ਕਦੇ ਵੀ ਕਿਸੇ ਦਾ ਦਿਲ ਦੁਖਾਉਣ ਵਾਲੀ ਗੱਲ ਨਾ ਕਰੋ
ਵਕਤ ਬੀਤ ਜਾਂਦਾ ਪਰ ਗੱਲਾਂ ਯਾਦ ਰਹਿ ਜਾਂਦੀਆ
ਗੱਲ ਇੰਨੀ ਮਿੱਠੀ ਕਰੋ ਕਿ
ਜੇਕਰ ਕਿਤੇ ਵਾਪਸ ਵੀ ਲੈਣੀ
ਪੈ ਜਾਵੇ ਤਾਂ ਤੁਹਾਨੂੰ ਕੋੜੀ ਨਾ ਲੱਗੇ
ਜਿਥੇ ਪਿਆਰ ਹੋਵੇ ਇਤਬਾਰ ਹੋਵੇ
ਓਥੇ ਕਸਮਾਂ ਤੇ ਸ਼ਰਤਾਂ ਦੀ ਲੋੜ ਨਹੀ
ਸ਼ਕਲਾਂ ਨੂੰ ਦੇਖ ਕੇ ਵਪਾਰ ਕੀਤਾ ਜਾਂਦਾ ਜਨਾਬ
ਜਿੱਥੇ ਸੱਚਾ ਪਿਆਰ ਹੋਵੇ ਓਥੇ ਸ਼ਕਲਾਂ ਛੱਡ ਕੇ
ਦਿਲ ਦੀ ਕੀਮਤ ਪੈਂਦੀ ਹੈ
ਮਾਂ ਬਿਨਾਂ ਨਾ ਕੋਈ ਘਰ ਬਣਦਾ ਏ
ਪਿਓ ਬਿਨਾਂ ਨਾ ਕੋਈ ਤਾਜ
ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ
ਪਿਓ ਦੇ ਸਿਰ ਤੇ ਰਾਜ
ਜੋ ਸਭ ਦਾ ਠੁਕਰਾਇਆ ਹੁੰਦਾ ਏ
ਉਹ ਅਕਸਰ ਖੁਦਾ ਦਾ ਅਪਣਾਇਆ ਹੁੰਦਾ ਏ
ਤਨ ਦੀ ਖੂਬਸੂਰਤੀ ਇੱਕ ਭਰਮ ਹੈ
ਸਭ ਤੋਂ ਖੂਬਸੂਰਤ ਤਾ ਤੁਹਾਡੀ ਬੋਲੀ ਹੈ
ਚਾਹੋ ਤਾ ਦਿਲ ਜਿੱਤ ਲਵੇ
ਚਾਹੋ ਤਾ ਦਿਲ ਚੀਰ ਦੇਵੇ
ਵਧੀਆ ਜ਼ਿੰਦਗੀ ਜੀਉਣ ਲਈ ਹਮਸਫ਼ਰ ਨਾਲ
ਮੱਤ ਮਿਲਣੀ ਜ਼ਰੂਰੀ ਨਾ ਕੇ ਜਾਤ ਮਿਲਣੀ
ਰਾਤ ਨੂੰ ਗਹਿਰੀ ਨੀਦ ਆਉਣਾ ਏਨਾ ਆਸਾਨ ਨਹੀ ਜਨਾਬ
ਇਸ ਲਈ ਪੂਰਾ ਦਿਨ ਇਮਾਨਦਾਰੀ ਨਾਲ ਰਹਿਣਾ ਪੈਂਦਾ
ਕਿਵੇਂ ਵਗਦੀ ਏ ਰਾਵੀ
ਅਸੀਂ ਤੋਰ ਦੇਖ ਲੈਂਦੇ
ਆਹ ਤਾਰ ਜੇ ਨਾਂ ਹੁੰਦੀ
ਤਾਂ ਲਾਹੌਰ ਦੇਖ ਲੈਂਦੇ
ਜ਼ਿੰਦਗੀ ਓਦੋ ਵਧੀਆ ਲਗਦੀ ਹੈ
ਜਦੋਂ ਅਸੀ ਖੁਸ਼ ਹੁੰਦੇ ਹਾਂ
ਪਰ ਯਕੀਨ ਕਰਿਓ ਜ਼ਿੰਦਗੀ
ਓਦੋ ਵਧੀਆ ਹੋ ਜਾਂਦੀ ਆ
ਜਦੋਂ ਸਾਡੀ ਵਜਹ ਨਾਲ ਸਭ ਖੁਸ਼ ਹੋਣ
ਜਿੰਦਗੀ ਵਿੱਚ ਚੰਗਾ ਸਮਾਂ
ਸਿਰਫ ਉਹਨਾਂ ਦਾ ਹੀ ਆਉਂਦਾ
ਜੋ ਹੋਰਾਂ ਦਾ ਬੁਰਾ ਨਹੀਂ ਸੋਚਦੇ
ਇਕ ਬਾਂਹ ਸੱਜੀ ਤੇ ਦੂਜਾ ਖੱਬੀ
ਭਰਾ ਮਿਲਦੇ ਨੇ ਰੱਬ ਸੱਬਬੀ
ਰਿਸ਼ਤਿਆਂ ਨੂੰ ਵਕਤ ਦਿਓ
ਤਾਜ ਮਹੱਲ ਨੂੰ ਦੁਨੀਆਂ ਨੇ ਦੇਖਿਆ ਹੈ
ਮੁਮਤਾਜ ਨੇ ਨਹੀਂ
ਦੁਨੀਆਂ ਵਿੱਚ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਨੇਂ
ਪਰ ਆਪਣੀ ਗਲਤੀ ਨਹੀਂ ਮਿਲਦੀ
ਪੈਸਾ ਖਰਾਬ ਹੋ ਜਾਵੇ ਤਾਂ
ਮਿਹਨਤ ਕਰਕੇ ਫਿਰ ਵਾਪਸ ਕਮਾਇਆ ਜਾ ਸਕਦਾ
ਪਰ ਸਮਾਂ ਖਰਾਬ ਕੀਤਾ ਮੁੜ ਵਾਪਸ ਨਹੀਂ ਆਉਂਦਾ
ਪੈਸੇ ਤੋ ਵੀ ਕਿਤੇ ਜਿਆਦਾ ਕੀਮਤੀ ਸਮੇਂ ਨੂੰ
ਆਪਣੇ ਪਿਆਰ ਕਰਨ ਵਾਲਿਆਂ ਨਾਲ ਗੁਜਾਰੋ
ਨਾ ਕੇ ਮਤਲਬੀ ਤੇ ਝੂਠੇ ਲੋਕਾਂ ਨਾਲ
ਸੜਕਾਂ ਤੇ ਜੋ ਰੋੜੀ ਕੁੱਟਣ
ਚੁੰਬਕਾਂ ਨਾ ਕਿਲ ਕਾਂਟੇ ਚੁੱਕਣ
ਛੱਪੜ ਕੰਢੇ ਝੁਗੀਆਂ ਦੇ ਵਿਚ ਡੇਰੇ ਆ
ਉਹ ਵੀ ਤਾਂ ਇਨਸਾਨ ਮਾਲਕਾ ਤੇਰੇ ਆ
ਮੈਨੂੰ ਅੱਜ ਤੱਕ ਸਮਝ ਨੀ ਆਈ ਇਸ ਦੁਨੀਆ ਦਾਰਾ ਦੀ
ਮਤਲਬ ਲਈ ਬੁਲਾਉਂਦੇ ਜਦ ਲੋੜ ਹੁੰਦੀ ਏ ਕੰਮਾ ਕਾਰਾ ਦੀ
ਨਾਂ ਕੋਈ ਦਿਲੋ ਚਾਹੁੰਦਾ ਬਸ ਜਿਸਮਾਨੀ ਭੁੱਖ ਏ ਹੁਣ ਪਿਆਰਾਂ ਦੀ
ਹੀਰਾਂ ਵਾਲਿਆ ਸਦਾ ਸਲਾਮਤ ਰਹੇ ਯਾਰੀ ਮੇਰੇ ਰੱਬ ਵਰਗਿਆਂ ਯਾਰਾਂ ਦੀ
ਪ੍ਰਸ਼ੰਸ਼ਾਯੋਗ ਚਰਿੱਤਰ ਨੀਵੇਂ ਅਨੁਭਵਾਂ ਨਾਲ ਨਹੀਂ ਉਸਰਦਾ ,
ਇਸ ਚਰਿੱਤਰ ਨੂੰ ਮੁਸ਼ਕਿਲਾਂ ਅਤੇ ਮੁਸੀਬਤਾਂ ਸਿਰਜਦੀਆਂ ਹਨ
ਇਕੱਲੇ ਬੈਠੋ ਤੁਹਾਨੂੰ ਤੁਹਾਡੇ ਸਾਰੇ ਜਵਾਬ ਮਿਲ ਜਾਣਗੇ