ਜਿਹਨਾਂ ਨੇ ਤੁਹਾਨੂੰ ਗ਼ਲਤ ਸਮਝਣਾ ਹੁੰਦਾ
ਉਹ ਤੁਹਾਡੀ ਚੁੱਪ ਦਾ ਵੀ ਗ਼ਲਤ ਮਤਲਬ ਕੱਢ ਲੈਂਦੇ ਹਨ..
ਕਿਸੇ ਦੀਆਂ ਖੁਸ਼ੀਆਂ ਮਾਰਕੇ
ਆਪਣੇ ਸ਼ੋਂਕ ਨਾ ਪੂਰੇ ਕਰੋ
ਸ਼ਬਦਾਂ ਨੂੰ ਵਰਤਣ ਦਾ ਵੀ ਤਰੀਕਾ ਹੁੰਦਾ ਹੈ
ਜੇ ਗੁਲਾਬ ਨੂੰ ਢੰਗ ਨਾਲ ਪੇਸ਼ ਨਾ ਕੀਤਾ ਜਾਵੇ ਤਾਂ ਕੰਡੇ ਚੁਭ ਸਕਦੇ ਹਨ..
ਗੁੱਡ ਮਾਰਨਿੰਗ
ਤਾਕਤਵਰ ਬਣੋ ਇਸ ਲਈ ਨਹੀਂ ਕਿ ਮਾੜੇ ਨੂੰ ਦਬਾ ਸਕੋ, ਸਗੋਂ ਇਸ ਲਈ ਕਿ ਤਾਕਤਵਰ ਤੁਹਾਨੂੰ ਦਬਾ ਨਾ ਸਕੇ !!
ਜਦੋਂ ਤੱਕ ਪੜਨ ਦਾ ਮੁਖ ਮਕਸਦ ਨੋਕਰੀ ਰਹੇਗਾ, ਤੱਦ ਤੱਕ ਸਮਾਜ ਵਿੱਚ ਨੋਕਰ ਹੀ ਪੈਦਾ ਹੋਣਗੇ ਮਾਲਕ ਨਹੀ !!
ਬੜੀਆਂ ਤਬਦੀਲੀਆਂ ਲਿਆਂਦੀਆਂ ਆਪਣੇ ਆਪ ਵਿਚ, ਪਰ ਤੈਨੂੰ ਯਾਦ ਕਰਨ ਦੀ ਆਦਤ ਅਜੇ ਵੀ ਬਾਕੀ ਹੈ !!
ਜੋ ਕਿਤੇ ਸੀ ਵਾਅਦੇ ਉਮਰਾਂ ਦੇ, ਉਹ ਹੁਣ ਕਮਜ਼ੋਰ ਹੋ ਗਏ ਨੇ, ਨਜ਼ਰ ਤਾਂ ਉਹੀ ਏ ਤੇਰੀ, ਪਰ ਨਜ਼ਰੀਏ ਹੋਰ ਹੋ ਗਏ ਨੇ !!
ਇੱਕ ਦਿਨ ਢਲ ਜਾਣੀ, ਜ਼ਿੰਦਗੀ ਦੀ ਰਾਤ ਵੇ ਮਿੱਟੀ ਦੀਆਂ ਮੂਰਤਾਂ ਦੀ, ਮਿੱਟੀ ਏ ਔਕਾਤ ਵੇ !!
ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ, ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ !!
ਇਹ ਜ਼ਿੰਦਗੀ ਏਨੀ ਛੌਟੀ ਏ, ਕਿਤੇ ਰੁੱਸਣ ਮਨਾਉਣ ਚ ਨਾਂ ਲੰਘ ਜਾਵੇ.. ਅਸੀ ਸਿਰਫ ਤੇਰੇ ਹਾਂ, ਕਿਤੇ ਇਹ ਸਮਝਾਉਣ ਚ ਨਾਂ ਲੰਘ ਜਾਵੇ !!
ਅੱਜ ਵੀ ਕਰਦਾ ਯਾਦ ਬੜਾ ਤੈਨੂੰ ਇਕੱਲਾ ਬਹਿ ਕੇ ਰਾਤਾਂ ਨੂੰ, ਖੇਡ ਕੇ ਦਿਲ ਨਾਲ ਤੁਰ ਗਈ ਤੂੰ ਨਾ ਸਮਝ ਸਕੀ ਜ਼ਜਬਾਤਾਂ ਨੂੰ !!
ਮੈ ਸਮਝਦਾ ਸੀ ਯਾਰ ਮਜਬੂਰ ਸੀ ਪਰ, ਅੱਜ ਪਤਾ ਚੱਲਿਆ ਯਾਰ ਮਤਲਬੀ ਸੀ !!
ਇਹ ਯਾਦਾਂ ਕਿੰਨੀਆਂ ਢੀਠ ਹੁੰਦੀਆਂ ਨੇ, ਕਿਤੇ ਵੀ ਚਲੇ ਜਾਉ ਪਿੱਛਾ ਈ ਨੀ ਛੱਡਦੀਆਂ !!
ਕੁੱਝ ਲੋਕ ਵਿੱਛੜਦੇ ਨੇ ਤੇ ਕੁਝ ਲੋਕ ਮਿਲਦੇ ਨੇ, ਪਰ ਇਕ ਗੱਲ ਪਤਾ ਲਗੀ ਕੇ ਸੱਚਾ ਪਿਆਰ ਹਮੇਸ਼ਾ ਵਿਛੜਦਾ ਏ !!
ਸ਼ੱਕ ਤਾਂ ਸੀ ਕਿ ਪਿਆਰ ਚ ਨੁਕਸਾਨ ਹੋਵੇਗ਼ਾ, ਪਰ ਯਕੀਨ ਨਹੀ ਸੀ ਕਿ ਸਾਰਾ ਸਾਡਾ ਹੀ ਹੋਵੇਗਾ !!
ਹੱਸਦੇ ਰਹੋਗੇ ਤਾਂ ਦੁਨੀਆ ਤੁਹਾਡੇ ਨਾਲ ਹੈ, ਨਈ ਹੰਝੂਆਂ ਨੂੰ ਤਾਂ ਅੱਖਾਂ ਵਿੱਚ ਵੀ ਜਗਾਹ ਨਈ ਮਿਲਦੀ !!
ਸੂਰਜ ਨੂੰ ਧਾਗੇ 'ਚ ਪਿਰੋ ਮੈਂ ਗਲੇ ਲਮਕਾ ਲਿਆ ਐ, ਤੂੰ ਕਿਸੇ ਪਹਿਰ ਵੀ ਆ ਜਾਈੰ ਆਪਾਂ ਦਿਨ ਚੜਦਾ ਕਰ ਲਵਾਂਗੇ !!
ਜਿਸ ਦਿਨ ਜ਼ਿੰਦਗੀ ਚ ਕੋਈ ਹੋਰ ਆ ਗਈ ਰੱਬ ਦੀ ਸੋਹੰ ਤੇਰੇ ਤੋ ਵੱਧ ਚਾਹਵਾਂਗਾ, ਤੈਨੂੰ ਭੁੱਲ ਜਾਣ ਲਈ !!
ਤੇਰੇ ਹੁੰਦੇ ਹੋਏ ਵੀ ਤਨਹਾਈ ਮਿਲੀ, ਵਫ਼ਾ ਕਰਕੇ ਵੀ ਬੁਰਾਈ ਮਿਲੀ, ਜਿੰਨੀ ਵੀ ਤੈਨੂੰ ਪਾਉਣ ਦੀ ਮੰਗੀ ਦੁਆ, ੳੁਨੀ ਹੀ ਤੇਰੀ ਜੁਦਾਈ ਮਿਲੀ !!
ਚੰਨ-ਤਾਰਿਆਂ ਨਾਲ ਸੀ ਸਾਂਝ ਪਹਿਲਾਂ, ਹੁਣ ਉਹ ਵੀ ਸਾਨੂੰ ਰੁਵਾ ਜਾਂਦੇ ਨੇ, ਰਾਤੀਂ ਅੱਖੀਆਂ ਚ ਨੀਂਦ ਤਾਂ ਆਵੇ ਨਾ, ਉਸਦੀ ਯਾਦ ਦੇ ਹੰਝੂ ਜ਼ਰੂਰ ਆ ਜਾਂਦੇ ਨੇ !!
ਮਹਿਸੂਸ ਕਰ ਰਹੇ ਹਾਂ ਤੇਰੀ ਲਾਪਰਵਾਹੀ ਕੁੱਝ ਦਿਨਾਂ ਤੋਂ, ਯਾਦ ਰੱਖੀ ਜੇ ਅਸੀਂ ਬਦਲ ਗਏ ਤਾਂ ਮਨਾਉਣਾ ਤੇਰੇ ਵਸ ਦੀ ਗੱਲ ਨਹੀਂ ਹੋਵੇਗੀ !!
ਆਉਂਦੇ ਜਾਂਦੇ ਜਦੋਂ ਵੀ ਖਿਆਲ ਸਾਡੇ ਆਉਣਗੇ, ਹੰਝੂਆਂ ਦੀ ਭੱਠੀ ਵਿਚ ਹੌਂਕੇ ਝੋਕਾ ਲਾਉਣਗੇ !!
ਤੇਰੀ ਯਾਦ ਨਾਲ ਸ਼ੁਰੂ ਹੁੱਦੀ ਐ ਹਰ ਸਵੇਰ ਮੇਰੀ, ਫੇਰ ਕਿੱਦਾਂ ਕਹਿ ਦੇਵਾਂ ਕਿ ਮੇਰਾ ਦਿਨ ਖਰਾਬ ਆ !!
ਕਦੇ ਸਾਨੂੰ ਵੀ ਸਿਖਾ ਦੇ, ਭੁੱਲ ਜਾਣ ਦਾ ਹੁਨਰ, ਹੁਣ ਮੇਰੇ ਤੋਂ ਰਾਤਾਂ ਨੂੰ ਉੱਠ ਉੱਠ ਕੇ ਰੋਇਆ ਨਹੀਂ ਜਾਂਦਾ !!
ਮਜ਼ਬੂਰ ਹੋ ਕੇ ਨਹੀਂ ਹੁੰਦਾ ਹਰ ਕੋਈ ਜੁਦਾ, ਕੁੱਝ ਲੋਕ ਮਰਜੀ ਨੂੰ ਮਜਬੂਰੀ ਕਹਿ ਦਿੰਦੇ ਨੇ !!
ਟੁੱਟ ਚੁੱਕੇ ਸੁਪਨਿਆਂ ਅਤੇ ਰੁੱਸ ਚੁੱਕੇ ਆਪਣਿਆਂ ਨੇ ਰੁਆ ਦਿੱਤਾ, ਨਹੀਂ ਤਾਂ ਖੁਸ਼ੀ ਸਾਡੇ ਕੋਲ ਮੁਸਕਰਾਉਣਾ ਸਿੱਖਣ ਆਇਆ ਕਰਦੀ ਸੀ !!
ਬਹੁਤ ਤਕਲੀਫ ਦਿੰਦੀਆ ਨੇ ਜਿੰਨਾਂ ਨੂੰ ਮੇਰੀਆਂ ਗੱਲਾਂ, ਦੇਖਣਾ ਇੱਕ ਦਿਨ ਮੇਰੀ ਖਾਮੋਸ਼ੀ ਉਹਨਾਂ ਨੂੰ ਰਵਾ ਦੇਵੇਗੀ !!
ਐਸਾ ਅਸਰ ਪਾਇਆਂ ਹੈ, ਮਤਲਬੀ ਲੋਕਾਂ ਨੇ ਦੁਨੀਆਂ ਤੇ
ਕਿਸੇ ਦਾ ਹਾਲ ਵੀ ਪੁੱਛੋ ਤਾਂ, ਲੋਕ ਸਮਝਦੇ ਨੇ ਕੋਈ ਕੰਮ ਹੋਣਾ
ਨੀ ਅੱਜ ਕੱਲ ਕਮਲੇ ਨੀ ਲੱਭਦੇ
ਏ ਦੁਨੀਆਂ ਬੜੀ ਸਿਆਣੀ ਆ
ਨੀ ਕਾਹਦਾ ਮਾਣ ਰਾਜਿਆਂ ਦਾ
ਬਦਲਦੇ ਨਿੱਤ ਹੀ ਰਾਣੀ ਆ
ਸੋਹਣੀ ਔਰਤ ਹੀਰਾ ਹੁੰਦੀ ਆ ਦੋਸਤੋ
ਪਰ ਨੇਕ ਔਰਤ ਹੀਰਿਆਂ ਦੀ ਖਾਨ
!
ਫੱਕਰ ਇਸ ਲਈ ਚੁੱਪ ਨਈ ਹੁੰਦੇ
ਕਿ ਉਹਨਾਂ ਨੂੰ ਕੁਝ ਪਤਾ ਨਈ ਹੁੰਦਾ,
ਉਹ ਇਸ ਲਈ ਖ਼ਾਮੋਸ਼ ਹੁੰਦੇ ਆ
ਕਿਉਂਕਿ ਉਹਨਾਂ ਨੂੰ ਹੀ ਸਭ ਕੁਝ ਪਤਾ ਹੁੰਦਾ ਆ
ਕੁਛ ਤਾਂ ਮਹਿਕ ਰਿਹਾ ਹਵਾਵਾਂ ਵਿਚ ਕੱਲ ਦਾ।
ਸਾਨੂੰ ਅੱਜ ਪੱਤਾ ਲੱਗਾ ਕੇ ਉਹ ਸਾਡੇ ਸ਼ਹਿਰ ਆਏ ਨੇ।
ਉਸਕੇ ਦੁਸ਼ਮਨ ਹੈ ਬਹੁਤ ਇਸ ਸ਼ਹਿਰ ਮੇਂ..!!
ਇਨਸਾਨ ਅੱਛਾ ਹੋਗਾ..!!
ਲਾਇਲਾਜ਼ ਨਿਕਲਿਆ ਤੇਰਾ ਦਿੱਤਾ ਹਰ ਇੱਕ ਜਖਮ..
ਉਝ ਮੇਰੇ ਸ਼ਹਿਰ 'ਚ ਹਕੀਮ ਬੜੇ ਸੀ
ਬਸ ਕੁਝ ਗੱਲਾਂ ਤੇ ਇੱਕ ਕੱਪ ਚਾਹ☕ , ਜੇ ਕਦੇ ਤੇਰੇ ਸ਼ਹਿਰ ਠਹਿਰੇ ਤਾਂ।
ਇਸ਼ਕ ਸੀ ਸੱਜਣਾ ਹੁਣ ਕਿੱਦਾਂ ਗਵਾਰਾ ਕਰਦੇ
ਇਹ ਕੋਈ ਵਿਆਹ ਨੀ ਜਿਹੜਾ ਦੁਬਾਰਾ ਕਰਦੇ
ਕਦੇ ਟਾਈਮ ਮਿਲਿਆ ਤਾਂ ਆਈ ਸਾਡੇ ਕੋਲ
ਤੈਨੂੰ ਸਸਤੀ ਜਿਹੀ ਚਾਹ ਨਾਲ
ਮਹਿੰਗੀਆ ਯਾਦਾਂ ਪਿਆ ਕੇ ਤੋਰਾਗੇਂ
ਕਦੇ ਟਾਈਮ ਮਿਲਿਆ ਤਾਂ ਆਈ ਸਾਡੇ ਕੋਲ
ਤੈਨੂੰ ਸਸਤੀ ਜਿਹੀ ਚਾਹ ਨਾਲ
ਮਹਿੰਗੀਆ ਯਾਦਾਂ ਪਿਆ ਕੇ ਤੋਰਾਗੇਂ
ਕਿਤੇ ਕੋਈ ਐਸੀ ਦੁਕਾਨ ਹੈ ਕਿਸੇ ਸ਼ਹਿਰ ਅੰਦਰ
ਜੋ ਅੱਜ ਰੱਖ ਕੇ ਬੀਤਿਆ ਕੱਲ ਉਧਾਰ ਦਿੰਦੀ ਹੋਵੇ
ਦਿਲ ਪੜਨ ਵਾਲੇ ਵੀ ਮਿਲ ਜਾਣਗੇ ਸੱਜਣਾ
ਹਰ ਕੋਈ ਤੇਰੇ ਵਾਂਗ ਸ਼ਕਲਾਂ ਦੇਖਣ ਵਾਲਾ ਥੋੜਾ ਹੁੰਦਾ
ਦੁਨੀਆਂ ਤੋਂ ਦੂਰ ਕਿਤੇ ਕੱਲੇ ਦਾ ਇੱਕ ਘਰ ਹੋਵੇ
ਸੌਵਾਂ ਬੇਫ਼ਿਕਰਾ ਜਿਹਾ ਹੋਕੇ ਨਾ ਟਾਕੀ ਨਾ ਦਰ ਹੋਵੇ
ਇੱਕ ਮੇਰੀ ਵੀ ਅਰਜ਼ ਸੁਣੀਂ ਰੱਬਾ
ਕਦੇ ਕੋਈ ਨਾਂ ਕਿਸੇ ਤੋਂ ਵੱਖ ਹੋਵੇ
ਲੱਗੇ ਨਜ਼ਰ ਨਾਂ ਕਿਸੇ ਦੇ ਪਿਆਰ ਨੂੰ
ਸਿਰ ਸਾਰਿਆਂ ਦੇ ਸਦਾ ਤੇਰਾ ਹੱਥ ਹੋਵੇ
ਉਸੇ ਤਰਾਂ ਦਾ ਬਣ ਕੇ ਰਹਿਣਾ ਚਾਹੀਦਾ
ਜਿਸ ਤਰਾਂ ਦੇ ਇਨਸਾਨ ਦੀ ਤੁਹਾਨੂੰ ਤਲਾਸ਼ ਹੈ
ਇੱਕ ਇੱਕ ਕਰਕੇ ਸਾਥ ਛੱਡ ਰਹੇ ਨੇ ਲੋਕ
ਜਾਂ ਤਾਂ ਅੰਤ ਨੇੜੇ ਆ ਜਾ ਚੰਗਾ ਵਕਤ
ਹਰ ਰਿਸ਼ਤੇ ਦਾ ਕੋਈ ਨਾਮ ਹੋਵੇ ਜਰੂਰੀ ਤਾਂ ਨਹੀਂ
ਕੁਝ ਬੇਨਾਮ ਰਿਸ਼ਤੇ ਰੁਕੀ ਹੋਈ ਜਿੰਦਗੀ ਚ ਸਾਹ ਪਾ ਦਿੰਦੇ ਨੇ
ਪਿਆਰ ਉਦੋ ਨਾਂ ਕਰੋ
ਜਦੋਂ ਇਕੱਲਾਪਨ ਮਹਿਸੂਸ ਹੋਵੇ
ਪਿਆਰ ਉਦੋਂ ਕਰੋ
ਜਦੋਂ ਦਿਲ ਹਾਮੀ ਭਰਦਾ ਹੋਵੇ
ਜੋ ਪਿਆਰ ਕਰਦੇ ਹੁੰਦੇ ਨੇ
ਉਹ ਬਦਲੇ ਚ ਪਿਆਰ ਨਹੀਂ
ਸਗੋਂ ਕਦਰ ਮੰਗਦੇ ਹੁੰਦੇ ਆ
ਜਿਸਮ ਨਾਲ ਹੋਈ ਮੁਹੱਬਤ ਦਾ
ਇਜਹਾਰ ਜਲਦੀ ਹੋ ਜਾਂਦਾ ਏ
ਪਰ ਰੂਹ ਨਾਲ ਹੋਈ ਮੁਹੱਬਤ ਨੂੰ
ਸਮਝਣ ਲਈ ਜ਼ਿੰਦਗੀ ਗੁਜਰ ਜਾਂਦੀ ਹੈ
ਕਿਸਮਤਾਂ ਮਿਹਨਤ ਕਰ ਕੇ ਹੀ ਬਦਲਦੀਆਂ ਨੇ
ਆਲਸ ਤਾਂ ਬੰਦੇ ਨੂੰ ਮੂੰਹ ਤੱਕ ਨਾ ਧੋਣ ਦੇਵੇ
ਨਾ ਮਾਰੋ ਪਾਣੀ ਵਿੱਚ ਪੱਥਰ
ਉਸ ਪਾਣੀ ਨੂੰ ਵੀ ਕੋਈ ਪੀਂਦਾ ਹੋਵੇਗਾ
ਆਪਣੀ ਜਿੰਦਗੀ ਨੂੰ ਹੱਸ ਕਿ ਗੁਜਾਰੋ ਯਾਰੋ
ਤੁਹਾਨੂੰ ਵੇਖ ਕੇ ਵੀ ਕੋਈ ਜਿਉਂਦਾ ਹੋਵੇਗਾ