ਹੁਣ ਤਾ ਰੱਬ ਇਹ ਦੇਖ ਕੇ ਸੋਚਾਂ ਵਿੱਚ ਪੈ ਗਿਆ
ਲੋਕ ਮੇਰੇ ਦਰਬਾਰ ਤੇ ਮੱਥਾ ਟੇਕਨ ਆਉਂਦੇ ਆ
ਜਾ ਸੈਲਫੀਆਂ ਲੈਣ ਲਈ
ਮੁਨੱਖ ਦੀ ਜੁਬਾਨ ਇਕ ਦੁਕਾਨ ਦੇ ਜ਼ਿੰਦੇਰੇ ਵਾਂਗ ਹੈ
ਖੁੱਲਣ ਤੇ ਹੀ ਪਤਾ ਲੱਗਦਾ ਹੈ ਕਿ ਦੁਕਾਨ
ਸੋਨੇ ਦੀ ਹੈ ਜਾਂ ਕੋਲੇ ਦੀ
ਮੈਂ ਬਚਾਉਂਦਾ ਰਿਹਾ ਸਿਓਂਕ ਤੋਂ ਘਰ ਆਪਣਾ ਤੇ
ਕੁਝ ਕੁਰਸੀ ਦੇ ਕੀੜੇ ਪੂਰਾ ਦੇਸ਼ ਖਾ ਗਏ
ਜਿਹੜੀ ਚੀਜ ਜਿਥੇ ਗੁਆਚਦੀ ਆ
ਉਥੋਂ ਹੀ ਲੱਭ ਵੀ ਜਾਂਦੀ ਐ
ਪਰ ਹਾਸੇ ਯਕੀਨ ਤੇ ਖੁਸ਼ੀਆਂ
ਜਿਥੇ ਗੁਆਚ ਜਾਨ ਉਥੋਂ
ਫਿਰ ਕਦੇ ਨਹੀਂ ਲੱਭਦੇ
ਘਰ ਪਹੁੰਚ ਕੇ ਫੋਨ ਕਰ ਦੇਣਾ
ਅਜਿਹਾ ਕਹਿਣ ਵਾਲਿਆਂ ਤੋਂ ਕਦੇ ਦੂਰ ਨਾ ਹੋਣਾ
ਰੰਗ ਤੋਂ ਵੀ ਪਹਿਲਾ ਰੰਗ ਵਟਾ ਜਾਂਦੇ ਨੇ ਲੋਕ
ਜਿੰਨਾ ਮਰਜ਼ੀ ਕਰਲੋ ਕਿਸੇ ਦਾ ਇੱਕ ਪਲ ਵਿੱਚ
ਸੱਭ ਭੁੱਲਾ ਜਾਂਦੇ ਨੇ ਲੋਕ
ਹੱਸ ਹੱਸ ਕੇ ਜੋ ਕੱਟਦੀ ਸੀ
ਵਿਚੋਂ ਅਜਿਹੇ ਜ਼ਖਮਾਂ ਨੇ ਛੇੜ ਲਿਆ
ਨਿੱਕੀ ਜਿਹੀ ਉਮਰ ਚ ਟੈਨਸ਼ਨਾ ਨੇ ਘੇਰ ਲਿਆ
ਸੱਭ ਕਰਮਾ ਦੇ ਸੌਦੇ ਆ ਮਿੱਤਰਾ
ਦਰਿਆਵਾਂ ਵਿੱਚ ਨਾਰੀਅਲ ਸੁੱਟ ਕੇ
ਕਿਸਮਤਾਂ ਨੀ ਬਦਲਦੀਆਂ
ਜੋ ਦਿਖਦਾ
ਉਹ ਹੁੰਦਾ ਨਹੀਂ
ਜੋ ਹੁੰਦਾ ਉਹ ਦਿਖਦਾ ਨਹੀਂ
ਕਰਮਾਂ ਨਾਲ ਬਣਦਾ ਏ ਕਿਸੇ ਦੇ ਦਿਲ ਵਿਚ ਘਰ
ਆਲ੍ਹਣੇ ਤਾ ਪੰਛੀ ਵੀ ਥਾਂ ਥਾਂ ਤੇ ਪਾ ਲੈਂਦੇ ਨੇ
ਜੋ ਮਨ ਦੀਆਂ ਤਾਕ਼ਲੀਫ਼ਾ ਨਹੀਂ ਦੱਸ ਸਕਦਾ
ਉਸਨੂੰ ਗੁੱਸਾ ਸਭ ਤੋਂ ਵੱਧ ਆਉਂਦਾ ਹੈ
ਕਿਸੇ ਦੇ ਚੱਕ
ਬਾਹਲਾ ਸ਼ੱਕ
ਅਤੇ
ਅਧੂਰਾ ਸੱਚ
ਹਮੇਸ਼ਾ ਰਿਸ਼ਤੇ ਹੀ ਤੋੜਦੇ ਨੇ
ਸਵੇਰੇ ਉਠਦਿਆਂ ਹੀ ਜਿੰਮੇਵਾਰੀਆਂ ਘੇਰ ਲੈਂਦੀਆਂ
ਸ਼ਾਮ ਨੂੰ ਤਜਰਬੇ ਰਲ ਕੇ ਮਤ ਮਾਰ ਦਿੰਦੇ
ਗੱਲ ਗੋਰੇ ਕਾਲੇ ਦੀ ਨੀ ਹੁੰਦੀ
ਗੱਲ ਕਿਸਮਤ ਦੀ ਹੁੰਦੀ ਆ
ਝਾਂਜਰ ਚਿੱਟੀ ਹੋ ਕੇ ਵੀ ਪੈਰਾਂ ਚ ਪੈਂਦੀ
ਤੇ ਕੱਜਲ ਕਾਲਾ ਹੋ ਕੇ ਵੀ ਅੱਖਾਂ ਚ ਪੈਂਦਾ
ਦੋਸਤੀ ਦਾ ਵਿਸ਼ਵਾਸ਼ ਦਿਨੋ ਦਿਨ ਟੁੱਟਦਾ ਜਾ ਰਿਹਾ
ਆਪਣਾ ਹੀ ਹੁਣ ਆਪਣੇ ਦੇ ਖਿਲਾਫ ਹੋ ਗਿਆ
ਛੁਡਾਕੇ ਉਂਗਲੀ ਬਚਪਨ ਵਿਚ
ਮਾਂ ਮੇਰੀ ਨੇ ਦੱਸਿਆ ਸੀ
ਤੂੰ ਖੁਦ ਪੈਰਾਂ ਤੇ ਤੁਰਿਆ ਕਰ
ਸਹਾਰੇ ਠੀਕ ਨਹੀਂ ਹੁੰਦੇ
ਇਕ ਦਿਨ ਮੈਂ ਤੇ ਤੁਸੀ ਸਾਰੇ ਯਾਦਾਂ ਬਣਕੇ ਰਹਿ ਜਾਵਾਂਗੇ
ਬੱਸ ਕੋਸ਼ਿਸ਼ ਕਰਿਓ ਵੀ ਯਾਦਾਂ ਵਧੀਆ ਹੋਣ
ਆਪਣੀ ਮਰਜੀ ਨਾਲ ਜਾ ਆਪਣੀ ਖੁਸ਼ੀ ਲਈ
ਬੇਸ਼ੱਕ ਕਿਸੇ ਨੂੰ ਛੱਡ ਦਿਓ
ਪਰ ਕਿਸੇ ਤੀਸਰੇ ਬੰਦੇ ਦੀਆਂ ਗੱਲਾਂ ਵਿਚ ਆ ਕੇ
ਕਦੇ ਕੋਈ ਰਿਸ਼ਤਾ ਨਾ ਖਤਮ ਕਰੋ
ਤਵਾ ਹੋਵੇ ਭਾਰਾ ਰੋਟੀ ਸੜੇ
ਕਿਉਂ ਜੇ ਪੁੱਤ ਹੋਵੇ ਚੰਗਾ ਤਾਂ ਨੂੰਹ ਲੜੇ ਕਿਉਂ
ਜੇ ਆਪਣੀ ਅਮੀਰੀ ਦੇਖਣੀ ਹੋਵੇ ਤਾਂ
ਲੋੜਵੰਦਾਂ ਦੀ ਸੇਵਾ ਕਰਕੇ ਦੇਖੋ
ਜੇ ਆਪਣੀ ਗਰੀਬੀ ਦੇਖਣੀ ਹੋਵੇ ਤਾਂ
ਅਮੀਰਾਂ ਨਾਲ ਵਰਤਣ ਲੱਗ ਜਾਉ
ਸਭ ਨੂੰ ਮਾਫ ਕਰਕੇ ਸੋਇਆ ਕਰੋ
ਕਿਉਂਕਿ ਜ਼ਿੰਦਗੀ ਅੱਜ ਹੈ ਤੇ
ਕੱਲ ਦਾ ਭਰੋਸਾ ਨਹੀਂ
ਜਿਸਮਾਂ ਤੇ ਨੀ ਰੁੱਕਦੀ ਆਕੇ ਸੋਚ ਕਦੇ ਸੱਚੇ ਸਰਦਾਰ ਦੀ
ਮਾਪਿਆਂ ਨੂੰ ਮਾਨ ਹੁੰਦਾ ਓਹਨਾ ਧੀਆਂ ਤੇ ਜੋ ਪੱਤ ਰੱਖਦੀਆਂ ਪਰਿਵਾਰ ਦੀ
ਸਿੱਖਿਆ ਕੀ ਦੇਣਗੇ ਔਲਾਦ ਨੂੰ
ਜਿਹੜੇ ਆਪ ਹੀ ਆ ਖਿੱਚਦੇ ਸਮਾਨ ਨੇ
ਸਮੇ ਦੇ ਨਾਲ ਲੋਕ ਖਰੇ ਵੀ ਹੋ ਜਾਂਦੇ ਨੇ ਤੇ ਪਰੇ ਵੀ
ਉਲਝੀ ਪਈ ਹੈ ਜ਼ਿੰਦਗੀ ਇਹਨਾਂ ਰੇਲ ਦੀਆਂ ਪਟੜੀਆਂ ਦੀ ਤਰਾਂ
ਰਸਤੇ ਤਾ ਬਹੁਤ ਨੇ ਪਰ ਸਮਝ ਨਹੀਂ ਆ ਰਹੀ ਕਿਸ ਤੇ ਚਲਣਾ ਹੈ
ਕਿੰਨਾ ਸਬਰ ਹੋਇਆ ਕਰਦਾ ਸੀ
ਉਸ ਚਿੱਠੀ ਦੇ ਜ਼ਮਾਨੇ ਚ
ਹੁਣ ਦੋ ਮਿੰਟ ਦੇਰੀ ਨਾਲ ਰਿਪਲਾਈ
ਤਿਉਂ ਤੇ ਵੀ ਸ਼ੱਕ ਹੋ ਜਾਂਦਾ ਹੈ
ਕੁੱਝ ਲੋਕ ਭਾਨ ਵਰਗੇ ਹੁੰਦੇ ਆ
ਇੰਨੀ ਕੀਮਤ ਨਹੀਂ ਹੁੰਦੀ
ਜਿੰਨਾ ਸ਼ੋਰ ਕਰਦੇ ਨੇ
ਪੈਰ ਧਰਤ ਤੇ ਰੱਖ ਮਹਿਰਮਾਂ
ਦਿਨ ਉਹ ਵੀ ਆਂਦੇ ਆ
ਜਿਨ੍ਹਾਂ ਦਾ ਇੰਤਜ਼ਾਰ ਵੀ ਨਹੀਂ ਕਰਦੇ
ਗੁਫ਼ਤਗੂ ਹੋ ਜਾਣਦੇ ਰੂਹਾਂ ਵਿਚਕਾਰ
ਰੰਗ ਦਾ ਭੇਦ ਮਨ ਚੋ ਕੱਡ ਕੇ
ਬੱਚਿਆਂ ਨੂੰ ਇਹ ਸਿੱਖਿਆ ਦਿਓ ਕਿ
ਕਾਰ ਸਫਲਤਾ ਦੀ ਨਿਸ਼ਾਨੀ ਨਹੀਂ
ਤੇ ਪੈਦਲ ਚੱਲਣਾ ਗਰੀਬੀ ਦੀ ਨਿਸ਼ਾਨੀ ਨਹੀਂ ਹੁੰਦੀ
ਜਿਸਨੂੰ ਨੂੰ ਖਾਨਦਾਨ ਤੋਂ ਵਧੀਆ ਸੰਸਕਾਰ ਮਿਲੇ ਹੋਣ
ਉਹ ਕਦੇ ਕਿਸੇ ਦੀ ਧੀ ਬਾਰੇ ਮਾੜੀ ਸੋਚ ਨਹੀਂ ਰੱਖਦੇ
ਇਹਨਾਂ ਵੀ ਸਿਰ ਉੱਤੇ ਕਰਕੇ ਨਾ ਤੁਰਿਆ ਕਰ ਬੰਦਿਆਂ
ਪੈਰਾਂ ਚ ਪਏ ਗੰਦ ਨਾਲ ਕਦ ਪੈਰ ਗੰਦੇ ਹੋ ਜਾਣ ਦਾ ਪਤਾ ਨਹੀਂ ਲੱਗਦਾ ਹੁੰਦਾ
ਜੀਵਨ ਦੀ ਖੋਜ ਕਰੋ
ਨਹੀਂ ਤਾਂ ਮੌਤ ਤਾਂ ਤੁਹਾਡੀ ਖੋਜ ਕਰ ਰਹੀ ਹੈ
ਇਕ ਗੱਲ ਕਹਾ ਤੁਹਾਡਾ ਦਰਦ
ਸਿਰਫ ਤੁਹਾਡੇ ਲਈ ਦਰਦ ਹੈ
ਦੁਨੀਆਂ ਲਈ ਸਿਰਫ ਮਜਾਕ ਹੈ
ਅੱਜ ਕੱਲ ਲੋਕ ਮਸ਼ਹੂਰ ਹੋਣ ਲਈ
ਆਪਣੇ ਆਪ ਦੇ ਵਜੂਦ ਨੂੰ ਖਤਮ ਕਰ ਚੁੱਕੇ ਨੇ
ਇਕ Song
ਇਕ Call
ਤੇ ਇਕ Message
ਇਹ ਤਿੰਨੇ ਚੀਜ਼ਾਂ ਇਨਸਾਨ ਦਾ Mood
ਇਕ Second ਚ ਬਦਲ ਦਿੰਦੀਆਂ ਹੈ
ਇਨਸਾਨ ਦੇ ਹੰਕਾਰ ਦੀ ਔਕਾਤ ਸਿਰਫ ਐਨੀ ਕੁ ਹੈ
ਕਿ ਇਨਸਾਨ ਨਾ ਤਾਂ ਪਹਿਲੀ ਵਾਰ ਖੁਦ ਨਹਾ ਸਕਦਾ ਹੈ
ਨਾ ਹੀ ਆਖਰੀ ਵਾਰ
ਕਿਸੇ ਪਾਸੇ ਜਿੱਤਿਆ ਨਾ ਜਾਂਦਾ ਇਹ ਜਹਾਨ ਹੈ
ਦਾਤੀ ਨੂੰ ਇਕ ਪਾਸੇ ਦੰਦੇ ਤੇ ਦੁਨੀਆਂ ਨੂੰ ਦੋਹੀਂ ਪਾਸੇ
ਕੰਮ ਤੇ ਕਰਮ ਜਿੰਨੇ ਮਰਜ਼ੀ ਚੰਗੇ ਕਰਲੋ
ਤਾਰੀਫ ਤਾ ਸਿਵਿਆਂ ਚ ਜਾ ਕੇ ਹੋਣੀ ਐ
ਗੱਡੀਆਂ ਵੱਡੀਆਂ ਤੇ ਦਿਲ ਭੀੜੇ ਦੇਖੇ ਜਾਂਦੇ ਨੇ
ਮਹਿਫ਼ਿਲਾਂ ਚ ਹੁਣ ਕਿਰਦਾਰ ਨਹੀਂ ਲੀੜੇ ਦੇਖੇ ਜਾਂਦੇ ਨੇ
ਪਾਗਲ ਦਾ ਕੋਈ ਭਰੋਸਾ ਨਹੀਂ ਕਰਦਾ
ਸ਼ਾਇਦ ਕਿਸੇ ਭਰੋਸੇ ਨੇ ਹੀ
ਉਹਨੂੰ ਪਾਗਲ ਕੀਤਾ ਹੋਵੇ
ਜ਼ਿੰਦਗੀ ਜਦੋ ਔਖੇ ਵਕ਼ਤ ਵਿਚ ਨਾਚ ਨਚਾਉਂਦੀ ਹੈ
ਤਾ ਢੋਲ ਵਜਾਉਣ ਵਾਲੇ ਆਪਣੇ ਜਾਣ ਪਹਿਚਾਣ ਵਾਲੇ ਹੀ ਹੁੰਦੇ ਨੇ
ਮਜਬੂਰੀਆਂ ਜਕੜ ਹੀ ਲੈਂਦੀਆਂ ਨੇ
ਇਨਸਾਨ ਭਾਵੇਂ ਕਿੰਨਾ ਵੀ ਅਜ਼ਾਦ ਸੋਚ ਦਾ ਨਾ ਹੋਵੇ
ਗੁਜ਼ਰਦੀ ਏ ਤਾ ਗੁਜਰ ਜਾਏ ਜ਼ਿੰਦਗੀ
ਸੰਘਰਸ਼ ਵਿਚ ਪੈਰ ਪੈਰ ਤੇ ਸਮਝੌਤੇ ਸਾਡੇ ਵੱਸ ਦੀ ਗੱਲ ਨਹੀਂ
ਚੰਗੇ ਸਮੇ ਹੰਕਾਰਨਾ ਨਹੀਂ ਚਾਹੀਦਾ
ਸਮਾਂ ਤਾ ਓਹਨਾ ਦਾ ਵੀ ਨਹੀਂ ਰਿਹਾ
ਜੋ ਕਦੇ ਪੂਰਾ ਬਾਜ਼ਾਰ ਖਰੀਦਣ
ਦੀ ਹੈਸੀਅਤ ਰੱਖਦੇ ਸੀ
ਰੋਣਾ ਵੀ ਦਾਤ ਹੈ
ਜੇ ਮੀਂਹ ਨਾ ਪਵੇ
ਅਸਮਾਨ ਧੂੜ ਨਾਲ ਭਰ ਜਾਂਦਾ ਹੈ
ਸਿਰਫ ਕਵਿਤਾ ਹੀ ਨਹੀਂ ਹੁੰਦੀ
ਇਕ ਕਵੀ ਕੋਲ ਜਰੁਰ
ਕਵਿਤਾ ਤੋਂ ਵੱਡੀ ਗੱਲ ਕੋਈ ਨਹੀਂ ਹੁੰਦੀ
ਫ਼ਰਿਸ਼ਤਿਆਂ ਤੋਂ ਵੱਧ ਕੇ ਹੁੰਦਾ ਆ ਇਨਸਾਨ ਬਣਨਾ
ਪਰ ਉਸ ਚ ਮਿਹਨਤ ਜਿਆਦਾ ਲੱਗਦੀ ਆ
ਮਾਵਾਂ ਅਤੇ ਦੁਆਵਾਂ ਵਰਗੇ ਸਾਥੀ
ਕਿਸਮਤ ਨਾਲ ਹੀ ਮਿਲਦੇ ਆ
ਇਥੇ ਸੂਰਤਾਂ ਅਪਣਾਈਆਂ ਜਾਂਦੀਆਂ ਨੇ
ਤੇ ਸੀਰਤਾਂ ਪਰਖੀਆਂ