ਇਸ਼ਕ ਵੀ ਕੀਤਾ ਸੱਟਾਂ ਵੀ ਖਾਦੀਆਂ ਪਰ ਆਪਣਾ ਬਣਾਉਣ ਵਾਲਾ ਕੋਈ ਮਿਲਿਆ ਨੀ .
.
ਰੋ-ਰੋ ਸੁਣਾਇਆਂ ਦਰਦ ਏ ਦਿਲ ਲੋਕਾਂ ਨੂੰ ਪਰ ਕੋਈ ਕਦਰ ਪਾਉਣ ਵਾਲਾ ਮਿਲਿਆ ਨੀ
ਉਹ ਕਹਿੰਦੀ ਮੈ ਤੇਰੀ ਜਿੰਦਗੀ ਨੀ ਬਣ ਸਕਦੀ
ਅੱਗੋ ਮੈ ਵੀ ਹੱਸ ਕੇ ਜਵਾਬ ਦਿੱਤਾ
ਤੂੰ ਮੇਰੀ ਮੌਤ ਬਣ ਕੇ ਆਜਾ 💔💔
ਗੁਜ਼ਰੇ ਹੋਏ ਦਿਨਾਂ ਨੂੰ ਯਾਦ ਨਾ ਕਰੇ ਅਨਮੋਲ ਕੋਈ,
ਜ਼ਖ਼ਮਾਂ ਨੂੰ ਹਵਾ ਲੱਗਦੀ ਹੈ ਤਾਂ ਬਹੁਤ ਦਰਦ ਹੁੰਦਾ ਹੈ....
ਰੋਕਿਆਂ ਤਾਂ ਬਹੁਤ ਸੀ,ਪਰ ਹੰਝੂਆਂ ਨੂੰ ਰੋਕ ਨਾ ਪਾਇਆ ਮੈਂ,
ਚਿੱਤ ਕਰਦਾ ਸੀ ਮੇਰਾ ਹੱਸਣੇ ਨੂੰ,
ਪਰ ਹਾਸਿਆਂ ਦੀ ਦਹਿਲੀਜ ਤੱਕ ਪਹੁੰਚ ਨਾ ਪਾਇਆ ਮੈਂ ।।
ਦਿਲ ਤੇ ਲੱਗੀ ਸੱਟ ਅਵੱਲੀ ਹੁੰਦੀ ੲੇ
ਦੋ ਰੂਹਾਂ ਦੀ ਜਾਨ ਫਿਰ ਕੱਲੀ ਹੁੰਦੀ ੲੇ
ਹਰ ਮੁਹੱਬਤ ਕਰਨ ਵਾਲੇ ਇਨਸਾਨ ਨੂੰ ਪਿਆਰ ਦੀ ਸਜ੍ਹਾ ਮਿਲ ਜਾਂਦੀ ਆ
ਪਰ ਦਿਲ ਤੋੜਣ ਵਾਲੇ ਲਈ ਕੋਈ ਸਜ੍ਹਾ ਕਿਉਂ ਨੀ ਬਣਾਈ॥
ਮੇਰੇ ਕੋਲ ਹਰ ਗੱਲ ਸਹਿਣ ਕਰਨ ਦਾ ਹੌਂਸਲਾ,
ਪਰ ਇੱਕ ਤੇਰਾ ਨਾਮ ਹੀ ਮੈਨੂੰ ਕਮਜ਼ੋਰ ਬਣਾ ਦਿੰਦਾ..
ਜੇ ਮੇਰਾ ਦਿਲ ਤੋੜਕੇ ਤੈਨੂੰ ਕੋਈ ਖੁਸ਼ੀ ਮਿਲੀ ਹੋਵੇਗੀ
ਤਾਂ ਅਸੀ ਅੱਜ ਵੀ ਤੇਰੀ
ਖੁਸ਼ੀ ਲਈ ਟੁੱਟਿਆ ਦਿਲ ਫੇਰ ਤੋਂ ਤੁੜਵਾਉਣ ਦੀ ਉਡੀਕ ਕਰਦੇ ਰਹਾਂਗੇ॥
ਤੇਰੀ ਖੁਸ਼ੀ ਲਈ ਮੈਂ ਜਿੰਦਗੀ ਦੀ ਹਰ ਮੁਸੀਬਤ ਨਾਲ ਲੜਦਾ ਰਿਹਾ
ਪਰ ਅਫਸੋਸ ਕਿ ਆਪਣੀ ਜਿੰਦਗੀ ਦੇ ਹਰ ਇਮਤਿਹਾਨ ਵਿੱਚ ਫੇਲ ਹੁੰਦਾ ਰਿਹਾ॥
:
ਤੇਰੇ ਆਖਰੀ ਬੋਲ ਸਾਰੀ ਜਿੰਦਗੀ ਮੇਰੇ ਦਿਲ ਦੇ ਦਿਮਾਗ ਵਿੱਚ ਘੁੰਮਣਗੇ
ਜੋ ਤੂੰ ਕਿਹਾ ਸੀ ਕਿ ਸਿਰਫ ਦਿਲ ਹੀ ਟੁੱਟਿਆ ਜਾਨ ਤਾਂ ਨੀ ਨਿਕਲੀ॥
:
ਮੈਂ ਟੁੱਟਾ ਹੋਇਆ ਸੁਪਨਾ ਹਾਂ
ਮੈਥੋਂ ਰੁੱਸੀ ਹੈ ਮੁਸਕਾਨ ਮੇਰੀ
ਮੈਨੂੰ ਲੋੜ ਨਹੀ ਕਿਸੇ ਦੁਸ਼ਮਨ ਦੀ
ਮੇਰੇ ਸੱਜਣ ਨੇ ਚਾਹੁੰਦੇ ਜਾਨ ਮੇਰੀ
ਜਿੰਨਾ ਉਤੇ ਮਾਣ ਹੋਵੇ….ਉਹੀ ਮੁੱਖ ਮੋੜਦੇ ਨੇ..
ਜਿੰਨਾ ਨਾਲ ਸਾਂਝੇ ਸਾਹ…ਉਹੀ ਸਾਂਝ ਤੋੜਦੇ ਨੇ..
👉 ਮੁਮਕਿਨ ਨਹੀ ਸੀ ਕਿਸੇ ਹੋਰ ਵਸੀਲੇ ਨਾਲ ਇਲਾਜ
ਇਸ਼ਕ ਦਾ ਰੋਗ ਸੀ ਜਹਿਰ ਪੀਣ ਨਾਲ ਹੀ ਗਿਆ... 💔
ਲੜਾੲੀ ੳੁਦੋਂ ਹੁੰਦੀ ਅਾ ਜਦ ਦਰਦ ਹੁੰਦਾ ੲੇ
ਤੇ ਦਰਦ ੳੁਦੋਂ ਹੁੰਦਾ ੲੇ ਜਦੋਂ ਪਿਅਾਰ ਹੁੰਦਾ ੲੇ...
ਮੈਨੂੰ ਪਿਅਾਰ ੳੁਦੇ ਨਾਲ ਹੋੲੀਅਾ ਜਿਹਨੂੰ
ਬਿਲਕੁਲ ਵੀ ਨੀ ਕਦਰ ਸੀ ਮੇਰੇ ਪਿਅਾਰ ਦੀ
ਬੱਸ ਦਿਲਾਂ ਤੇ ਲੱਗੀਆਂ ਸੱਟਾਂ ਹੀ ਮਾਰ ਜਾਦੀਆ ਨੇ ਨਹੀਂ ਤਾਂ
ਰੋਜ ਰਾਤ ਨੂੰ ਕਿਸਦਾ ਰੋ ਕੇ ਸੌਂਣ ਨੂੰ ਦਿਲ ਕਰਦਾ ਏ
ਮੈਂ ਚੇਤੇ ਆ ਜਾਨਾਂ ਉਹਨੂੰ ਜਦੋਂ ਉਹ ਕੱਲੀ ਹੁੰਦੀ ਏ ਤੇ
ਫਿਰ ਬੱਸ ਕੁੰਡੀ ਲਾ ਕੇ ਰੋਂਦੀ ਏ ਜਿਵੇਂ ਝੱਲੀ ਹੁੰਦੀ ਏ....
ਪਾਪਣੇ ਪਾਪ ਕਮਾੲਿਅਾ ਦਿਲ ਫੱਕਰਾਂ ਦਾ ਤੋੜ ਗੲੀ...
ਮੁੜ ਕੇ ਸੰਭਲ ਸਕੇ ਨਾ ਤੂੰ ਅੈਸੀ ਸੱਟ ਮਾਰੀ...,
✍🏻
..
. ਇੱਕ ਓਹੀ ਤਾਂ ਸਮਝਣ ਵਾਲੀ ਸੀ ਮੈਨੂੰ, ਪਰ ਹੁਣ ਓ ਵੀ ਸਮਝਦਾਰ ਹੋ ਗਈ.
ਅਰਮਾਨਾਂ ਨੂੰ ਦਿਲ ਵਿੱਚ ਦੱਬ ਕੇ ਚੁੱਪ ਹੋ ਜਾਈ ਦਾ,
ਆਪਣੇ ਰੋਣੇ ਰੋ ਕੇ ਨਹੀਓ ਜੱਗ ਹਸਾਈ ਦਾ....
ਸ਼ਾਇਦ ਮੈਂ ਕਮਜ਼ੋਰ ਪੈ ਜਾਦਾਂ ਓਸ ਆਖਰੀ ਮੁਲਾਕਾਤ ਵਿੱਚ,
ਉਹ ਤਾਂ ਬਾਰਿਸ਼ ਦਾ ਸ਼ੁੱਕਰ ਏ,
ਜਿਸਨੇ ਮੇਰੇ ਹੰਜੂ ਛੁਪਾ ਲਏ 😥
ਹੋਰ ਨਾ ਟਪਾਈ ਟਾਇਮ ਮੈਂਥੋਂ ਦੂਰ ਰਹਿਣ ਦਾ
ਮੇਰੇ ਵਿਚ ਜਿਗਰਾ ਨਹੀਂ ਓ ਹੋਰ ਦੂਰੀ ਸਹਿਣ ਦਾ
ਅੰਬਰਾਂ ਤੇ ਸੋਗ ਛਾ ਗਿਆ
ਡਾਰੋਂ ਵਿੱਛੜੀ ਕੂੰਜ ਕੁਰਲਾਈ,
ਅੱਖੀਆਂ ਨਾਂ ਜਾਣ ਪੂੰਝੀਆਂ
ਤੇਰੀ ਯਾਦ ਕੀ ਬੇ ਦਰਦੇ ਆਈ....
ਜ਼ਖਮ ਮੇਰਾ ਹੈ ਤਾਂ ਦਰਦ ਵੀ ਮੈਂਨੂੰ ਹੁੰਦਾ ਹੈ,
ਇਸ ਦੁਨੀਆ ਵਿੱਚ ਕੋਣ ਕਿਸੇ ਲਈ ਰੌਂਦਾ ਹੈ,
ਉਹਨੁੰ ਨੀਂਦ ਨਹੀ ਅਾੳੁਦੀ ਜੋ ਪਿਆਰ ਕਰਦਾ ਹੈ,
ਜੋ ਦਿੱਲ ਤੋੜਦਾ ਹੈ ਉਹ ਚੈਨ ਨਾਲ ਸੌਂਦਾ ਹੈ..
ਕੀ ਦੱਸੀਏ ਤੈਨੂੰ ਦਰਦ ਦਿਲਾਂ ਦੇ ਐਵੇਂ ਸੁਣਕੇ ਹੁੱਬ ਹੁੱਬ ਰੋਵੇਂਗੀ
ਜਦ ਯਾਦਾਂ ਮੇਰੀਆਂ ਆੳੁਣਗੀਆਂ ਤੂੰ ਹੰਝੂਆਂ ਨਾਲ ਅੱਖੀਆਂ ਧੋਵੇਂਗੀ
ਇਹ ਸੱਭ ਜਿੰਦਗੀ ਦੇ ਰੰਗ ਆ ਸੱਜਣਾ ਨਾਂ ਜੋਰ ਮੱਥੇ ਦੀਆਂ ਲਕੀਰਾਂ ਦੇ
ਸੱਭ ਰਾਹਾਂ ਵਿੱਚ ਰੋਂਦੇ ਫਿਰਦੇ ਆ ਮੇਰੇ ਜਿਹੇ ਰਾਂਝੇ ਹੀਰਾਂ ਦੇ
ਜੇ ਪਿਆਰ ਮੇਰੇ ਦਾ ਸਿਰ ਤੇਰੇ 'ਤੇ ਕਰਜ਼ ਬਣਦਾ ਹੈ,
ਫਿਰ ਤੇਰਾ ਵੀ ਮੈਨੂੰ ਦੁੱਖ ਦੇਣ ਦਾ ਫਰਜ਼ ਬਣਦਾ ਹੈ!
ਹਰ ਸਾਹ ਤੇ ਤੇਰਾ ਖਿਆਲ ਰਹਿੰਦਾ
ਮੇਰੀਆਂ ਨਬਜਾਂ ਚੋ ਤੇਰਾ ਸਵਾਲ ਰਹਿੰਦਾ,
ਤੂੰ ਇੱਕ ਵਾਰ ਮੇਰੀਆਂ ਯਾਦਾਂ ਚੋ ਆ ਕੇ
ਦੇਖ ਤੇਰੇ ਬਿਨਾਂ ਮੇਰਾ ਕੀ ਹਾਲ ਰਹਿੰਦਾ..
ਨਾ ਅੱਖ ਮੁਸਕਰਾੲੀ ਤੇ ਨਾ ਚਿਹਰੇ ਤੇ ਹਾਸਾ ਅਾੲਿਅਾ
ਜਦੋਂ ਦਾ ਤੂੰ ਸੱਜਣਾ ਗੈਰਾਂ ਨਾਲ ਦਿਲ ਲਾੲਿਅਾ ....
ਤੈਨੂੰ ਚੇਤੇ ਕਰਨਾਂ ਆਦਤ ਬਣ ਗਈ ਤੇ ਨਾਂ ਇਲਾਜ ਕੋਈ ਇਸ਼ਕ ਬਿਮਾਰਾਂ ਦਾ
ਅਸੀ ਉਦਾਸ ਜਿਹੇ ਪਤਝੜ ਰੁੱਤ ਵਰਗੇ ਤੂੰ ਸੱਜਣਾਂ ਮੌਸਮ ਬਹਾਰਾਂ ਦਾ....
ਜੇ ਕੁਝ ਇਲਜ਼ਾਮ ਬਾਕੀ ਰਹਿ ਗਏ ਨੇ ਤਾਂ ਉਹ ਵੀ ਮੜ੍ਹਦੇ ਸਿਰ ਮੇਰੇ,
ਮੈਂ ਤਾਂ ਪਹਿਲਾਂ ਵੀ ਮਾੜੀ ਸੀ ਥੋੜ੍ਹਾ ਹੋਰ ਸਹੀ
ਉਹ ਪਿਆਰ ਦਾ ਨਾਟਕ ਈ ਇੱਦਾ ਕਰਦੀ ਸੀ
ਇੱਦਾ ਲੱਗਦਾ ਹੁੰਦਾ ਸੀ ਜਿਵੇ ਸੱਚੀ ਮਰਦੀ ਸੀ.😏😏
ਚੰਨ ਵਲ ਵੇਖ ਕੇ ਫਰਿਆਦ ਮੰਗਦੇ ਹਾਂ,
ਅਸੀਂ ਜ਼ਿੰਦਗੀ ਚ ਬੱਸ ਤੇਰਾ ਪਿਆਰ ਮੰਗਦੇ ਹਾਂ,
ਭੁੱਲ ਕੇ ਵੀ ਕਦੇ ਮੇਰੇ ਤੋ ਦੂਰ ਨਾ ਜਾਵੀਂ,
ਅਸੀਂ ਕੇਹੜਾ ਤੇਰੇ ਤੋ ਤੇਰੀ ਜਾਨ ਮੰਗਦੇ ਹਾਂ ॥ ✍✍
ਤੈਨੂੰ ਭੁੱਲਾਣੇ ਦਾ ਖਿਆਲ ਕਦੇ ਭੁੱਲ ਕੇ ਵੀ ਆਇਆ ਨਹੀ
ਆਉਂਦੀ ਆ ਬਸ ਆਉਂਦੇ ਜਾਂਦੇ ਸਾਹ ਦੇ ਨਾਲ ਯਾਦ ਤੇਰੀ 👈,,,......✍✍
ਪਿਆਰ ਵਿਚ ਮੇਰਾ ਇਮਤਿਹਾਨ ਤਾਂ ਦੇਖੋ
ਓੁਹ ਮੇਰੀਆਂ ਹੀ ਬਾਹਾਂ ਵਿਚ ਸੌਂ ਗਈ
ਕਿਸੇ ਹੋਰ ਦੇ ਲਈ ਰੋਂਦੀ ਰੋਂਦੀ...
ਹੱਥ ਫੜ ਕੇ ਕੀਤਾ ਸੀ ਸਫਰ ਸ਼ੁਰੂ ਇਕੱਠੇ
ਪਰ ਵਿੱਚ ਵਿਚਾਲੇ ਇਹ ਕੈਸਾ ਖੇਲ ਹੋਇਆ
ਰੇਲ ਦੀਆ ਲਾਈਨਾਂ ਵਾਂਗ ਹੋ ਗਈ ਆ ਜਿੰਦਗੀ
ਨਾ ਵਿਛੜ ਸਕੇ ਤੇ ਨਾ ਮੇਲ ਹੋਇਆ.....
ਸਾਥੋਂ ਹੌਕਿਆਂ ਨੇ ਪੁੱਛਿਆ ਨਾ ਹਾਲ ਸਾਡਾ ਕੀ
ਤੇਰੇ ਪਿਆਰ ਨੇ ਵੀ ਜਾਣਿਆ ਨਾ ਖਿਆਲ ਸਾਡਾ ਕੀ
ਅਸੀਂ ਟੁੱਟਦੇ ਤਾਰਿਆਂ ਨੂੰ ਕੀ-ਕੀ ਕਹਿੰਨੇ ਆਂ
ਤੂੰ ਕੀ ਜਾਣੈਂ ਅਸੀਂ ਤੇਰੇ ਬਿਨਾਂ ☹️ਕਿੰਝ ਰਹਿੰਨੇ ਆਂ
ਕਿਉ ਭੱਜ ਰਿਹਾ ਦਿਲਾਂ ਪਿੱਛੇ ਪਰਛਾਵਿਆਂ ਦੇ
ਮੁਹੱਬਤਾਂ ਦੇ ਖੱਤ ਨੀ ਆਉਂਦੇ ਗਰੀਬਾ ਦੇ ਸਿਰਨਾਵੇਆਂ ਤੇ ....
ਮਲੇ ਲੂਣ ਤੁਹਾਡੇ ਜਖਮਾਂ ਤੇ ਦੁਸ਼ਮਣ ਕੋਲ ਇੰਨੀ ਵੇਹਲ ਨਹੀਂ
ਏਦਾਂ ਦੇ ਨਿੱਕੇ ਕੰਮ ਲਈ ਕੋਈ ਯਾਰ ਪਿਆਰਾ ਕਾਫੀ ਏ
ਸਾਨੂੰ ਪੁਰੀ ਉਮਰ ਗੁਜਾਰਨ ਲਈ ਤੇਰਾ ਇੱਕੋ ਲਾਰਾ ਕਾਫੀ ਏ
ਕਦੇ ਚਿਰਾਗ ਤੇ ਕਦੇ ਰੋਸ਼ਨੀ ਤੋ ਹਾਰ ਗਏ
ਅਸੀ ਬਦਨਸੀਬ ਸੀ ਹਰ ਕਿਸੇ ਤੋ ਹਾਰ ਗਏ
ਅਜੀਬ ਖੇਡ ਦਾ ਮੈਦਾਨ ਹੈ ਇਹ ਦੁਨੀਆਂ
ਜਿਸ ਨੂੰ ਜਿੱਤ ਚੁੱਕੇ ਸੀ ਅਸੀ ਉਸੇ ਤੋ ਹਾਰ ਗਏ...
ਮੈਨੂੰ ਉਹਦੇ ਜਵਾਬ ਨਾਲੋ ਉਹਦੇ ਸਵਾਲ ਦੀ ਉਡੀਕ ਹੈ
ਕਦੇ ਉਹ ਪੁੱਛੇ ਹਾਲ ਮੇਰਾ ਤੇ ਮੈ ਕਦੇ ਨਾ ਆਖਾ ਠੀਕ ਹੈ
ਕਿਹੜੇ ਮੂੰਹ ਨਾਲ ਕਹੀਏ ਅਸੀ ਚੰਗੇ ਰਹਿਨੇ ਆ
ਤੇਰੀ ਯਾਦ ਦਿਆ ਰੰਗਾ ਵਿੱਚ ਰੰਗੇ ਰਹਿਨੇ ਆ...
ਵਕਤ ਜ਼ਰੂਰ ਲੱਗ ਗਿਆ ਪਰ ਮੈਂ ਸੰਭਲ ਗਿਆ,
ਕਿਉਂਕਿ ਮੈਂ ਠੋਕਰਾਂ ਨਾਲ ਡਿੱਗਿਆ ਸੀ
ਕਿਸੇ ਦੀਆਂ ਨਜ਼ਰਾਂ ਨਾਲ ਨਹੀਂ
ਕੋਈ ਨਾ ਫਰਕ ਦੁੱਧ ਤੇ ਸ਼ਰਾਬ ਦਾ ਪਾਣੀ ਪੀਣ ਜੋਗਾ ਵੀ ਰਿਹਾ ਨੀ ਢਾਬ ਦਾ । ਚਿੱਟੇ ਦਾ ਤੂਫਾਨ ਐਨਾ ਪਾਲਾ ਹੋ ਗਿਆ ਰੰਗਲਾ ਪੰਜਾਬ ਮੇਰਾ ਕਾਲਾ ਹੋ ਗਿਆ।।
**ਦੁਨੀਅਾਂਦਾਰੀ ਵਿੱਚ ਜਿਹੜੇ ਧੋਖੇ ਮਿਲਦੇ ਨੇ..ਬੰਦੇ ਨੂੰ ਬੰਦਾ ਬਣਾ ਦਿੰਦੇ ਨੇ..
ਮਤਲਬ ਦੇ ਰਿਸ਼ਤੇ ਨੇ,,
ਮਤਲਬ ਦੀ ਯਾਰੀ ਹੈ,,
ਕੋਈ ਦਿਲ ਨੂੰ ਪੁਛਦਾ ਨੀ
ਦੋਲਤ ਹੀ ਪਿਆਰੀ ਹੈ..
ਮੈਂ ਬੁਰੇ ਵਕਤ ਨੂੰ ਆਖਾਂ ਚੰਗਾ ਜਿਹੜਾ ਖੋਟੇ ਖਰੇ ਨਿਤਾਰ ਗਿਆ ਪਿਆਰ ਸ਼ਬਦ ਉਂਝ ਸੋਹਣਾ ਏ ਪਰ ਸਾਡੇ ਲਈ ਹੋ ਬੇਕਾਰ ਗਿਆ
ਅਜੀਬ ਜਿਹੀ ਬੇਚੈਨੀ ਅਾ ਸੱਜਣਾ ਤੇਰੇ ਬਿਨਾਂ. ਅਸੀਂ ਰਹਿ ਵੀ ਰਹੇ ਅਾ ਤੇ ਰਹਿ ਵੀ ਨੀ ਹੁੰਦਾ....😓
ਇਸ਼ਕ ਤੇਰੇ ਨੂੰ ਸਾਰੀ ਜਿੰਦਗੀ ਚੇਤੇ ਰੱਖਾਂਗੇ. ਇਹ ਵੀ ਵਾਅਦਾ ਕੀ ਕਿਸੇ ਨੂੰ ਤੇਰਾ ਨਾਂ ਨਹੀਂ ਦੱਸਾਂਗੇ —
ਅੱਜ ੳੁਹ ਵੀ ਦੁਖੀ ਹੋ ਗਏ ਸਾਡੇ ਤੋ ਜੋ ਅਕਸਰ ਕਿਹਾ ਕਰਦੇ ਸੀ ਤੇਰੇ ਹੁੰਦੀਅਾਂ ਦੁੱਖ ਮਹਿਸੂਸ ਵੀ ਨਹੀ ਹੁੁੰਦਾ 😓
ਜੋ ਇਨਸਾਨ ਹੱਸਦੇ ਹੱਸਦੇ ਰੋ ਪੈਂਦੇ ਉਹ ਵਕਤ ਦੇ ਮਾਰੇ ਹੁੰਦੇ ਨੇ. ਜੋ ਰੋਂਦੇ ਰੋਂਦੇ ਹੱਸ ਪੈਂਦੇ ਉਹ ਇਸ਼ਕ ਵਿੱਚ ਹਾਰੇ ਹੁੰਦੇ ਨੇ....