ਮੈਂ ਕਦੇ ਬੋਲਦਾ
ਇਹ ਤਾਂ ਮੇਰੇ ਪੱਤੇ ਨੇ
ਹਵਾ ਵਿਚ ਡੋਲਦੇ
ਸਭ ਆਏ ਲਿਸ਼ਕਣ ਤੇ ਗਰਜਣ ਦੇ ਲਈ
ਕੋਈ ਇਥੇ ਆਇਆ ਨਾ ਬਰਸਣ ਦੇ ਲਈ
ਮੈਂ ਕਮਾਈ ਸੀ ਵਫਾ ਹਰ ਕਦਮ ਤੇ
ਕਿਉਂ ਧੋਖਾ ਫਿਰ ਵੀ ਖਾ ਰਹੀ ਜ਼ਿੰਦਗੀ
ਜਰੁਰੀ ਨਹੀਂ ਕੁਝ ਤੋੜਨ ਲਈ ਪੱਥਰ ਮਾਰਿਆ ਜਾਵੇ
ਕਈ ਵਾਰ ਕੌੜੇ ਸ਼ਬਦ ਬੋਲਣ ਨਾਲ ਵੀ ਬਹੁਤ ਕੁੱਝ ਟੁੱਟ ਜਾਂਦਾ ਹੈ
ਮੁੜ ਤਾ ਆਈਆਂ ਮੱਛਲੀਆਂ ਆਖ਼ਰ ਨੂੰ ਪੱਥਰ ਚੱਟ ਕੇ
ਪਰ ਓਹਨਾ ਦੇ ਮੁੜਨ ਤੱਕ ਪਾਣੀ ਵੀ ਪੱਥਰ ਹੋ ਗਿਆ ਸੀ
ਇਸ ਦੁਨੀਆਂ ਤੇ ਕੈਸੇ ਲੋਕ ਰੱਬਾ
ਪਿਆਰ ਕਿਸੇ ਹੋਰ ਨਾਲ ਤੇ
ਮੁੱਲ ਚੁੱਕਾਵੇ ਕੋਈ ਹੋਰ ਵੇ ਰੱਬਾ
ਤੇਰੀ ਜਾਤ ਹੈ ਕਮਾਲ ਦੀ
ਮਿੱਟੀ ਨਾ ਜਿਸਦੀ ਆਪਣੀ
ਮਿੱਟੀ ਦਾ ਬਾਵਾ ਦੱਸ ਕੀ ਕਰੇ
ਵੇਹਲੇ ਬੰਦੇ ਦੀ ਨਿਸ਼ਾਨੀ
ਉਸ ਕੋਲ ਕੋਈ ਕੰਮ ਵੀ ਨੀ ਹੁੰਦਾ..
ਤੇ ਕੁਝ ਕਰਨ ਦਾ ਸਮਾਂ ਵੀ ਨਹੀਂ ਹੁੰਦਾ
ਕਿਸੇ ਵਿਚਾਰ ਦੀ ਕੀਮਤ
ਓਹਨੂੰ ਵਰਤੋਂ ਚ ਲਿਆਉਣ ਵਿੱਚ ਹੈ
ਮੈਂ ਮਿੱਟੀ ਦਾ ਬਸਤਰ
ਹੈ ਮਿੱਟੀ ਤੇ ਪਾਇਆ
ਜੋ ਮਿੱਟੀ ਨੇ ਭੰਡਿਆ
ਤੇ ਮਿੱਟੀ ਸਰਾਹਿਆ
ਔਰਤ ਜੇਕਰ ਬਰਦਾਸ਼ਤ ਕਰਨਾ ਛੱਡ ਦੇਵੇ
ਤਾਂ ਭਾਰਤ ਵਿੱਚ 90% ਘਰ ਬਰਬਾਦ ਹੋ ਜਾਨ
ਜਦੋਂ ਤੁਸੀਂ ਆਪਣੇ ਸਭ ਤੋਂ ਚੰਗੇ ਦੋਸਤ ਬਣ ਜਾਂਦੇ ਹੋ ਤਾਂ ਜਿੰਦਗੀ ਆਸਾਨ ਹੋ ਜਾਂਦੀ ਹੈ.,.
ਮੋਬਾਈਲ ਚ ਨੈੱਟਵਰਕ ਤੇ ਰਿਸ਼ਤਿਆਂ ਚ ਜੇਕਰ ਭਰੋਸਾ ਨਾ ਹੋਵੇ ਤਾਂ ਅਕਸਰ ਇਨਸਾਨ ਗੇਮ ਖੇਡਣ ਲੱਗ ਜਾਂਦੇ ਨੇ..
ਚੰਗੇ ਤਾਂ ਸਾਰੇ ਹੀ ਬਣੇ ਫਿਰਦੇ ਆ ਐਥੇ
ਬਸ ਪਹਿਚਾਣ ਹੀ ਮਾੜੇ ਵਕਤ ਵਿੱਚ ਹੁੰਦੀ ਐ
ਤਾਲੀਮ ਨੀ ਆਉਂਦੀ ਨਕਲਾਂ ਨਾਲ
ਬੰਦੇ ਦੀ ਪਰਖ ਨੀ ਹੁੰਦੀ ਸ਼ਕਲਾਂ ਨਾਲ
ਸਿਕੰਦਰ - ਜਿਸ ਲਈ ਕਦੇ ਪੂਰੀ ਦੁਨੀਆਂ ਕਾਫੀ ਨਹੀਂ ਸੀ ਹੁਣ ਇੱਕ ਕਬਰ ਹੀ ਕਾਫੀ ਹੈ।
ਮਹਾਨ ਲੋਕਾਂ ਕੋਲ ਉਦੇਸ਼
ਸਧਾਰਨ ਲੋਕਾਂ ਕੋਲ ਇੱਛਾਵਾਂ
ਨੀਵੇਂ ਲੋਕਾਂ ਕੋਲ ਸ਼ਿਕਾਇਤਾਂ ਤੇ
ਘਟੀਆ ਲੋਕਾਂ ਕੋਲ ਸਿਰਫ਼ ਨਿੰਦਿਆ ਹੁੰਦੀ ਹੈ...
ਅਮ੍ਰਿਤ ਵੇਲੇ ਉੱਠਣ ਦੀ ਆਦਤ, ਜਿੰਦਗੀ ਭਰ ਤੁਹਾਨੂੰ ਦੂਜਿਆਂ ਤੋ ਅੱਗੇ ਰੱਖਦੀ ਹੈ ।
ਜਿਸ ਨੇ ਸੰਸਾਰ ਨੂੰ ਬਦਲਣ ਦੀ ਕੋਸ਼ਿਸ਼ ਕੀਤੀ, ਉਹ ਹਾਰ ਗਿਆ ਅਤੇ
ਜਿਸ ਨੇ ਖੁਦ ਨੂੰ ਬਦਲ ਲਿਆ ਉਹ ਜਿੱਤ ਗਿਆ
ਕਿਤਾਬਾਂ ਚ' ਕਿੱਥੇ ਮਿਲਦੇ ਆ ਉਹ ਸਬਕ ਜਿਹੜੇ ਜਿੰਦਗੀ ਸਿਖਾਉਦੀਂ ਹੈ
ਸੂਲਾ ਤੇ ਨਾਚ ਨਚਾਉਦੀ ਏ ਇਸ਼ਕ, ਗਰੀਬੀ ਤੇ ਮਜਬੂਰੀ
ਆਪਣਾ ਦੁੱਖ ਤਾਂ ਜਾਨਵਰ ਮਹਿਸੂਸ ਕਰਦੇ ਨੇ
ਇਨਸਾਨ ਉਹ ਜੋ
ਦੂਜਿਆਂ ਦਾ ਦੁੱਖ ਮਹਿਸੂਸ ਕਰੇ
ਆਪਣਾ ਦੁੱਖ ਤਾਂ ਜਾਨਵਰ ਮਹਿਸੂਸ ਕਰਦੇ ਨੇ
ਇਨਸਾਨ ਉਹ ਜੋ
ਦੂਜਿਆਂ ਦਾ ਦੁੱਖ ਮਹਿਸੂਸ ਕਰੇ
ਇੱਕ ਨੇ ਅੱਜ ਤੇ ਇੱਕ ਨੇ ਕੱਲ
ਮੈਨੂੰ ਵੀ ਮੌਤ ਆਵੇਗੀ
ਕਿਉ ਨਾ ਆਪਣੇ ਲਈ ਵੀ
ਜੀਅ ਲਵਾ ਕੁੱਝ ਪੱਲ
ਇੱਥੇ ਮਤਲਬ ਕਰਕੇ ਯਾਰੀਆਂ ਲੱਗਦੀਆਂ ਨੇ ਸੱਜਣਾ
ਇੱਥੇ ਕੋਈ ਕਿਸੇ ਨੂੰ ਚਾਹੁੰਦਾ ਨੀ
ਜਦੋਂ ਤੱਕ ਮਤਲਬ ਨਾ ਨਿਕਲ ਜਾਏ ਨਾ
ਉਦੋਂ ਤੱਕ ਯਾਰ ਵੀ ਤੁਹਾਡੇ ਬਿਨਾਂ ਜਿਉਂਦਾ ਨੀ
ਹੱਸ ਵੇ ਮਨਾ ਖੇਡ ਵੇ ਮਨਾ
ਮੁੜ ਨਹੀਂਓ ਆਉਣਾ
ਇਸ ਜੱਗ ਉੱਤੇ ਫਿਰ ਵੇ ਮਨਾ
ਝੂਠੀ ਸ਼ੋਹਰਤ ਤੇ ਨਾ ਡੁਲਿਉ
ਊੜਾ ਅਤੇ ਜੂੜਾ ਨ ਭੁਲਿਉ
ਇਕ ਮਾ ਆਪਣੇ ਚਾਰ ਬੱਚਿਆ ਨੂੰ ਸਾਂਭ ਸਕਦੀ ਹੈ
ਪਰ ਉਹਨਾ ਚਾਰ ਬੱਚਿਆ ਤੋ ਇਕ ਮਾ ਨਹੀ ਸਾਂਭੀ ਜਾਦੀ
!
ਲਾਹਨਤ ਹੈ
ਕੋਈ ਪੰਡਤ ਦੱਸ ਨਹੀਂ ਸਕਦਾ ਵੇਖ ਕੇ ਹੱਥ ਦੀਆਂ ਲੀਕਾਂ ਨੂੰ
ਜਿਸ ਭੇਜਿਆ ਓਹੀ ਜਾਣੇ ਜੰਮਣੇ ਮਰਨੇ ਦੀਆਂ ਤਰੀਕਾਂ ਨੂੰ
ਕਹਿੰਦੇ ਬੰਦਾ ਬੰਦੇ ਦੇ ਕੰਮ ਆਉੰਦਾ ਹਾਂਜੀ ਆਉਂਦਾ
ਪਹਿਲਾਂ ਵਰਤ ਲਿਆ ਜਾਂਦਾ ਫਿਰ ਸੁੱਟ ਦਿੱਤਾ ਜਾਂਦਾ
ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣਾ ਸਿੱਖੋ
ਜੇ ਕਿਸੇ ਨੂੰ ਮਾੜਾ ਬੋਲਣਾ ਤਾਂ ਬੋਲੀ ਜਾਉ
ਪਰ ਆਪਣੇ ਆਪ ਬਾਰੇ ਮਾੜਾ ਬੋਲ ਸਹਿਣਾ ਸਿੱਖੋ
ਮਾਸਕ ਤਾਂ ਸਿਰਫ ਇੱਕ ਬਹਾਨਾ ਹੈ
ਅਸਲ ਵਿੱਚ ਤਾਂ ਇਨਸਾਨ
ਕੁਦਰਤ ਨੂੰ ਮੂੰਹ ਦਿਖਾਉਣ ਜੋਗਾ
ਨਹੀਂ ਰਿਹਾ
ਤੁਹਾਡੇ ਨਾਲ ਜਿਆਦਾ ਬੋਲਣ ਵਾਲਾ ਇਨਸਾਨ
ਤੇ ਛੱਲਾਂ ਮਾਰਦਾ ਸਮੁੰਦਰ
ਅਚਾਨਕ ਸ਼ਾਂਤ ਹੋ ਜਾਣ ਤਾਂ
ਬਹੁਤ ਵੱਡਾ ਤੂਫ਼ਾਨ ਆਉਣ ਦਾ ਸੰਕੇਤ ਦਿੰਦਾ ਹੈ
ਗੱਭਰੂ ਬੇੜਾ ਦੇਸ਼ ਦਾ ਕਿਵੇਂ ਲੰਘਾਉ ਪਾਰ
ਰਾਸ਼ੀ ਪੜਨ ਬਹਿ ਗਿਆ ਤੜਕੇ ਉੱਠਣ ਸਾਰ
ਬਰ ਦੇਈ ਦਾਤਿਆ ,ਰੱਜ ਤਾ ਕਦੇ ਆਉਣਾ ਈ ਨਈ
ਬੇਹਿਸਾਬ ਹਸਰਤੇਂ ਨਾ ਪਾਲੀਏ,
ਜੋ ਮਿਲਾ ਹੈ ਬਸ ਉਸੇ ਸੰਭਾਲਿਏ।
ਹਨੇਰੇ ਨੂੰ ਕੋਸਣ ਦੀ ਬਜਾਏ, ਇੱਕ ਨਿੱਕੀ ਜਿਹੀ ਰੋਸ਼ਨੀ ਜਗਾਉਣੀ ਕਿਤੇ ਬਿਹਤਰ ਹੈ।
ਸਾਂਝ ਪਾਉਣੀ ਆ ਤਾਂ ਰੂਹਾਂ ਦੀ ਪਾ ਸੱਜਣਾ ਜਿਸਮ ਤਾਂ ਬਾਜ਼ਾਰਾਂ ਵਿਚ ਵੀ ਮੁੱਲ ਵਿਕਦੇ ਨੇ
ਗਰੀਬ ਦੀ ਹਾਏ ਤੇ ਦੋਗਲੇ ਦੀ ਰਾਏ
ਕਦੇ ਲੈਣੀ ਨਹੀਂ ਚਾਹੀਦੀ ।
ਆਪਣੀ ਆਲੋਚਨਾ ਧਿਆਨ ਨਾਲ ਸੁਣੋ ਕਿਉੰਕਿ ਇਹ ਸਾਡੀ ਜ਼ਿੰਦਗੀ ਵਿੱਚੋੰ ਮੈਲ਼ ਹਟਾਉਣ ਲਈ ਸਾਬਣ ਦਾ ਕੰਮ ਕਰਦੀ ਹੈ...
ਗੱਲਾਂ ਦੀ ਮਿਠਾਸ ਦਿਲ ਦਾ ਭੇਦ ਨਹੀਂ ਖੋਲਦੀ ਜਨਾਬ
ਮੋਰ ਨੂੰ ਦੇਖਕੇ ਕਦੇ ਲੱਗਾ ਕਿ ਉਹ ਸੱਪ ਖਾਂਦਾ ਹੋਵੇਗਾ
ਵਿਸ਼ਵਾਸ ਇਕ ਰਬੜ ਦੀ ਤਰ੍ਹਾਂ ਹੁੰਦਾ ਹੈ ਹਰ ਗ਼ਲਤੀ ਤੋਂ ਬਾਅਦ ਛੋਟੇ ਤੋਂ ਛੋਟਾ ਹੁੰਦਾ ਜਾਂਦਾ ਹੈ।
ਸੰਗੀਤ ਸੁਣ ਕੇ ਗਿਆਨ ਨਹੀਂ ਮਿਲਦਾ
ਮੰਦਿਰ ਜਾ ਕੇ ਭਗਵਾਨ ਨਹੀਂ ਮਿਲਦਾ
ਸ਼ਾਇਦ ਇਸ ਲਈ ਹੀ ਪੱਥਰ ਨੂੰ ਪੂਜਦੇ ਨੇ ਲੋਕ
ਕਿਉਕਿ ਵਿਸ਼ਵਾਸ ਦੇ ਲਾਇਕ ਕੋਈ ਇਨਸਾਨ ਨਹੀਂ ਮਿਲਦਾ
ਰਾਹਾ ਵਿੱਚ ਕਈਆਂ ਨੇ ਜੋ ਕੰਡੇ ਵਿਛਾਏ ਨੇ
ਅਸਲ ਦੁਨੀਆਂਦਾਰੀ ਉਹੀ ਸਿਖਾਉਦੇ ਨੇ
ਜ਼ਿੰਦਗੀ ਤੇ ਆਪੇ ਲੰਘ ਜਾਣੀ ਏਂ
ਮਸਲਾ ਤੇ ਹੱਸ ਕੇ ਲੰਘਾਉਣ ਦਾ ਏ।
ਡਿਗਰੀਆ ਤਾਂ ਤਾਲੀਮ ਦੇ ਖ਼ਰਚੇ ਦੀਆਂ ਰਸੀਦਾਂ ਨੇ,
ਇਲਮ ਤਾਂ ਉਹ ਹੀ ਹੈ ਜੋ ਕਿਰਦਾਰ ਵਿੱਚੋਂ ਝਲਕਦਾ ਹੈ!
ਜੁੜਨਾ ਸੌਖਾ
ਜੁੜੇ ਰਹਿਣਾ ਮੁਸ਼ਕਿਲ ਐ
ਵਿਸ਼ਵਾਸ
ਇਹ ਇੱਕ ਛੋਟਾ ਜਿਹਾ ਸ਼ਬਦ ਹੈ,
ਇਸ ਨੂੰ ਪੜਨ ਨੂੰ ਤਾਂ ਇੱਕ ਸੈਕਿੰਡ ਲਗਦਾ ਹੈ ।।
ਸੋਚੋ ਤਾਂ ਮਿੰਟ ਲੱਗਦਾ ਹੈ , ਸਮਝੋ ਤਾਂ ਪੁਰਾ ਦਿਨ ਲੱਗਦਾ ਹੈ ,
ਪਰ ਸਾਬਿਤ ਕਰਨ ਵਿੱਚ ਪੂਰੀ ਜਿੰਦਗੀ ਲੱਗ ਜਾਂਦੀ ਹੈ ।।
ਜੇਕਰ ਗੰਦੇ ਅਤੇ ਮੈਲੇ ਕਪੜਿਆਂ ਨਾਲ ਸਾਨੂੰ ਸ਼ਰਮ ਆਉਂਦੀ ਹੈ ਤਾਂ,
ਗੰਦੇ ਅਤੇ ਮੈਲੇ ਵਿਚਾਰਾਂ ਤੋਂ ਵੀ ਸਾਨੂੰ ਸ਼ਰਮ ਆਓੁਣੀ ਚਾਹੀਦੀ ਹੈ !
ਜੱਗ ਤੇ ਐਸਾ ਕਿਰਦਾਰ ਕਾਇਮ ਕਰੋ ਜਿਸ ਵਿੱਚ ਮਾਂ ਬਾਪ ਤੋਂ ਮਿਲੇ ਚੰਗੇ ਸੰਸਕਾਰਾਂ ਦੀ ਝਲਕ ਨਜ਼ਰ ਆਵੇ