!
ਉਸਨੇ ਵਾਦਾ ਕੀਤਾ ਸੀ 5 ਦਿਨ ਬਾਅਦ ਵਾਪਿਸ ਆਵਾਂਗੀ ਪਰ
ਅਸੀਂ ਜ਼ਿੰਦਗੀ ਦੀ ਕਿਤਾਬ ਖੋਲ ਕੇ ਵੇਖੀ ਤਾ ਜ਼ਿੰਦਗੀ ਦੇ ਦਿਨ ਹੀ 4 ਸੀ।
ਤੇਰੇ ਜਾਣ ਪਿੱਛੋਂ ਯਾਰਾ ਤੂੰ ਕੀ ਜਾਣੇ ਕਿੰਨਾ ਰੋਏ 😢
ਮੁੜ ਆਉਂਦੇ ਪਰਦੇਸੀ, ਕਦੇ ਮੁੜਦੇ ਨਾ ਮੋਏ 😢
ਦਿਲ ਬਹਿਲਾੳੁਣ ਲੲੀ ਹੀ ਗੱਲ ਕਰ ਲਿਅਾ ਕਰ.
ੲਿਹ ਤਾਂ ਮੈਨੂੰ ਵੀ ਪਤਾ ਕਿ ਹੁਣ ਮੈ ਤੈਨੂੰ ਪਸੰਦ ਨਹੀ.!!
ਮੁਹੱਬਤ ਵਿੱਚੋਂ ਹਾਰੇ ਆਂ ਹੁਣ ਨਾਮ ਤਾਂ ਬਣਾਉਣਾ ਪਊ.
ਕਿੰਨਾ ਸੀ ਪਿਆਰ ਸੱਚਾ ਉਹਨੂੰ ਅਹਿਸਾਸ ਤਾਂ ਕਰਾਉਣਾ ਪਊ.!!
ਸਾਡੀ ਜਿੰਦਗੀ ਚ' ਖ਼ਾਸ ਤੇਰੀ ਥਾਂ 🏠 ਸੋਚੀ ਨਾ ਤੈਨੂੰ ਦਿਲੋ ❤ ਕੱਢ ਤਾਂ..
ਕੁਝ ਸਾਨੂੰ ਆਂਕੜ ਮਾਰ ਗਈ ਤੇ ਕੁਝ ਸੱਜਣ ਬੇਪਰਵਾਹ ਨਿੱਕਲੇ !!♥️♥️
ਸਾਡਾ ਦਿਨ ਤਾ ਇੱਕਲੇਆ ਦਾ ਲ਼ੰਘ ਜਾਦਾ ਏ,
ਰਾਤ ਲੰਘਦੀ ਏ ਕਿੰਨੇਆ ਸਹਾਰਿਆ ਦੇ ਨਾਲ,
ਤੇਰਾ ਮੁੱਖ ਯਾਦ ਆਵੇ ਤਾ ਚੰਨ ਵੱਲ ਵੇਖਿਏ,
ਤੇਰੀ ਥਾਵੇ ਗੱਲਾ ਕਰੀ ਦੀ ਆ ਤਾਰਿਆ ਦੇ ਨਾਲ..
ਏਨਾ ਵੇਹਲਾ ਵੀ ਹੋ ਸਕਦਾ ਐ ਕੋਈ ਬੰਦਾ
ਸਾਰਾ ਦਿਨ ਹੀ ਫੋਨ ਨਾ ਆਸਾ ਪਾਸਾ ਵੇਖੇ
ਓ ਮਿੱਤਰਾ ਜ਼ਿੰਦਗੀ ਐ ਨਜ਼ਰਾਨਾ ਮਾਣ ਹਵਾਵਾਂ ਨੂੰ
ਜਿਧਰੋਂ ਖੁਸ਼ੀ ਭਾਲਦਾ ਐ ਉਹ ਤਾਂ ਨਿਰੇ ਭੁਲੇਖੇ
ਛੋਟੀ ਜਿਹੀ ਜਿੰਦ, ਅਰਮਾਨ ਬਹੁਤ ਨੇ ..
ਹਮਦਰਦ ਕੋਈ ਨਹੀ, ਇਨਸਾਨ ਬਹੁਤ ਨੇ ..
ਦਿਲ ਦਾ ਦਰਦ ਸੁਣਾਈਏ ਕਿਸ ਨੂੰ , ਦਿਲ ਦੇ ਜੋ ਕਰੀਬ ਨੇ ਉਹ ਅਣਜਾਣ ਬਹੁਤ ਨੇ..
ਗਲਤੀ ਤੇਰੀ ਨਹੀ ਜੋ ਤੂੰ ਧੋਖਾ ਦਿੱਤਾ,,
ਗਲਤੀ ਮੇਰੀ ਏ ਜਿਸਨੇ ਤੈਨੂੰ ਮੌਕਾ ਦਿੱਤਾ..☹️
ਮੈਨੂੰ ਵੀ ਮਿਲੇ ਸੀ ਕੁੱਝ ਰਿਸ਼ਤੇ ਫੁੱਲਾਂ ਵਰਗੇ ,,
ਤੁਹਾਨੂੰ ਤਾਂ ਪਤਾ ਫੁੱਲਾਂ ਦੀ ਉਮਰ ਬਹੁਤੀ ਨਹੀਂ ਹੁੰਦੀ ..
ਰਿਸ਼ਤੇ ਮਰ ਜਾਂਦੇ ਨੇ ਅਕਸਰ ਅਹਿਸਾਸਾਂ ਦੀ ਖ਼ਾਮੋਸ਼ੀ ਨਾਲ..
ਪਹਾੜਾਂ ਦੀ ਤਰ੍ਹਾਂ ਖ਼ਾਮੋਸ਼ ਨੇ ਅੱਜ ਦੇ ਰਿਸ਼ਤੇ ਜਿਨ੍ਹਾਂ ਚਿਰ ਅਸੀਂ ਆਵਾਜ਼ ਨਾ ਮਾਰੀਏ ਉਧਰੋਂ ਆਵਾਜ਼ ਨਹੀਂ ਆਉਂਦੀ
ਕਾਸ਼ ਦੁਖਾਂ ਨੂੰ ਵੀ ਅਧਾਰ ਨਾਲ ਜੋੜ ਦਿੱਤਾ ਜਾਵੇ,
ਜਿਸ ਨੂੰ ਮਿਲ ਗਿਆ ਉਸ ਨੂੰ ਦੋਬਾਰਾ ਨਾ ਮਿਲੇ..
ਦਾਨ ਹੀ ਕਰਨਾ ਹੈ ਤਾਂ ਗਰੀਬਾਂ ਨੂੰ ਰੋਟੀ ਦਾਨ ਕਰੋ,
ਕਦੋਂ ਤੱਕ ਮੰਦਿਰ ਮਸਜਿਦਾਂ ਨੂੰ ਅਮੀਰ ਬਣਾਉਣੇ ਰਹੋਗੇ..
ਤੇਰਾ ਛੱਡ ਜਾਣਾ ਮੇਰਾ ਟੁੱਟ ਜਾਣਾ ਬਸ ਜਜ਼ਬਾਤਾਂ ਦਾ ਧੋਖਾ ਸੀ.
ਇਕ ਹੋਰ ਸਾਲ ਬੀਤ ਗਿਆ ਬਿਨ ਤੇਰੇ ਇਕ ਪਲ ਵੀ ਕੱਢਣਾ ਔਖਾ ਸੀ.!!
ਸਮਝ ਨੀ ਆਉਂਦਾ ਤੇਰੀ ਕੀ ਰਜ਼ਾ ਹੈ,
ਜਿਸ ਨੂੰ ਗੁਨਾਹ ਦਾ ਨੀ ਪਤਾ ਉਸ ਨੂੰ ਕਿਸ ਗੁਨਾਹ ਦੀ ਸਜ਼ਾ ਹੈ..
#PRAYFORSYRIA
ਕਿੰਨੀ ਹੈਰਾਨੀ ਦੀ ਗੱਲ ਹੈ ,, ਜ਼ਿੰਦਗੀ ਸਾਡੀ ਸੀ ਤੇ ਬਰਬਾਦ ਲੋਕਾਂ ਨੇ ਕਰ ਦਿੱਤੀ ....
ਐਵੇਂ ਵਾਰ ਵਾਰ ਹੱਥ ਵੀ ਕੀ ਜੋੜਨੇ,
ਜੇ ਜਾਂਦੀ ਆ ਤਾਂ ਦਿਲਾ ਚੱਲ ਜਾ ਲੈਣ ਦੇ...
ਮੈ ਹੱਸਦਾ ਰੋਜ ਰੋਜ ਅਾਪਣੇ ਦੁੱਖਾਂ ਨੂੰ ਲਕੋਣ ਲੲੀ
ਤੇ ਲੋਕ ਕਹਿੰਦੇ ਕਾਸ਼ ਸਾਡੀ ਜਿੰਦਗੀ ਵੀ ੲੇਂਦੇ ਵਰਗੀ ਹੋਵੇ
ਅਸੀਂ ਅਕਸਰ ਇਹ ਆਖਦੇ ਹਾਂ ਕਿ ਕੋਈ ਕਿਸੇ ਦਾ ਨਹੀਂ,
ਪਰ ਅਸੀਂ ਇਹ ਨਹੀਂ ਸੋਚਦੇ ਕਿ ਅਸੀਂ ਵੀ ਕਿਸੇ ਦੇ ਹੋਏ ਹਾਂ..
ਤੂੰ ਐਸਾ ਤੋੜਿਆ ਸੱਜਣਾ ਵੇ
ਅਸੀਂ ਦਿਲ ਕਿਸੇ ਨਾਲ ਲਾਇਆ ਨਈ
ਛੋੋਟੀ ਜਿਹੀ ਤਾਂ ਜਿੰਦਗੀ ਏ
ਕਿਸ ਕਿਸ ਨੂੰ ਅਜਮਾਉਂਦੇ ਰਹਿੰਦੇ
ਮਾੜਾ ਨਹੀਂ ਸੀ ਮੈਂ ਦਿਲ ਦਾ
ਬਸ ਤੇਰਾ ਹੀ ਸੁਭਾਅ ਮੇਰੇ ਨਾਲ ਨਹੀ ਸੀ ਮਿਲਦਾ
ਗੁਜ਼ਰ ਗਿਆ ਅੱਜ ਦਾ ਦਿਨ ਵੀ ਪਹਿਲਾਂ ਦੀ ਤਰਾਂ
ਨਾਂ ਸਾਨੂੰ ਫੁਰਸਤ ਮਿਲੀ
ਨਾਂ ਉਹਨਾਂ ਨੂੰ ਖਿਆਲ ਆਇਆ
ਸਾਹਾਂ ਦਾ ਟੁੱਟ ਜਾਣਾ ਤਾ ਆਮ ਗੱਲ ਹੈ
ਜਦੋਂ ਆਪਣੇ ਬੁਲਾਉਣਾ ਛਡ ਦੇਣ ਤਾਂ ਮੌਤ ਤਾਂ ਉਸਨੂੰ ਕਹਿੰਦੇ ਹਾਂ
ਅੱਜ ਉਹ ਨਾ ਨਜ਼ਰੀ ਆਉਂਦੇ ਨੇ
ਜਿਹੜੇ ਨਜ਼ਰਾਂ ਦੇ ਵਿੱਚ ਰਹਿੰਦੇ ਸੀ
ਹੁਣ ਹੁੰਘਾਰਾ ਵੀ ਨਾਂ ਭਰਦੇ ਨੇ
ਜਿਹੜੇ ਹਾਂਜੀ – ਹਾਂਜੀ ਕਹਿੰਦੇ ਸੀ
ਸਾਹਾਂ ਦਾ ਟੁੱਟ ਜਾਣਾ ਤਾ ਆਮ ਗੱਲ ਹੈ
ਜਦੋਂ ਆਪਣੇ ਬੁਲਾਨਾ ਛਡ ਦੇਣ ਤਾਂ ਮੌਤ ਤਾਂ ਉਸਨੂੰ ਕਹਿੰਦੇ ਹਾਂ
ਕਿਸੇ ਆਪਣੇ ਦੀ ਕਮੀ ਦਾ ਅਹਿਸਾਸ ਜਰੂਰ ਹੁੰਦਾ
ਉਸਨੂੰ ਖੋਣ ਤੋਂ ਬਾਦ
ਉਹ ਤਾਂ ਆਪਣੀ ਇੱਕ ਆਦਤ ਵੀ ਨਾ ਬਦਲ ਸਕਿਆ
ਮੈਂ ਪਤਾ ਨਹੀਂ ਕਿਉਂ ਆਪਣੀ ਸਾਰੀ ਜ਼ਿੰਦਗੀ ਬਦਲ ਲਈ
ਗ਼ਮ ਤਾਂ ਬਹੁਤ ਸੀ ਪਰ ਕਿਸੇ ਨੂ ਕਹਿ ਨਾ ਸਕੇ
ਉਹ ਕਿਹੜੀ ਮੁਹੱਬਤ ਸੀ ਜੋ ਅਸੀ ਤੈਨੂੰ ਦੇ ਨਾ ਸਕੇ