ਕਿਸੇ ਨੇ ਪੁੱਛਿਆ ਮੂਰਖ ਅਤੇ ਵਿਦਵਾਨ ਵਿਚ ਕੀ ਅੰਤਰ ਹੈ
ਦੱਸਣ ਵਾਲੇ ਨੇ ਕਿਹਾ ਅੰਤਰ ਬਿਲਕੁਲ ਸਪੱਸ਼ਟ ਹੈ
ਮੂਰਖ ਮੇਰੇ ਸਾਹਮਣੇ ਖੜ੍ਹਾ ਹੈ ਵਿਦਵਾਨ ਤੁਹਾਡੇ ਸਾਹਮਣੇ ਖੜ੍ਹਾ ਹੈ
ਅੱਗ ਪਾਣੀ ਤੇ ਸਰਕਾਰਾਂ ਕੋਲ ਕੋਈ ਰਹਿਮ ਨਹੀ ਹੁੰਦਾ
ਲੋਕੀ ਭੁੱਖੇ ਮਰ ਰਹੇ ਨੇ
ਡਾਵਾਂ ਡੋਲੇ ਰਾਜ
ਆਗੂ ਪਾਵਣ ਭੰਗੜੇ
ਸੰਤ ਬਾਜਵਾਨ ਸਾਜ
ਕਿਸੇ ਚੰਗੇ ਆਹੁਦੇ ਤੇ ਬੈਠ ਕੇ ਅਖਬਾਰ ਚ’ ਇਹ ਖ਼ਬਰ ਲਵਾਉਣੀ ਕਿ
ਪੰਜਾਬੀਆਂ ਦਾ ਵਿਦੇਸ਼ਾਂ ਚ’ ਜਾਣਾ ਚਿੰਤਾਜਨਕ ਬੜਾ ਸੌਖਾ
ਖ਼ਾਲੀ ਜੇਬ ਆਪਣੀ ਧਰਤੀ ਤਾਂ ਕੀ ਕਦੇ ਕਦੇ ਦੁਨੀਆਂ ਛੱਡਣ ਲਈ ਮਜ਼ਬੂਰ ਕਰ ਦਿੰਦੀ ਆਂ
ਇਸ ਦੁਨੀਆਂ ਵਿੱਚ ਸਭ ਕੁਝ ਕੀਮਤੀ ਹੈ
ਮਿਲਣ ਤੋਂ ਪਹਿਲਾਂ ਅਤੇ ਗੁਆਚਣ ਤੋਂ ਬਾਅਦ
ਜੋ ਦਰਵਾਜ਼ਾ ਖੜਕਾਉਣ ਤੋ ਪਹਿਲਾ ਖੁੱਲ੍ਹ ਜਾਵੇ
ਉਸਦੀ ਦਹਿਲੀਜ਼ ਕਦੇ ਪਾਰ ਨਾ ਕਰੋ
ਕੋਈ ਵੀ ਕੌਮੀ ਝੰਡਾ ਏਨਾ ਵੱਡਾ ਨਹੀ ਕਿ
ਉਹ ਨਿਰਦੋਸ਼ਾਂ ਦੀ ਹੱਤਿਆ ਦੀ ਸ਼ਰਮਿੰਦਗੀ ਨੂੰ ਢੱਕ ਸਕੇ
ਗੱਲ ਸਾਰੀ ਮੌਕੇ ਦੀ ਹੁੰਦੀ ਆ
ਜਿਸਨੂੰ ਛੋੱਟਾ ਮੌਕਾ ਮਿਲਿਆ
ਓਹਨੇ ਛੋਟੀ ਚੋਰੀ ਕਰਲੀ
ਤੇ ਜਿਸਨੂੰ ਵੱਡਾ ਮੌਕਾ ਮਿਲਿਆ
ਓਹਨੇ ਦੇਸ਼ ਲੁੱਟ ਲਿਆ
ਕਈਆ ਦੇ ਕੰਨਾਂ ਨੂੰ ਸੁਣਨ ਦੀ ਜਾਂਚ ਨੀ ਹੁੰਦੀ
ਤੂੰ ਆਵੇਂ ਨਾ ਹਰੇਕ ਮੂਹਰੇ ਕਿਤਾਬ ਵਾਂਗ ਖੁੱਲ੍ਹ ਜਾਇਆ ਕਰ
ਦਿੱਲੀਓ ਉੱਡਣ ਲੱਗੇ ਜ਼ਹਾਜ ਦੇ ਟਾਇਰ ਜਦੋ ਜ਼ਮੀਨ ਛੱਡਦੇ ਆਂ
ਬਹੁਤਿਆ ਲੋਕਾਂ ਦੇ ਪੈਰ ਵੀ ਟਾਇਰਾਂ ਦੇ ਨਾਲ ਈ ਜ਼ਮੀਨ ਛੱਡ ਜਾਂਦੇ ਆਂ
ਪ੍ਰੋਫੈਸਰ ਡਾਕਟਰ ਵਕੀਲ ਇੰਜਨੀਅਰ ਤਾ ਤੁਹਾਨੂੰ ਸੌਖਾ ਮਿਲ ਜਾਓ
ਪਾਰ ਠੀਕ ਠਾਕ ਬੰਦਾ ਖਰੀਆਂ ਆਦਤਾਂ ਵਾਲਾ ਮਿਲਣਾ ਬੜਾ ਔਖਾ
ਦੁੱਖੜਿਆ ਦੇ ਯੇਰੇ ਨੇ
ਕੁੱਝ ਤੇਰੇ ਨੇ ਕੁੱਝ ਮੇਰੇ ਨੇ
ਮਣ ਦੇ ਸਾਥੀ ਘੱਟ ਮਿਲਦੇ
ਤਣ ਦੇ ਵਣਜ਼ ਵਧੇਰੇ ਨੇ
ਦੁਨੀਆਂ ਵਿੱਚ ਇਨਸਾਨ ਨੂੰ ਸਭ ਕੁਝ ਲੱਭ ਜਾਂਦਾ
ਪਰ ਆਪਣੀ ਗਲਤੀ ਕਦੇ ਨੀ ਲੱਭਦੀ
ਅੱਜ ਕੱਲ੍ਹ ਇੱਜਤ ਇਨਸਾਨ ਦੀ ਨਹੀਂ ਜ਼ਰੂਰਤ ਦੀ ਹੁੰਦੀ ਹੈ
ਜ਼ਰੂਰਤ ਖਤਮ ਤਾਂ ਇੱਜਤ ਵੀ ਖਤਮ
ਮੁੰਡਾ ਹੋਣਾ ਵੀ ਕੋਈ ਸੌਖੀ ਗੱਲ ਨਹੀਂ
ਸਾਰੀ ਉਮਰ ਲੱਗ ਜਾਂਦੀ ਆ ਕਮਾਂਈਆ ਕਰਦੇ ਕਰਦੇ
ਰਹਿਣਾ ਵਿੱਚ ਪਰਦੇਸਾਂ ਸੁਪਨੇ ਲੈਣੇ ਵਤਨਾਂ ਦੇ
ਟੁਕੜਿਆਂ ਵਿੱਚ ਵੱਖ ਹੋ ਕੇ ਜੀਉਣਾ ਸੌਖਾ ਨਹੀਂ ਹੁੰਦਾ
ਆਪਣੇ ਅੰਦਰ ਕਦੇ ਵੀ ਦਇਆ ਭਾਵਨਾ ਖਤਮ ਨਾ ਹੋਣ ਦਿਓ
ਕਿਉਂਕਿ ਇਹ ਉਹ ਗੁਣ ਹੈ ਜਿਸ ਨਾਲ ਇਨਸਾਨ ਕਹਾਉਣ ਦੇ ਕਾਬਲ ਬਣਦੇ ਹਾਂ
ਜਦ ਲੋਕ ਕਹਿਣ ਬਦਕਾਰ ਤੇ ਰੌਲਾ ਮੁੱਕ ਜਾਂਦਾ
ਜਦ ਅੰਦਰੋਂ ਜੁੜ ਜੇ ਤਾਰ ਤਾਂ ਰੌਲਾ ਮੁੱਕ ਜਾਂਦਾ
ਸ਼ਿਕਾਇਤ ਨਹੀਂ ਮੈਨੂੰ ਤੇਜ਼ ਧੁੱਪਾਂ ਤੋਂ
ਬੱਸ ਕੁੱਜ ਰੁੱਖਾਂ ਤੋਂ ਉਮੀਦ ਜਿਆਦਾ ਸੀ
ਉੱਪਰ ਵਾਲਾ ਮਿਹਰਬਾਨ ਹੋਵੇ ਤਾਂ ਸਿਰ ਤੇ ਤਾਜ ਸਜਾ ਦਿੰਦਾ
ਤੇ ਨਜ਼ਰ ਫੇਰ ਲਵੇ ਤਾਂ ਰੋਟੀ ਦਾ ਮਹੁਤਾਜ ਬਣਾ ਦਿੰਦਾ ਹੈ
ਇਕ ਹੀ ਇਨਸਾਨ ਤੇ
ਜਦੋ ਅਸੀਂ ਦੋ ਵਾਰ ਭਰੋਸਾ ਕਰਦੇ ਹਾਂ
ਤਾਂ ਗ਼ਲਤੀ ਸਾਡੀ ਹੁੰਦੀ ਹੈ
ਜਿਸ ਇਨਸਾਨ ਦਾ ਦਿਲ ਸਾਫ ਹੁੰਦਾ
ਅਕਸਰ ਲੋਕ ਉਸਦੇ ਨਾਲ ਹੀ ਧੋਖੇਬਾਜ਼ੀ ਕਰਦੇ ਨੇ
ਤੁਹਾਡੀਆਂ ਖੁਸ਼ੀਆਂ ਚ ਉਹ ਲੋਕ ਸ਼ਾਮਿਲ ਹੁੰਦੇ ਹਨ
ਜਿਨ੍ਹਾਂ ਨੂੰ ਤੁਸੀ ਚਾਹੁੰਦੇ ਹੋ ਪਰ ਤੁਹਾਡੇ ਦੁੱਖ ਚ ਉਹ ਲੋਕ ਸ਼ਾਮਿਲ ਹੁੰਦੇ ਹਨ ਜੋ ਤੁਹਾਨੂੰ ਚਾਹੁੰਦੇ ਹਨ
ਆਪਣੀ ਪਿੱਠ ਹਮੇਸ਼ਾ ਕਾਇਮ ਰੱਖੋ
ਕਿਉਂਕਿ ਧੋਖਾ ਤੇ ਸਾਬਾਸ਼ ਹਮੇਸ਼ਾ ਪਿੱਠ ਤੇ ਹੀ ਮਿਲਦੇ ਆਂ
ਵਕ਼ਤ ਤੇ ਪਿਆਰ ਦੋਵੇਂ ਜ਼ਿੰਦੇਗੀ ਵਿਚ ਖਾਸ ਹੁੰਦੇ ਨੇ
ਵਕ਼ਤ ਕਿਸੇ ਦਾ ਨਹੀਂ ਹੁੰਦਾ ਤੇ ਪਿਆਰ ਹਰੇਕ ਨਾਲ ਨਹੀਂ ਹੁੰਦਾ
ਜਦ ਵਕ਼ਤ ਫੈਸਲੇ ਕਰਦਾ ਹੈ
ਫਿਰ ਗਵਾਹਾਂ ਦੀ ਲੋੜ ਨਹੀਂ ਪੈਂਦੀ
ਚਿੱਟੇ ਲਾਲੀ ਉੱਤੇ ਗਾਣੇ ਗਾਉਣੇ ਲਿਖਣੇ ਹੀ ਸੌਖੇ ਨੇ
ਘਰ ਉੱਜੜਦੇ ਜਿਨ੍ਹਾਂ ਦੇ ਗੀਤਕਾਰਾਂ ਓਹਨਾ ਤੋਂ ਪੁੱਛ ਕੇ ਦੇਖ ਸਹੀ
ਜਿਨ੍ਹਾਂ ਨੂੰ ਲੋਕ ਬੇਵਕੂਫ਼ ਸਮਜਦੇ ਨੇ
ਓਹਨਾ ਨਾਲ ਦੋਸਤੀ ਜਰੁਰ ਰੱਖਣਾ
ਕਿਉਂਕਿ ਮੂਸੀਬਤ ਵਿਚ ਅੱਜ ਕੱਲ ਕੋਈ
ਸਮ੍ਜਦਾਰ ਕਾਮ ਨਹੀਂ ਆਉਂਦਾ
ਚੰਗੇ ਇਨਸਾਨ ਦੀ ਤਲਾਸ਼ ਨਾਂ ਕਰੋ
ਖੁਦ ਚੰਗੇ ਬਣ ਜਾਓ
ਸ਼ਾਇਦ ਤੁਹਾਨੂੰ ਮਿਲ ਕੇ ਹੀ ਕਿਸੇ ਦੀ
ਤਲਾਸ਼ ਖਤਮ ਹੋ ਜਾਵੇ
ਹੱਥ ਠੰਡ ਵਿਚ ਅਤੇ
ਦਿਮਾਗ ਘਮੰਡ ਵਿਚ ਕੰਮ ਕਰਦੇ
ਖੁਦ ਲਈ ਖੁਦਾ ਬਣ ਬੰਦਿਆਂ
ਤੂੰ ਦੁਨੀਆਂ ਲਈ ਕਦੇ ਵੀ ਰੱਬ ਨਹੀਂ ਹੋਣਾ
ਪਿਆਰ ਪਿੰਪਲ ਤੇ ਪੇਟ
ਜਿੰਨੇ ਮਰਜੀ ਲੁਕਾ ਲੋ
ਇਹ ਦਿਖ ਹੀ ਜਾਂਦੇ ਆ
ਜਿਸ ਦਰ ਤੇ ਕਦਰ ਨਾ ਹੋਵੇ
ਉਸ ਦਰ ਤੇ ਜਾ ਕੇ ਕੀ ਲੈਣਾ
ਜੋ ਦੁੱਖ ਦਰਦ ਨਾ ਵੰਡ ਸਕੇ
ਓਹਨੂੰ ਆਪਣਾ ਬਣਾ ਕੇ ਕੀ ਲੈਣਾ
ਪੇਟ ਦੇ ਅੰਦਰ ਗਿਆ ਜ਼ਹਿਰ
ਇਕ ਬੰਦੇ ਨੂੰ ਖਤਮ ਕਰਦਾ ਹੈ
ਪਰ ਕੰਨਾਂ ਚ ਗਿਆ ਚੁਗਲੀ ਵਾਲਾ ਜ਼ਹਿਰ
ਕਿੰਨੇ ਹੀ ਰਿਸ਼ਤਿਆਂ ਨੂੰ ਖਤਮ ਕਰ ਦਿੰਦਾ ਹੈ
ਬੇਗਾਨਿਆਂ ਨੂੰ ਆਪਣਾ ਬਣਾਉਣਾ ਆਸਾਨ ਹੈ
ਪਰ ਆਪਣਿਆਂ ਨੂੰ ਆਪਣੇ ਬਣਾ ਕੇ ਰੱਖਣਾ
ਬਹੁਤ ਮੁਸ਼ਕਿਲ ਹੈ
ਇਮਾਨਦਾਰੀ ਨਾਲ ਕਮਾਈ ਕਰਨ
ਵਾਲੇ ਦੇ ਸ਼ੋਂਕ ਚਾਹੇ ਪੂਰੇ ਨਾ ਹੋਣ
ਪਰ ਨੀਂਦ ਜ਼ਰੂਰ ਪੂਰੀ ਆਉਂਦੀ ਹੈ
ਰਿਸ਼ਤੇ ਦੀ ਪਹਿਲੀ ਸ਼ਰਤ ਇੱਜ਼ਤ ਹੁੰਦੀ ਹੈ
ਜੋ ਇੱਜ਼ਤ ਨਹੀਂ ਦੇ ਸਕਦਾ
ਉਹ ਰਿਸ਼ਤਾ ਕਦੇ ਵੀ ਨਹੀਂ ਨਿਭਾ ਸਕਦਾ
ਪਾਪ ਤਾਂ ਬੁਰਾ ਹੈ ਹੀ
ਪਰ ਪੁੰਨ ਦਾ ਅਹੰਕਾਰ ਇਸ ਤੋਂ ਵੀ ਬੁਰਾ ਹੈ
ਇਕ ਦਿਨ ਤਾਂ ਸਬ ਦਾ ਆਉਂਦਾ
ਇਹ ਖੇਡਾਂ ਸਬ ਕਰਤਾਰ ਦੀਆਂ
ਕਦੇ ਬੰਦਾ ਲੱਕੜ ਸਾੜਦਾ ਏ
ਕਦੇ ਲੱਕੜਾਂ ਬੰਦੇ ਨੂੰ ਸਾੜ ਦੀਆਂ
ਕਿਉਂ ਡਰਦਾ ਇਸ ਦੁਨੀਆਂ ਤੋਂ
ਇਥੇ ਇਨਸਾਨ ਹੀ ਤੇ ਇਨਸਾਨ ਨੂੰ ਮਾਰਦੇ
ਸੱਜਣਾ ਦਿਨ ਚਾਰ ਹੀ ਹੁੰਦੇ ਨੇ ਬਹਾਰ ਦੇ
ਫਿਰ ਵੀ ਲੋਕ ਜ਼ਿੰਦਗੀ 100 100 ਸਾਲ ਭਾਲਦੇ
ਕਿਸਮਤ ਤੇ ਪਤਨੀ ਭਲੇ ਹੀ ਪਰੇਸ਼ਾਨ ਕਰਦੀਆਂ ਹੋਣ
ਪਰ ਜਦੋ ਸਾਥ ਦੇਣ ਤਾ ਜ਼ਿੰਦਗੀ ਬਦਲ ਦਿੰਦੀਆਂ ਹਨ
ਕੰਮ ਦੋ ਹੀ ਨੇ
ਜਾਂ ਤਾਂ ਰੋ ਰੋ ਕੇ ਮਰ ਜਾਓ
ਜਾਂ ਫਿਰ ਖੁਸ਼ ਰਹਿ ਕੇ ਦੁਨੀਆਂ ਨੂੰ ਮਾਰ ਦਿਓ
ਤਨ ਮਿੱਟੀ
ਮਨ ਹੰਕਾਰੀ
ਬੋਲ ਕੁਬੋਲੇ
ਨਿਯਤ ਮਾੜੀ
ਮਿੱਟੀ ਨੇ ਮਿੱਟੀ ਸੰਗ ਮਿਲਣਾ
ਅੱਜ ਮੇਰੀ ਵਾਰੀ ਕਲ ਤੇਰੀ ਵਾਰੀ
ਦੁੱਖ ਇਨਸਾਨ ਦਾ ਸੱਚਾ ਮਿੱਤਰ ਹੈ
ਜਦ ਤੱਕ ਨਾਲ ਰਹਿੰਦਾ ਹੈ
ਬਹੁਤ ਸਬਕ ਸਿਖਾਉਂਦਾ ਤੇ ਜਾਣ ਲੱਗਾ
ਸੁਖ ਦੇ ਕੇ ਜਾਂਦਾ ਹੈ
ਤੂੰ ਰਾਜਾ ਹੈ ਚਾਹੇ ਮਹਾਰਾਜਾ
ਤੇਰਾ ਅੰਤ ਨਿਸਚਿਤ ਹੈ
ਜਦ ਲੋਕ ਕਹਿਣ ਬਦਕਾਰ ਤੇ ਰੌਲਾ ਮੁੱਕ ਜਾਂਦਾ
ਜਦ ਅੰਦਰੋਂ ਜੁੜ ਜੇ ਤਾਰ ਤਾ ਰੌਲਾ ਮੁੱਕ ਜਾਂਦਾ
ਬਰਦਾਸਤ ਕਰੋ ਤੋਹ ਡਰਪੋਕ
ਸਾਮਣਾ ਕਰੋ ਤੋਹ ਬੱਤਮੀਜ਼
ਕਿਥੇ ਲੱਭਣ ਤੁਰਿਆ ਹੈ ਤੂੰ
ਉਸਦਾ ਕੋਈ ਦੇਸ਼ ਨਹੀਂ
ਤੂੰ ਹੀ ਕਾਲੇ ਚਿੱਟੇ ਪਾਉਂਦਾ
ਉਸਦਾ ਕੋਈ ਭੇਸ ਨਹੀਂ
ਅੱਜ ਕੱਲ ਆਪਣੀ ਇਜ਼ੱਤ ਨੂੰ ਇਜ਼ੱਤ ਸਮਜਦੇ ਨੇ
ਤੇ ਦੂਜਿਆਂ ਦੀ ਇਜ਼ੱਤ ਨੂੰ ਮਜਾਕ ਸਮਜਦੇ ਨੇ
ਘਰ ਦੀ ਅੱਗ ਵੀ ਕਿੰਨੀ ਸਮਜਦਾਰ ਹੁੰਦੀ
ਹਮੇਸ਼ਾ ਨੂੰਹ ਨੂੰ ਲੱਗਦੀ ਧੀ ਨੂੰ ਨਹੀਂ