ਕੱਖਾਂ ਵਾਂਗੂ ਉੱਡ ਗਏ ਸਾਡੇ ਸੱਜਰੇ ਦਿਲ ਦੇ ਚਾਅ
ਸੱਜਣਾ ਵੇ ਅਸੀਂ ਵਗਦੇ ਹੋਏ ਹੰਝੂਆਂ ਦੇ ਦਰਿਆ
ਸ਼ਿਵ ਨੂੰ ਇਕ ਗ਼ਮ ਤੇ ਹੀ ਭਰੋਸਾ ਸੀ,
ਗ਼ਮ ਤੋਂ ਕੋਰਾ ਜਵਾਬ ਲੈ ਬੈਠਾ...
ਸੋਹ ਤੇਰੀ ਤੇਰਾ ਆਖਿਆ ਅਲਵਿਦਾ
ਮੇਰੇ ਹਾਸਿਆਂ ਦੀ ਉੱਮਰ ਨੂੰ ਸੁਨਸਾਨ ਕਰ ਗਿਆ
ਕੁਝ ਚੀਜ਼ਾਂ ਹੋਲੀ ਹੋਲੀ ਖਤਮ ਹੁੰਦੀਆਂ ਹਨ
ਤੈਨੂੰ ਥੋੜਾ ਜਿਹਾ ਰੋਜ ਗਵਾ ਦਿੰਦਾ ਹਾਂ
ਕਿਵੇਂ ਦੇਵਾਂ ਸਾਵਣ ਮਹੀਨੇ ਦੀਆਂ ਵਧਾਈਂਆ
ਇਹ ਕੱਚੇ ਘਰਾਂ ਵਾਲਿਆਂ ਨੂੰ ਬੇਘਰ ਕਰ ਦਿੰਦਾ ਹੈ
ਮੁੱਦਤਾਂ ਬਾਅਦ ਸੀ ਕਿਸੇ ਤੇ ਯਕੀਨ ਕੀਤਾ
ਅੱਜ ਫਿਰ ਸਭ ਕੁਝ ਖਿਲਰ ਗਿਆ
ਪਿਆਰ ਨਾ ਕਰ
ਕਿਸੇ ਨਾਲ ਤੂੰ ਗਰੀਬ ਹੈ
ਇਥੇ ਲੋਕ ਵਿਕਦੇ ਨੇ ਤੇ
ਖਰੀਦਣਾ ਤੇਰੇ ਵਸ ਚ ਨਹੀਂ
ਆਪੇ ਡੋਬ ਕੇ ਆਪ ਲਹਿਰਾਂ ਤੋਂ ਪੁੱਛਦੀ ਏਂ ...
ਸੁਣਿਆ ਸਾਡਾ ਹਾਲ ਗੈਰਾਂ ਤੋਂ ਪੁੱਛਦੀ ਏਂ ...
ਤੇਰਾ ਇਸ਼ਕ ਜ਼ਹਿਰ ਬਣ ਚੜ ਜਾਵੇ
ਸਾਨੂੰ ਯਾਦਾਂ ਦਾ ਸੱਪ ਲੜ ਜਾਵੇ..
ਰਾਂਝੇ ਨਾਲ ਜਿਹੜੀਆਂ ਹੋਈਆਂ ਸੀ
ਸਾਡੇ ਨਾਲ ਹੋਇਆਂ ਉਹ ਠੱਗੀਆਂ
ਕੀ ਕਰੀਏ ਮਾਣ ਪ੍ਰੀਤਾਂ ਦਾ ਜਿਹੀਆਂ ਲੱਗੀਆਂ ਜਿਹੀਆਂ ਨਾ ਲੱਗੀਆਂ..
ਸਾਰੀਆਂ ਬੀਤੀਆਂ ਗੱਲਾਂ ਓਹਦੇ ਲਈ ਇਕ ਕਿੱਸਾ ਹੈ
ਪਰ ਉਹ ਅੱਜ ਵੀ ਇਸ ਟੁੱਟੇ ਦਿਲ ਦਾ ਹਿੱਸਾ ਹੈ
ਜਿਸਨੂੰ ਅੱਜ ਸਾਡੇ ਵਿੱਚ ਹਜਾਰਾਂ ਗ਼ਲਤੀਆਂ ਨਜ਼ਰ ਆਉਂਦੀਆਂ ਹਨ
ਕਦੀ ਉਸਨੇ ਕਿਹਾ ਸੀ ਤੁਸੀ ਜਿਸ ਤਰ੍ਹਾਂ ਦੇ ਵੀ ਹੋ ਸਿਰਫ ਮੇਰੇ ਹੋ
ਹਾਲਾਤਾਂ ਨੇ ਖ਼ੋਹ ਲਈ ਚਿਹਰੇ ਦੀ ਮੁਸਕਾਨ
ਨਹੀ ਤਾਂ ਜਿਥੇ ਬੈਠ ਜਾਈਦਾ ਸੀ
ਉੱਥੇ ਰੌਣਕਾਂ ਲੱਗ ਜਾਂਦੀਆਂ ਸੀ
ਰੱਖ ਬਣਾ ਕੇ ਦੂਰੀ ਫਿਰ ਕਿਤੇ ਚਾਹੁਣ ਨਾ ਲੱਗ ਜਾਵਾਂ
ਮੈਂ ਇਸ ਲਈ ਬਾਹਲਾ ਹੱਸਦਾ ਆ ਕਿਤੇ ਰੋਣ ਨਾ ਲੱਗ ਜਾਵਾਂ
ਤੂੰ ਬੱਸ ਆਪਣਾ ਖਿਆਲ ਰੱਖੀ
ਮੇਰਾ ਕੀ ਪਤਾ ਮੈਂ ਕੱਲ ਹੋਵਾਂ ਜਾਂ ਨਾ
ਮੈਨੂੰ ਤਾ ਉਡੀਕ ਵੀ ਚੰਗੀ ਲੱਗਦੀ ਹੈ
ਪਤਾ ਕਿਉਂ ਕਿਉਂਕਿ ਉਹ ਤੇਰੀ ਹੈ
ਸੁੱਕੇ ਖ਼ੁਆਬ ਸਾਡੇ
ਸੁੱਕੇ ਅਸੀਂ ਰੁੱਖ ਹੋ ਗਏ
ਤੂੰ ਹੋਰਾਂ ਦਾ ਨਸੀਬ ਸੱਜਣਾ
ਤਾਈਉ ਅਸੀਂ ਚੁੱਪ ਹੋ ਗਏ
ਮੰਨਿਆ ਅਸੀਂ ਚੰਗੇ ਨਹੀਂ
ਪਰ ਤੂੰ ਦੱਸ
ਤੈਨੂੰ ਕਿਹੜੀ ਗਲੋਂ ਨਹੀਂ ਲੱਗਦੇ
ਅੱਜ ਬਰਸਾਤ ਨੂੰ ਫਿੱਕੜਾ ਪਾ ਦਿੱਤਾ
ਮੇਰੇ ਹੰਝੂਆ ਨੇ
ਇਕ ਦਰਦ ਲੁਕਿਆ ਹੁੰਦਾ
ਜਦੋ ਕੋਈ ਕਹਿੰਦਾ
Alone Me
ਮੇਰੀ ਬਰਬਾਦੀ ਦਾ ਜਸ਼ਨ ਹਰ ਵਾਰ ਹੋਵੇਗਾ
ਜ਼ਮਾਨਾ ਖੜ ਕੇ ਵੇਖਦਾ ਰਹੇਗਾ
ਜੋ ਲਾਚਾਰ ਹੋਵੇਗਾ
ਕਾਸ਼ ਤੂੰ ਕਬਰ ਹੁੰਦੀ
ਤਾਂ ਮੈਂ ਮਰ ਜਾਂਦਾ
ਤੈਨੂੰ ਪਾਉਣ ਲਈ
ਓਹਨੇ ਮੈਨੂੰ ਬਹੁਤ ਕੁਛ ਦਿੱਤਾ
ਬੱਸ ਇਕ ਸਾਥ ਨੂੰ ਛੱਡ ਕੇ
ਤੈਨੂੰ ਚਾਹੁਣ ਦਾ ਜੁਰਮ ਕੀਤਾ ਸੀ ਬਸ
ਤੂੰ ਤਾਂ ਪਲ ਪਲ ਮਰਨ ਦੀ ਸਜ਼ਾ ਦੇ ਦਿੱਤੀ
ਕਿਤੇ ਤਾਂ ਕਮੀ ਆ ਤੇਰੇ ਨਜ਼ਰਅੰਦਾਜ਼ ਕਰਨ ਚ
ਮੇਰਾ ਮੋਹ ਤੇਰੇ ਤੋਂ ਜਿਹੜਾ ਘੱਟ ਨਹੀਂ ਰਿਹਾ
ਤੇਰੇ ਤੋਂ ਬਾਅਦ ਜਿਸਦੇ ਵੀ ਹੋਵਾਂਗੇ
ਉਸ ਰਿਸ਼ਤੇ ਦਾ ਨਾਮ ਮਜਬੂਰੀ ਹੋਏਗਾ
ਕਦੇ ਵੀ ਕਿਸੇ ਨਾਲ ਟਾਈਮ ਪਾਸ ਨਾ ਕਰੋ
ਤੁਹਾਡੇ ਟਾਈਮ ਪਾਸ ਦੇ ਚੱਕਰ ਚ
ਕਿਸੇ ਦੀ REAL SMILE ਹਮੇਸ਼ਾ ਲਈ ਜਾਂਦੀ ਹੈ
ਇਕ ਮਿੱਠਾ ਨਸ਼ਾ ਸੀ ਉਹਦੀਆਂ ਝੂਠੀਆਂ ਗੱਲਾਂ ਚ
ਸਮਾਂ ਬੀਤਦਾ ਗਿਆ ਤੇ ਮੈਂ ਆਦੀ ਹੁੰਦਾ ਗਿਆ
ਜ਼ਿੰਦਗੀ ਚ ਸਭ ਕੁਝ ਮਿਲਜੇ ਇਹ ਤਾਂ ਕਦੇ ਹੋ ਨਹੀਂ ਸਕਦਾ
ਜਿਨ੍ਹਾਂ ਮਰਜੀ ਜ਼ੋਰ ਲੈ ਲਵੋ ਕੁਝ ਨਾ ਕੁਝ ਰਹਿ ਜਾਂਦਾ
ਜਿਵੇਂ ਮੇਰੀ ਜ਼ਿੰਦਗੀ ਚ ਤੇਰਾ ਸਾਥ ਅਧੂਰਾ ਰਹਿ ਗਿਆ
ਦੁਨੀਆਂ ਤੇ ਚਿਹਰੇ ਤਾਂ ਬਹੁਤ ਸੋਹਣੇ ਨੇ
ਪਰ ਸੱਚ ਦੱਸਾਂ ਤੇਰੇ ਵਰਗੀ ਮੋਹਬਤ
ਅਸੀਂ ਖੁਦ ਨਾਲ ਵੀ ਨਹੀਂ ਕਰ ਸਕੇ
ਉਲਟਾ ਕਰਕੇ ਵੀ ਪੜ ਲਿਆ ਤੇ ਸਿੱਧਾ ਕਰਕੇ ਵੀ
ਪਰ ਦਰਦ ਦਰਦ ਹੀ ਰਿਹਾ
ਜੇ ਖੇਡਣ ਦਾ ਸ਼ੋਂਕ ਸੀ ਤਾ ਦੱਸ ਦਿੰਦੀ
ਕਮਲੀਏ ਤੈਨੂੰ ਚਾਰ ਖਿਡੌਣੇ ਹੀ ਲੈ ਦਿੰਦਾ
ਤੂੰ ਕਿਹੜਾ ਸੱਚ
ਮੇਰੇ ਤੋਂ ਵਾਂਝਾ ਰੱਖਿਆ ਏ
ਜੋ ਝੂਠ ਬਣ ਬਣ
ਮੈਨੂੰ ਮਾਰ ਰਿਹਾ
ਬਸ ਲਫ਼ਜ਼ ਫਰਮਾਉਣ ਦਾ
ਤਰੀਕਾ ਹੀ ਪੱਲੇ ਆ ਸੱਜਣਾ
ਵੈਸੇ ਤਾ ਜ਼ਿੰਦਗੀ ਸਾਡੀ ਵੀ ਖ਼ਾਕ ਐ
ਨੋਚ ਨੋਚ
ਵਿਸ਼ਵਾਸ਼ ਦਾ ਮਾਸ ਲੈ ਜਾਵੇ
ਪਿਆਰ
ਕਾਵਾਂ ਦੀ ਡਰ ਵਰਗਾ
ਉਦਾਸੀ ਇਕ ਬਹੁਤ ਹੀ ਨਿੱਜੀ ਮਾਮਲਾ ਹੈ
ਉਦਾਸੀ ਕਿਸੇ ਦੇ ਤਰਸ ਦੀ ਮੁਹਤਾਜ ਨਹੀਂ ਹੁੰਦੀ
ਇਸ਼ਕ ਬੱਸ ਇਕ ਸ਼ਬਦ ਸੀ
ਜਦ ਤੱਕ ਤੂੰ ਅਰਥ ਬਣ ਕੇ ਨਹੀਂ ਆਈ ਸੀ
ਪਤਾ ਨਹੀਂ ਲੋਕ ਉਸਨੂੰ ਹੀ ਕਿਉਂ ਦਰਦ ਦਿੰਦੇ ਨੇ
ਜੋ ਓਹਨਾ ਦਾ ਹਰ ਦਰਦ ਖੁਸ਼ੀ ਖੁਸ਼ੀ ਸਹਿੰਦੇ ਨੇ
ਦੁਨੀਆਂ ਥੋਖਾ ਦੇ ਕੇ ਵੀ ਬੇ ਕਸੂਰ ਐ
ਤੇ ਅਸੀਂ ਭਰੋਸਾ ਕਰਕੇ ਹੀ ਗੁਨਾਹਗਾਰ ਹੋ ਗਏ
ਇਹ ਉਹ ਜ਼ਮਾਨਾ ਹੈ, ਜਿਸਦੀ ਜਿਨ੍ਹੀ ਪਰਵਾਹ ਕਰੋਗੇ ਉਹ ਉਨ੍ਹਾਂ ਹੀ ਬੇਪਰਵਾਹ ਹੋ ਕੇ ਨਿਕਲੇਗਾ !
ਉਹ ਪੱਥਰ ਕਿੱਥੋਂ ਮਿਲੂਗਾ ਦੋਸਤੋ , ਜੀਹਨੂੰ ਲੋਕ ਦਿਲ ਤੇ ਰੱਖਕੇ ਇੱਕ ਦੂਜੇ ਨੂੰ ਭੁੱਲ ਜਾਂਦੇ ਆ॥
ਅੱਖਾਂ ਨੇ ਮਜਬੂਰ ਹੋ ਕੇ ਇਹ ਵੀ ਸਦਮਾ ਵੇਖਿਆ
ਜਿਸਨੂੰ ਜਾਂਦਾ ਵੇਖਣਾ ਨੀ ਸੀ ਉਹ ਵੀ ਜਾਂਦਾ ਵੇਖਿਆ
ਅਲਵਿਦਾ ਆਖ ਸੱਜਣ ਤੁਰ ਗਿਆ ਦੂਰ ਸੀ
ਬੇਵਫਾ ਨਹੀਂ ਸੀ
ਓਦੋ ਉਹ ਵੀ ਮਜਬੂਰ ਸੀ
ਭਰੇ ਘੜੇ ਦੇ ਪਾਣੀ ਵਾਂਗੂ ਅਸੀਂ ਡੁੱਲਣ ਲੱਗ ਪਏ ਹਾਂ
ਇਕ ਖੁਸ਼ਖਬਰੀ ਹੈ ਤੇਰੇ ਲਈ
ਤੈਨੂੰ ਭੁੱਲਣ ਲੱਗ ਪਏ ਹਾਂ
ਮਿੱਠਾ ਸੀ ਜੋ ਪਾਣੀ ਉਹ ਖਾਰਾ ਹੋ ਗਿਆ
ਵੇਖ ਪਿਆਰ ਮੇਰਾ ਕਿੰਨਾ ਬੇਸਹਾਰਾ ਹੋ ਗਿਆ
ਮੈਂ ਨਹੀਂ ਬਦਲੀ ਸੱਜਣਾਂ
ਮੇਰੇ ਹਾਲਾਤ ਬਦਲੇ ਗਏ
ਕੁੱਝ ਸੋਚਾਂ ਮੇਰੀਆਂ ਬਦਲੀਆਂ
ਤੇ ਕੁੱਝ ਜ਼ਜ਼ਬਾਤ ਬਦਲੇ ਗਏ
ਤੇਰੀ ਮੁਹੱਬਤ ਮੈਨੂੰ ਆਬਾਦ ਤਾ ਨਾ ਕਰ ਸਕੀ
ਤੇਰੀ ਬੇਵਫ਼ਾਈ ਚ ਮੈਨੂੰ ਬਰਬਾਦ ਹੁੰਦੀ ਨੂੰ ਦੇਖ
ਉਸ ਦੇ ਦਿਲ ਵਿਚ ਡੁੱਬਣ ਨੂੰ ਦਿਲ ਕਰਦਾ ਹੈ
ਇੱਕ ਪਰਛਾਵਾਂ ਜੋ ਪਾਣੀ ਤੇ ਤੈਰਦਾ ਹੈ
ਅਸੀਂ ਮੌਤ ਐਵੇਂ ਨਹੀਂ ਗਲ ਲਗਾਈ
ਅਸਾਂ ਜ਼ਿੰਦਗੀ ਦੀ ਬਲਾ ਟਾਲਣੀ ਸੀ
ਮੈਂ ਡਰ ਜਾਂਦਾ ਬਿਖਰਨਾ ਯਾਦ ਕਰ ਕੇ
ਉਹ ਮੈਨੂੰ ਇਸ ਤਰਾਂ ਕੁੱਝ ਸਾਂਭਦੀ ਸੀ