ਜਿੱਤ ਕਿਸ ਲਈ, ਹਾਰ ਕਿਸ ਲਈ,
ਜ਼ਿੰਦਗੀ ਭਰ ਇਹ ਤਕਕਾਰ ਕਿਸ ਲਈ,
ਜੋ ਵੀ ਆਇਆ ਹੈ,
ਉਹ ਜਾਵੇਗਾ ਇੱਕ ਦਿਨ, ਫਿਰ ਇਹ ਹੰਕਾਰ ਕਿਸ ਲਈ ।
ਉਮਰਾਂ ਤੇ ਤਕਦੀਰਾਂ ਉਹ ਰੱਬ ਬਖਸ਼ਦਾ ਹੈ,
ਕਿਸਦੇ ਹੱਥ ਸਮਸੀਰਾਂ ਤੇ ਕਿਸਦੇ ਹੱਥ ਰਾਜ,
ਉਹ ਰੱਬ ਬਖਸ਼ਦਾ ਹੈ ।
ਘੋੜਾ ਪਹਿਲੇ ਨੰਬਰ ਤੇ ਓਹੋ ਆਉਂਦਾ ਹੈ ਜਿਸ ਦਾ ਸਵਾਰ ਚੰਗਾ ਹੋਵੇ
ਪਰਿਵਾਰ ਓਹੋ ਅੱਗੇ ਵੱਧਦਾ ਹੈ ਜਿਸ ਦਾ ਮੁਖੀ ਸਿਆਣਾ ਹੋਵੇ.
ਰਿਸ਼ਤੇ ਬਣਾਈ ਰੱਖਣ ਦੇ ਲਈ ਮੁਲਾਕਾਤ ਜਰੂਰੀ ਹੈ
ਲਾਕੇ ਭੁੱਲ ਜਾਣ ਨਾਲ ਤਾਂ ਪੌਦੇ ਵੀ ਸੁੱਕ ਜਾਦੇ ਨੇ
ਖੋਹ ਕੇ ਖਾਣ ਵਾਲਿਆ ਦਾ ਕਦੀ ਢਿੱਡ ਨਹੀਂ ਭਰਦਾ,
ਵੰਡ ਕੇ ਖਾਣ ਵਾਲੇ ਕਦੇ ਭੁਖੇ ਨਹੀਂ ਰਹਿੰਦੇ ।
ਨਾ ਜਿੱਤੇ ਹਾਂ, ਨਾ ਹਾਰੇ ਹਾਂ,
ਨਾ ਚੰਗੇ ਹਾਂ, ਨਾ ਮਾੜੇ ਹਾਂ,
ਵਾਹਿਗੁਰੂ ਜੋ ਵੀ ਹਾਂ, ਬਸ ਤੇਰੇ ਸਹਾਰੇ ਹਾਂ ।
ਮੰਜਿਲ ਦੀ ਕੋਈ ਸਾਰ ਨਹੀਂ, ਨਾ ਹੀ ਪਤਾ ਕਿੰਨੀ ਕੁ ਦੂਰ ਹੈ,
ਮੰਨਿਆ ਪੈਂਡੇ ਅਨੋਖੇ ਨੇ, ਪਰ ਚੱਲਣਾ ਵੀ ਜਰੂਰੀ ਏ ।
ਰੱਬ ਦੀਆਂ ਲਿਖੀਆਂ ਤੇ ਜੋਰ ਨਹੀਂ ਚਲਦਾ,
ਮੈਂ ਸੋਚਾਂ ਵਿੱਚ ਪਾ ਕੇ ਸੋਚੀ ਜਾਵਾਂ ਕੱਲ੍ਹ ਦਾ ।
ਕੰਮਾਂ-ਕਾਰਾਂ ਵਿਚ ਪਤਾ ਨਾ ਲਗਿਆ ਕਦ ਬਣ ਮਸ਼ੀਨ ਗਏ,
ਖੇਡਣ-ਹੱਸਣ ਵਾਲੇ ਕਦ ਉਹ ਚੰਦਰੇ ਦਿਨ ਬੀਤ ਗਏ ।
ਸੋਚਿਆ ਸੀ ਘਰ ਬਣਾ ਕੇ ਆਰਾਮ ਨਾਲ ਬੈਠਾਂਗਾ,
ਪਰ ਘਰ ਦੀਆਂ ਜਰੂਰਤਾਂ ਨੇ ਤਾਂ ਮੁਸਾਫ਼ਰ ਬਣਾ ਦਿੱਤਾ ।
ਮੈਂ ਇਕ ਬਜ਼ੁਰਗ ਤੋਂ ਪੁੱਛਿਆ ਕਿ ਅੱਜ ਦੇ ਸਮੇ ਵਿਚ ਸੱਚੀ ਇੱਜਤ ਕਿਸਦੀ ਹੁੰਦੀ ਏ,
ਬਜ਼ੁਰਗ: ਇੱਜਤ ਕਿਸੇ ਦੀ ਵੀ ਨਹੀ ਹੁੰਦੀ,
ਜਰੂਰਤ ਹੁੰਦੀ ਏ,
ਜਰੂਰਤ ਖਤਮ ਤੇ ਇੱਜਤ ਖਤਮ ।
ਨਾ ਨੈਟ ਹੁੰਦਾ ਸੀ, ਨਾ ਟੀ-ਵੀ ਮੋਬਾਇਲ ਸੀ,
ਜਿੰਦਗੀ ਜਿਉਣ ਦਾ ਸਿੱਧਾ ਜਿਹਾ ਸਟਾਇਲ ਸੀ,
ਸਾਦੇ ਜਹੇ ਘਰ ਪਰਿਵਾਰ ਨਾਲ ਆਬਾਦ ਸੀ,
ਚੋਂਕੇ ਵਿੱਚ ਰੋਟੀ ਖਾਣ ਦਾ ਵੱਖਰਾ ਸਵਾਦ ਸੀ ।
ਕਾਫਲਾ ਨਈ ਰੱਖਿਆ, ਹੌਸਲਾ ਬੁਲੰਦ ਆ,
ਵਾਹਿਗੁਰੂ ਦੀ ਮਿਹਰ ਨਾਲ ਆਪੇ ਖੁੱਲ੍ਹ ਜਾਣਾ,
ਜਿਹੜਾ-ਜਿਹੜਾ ਰਾਹ ਬੰਦ ਆ ।
ਰਾਹ ਸੱਚਾਈ ਦਾ,
ਦੁਆ ਗ਼ਰੀਬ ਦੀ,
ਗੱਲ ਮਨ ਦੀ,
ਬੰਦੇ ਨੂੰ ਕੱਖੋਂ ਲੱਖ ਬਣਾ ਦਿੰਦੇ ਨੇ ।
ਛੱਡ ਮਾਲਕ ਤੇ ਡੋਰਾਂ ਬਹੁਤਾ ਸੋਚੀ ਨਾ,
ਲੋੜ ਜਿੰਨੀ ਏ ਮੰਗ ਲਈ ਵਾਧੂ ਲੋਚੀ ਨਾ ।
ਕਿੱਲੋ ਦੇ ਭਾਹ ਵਿਕ ਗਈਆਂ,
ਉਹ ਕਾਪੀਆਂ,
ਜਿਹਨਾਂ ਤੇ ਕਦੇ Very -Good ਦੇਖ ਕੇ ਫੁਲੇ ਨਹੀਂ ਸਮਾਉਂਦੇ ਸੀ ।
ਬੰਦਿਆ ਜੇ ਤੂੰ ਸਭ ਕੁੱਝ ਪਾਉਣਾ, ਚੁੱਪ ਕਰਕੇ ਦੇਖ ਕੁੱਝ ਬੋਲੀ ਨਾ,
ਕਰਨੇ ਵਾਲਾ ਸੱਚਾ ਵਾਹਿਗੁਰੂ, ਰੱਖ ਉਸ ਤੇ ਭਰੋਸਾ ਬਸ ਡੋਲੀ ਨਾ ।
ਬੁਢਾਪੇ ਵਿੱਚ ਆਪਣੇ ਸਾਰੇ ਹਾਣੀਆਂ ਦੀ ਵਿਛੜਣ ਦੀ ਰਫਤਾਰ ਤੇਜ ਹੋ ਜਾਂਦੀ ਹੈ ।
ਤੇਰੇ ਵਰਗਾ ਨਾ ਕੋਈ ਦਿਆਲੂ,
ਸੱਚੇ ਪਾਤਸ਼ਾਹ,
ਮੇਰੇ ਵਰਗਾ ਪਾਪੀ ਕੋਈ ਨਾ ।
ਬੰਦਾ ਮੇਹਨਤੀ ਹੋਵੇ ਤਾ, ਆਪੇ ਸਭ ਕੁਝ ਬਣ ਜਾਂਦਾ,
ਜੇ ਦਾਤਾ ਮਿਹਰ ਕਰਦੇ ਤਾ, ਖੋਟਾ ਸਿੱਕਾ ਵੀ ਚੱਲ ਜਾਂਦਾ ।
ਸੱਚੇ ਬੋਲ ਦਿਲੋਂ ਨਿਕਲਦੇ ਨੇ,
ਦਿਮਾਗ ਤੋਂ ਤਾਂ ਮਤਲਬ ਨਿਕਲਦੇ ਨੇ ।
ਜਿੰਦਗੀ ਵਿਚ ਖੁਸ਼ੀਆਂ ਲਈ ਕੋਠੀਆਂ ਕਾਰਾਂ ਜਾਂ ਦੌਲਤ ਦੀ ਜਰੂਰਤ ਨਹੀਂ ਹੁੰਦੀ,
ਮਨ ਦੀ ਸੰਤੁਸ਼ਟੀ ਨਾਲ ਜਿੰਦਗੀ ਦੀਆਂ ਖੁਸ਼ੀਆਂ ਇਨਸਾਨ ਆਪੇ ਹੀ ਤਲਾਸ਼ ਕਰ ਲੈਂਦਾ ਹੈ ।
ਜੋ ਕਿਸਮਤ ਵਿੱਚ ਹੋੲਿਅਾ ੳੁਹ
ਮਿਲ ਹੀ ਜਾਣਾ ੲੇ ਬਸ ਸਬਰ ਰੱਖੋ
ਦੂਸਰਿਅਾ ਦੇ ਲੲੀ ਦਿਲ ਵਿੱਚ ਕਦਰ ਰੱਖੋਂ
ਕੋਈ ਵੀ LOCK ਚਾਬੀ ਤੋਂ ਬਿਨਾ ਨਹੀਂ ਬਣਦਾ,
ਠੀਕ ਉਸੇ ਤਰਾਂ ਪ੍ਰਮਾਤਮਾ ਤੁਹਾਨੂੰ ਕੋਈ ਵੀ PROBLEM ਬਿਨਾ ਹੱਲ ਤੋਂ ਨਹੀਂ ਦਿੰਦਾ.
ਬੱਸ ਸਾਡੇ ਵਿਚ ਸਬਰ ਹੋਣਾ ਚਾਹੀਦਾ ਹੈ ਹੱਲ ਲੱਭਣ ਲਈ..
ਪੂਰਾ ਬਚਪਨ HANDWRITING ਸੁਧਾਰਣ ਚ ਨਿਕਲ ਗਿਆ,
ਪਰ ਜ਼ਿੰਦਗੀ KEYBOARD ਤੇ ਚੱਲ ਰਹੀ ਹੈ..
ਬਹੁੱਤ ਬੇਬਸ ਹੋ ਜਾਂਦਾ ਹੈ ਇਨਸਾਨ ਉਸ ਸਮੇ ,
ਜਦੋਂ ਆਪਣੇ ਹੀ ਉਸ ਨੂੰ ਨਹੀਂ ਸਮਝਦੇ...
ਆਦਮੀ ਜਦੋਂ ਮਾਲਾ ਫੇਰਦਾ ਹੈ ਤਾਂ ਧਿਆਨ ਇਧਰ ਉਧਰ ਜਾਂਦਾ ਹੈ
ਜਦੋਂ ਨੋਟ ਗਿਣਦਾ ਹੈ ਤਾਂ ਸਾਰਾ ਧਿਆਨ ਪੈਸੇ ਵੱਲ ਲੱਗ ਜਾਂਦਾ ਹੈ...
ਕੋਸ਼ਿਸ਼ ਆਖਰੀ ਸਾਹ ਤੱਕ ਕਰਨੀ ਚਾਹੀਦੀ ਹੈ ...
ਮੰਜਿਲ ਮਿਲੇ ਜਾਂ ਤਜੁਰਬਾ ਚੀਜਾਂ ਦੋਵੇਂ ਲਾਜਵਾਬ ਨੇ ...
ਬੰਦੇ ਦਾ ਹਿਸਾਬ ਘੱਟ ਵੱਧ ਹੋ ਸਕਦਾ ਹੈ ਪਰ ਪ੍ਰਮਾਤਮਾ ਦਾ ਨਹੀਂ...
ਆਪਣੇ ਵਿਚ ਗੁਣ ਪੈਦਾ ਕਰੋ, ਭਾਵੇਂ ਨੈਣ- ਨਕਸ਼ ਸਧਾਰਨ ਹੋਣ, ਸੋਹਣੇ ਲੱਗੋਗੇ।।
ਮਕਾਨ ਮਿਸਤਰੀ ਬਣਾਉਂਦਾ ਹੈ
ਘਰ ਇਸਤਰੀ ਬਣਾਉਂਦੀ ਹੈ।।
ਦਿਲ ਦੀ ਅਮੀਰੀ ਹੋਵੇ ਤਾਂ ਬੰਦਾ ਸਾਈਕਲ ਤੇ ਵੀ ਖੁਸ਼ੀ ਮਨਾ ਲੈਂਦਾ ਹੈ,
ਨਹੀਂ ਤਾਂ ਕਾਰਾਂ ਵਿੱਚ ਵੀ ਮੈਂ ਲੋਕ ਰੋਂਦੇ ਦੇਖੇ ਨੇ ।
ਦੋ ਮਿੱਠੇ ਬੋਲਾਂ ਨਾਲ ਜੇ ਕਿਸੇ ਦਾ ਖੂਨ ਵੱਧ ਜਾਵੇ ਤਾਂ ਇਹ ਵੀ ਇਕ ਤਰਾਂ ਦਾ ਖੂਨਦਾਨ ਹੀ ਹੈ...
ਜੇਕਰ ਜ਼ਿੰਦਗੀ ਵਿਚ ਸਭ ਕੁਝ ਤੁਹਾਡੇ CONTROL ਵਿੱਚ ਹੈ,
ਤਾਂ ਸਮਝ ਲਵੋ ਕਿ ਤੁਹਾਡੀ ਤਰੱਕੀ ਦੀ ਰਫਤਾਰ ਅਜੇ ਹੌਲੀ ਹੈ..
ਅਸਫਲਤਾ ਸਫਲਤਾ ਦੀ ਪਹਿਲੀ ਪੌੜੀ ਹੈ..
ਜਰੂਰਤਾਂ ਤੇ ਨੀਂਦ ਕਦੇ ਪੂਰੀਆਂ ਨਹੀਂ ਹੁੰਦੀਆਂ..
ਇਕੱਲੇ ੳੁੱਡਣ ਵਾਲਿਆ ਦੇ ਖੰਭ ਸਭ ਤੋਂ ਜਿਆਦਾ ਮਜ਼ਬੂਤ ਹੁੰਦੇ ਹਨ.....
ਤੁਹਾਡੀ ਸੋਚ ਹੀ ਸਫਲਤਾ ਦੀ ਚਾਬੀ ਹੈ,
ਤੁਸੀਂ ਜੋ ਸੋਚਦੇ ਹੋ ਓਹੀ ਬਣ ਜਾਂਦੇ ਹੋ..
ਜਿੰਦਗੀ ਵਿਚ ਓਹੀ ਲੋਕ ਕਾਮਯਾਬ ਹੁੰਦੇ ਹਨ ਜੋ ਆਪਣੇ ਆਪ ਨੂੰ ਚੰਗੀ ਤਰਾਂ ਜਾਂਦੇ ਹਨ...
ਸ਼ਤਰੰਜ ਦਾ ਇਕ RULE ਹੈ,
ਚਾਲ ਕੋਈ ਵੀ ਚੱਲੋ ਪਰ ਆਪਣੇ ਨਾਲ ਵਾਲੇ ਨੂੰ ਨਹੀਂ ਮਾਰ ਸਕਦੇ.
ਕਾਸ਼ ਇਹੀ RULE ਜਿੰਦਗੀ ਵਿਚ ਵੀ ਹੁੰਦਾ..
ਕੰਮ ਕਰਨ ਵਾਲਿਆਂ ਦੀ ਕਦਰ ਕਰੋ,
ਕੰਨ ਭਰਨ ਵਾਲਿਆਂ ਦੀ ਨਹੀਂ..
ਡੂੰਘੀ ਗੱਲ ਸਮਝਣ ਲਈ ਡੂੰਘਾ ਹੋਣਾ ਜਰੂਰੀ ਹੈ ਅਤੇ,
ਡੂੰਘਾ ਉਹੀ ਹੋ ਸਕਦਾ ਹੇ ਜਿੰਨੇ ਡੂੰਘੀਆਂ ਸੱਟਾਂ ਖਾਦੀਆਂ ਹੋਣ।
ਮੰਜ਼ਿਲ ਦੇ ਅੱਧੇ ਰਸਤੇ ਵਿਚੋਂ ਕਦੇ ਵਾਪਿਸ ਨਾ ਮੁੜੋ ਕਿਉਂਕਿ ਵਾਪਿਸ ਆਉਣ ਲਈ ਵੀ ਅੱਧਾ ਰਸਤਾ ਪਾਰ ਕਰਨਾ ਪੈਂਦਾ ਹੈ..
ਗਿਆਨ ਜਿਸ ਮਰਜ਼ੀ ਰੂਪ ਵਿਚ ਮਿਲੇ ਲੈ ਲੈਣਾ ਚਾਹੀਦਾ ਹੈ..
ਉਹ ਕੱਲਾ ਰਹਿ ਜਾਂਦਾ ਜੋ ਆਕੜ ਕਰ ਜਾਂਦਾ..
ਕੰਮ ਕਿਸੇ ਦਾ ਰੁਕਦਾ ਨੀ ਇਥੇ ਸਭ ਦਾ ਸਰ ਜਾਂਦਾ..
ਕਿਸੇ ਰੋਂਦੇ ਨੂੰ ਹਸਾ ਕੇ ਵੇਖੋ ਤੁਹਾਨੂੰ ਅੰਦਰੋਂ ਖੁਸ਼ੀ ਮਿਲੇਗੀ..
ਜਦੋਂ ਬੰਦੇ ਦੀ ਮਿਹਨਤ ਰੰਗ ਲਿਆਉਂਦੀ ਹੈ ਤਾਂ ਲੋਕੀ ਕਦਰ ਕਰਨਾ ਵੀ ਸ਼ੁਰੂ ਕਰ ਦਿੰਦੇ ਹਨ...
ਜੇਕਰ ਤੁਸੀਂ ਕਿਸੇ ਦੀ ਮਦਦ ਕਰਦੇ ਹੋ ਅਤੇ ਬਦਲੇ 'ਚ ਕਿਸੇ ਚੀਜ ਦੀ ਆਸ ਰੱਖਦੇ ਹੋ.
ਤਾਂ ਤੁਸੀਂ ਕਿਸੇ ਦਾ ਭਲਾ ਨਹੀਂ ਬਲਕਿ ਇਕ ਤਰਾਂ ਦਾ ਵਪਾਰ ਕਰ ਰਹੇ ਹੋ..
ਜਦੋ ਨਾਜ਼ੁਕ ਰਿਸ਼ਤਿਆਂ ਵਾਲੀ ਤੱਕੜੀ ਵਿਚ ਹਰੇਕ ਚੀਜ ਲਾਲਚ ਧੋਖੇ ਤੇ ਫਰੇਬ ਵਾਲੇ ਵੱਟੇ ਰੱਖ ਤੋਲੀ ਜਾਵੇ
ਤਾਂ ਫੇਰ ਖਰੇ ਤੇ ਸ਼ੁੱਧ ਸੌਦੇ ਦੀ ਆਸ ਕਰਨੀ ਬੇਵਕੂਫੀ ਹੋਵੇਗੀ !
ਜਿੰਦਗੀ ਦਾ ਸਭ ਤੋਂ ਵੱਡਾ ਗੁਰੂ ਵਕ਼ਤ ਹੈ
ਕਿਉਂਕਿ ਜੋ ਵਕ਼ਤ ਸਿਖਾ ਸਕਦਾ ਹੈ ਉਹ ਕੋਈ ਨਹੀਂ ਸਿਖਾ ਸਕਦਾ...