ਸਾਬਣ ਰੀਠੇ ਲਾਕੇ ਸਾਫ ਚਰਿੱਤਰ ਨਹੀਂ ਹੁੰਦੇ
ਮੂੰਹ ਦੇ ਮਿੱਠੇ ਕਦੇ ਕਿਸੇ ਦੇ ਮਿੱਤਰ ਨਹੀਂ ਹੁੰਦੇ
ਸੱਚਾ ਦੋਸਤ ਓਹੀ ਹੁੰਦਾ
ਜਿਸਨੂੰ ਦੇਖ ਕੇ ਤੁਹਾਡੀ ਬੇਬੇ ਵੀ
ਕਹੇ ਕਿ ਤੂੰ ਓਹੀ ਕੰਜ਼ਰ ਐ ਨਾ
ਜਿਹਨੇ ਮੇਰੇ ਪੁੱਤ ਨੂੰ ਵਿਗਾੜਿਆ
ਜਿਸ ਮੁਨੱਖ ਦੀ ਚੰਗੇ ਕਰਮ ਕਰਨ ਤੇ ਵੀ ਨਿੰਦਾ ਹੁੰਦੀ ਹੈ
ਉਹ ਬੜਾ ਕਿਸਮਤ ਵਾਲਾ ਹੈ
ਬੇਦਾਗ ਕੋਈ ਨਹੀਂ ਹੁੰਦਾ
ਹਰ ਇਕ ਦੇ ਚਿਹਰੇ ਤੇ ਕੁਝ ਦਾਗ ਹੁੰਦੇ
ਉਹਨਾ ਦਾਗਾਂ ਤੋਂ ਪਰੇ ਦੀ ਸੁੰਦਰਤਾ
ਦੇਖ ਲੈਣਾ ਹੀ ਪਿਆਰ ਹੈ
ਜਿਨ੍ਹਾਂ ਨੂੰ ਰਿਸ਼ਤਾ ਬਚਾਉਣ ਦਾ ਫਿਕਰ ਹੁੰਦਾ ਹੈ
ਉਹ ਲੋਕ ਬਿਨਾ ਗ਼ਲਤੀ ਤੋਂ ਵੀ ਮਾਫੀ ਮੰਗ ਲੈਂਦੇ ਨੇ
ਹਵਾ ਨੇ ਲੜਾਏ ਜਿਹੜੇ ਲਾਡ ਨਹੀਓਂ ਮੁੱਕਦੇ
ਨਿਗ੍ਹਾ ਮੁੱਕ ਜਾਂਦੀ ਏ ਪਹਾੜ ਨਹੀਓਂ ਮੁੱਕਦੇ
ਨਾ ਰੱਖੋ ਨਾਰਾਜ਼ਗੀ ਦਿਲ ਦੇ ਵਿਚ
ਦਿਲ ਨੂੰ ਸਾਫ ਕਰ ਦਿਓ
ਜਿਸਦੇ ਬਿਨਾ ਲੱਗੇ ਖੁਦ ਨੂੰ ਅਧੂਰਾ
ਬਿਹਤਰ ਹੈ ਉਸਨੂੰ ਮੁਆਫ ਕਰ ਦਿਓ
ਲੋਕਾਂ ਦਾ ਕੰਮ ਹੁੰਦਾ ਚੰਗਾ ਮਾੜਾ ਕਹਿਣਾ
ਰੱਬ ਸੁੱਖ ਰੱਖੇ
ਆਪਾ ਲੋਕਾਂ ਤੋਂ ਕੀ ਲੈਣਾ
ਜਿਸ ਦਿਨ ਸਾਦਗੀ ਸ਼ਿੰਗਾਰ ਹੋ ਜਾਵੇਗੀ
ਉਸ ਦਿਨ ਸ਼ੀਸ਼ੇ ਦੀ ਵੀ ਹਾਰ ਹੋ ਜਾਵੇਗੀ
ਲੱਭਣ ਵਾਲਾ ਅੱਖਾਂ ਚੋ ਦਿਲ ਦੇ ਰਾਜ ਲਾਭ ਲੈਂਦਾ ਹੈ
ਸਭ ਦਾ ਆਪਣਾ ਨਜ਼ਰੀਆ ਹੈ
ਕਿਸੇ ਨੂੰ ਮੇਰੇ ਚੋ ਚੋਰ ਲੱਭਦਾ ਤੇ
ਕੋਈ ਸਾਧ ਲਾਭ ਲੈਂਦਾ ਹੈ
ਤੁਹਾਨੂੰ ਵਿਰਾਸਤ ਵਿੱਚ ਕੀ ਮਿਲਿਆ
ਇਹ ਗੱਲ ਮਾਇਨੇ ਨਹੀਂ ਰੱਖਦੀ
ਤੁਸੀ ਵਿਰਾਸਤ ਵਿੱਚ ਛੱਡਕੇ ਕੀ ਜਾ ਰਹੇ ਹੋ
ਇਹ ਗੱਲ ਜ਼ਰੂਰ ਮਾਇਨੇ ਰੱਖਦੀ ਹੈ
ਐਵੇ ਹਰ ਕਿਸੇ ਨਾਲ ਨਾ ਸਾਡੀ ਮੱਤ ਮਿਲਦੀ
ਜਾਨ ਵਾਰ ਦਈਏ ਜਿਥੇ ਅੜੇ ਸੂਈ ਦਿਲ ਦੀ
ਤਜਰਬਿਆਂ ਨੇ ਸ਼ੇਰਾ ਨੂੰ
ਖਾਮੋਸ਼ ਰਹਿਣਾ ਸਿਖਾਇਆ ਏ
ਕਿਉਕਿ ਦਹਾੜ ਕੇ ਕਦੇ
ਸ਼ਿਕਾਰ ਨਹੀਂ ਕੀਤੇ ਜਾਂਦੇ
ਗੇਮਾਂ ਪਾਉਣ ਵਾਲੇ ਦੇ
ਪੱਲੇ ਗੇਮ ਰਹਿੰਦੀਆਂ
ਚਮਕ ਬੰਦੇ ਸਾਫ ਦਿਲਾ ਦੇ
ਜਿਥੇ ਵੀ ਜਾਓ
ਪੂਰੇ ਦਿਲ ਨਾਲ ਜਾਓ
ਬਹੁਤ ਸੋਚਿਆ ਕਦੇ ਓਹ
ਬਣੀਏ ਕਦੇ ਆਹ ਬਣੀਏ
ਫੇਰ ਸੋਚਿਆ ਪਹਿਲਾ ਕਿਸੇ
ਦੇ ਹੱਸਣ ਦੀ ਵਜਹਾਂ ਬਣੀਏ
ਧਰਮ ਨੂੰ ਸਿਰ ਦਾ ਤਾਜ ਬਣਾਓ
ਰਾਜਨੀਤੀ ਨੂੰ ਪੈਰਾਂ ਦੀ ਜੁੱਤੀ
ਜਿਨ੍ਹਾਂ ਨੂੰ ਸ਼ੋਂਕ ਸੀ
ਅਖਬਾਰ ਦੇ ਪੰਨਿਆਂ ਤੇ ਬਣੇ ਰਹਿਣ ਦਾ ਵਕ਼ਤ ਲੰਘਿਆ
ਤਾਂ ਰੱਦੀ ਦੇ ਭਾਅ ਵਿਕ ਗਏ
ਜਿਥੇ ਵੀ ਜਾਉ
ਪੂਰੇ ਦਿਲ ਨਾਲ ਜਾਉ
ਫਿੱਕੀ ਚਾਹ ਨੂੰ ਵੀ ਮਿੱਠੀ ਕਰ ਦਿੰਦਾ ਹੈ
ਕੱਪ ਤੇ ਲੱਗਿਆ ਨਿਸ਼ਾਨ ਤੇਰੇ ਹੋਠਾਂ ਦਾ
ਦਰੱਖਤ ਓਹੀ ਡਿੱਗਦੇ ਹਾਂ
ਜੋ ਅੰਦਰੋ ਖੋਖਲੇ ਹੁੰਦੇ ਹਨ
ਦੋਸ਼ ਹਨੇਰੀ ਤੇ ਲੱਗ ਜਾਂਦਾ ਹੈ
ਜ਼ਿੰਦਗੀ ਵਿੱਚ ਅੱਜ ਤੱਕ ਗ਼ਲਤੀਆਂ ਤਾਂ ਬਹੁਤ ਕੀਤੀਆਂ ਨੇ
ਪਰ ਅੱਜ ਤੱਕ ਕਦੇ ਵੀ ਰਿਜਲਟ ਆਉਣ ਤੋਂ
ਪਹਿਲਾਂ ਕਿਤਾਬਾਂ ਨਹੀਂ ਵੇਚੀਆਂ
ਤੇ ਫਿਰ ਉਸਨੇ ਪੁੱਛਿਆ ਵੀ
ਤੈਨੂੰ ਚਾਹ ਜਿਆਦਾ ਪਸੰਦ ਐ ਕਿ
ਮੈਂ ਮੁਸਕਰਾ ਕੇ ਆਪਣੀ ਚਾਹ ਉਸਨੂੰ ਦੇ ਦਿੱਤੀ
ਸ਼ਾਂਤ ਸਮੁੰਦਰ ਨੇ ਕਦੇ ਵੀ
ਚੱਜ ਦਾ ਮਲਾਹ ਨਹੀਂ ਬਣਾਇਆ
ਨਾ ਦੇ ਅੱਗ ਧੁਖਦੇ ਹੋਏ ਦੀਵਿਆਂ ਨੂੰ
ਇਹਨਾਂ ਨੂੰ ਫਿਰ ਹਵਾ ਨੇ ਡੱਕ ਲੈਣਾ
ਕੁੱਟਤਣ ਭਰਿਆ ਮਨ ਮਿੱਠਤ ਜ਼ੁਬਾਨੀ
ਮੇਰੇ ਲਈ ਦੋਨੋ ਬਰਾਬਰ ਨੇ ਲਾਭ ਤੇ ਹਾਨੀ
ਫਿਕਰ ਨਾ ਕਰਿਆ ਕਰੋ
ਜੋ ਤੁਹਾਡੇ ਵਾਂਗ ਹੀ ਸੋਚਦਾ ਹੋਵੇਗਾ
ਉਹ ਤੁਹਾਨੂੰ ਕਦੇ ਵੀ ਛੱਡ ਕੇ ਨਹੀਂ ਜਾਉਗਾ
ਇਸ਼ਕ ਕੋਈ ਦਰਿਆ ਦਾ ਪਾਣੀ ਤੇ ਨਹੀਂ
ਜੋ ਤੁਸੀ ਬੰਨ ਮਾਰ ਕੇ ਰੋਕ ਲਵੋਗੇ
ਇਹ ਤੇ ਸੁਨਾਮੀ ਵਾਂਗਰਾਂ ਹੁੰਦਾ
ਜੋ ਸਭ ਕੁਝ ਆਪਣੇ ਨਾਲ ਵਹਾ ਕੇ ਲੈ ਜਾਂਦਾ
ਸਿੱਖ ਲਉ ਵਕ਼ਤ ਨਾਲ
ਕਿਸੇ ਦੀ ਚਾਹਤ ਦੀ ਕਦਰ ਕਰਨਾ
ਕਿਤੇ ਥੱਕ ਨਾ ਜਾਵੇ ਕੋਈ
ਤੁਹਾਨੂੰ ਅਹਿਸਾਸ ਕਰਾਉਂਦੇ ਕਰਾਉਂਦੇ
ਹਜੇ ਖ਼ੂਬਸੂਰਤ ਚਿਹਰਾ ਹੈ ਆਸ਼ਿਕ਼ ਬਹੁਤ ਹੋਣਗੇ
ਝੁਰੜੀਆਂ ਵੀ ਚੁੰਮੇ ਜੋ ਐਸਾ ਦਿਲਬਰ ਤਲਾਸ਼ ਕਰ
ਦੁਬਾਰਾ ਕਿ ਦੱਸ ਸ਼ੁਰੂਆਤ ਕਰੀਏ
ਪਹਿਲਾ ਦੀ ਗ਼ਲਤੀਆਂ ਤਾਂ ਮੰਨੀਆਂ ਨਹੀਂ
ਪਾਕ ਮਹੁੱਬਤ ਵਾਲੇ ਵਾਅਦੇ ਨਹੀਂ ਕਰਦੇ
ਪਰ ਬਹੁਤ ਕੁਝ ਨਿਭਾ ਜਾਂਦੇ ਆ
ਛੱਡ ਫਿਕਰ ਲੱਗੀਆਂ ਦਾ
ਗ਼ੈਰਾਂ ਦੀਆਂ ਠੱਗੀਆਂ ਦਾ
ਕੋਈ ਫਾਈਦਾ ਨਹੀਂ ਹੋਣਾ
ਮਾਫੀ ਮੰਗੀਆਂ ਦਾ
ਤੇਰੇ ਤੋਂ ਚੰਗੀ ਚਾਹ ਸੱਜਣਾ
ਦਿਨ ਵਿੱਚ ਵਾਰ ਵਾਰ ਮਿਲਦੀ ਹੈ
ਤੂੰ ਤੇ ਭੈੜੀਏ ਲੜਦੀ ਰਹਿਣੀ
ਇਹਨੂੰ ਪੀ ਕੇ ਰੂਹ ਖਿਲਦੀ ਏ
ਕੁਝ ਲੋਕ ਐਨੇ ਸੱਚੇ ਹੁੰਦੇ ਨੇ ਕਿ
ਜਦ ਗੱਲਾਂ ਕਰਦੇ ਤਾਂ
ਬੱਚਿਆਂ ਵਰਗੇ ਲੱਗਦੇ ਨੇ
ਕਾਸ਼
ਆਪਣੀ ਕਹਾਣੀ ਵੀ ਕੋਈ ਫਿਲਮ ਹੁੰਦੀ
ਤੈਨੂੰ ਪਤਾ
ਆਪਾਂ ਫਿਰ
ਆਖ਼ਿਰ ਤੇ ਮਿਲਣਾ ਹੀ ਸੀ
ਕਿਸੇ ਨੂੰ ਜੇਕਰ ਤੁਸੀ ਦਿਲ ਤੋਂ ਚਾਹੋ
ਜੇਕਰ ਉਹ ਤੁਹਾਡੀ ਕਦਰ ਨਾ ਕਰੇ
ਤਾਂ ਇਹ ਉਸਦੀ ਬਦਕਿਸਮਤੀ ਹੈ
ਤੁਹਾਡੀ ਨਹੀਂ
ਉਸ ਦਿਲ ਵਿਚ ਕਿੰਨੀ ਚਾਹਤ ਹੋਵੇਗੀ
ਜੋ ਗੁੱਸੇ ਹੋ ਕੇ ਖੁਦ ਹੀ ਮੰਨ ਜਾਂਦਾ ਹੈ
ਮੈਂ ਮੁਸਕਰਾ ਕੇ ਭੰਨੀ
ਉਸਦੀ ਆਕੜ
ਗ਼ਮ ਮੇਰਾ ਅੱਗੇ ਪਿੱਛੇ
ਜਦ ਨੱਚਦਾ ਵੇਖਿਆ ਸੀ
ਨੋਚ ਨੋਚ
ਵਿਸ਼ਵਾਸ਼ ਦਾ ਮਾਸ ਲੈ ਜਾਵੇ
ਪਿਆਰ
ਕਾਵਾਂ ਦੀ ਡਾਰ ਵਰਗਾ
ਕਈ ਵਾਰ ਤੁਹਾਨੂੰ ਉਹ ਚੀਜ ਬਣਾਉਣੀ ਪੈਂਦੀ ਹੈ
ਜਿਸਦਾ ਹਿੱਸਾ ਤੁਸੀ ਖ਼ੁਦ ਬਣਨਾ ਚਾਹੁੰਦੇ ਹੋ
ਭਾਵੇਂ ਇਹ ਖੁਸੀਆ ਵਾਂਗ ਮੈਨੂੰ ਕਿਸੇ ਨਾਲ ਖੁੱਲਣ ਨਹੀਂ ਦਿੰਦੇ
ਪਰ ਦਰਦ ਵੀ ਚੰਗੇ ਦੋਸਤ ਨੇ ਮੇਰੇ ਜੋ ਮੈਨੂੰ ਰੱਬ ਭੁੱਲਣ ਨਹੀਂ ਦਿੰਦੇ
ਕੀ ਮਾਣ ਕਰਨ ਜ਼ਿੰਦੇਗੀ ਦਾ
ਗਿਣਤੀ ਦੇ ਸਵਾਸ ਹੁੰਦੇ ਨੇ
ਕਿਸਮਤ ਵਾਲੇ ਹੁੰਦੇ ਨੇ ਉਹ ਲੋਕ
ਜੋ ਕਿਸੇ ਲਈ ਖਾਸ ਹੁੰਦੇ ਨੇ
ਮੈਂ ਇਕ ਪੰਛੀ ਹਾਂ
ਕੁਦਰਤ ਦੇ ਸੰਗ ਰਹਾਂ
ਹਰ ਰੁੱਖ ਮੇਰਾ ਹੈ
ਹਰ ਟਾਹਣੀ ਮੇਰੀ ਹੈ
ਤੈਨੂੰ ਯਾਦ ਕਰਨ ਨਾਲ
ਮੇਰੇ ਆਸ ਪਾਸ ਦੀਆਂ ਚੀਜ਼ਾਂ
ਸਾਹ ਲੈਣ ਲੱਗਦੀਆਂ ਹਨ
ਮੂੰਹ ਦੇ ਕੌੜੇ ਬਣ ਜਾਉ ਕੋਈ ਗੱਲ ਨਹੀਂ
ਪਰ ਦਿਲ ਦੇ ਮਾੜੇ ਕਦੇ ਨਾ ਬਣੋ
ਸ਼ਹਿਰ ਵਿਚ ਰੋਸ਼ਨੀ ਇੰਨੀ ਕਿ ਅੱਖਾਂ ਨਾ ਖੁੱਲਣ
ਮਨ ਵਿਚ ਹਨੇਰਾ ਇੰਨਾ ਕਿ ਜੁਗਨੂੰ ਵੀ ਰਾਹ ਭੁੱਲਣ
ਓਹਨੂੰ ਵੀ ਮਿਲਦੀ ਹੋਣੀ ਕੋਈ ਖੁਸ਼ੀ
ਕਈ ਵਾਰ ਦੂਜਿਆਂ ਨੂੰ ਖੁਸ਼ ਕਰਦੇ ਓਹਨੂੰ ਦੇਖਿਆ ਮੈਂ
ਸਭ ਨੂੰ ਮਿਲ ਕੇ ਗਿਆ ਇੱਕ ਸਾਡਾ ਹੀ ਚੇਤਾ ਰਿਹਾ ਨਾ
ਜਿੱਤ ਕਿਹੜੀ ਸ਼ੈ ਦਾ ਨਾਂ ਏ ਇਹ ਪਤਾ ਬਸ ਹਾਰਿਆ ਨੂੰ
ਸਿਖਾਇਆ ਮੈਂ ਹੀ ਸੀ ਆਪਣੇ ਪਰਾ ਤੇ ਉੱਡਣਾ ਉਸਨੂੰ
ਮਗਰ ਉੱਡਿਆ ਜਦੋ ਫਿਰ ਮੇਰੇ ਤੋਂ ਹੀ ਜਰ ਨਹੀਂ ਹੋਇਆ