"ਰਿਸ਼ਤੇ ਓੁਹ ਵੱਡੇ ਨਹੀਂ ਹੁੰਦੇ, ਜੋ ਜਨਮ ਤੋਂ ਜੁੜੇ ਹੁੰਦੇ ਨੇ,
ਰਿਸ਼ਤੇ ਓਹ ਵੱਡੇ ਹੁੰਦੇ ਨੇ, ਜੋ ਦਿਲ ਤੋਂ ਜੁੜੇ ਹੁੰਦੇ ਨੇ"...
"ਜਿੱਤਣ ਵਾਲੇ ਕਦੇ ਮੈਦਾਨ ਨਹੀਂ ਛੱਡਦੇ,
ਤੇ ਮੈਦਾਨ ਛੱਡਣ ਵਾਲੇ ਕਦੇ ਨਹੀਂ ਜਿੱਤਦੇ"
"ਇਸ ਗੱਲ ਦੀ ਚਿੰਤਾ ਛੱਡੋ ਕਿ ਤੁਸੀਂ ਕੀ ਖੋਇਆ,
ਇਸ ਗੱਲ ਤੇ ਧਿਆਨ ਦਿਓ ਕਿ ਤੁਸੀਂ ਕੀ ਹਾਸਿਲ ਕਰਨਾ ਚਾਹੁੰਦੇ ਹੋ I"
ਲੋਕ ਸਾਡੇ ਬਾਰੇ ਕੀ ਸੋਚਦੇ ਨੇ,
ਜੇਕਰ ਇਹ ਵੀ ਅਸੀਂ ਹੀ ਸੋਚਣ ਲੱਗ ਗਏ,
ਤਾਂ ਫਿਰ ਲੋਕ ਕੀ ਸੋਚਣਗੇ.
"ਇੱਜਤ" ਉਹਨਾਂ ਦੀ ਕਰੋ ਜੋ ਇਸ ਦੇ ਹੱਕਦਾਰ ਹਨ,
ਉਹਨਾਂ ਦੀ ਨਹੀਂ ਜੋ ਮੰਗ ਕਰਦੇ ਹਨ II
"ਮੁਮਕਿਨ ਦੀ ਸੀਮਾ ਜਾਨਣ ਦਾ ਕੇਵਲ ਇਕ ਹੀ ਰਸਤਾ ਹੈ,
ਕਿ ਨਾਮੁਮਕਿਨ ਤੋਂ ਵੀ ਅੱਗੇ ਨਿਕਲ ਜਾਣਾ I"
ਜਿੰਨਾ ਵੱਡਾ ਸੰਘਰਸ਼ ਹੋਵੇਗਾ,
ਜਿੱਤ ਵੀ ਓਨੀਂ ਵੱਡੀ ਹੋਵੇਗੀ ।
"ਜ਼ਿੰਦਗੀ ਵਿੱਚ ਜੋਖ਼ਮ ਉਠਾਣਾ ਜਰੂਰੀ ਹੈ,
ਜਿੱਤਣ ਤੇ ਤੁਸੀਂ ਅਗਵਾਈ ਕਰ ਸਕਦੇ ਹੋ,
ਹਾਰਨ ਦੀ ਸੂਰਤ ਵਿੱਚ ਦੂਸਰਿਆਂ ਨੂੰ ਦਿਸ਼ਾ ਦੇਖਾ ਸਕਦੇ ਹੋ I"
"ਉਠੋ..ਜਾਗੋ..ਅਤੇ ਤਦ ਤੱਕ ਨਾ ਰੁਕੋ, ਜਦ ਤੱਕ ਲਕਸ਼ ਦੀ ਪ੍ਰਾਪਤੀ ਨਾ ਹੋ ਜਾਵੇ"..
"ਖੁਦ ਨੂੰ ਕਮਜ਼ੋਰ ਸਮਝਣਾ ਸਭ ਤੋਂ ਵੱਡਾ ਪਾਪ ਹੈ"
"ਅਤੀਤ ਤੇ ਧਿਆਨ ਨਾ ਦਿਓ, ਭਵਿੱਖ ਬਾਰੇ ਨਾ ਸੋਚੋ,
ਆਪਣੇ ਮਨ ਨੂੰ ਵਰਤਮਾਨ ਪਲ਼ ਤੇ ਕੇਂਦਰਿਤ ਕਰੋ i"
"ਇੱਕ ਚੰਗੇ ਚਰਿੱਤਰ ਦਾ ਨਿਰਮਾਣ ਹਜ਼ਾਰਾਂ ਵਾਰ ਠੋਕਰਾਂ ਖਾ ਕੇ ਹੀ ਹੁੰਦਾ ਹੈ "
"ਸਫ਼ਲਤਾ ਖੁਸ਼ੀ ਦੀ ਚਾਬੀ ਨਹੀਂ, ਖੁਸ਼ੀ ਸਫ਼ਲਤਾ ਦੀ ਚਾਬੀ ਹੈ,
ਜੋ ਤੁਸੀਂ ਕਰ ਰਹੇ ਹੋ ਜੇ ਉਸ ਨੂੰ ਪਿਆਰ ਕਰਦੇ ਹੋ, ਤਾਂ ਤੁਸੀਂ ਕਾਮਯਾਬ ਹੋਵੋਗੇ II"
"ਮੂਰਖਾਂ ਨਾਲ ਵਾਦ - ਵਿਵਾਦ ਨਹੀਂ ਕਰਨਾ ਚਾਹੀਦਾ,
ਕਿਉਂਕਿ ਇਸ ਨਾਲ ਆਪ ਕੇਵਲ ਆਪਣਾ ਹੀ ਸਮਾਂ ਨਸ਼ਟ ਕਰੋਗੇ"
"ਜੀਵਨ ਵਿੱਚ ਜ਼ਿਆਦਾ ਰਿਸ਼ਤੇ ਹੋਣਾ ਜਰੂਰੀ ਨਹੀਂ ਹੈ,
ਪਰ ਜਿਹੜੇ ਰਿਸ਼ਤੇ ਹਨ ਉਹਨਾਂ ਵਿੱਚ ਜੀਵਨ ਹੋਣਾ ਜਰੂਰੀ ਹੈ I"
"ਮਹਾਨਤਾ ਤਿਆਗ ਕਰਨ ਨਾਲ ਆਉਂਦੀ ਹੈ"..
ਆਪਣੇ ਲਕਸ਼ ਵਿੱਚ ਤਦ ਤੱਕ ਲੱਗੇ ਰਹੋ, ਜਦ ਤੱਕ ਉਹ ਲਕਸ਼ ਤੁਹਾਨੂੰ ਪ੍ਰਾਪਤ ਨਾ ਹੋ ਜਾਏ II
ਅੱਜ ਕਰਦੇ ਜਿਹੜੇ ਟਿਚਰਾਂ ਨੀ, ਫੇਰ ਮੱਥੇ ਤੇ ਵੱਟ ਪਾਉਣਗੇ ,ਜਿਹੜੇ ਮਜਬੂਰੀ ਸਾਡੀ ਤੇ ਮਾਰਨ ਤਾਹਨੇ ,ਹੱਥ ਮੱਥੇ ਰੱਖ ਪਛਤਾਉਣਗੇ ,ਓਹਨਾ ਦੇ ਸੁਪਨੇ ਦੇ ਵਿਚ ਆਵਾਂਗੇ , ਕੰਮ ਇਦਾ ਦਾ ਕਰ ਜਾਵਾਂਗੇ ,ਦਿਨ ਤਾਂ ਸਭਨਾਂ ਤੇ ਆਉਂਦੇ ਹੀਰੇ , ਆਪਾਂ ਰਾਤਾਂ ਵੀ ਲਿਆਵਾਂਗੇ …ਆਪਾਂ ਰਾਤਾਂ ਵੀ ਲਿਆਵਾਂਗੇ
ਹਮੇਸ਼ਾ ਇਰਾਦੇ ਪੱਥਰਾਂ ਵਾਂਗ ਮਜਬੂਤ ਹੋਣ ਤਾਹੀਂੳ ਜਿੱਤਾਂ ਪੈਂਰ ਚੁਮਦੀਆਂ ਨੇ
ਜੀਵਨ ਵਿੱਚ ਜੋ ਸਬਕ ਖਾਲੀ ਪੇਟ, ਖਾਲੀ ਜੇਬ੍ਹ ਅਤੇ ਮਾੜਾ ਸਮਾਂ ਸਿਖਾਉਂਦਾ,
ਉਹ ਕੋਈ ਸਕੂਲ ਜਾਂ ਯੂਨੀਵਰਸਿਟੀ ਨਹੀਂ ਸਿਖਾਉਂਦੀ....
"ਜ਼ਿੰਦਗੀ ਵਿੱਚ ਕਿਸੇ ਵੀ ਦੋਸਤ ਨੂੰ ਫਜ਼ੂਲ ਨਾ ਸਮਝੋ,
ਕਿਉਂਕਿ ਜਿਹੜਾ ਦੱਰਖਤ ਫਲ ਨਹੀਂ ਦਿੰਦਾ ਉਹ ਛਾਂ ਜਰੂਰ ਦੇ ਸਕਦਾ I"
"ਜਿਸ ਦਿਨ ਸਾਨੂੰ ਇਹ ਸਮਝ ਆ ਜਾਵੇਗਾ,
ਕਿ ਸਾਹਮਣੇ ਵਾਲਾ ਗ਼ਲਤ ਨਹੀਂ ਉਸਦੀ ਸੋਚ ਸਾਡੇ ਤੋਂ ਅਲੱਗ ਹੈ,
ਉਸ ਦਿਨ ਸਾਡੇ ਸਾਰੇ ਦੁੱਖ ਖਤਮ ਹੋ ਜਾਣਗੇ I"
"ਬੰਦੇ ਦਾ ਕੰਮ ਹੈ ਬੰਦਗੀ ਕਰਨਾ, ਫ਼ਲ ਦੇਣਾ ਮਾਲਕ ਦੀ ਮੌਜ ਹੈ"...
ਹਮੇਸ਼ਾ ਛੋਟੀਆਂ-ਛੋਟੀਆਂ ਗ਼ਲਤੀਆਂ ਤੋਂ ਬਚਣ ਦੀ ਕੋਸ਼ਿਸ਼ ਕਰਿਆ ਕਰੋ,
ਕਿਉਂਕਿ ਇਨਸਾਨ ਪਹਾੜ ਤੋਂ ਨਹੀਂ ਹਮੇਸ਼ਾ ਪੱਥਰ ਤੋਂ ਠੋਕਰ ਖਾਂਦਾ ਹੈ II
"ਜੇ ਤੁਸੀਂ ਮਜ਼ਬੂਤ ਹੋਣਾ ਚਾਹੁੰਦੇ ਹੋ ਤਾਂ ਸਿੱਖੋ ਕਿ ਇਕੱਲੇ ਕਿਵੇਂ ਲੜਨਾ ਹੈ"..
"ਆਪਣੇ ਵਿਚਾਰਾਂ ਨੂੰ ਕਾਬੂ ਕਰਨਾ ਸਿੱਖੋ, ਨਹੀਂ ਤਾਂ ਤੁਹਾਡੇ ਵਿਚਾਰ ਤੁਹਾਨੂੰ ਕੰਟਰੋਲ ਕਰਨਗੇ"..
"ਜੀਵਨ ਵਿੱਚ ਜਦ ਕੁਝ ਵੱਡਾ ਮਿਲ ਜਾਵੇ ਤਾਂ ਛੋਟੇ ਨੂੰ ਕਦੀ ਨਹੀਂ ਭੁਲਣਾ ਚਾਹੀਦਾ,
ਕਿਉਂਕਿ ਜਿੱਥੇ ਸੂਈ ਦਾ ਕੰਮ ਹੈ, ਉੱਥੇ ਤਲਵਾਰ ਕੰਮ ਨਹੀਂ ਕਰਦੀ I"
ਸਫ਼ਲਤਾ ਦੀਆਂ ਕਹਾਣੀਆਂ ਨਾਂ ਪੜ੍ਹੋ, ਉਹਨਾਂ 'ਚੋਂ ਤੁਹਾਨੂੰ ਸਿਰਫ਼ ਇੱਕ ਸੰਦੇਸ਼ ਹੀ ਮਿਲੇਗਾ,
ਅਸਫ਼ਲਤਾਂ ਦੀਆਂ ਕਹਾਣੀਆਂ ਪੜ੍ਹੋ, ਉਹਦੇ ਨਾਲ ਤੁਹਾਨੂੰ ਸਫ਼ਲ ਹੋਣ ਦੇ ਕੁਝ ਵਿਚਾਰ ਮਿਲਣਗੇ I
"ਤੁਸੀਂ ਆਪਣਾ ਭਵਿੱਖ ਨਹੀਂ ਬਦਲ ਸਕਦੇ,
ਪਰ ਤੁਸੀਂ ਆਪਣੀਆਂ ਆਦਤਾਂ ਬਦਲ ਸਕਦੇ ਹੋ,
ਅਤੇ ਤੁਹਾਡੀਆਂ ਆਦਤਾਂ ਤੁਹਾਡਾ ਭਵਿੱਖ ਹੀ ਬਦਲ ਦੇਣਗੀਆਂ I"
"ਇੱਕ ਚੰਗੀ ਕਿਤਾਬ ਸੈਂਕੜੇ ਦੋਸਤਾਂ ਦੇ ਬਰਾਬਰ ਹੁੰਦੀ ਹੈ,
ਪਰ ਇੱਕ ਚੰਗਾ ਦੋਸਤ ਲਾਈਬ੍ਰੇਰੀ ਦੇ ਬਰਾਬਰ ਹੁੰਦਾ ਹੈ"
"ਸਿਖ਼ਰ ਤੇ ਪਹੁੰਚਣ ਲਈ ਤਾਕਤ ਦੀ ਲੋੜ ਹੁੰਦੀ ਹੈ,
ਚਾਹੇ ਉਹ ਮਾਊਂਟ ਐਵਰੈਸਟ ਦੀ ਚੋਟੀ ਹੋਵੇ ਜਾਂ ਤੁਹਾਡਾ ਪੇਸ਼ਾ I"
ਆਪਣੀ ਪਹਿਲੀ ਸਫ਼ਲਤਾ ਦੇ ਬਾਅਦ ਅਰਾਮ ਨਾ ਕਰੋ,
ਕਿਉਂਕਿ ਜੇ ਦੂਜੀ ਵਾਰ 'ਚ ਤੁਸੀਂ ਅਸਫ਼ਲ ਹੋ ਗਏ,
ਤਾਂ ਬਹੁਤ ਸਾਰੇ ਮੂੰਹ ਇਹ ਕਹਿਣ ਦੇ ਇੰਤਜ਼ਾਰ ਵਿੱਚ ਹੋਣਗੇ,
ਕਿ ਤੁਹਾਡੀ ਪਹਿਲੀ ਸਫ਼ਲਤਾ ਇੱਕ ਤੁੱਕਾ ਹੀ ਸੀ II
"ਆਪਣੇ ਅੰਦਰੋਂ ਹੰਕਾਰ ਨੂੰ ਕੱਢ ਕੇ ਆਪਣੇ ਆਪ ਨੂੰ ਹੌਲਾ ਕਰੋ,
ਕਿਉਂਕਿ ਉੱਚਾ ਉਹੀ ਉੱਠਦਾ ਹੈ, ਜੋ ਹਲ਼ਕਾ ਹੁੰਦਾ ਹੈ"..
"ਆਤਮ-ਵਿਸ਼ਵਾਸ ਵਧਾਉਣ ਦੇ ਲਈ ਉਹੀ ਕੰਮ ਕਰੋ,
ਜਿਸ ਤੋਂ ਤੁਸੀਂ ਸਭ ਤੋਂ ਜ਼ਿਆਦਾ ਡਰਦੇ ਹੋ I"
"ਮੈਦਾਨ ਵਿੱਚ ਹਾਰਿਆ ਹੋਇਆ ਇਨਸਾਨ ਫਿਰ ਤੋਂ ਜਿੱਤ ਸਕਦਾ ਹੈ,
ਪਰ ਮਨ ਤੋਂ ਹਾਰਿਆ ਹੋਇਆ ਇਨਸਾਨ ਕਦੇ ਨਹੀਂ ਜਿੱਤ ਸਕਦਾ I"
"ਵਿਸ਼ਵਾਸ ਉਹ ਸ਼ਕਤੀ ਹੈ ਜਿਸ ਨਾਲ ਉੱਜੜੀ ਹੋਈ ਦੁਨੀਆਂ
ਵਿੱਚ ਫਿਰ ਤੋਂ ਪ੍ਰਕਾਸ਼ ਲਿਆਇਆ ਜਾ ਸਕਦਾ ਹੈ I"
"ਜੀਵਨ ਸਾਨੂੰ ਹਮੇਸ਼ਾ ਦੂਜਾ ਮੌਕਾ ਜਰੂਰ ਦਿੰਦਾ ਹੈ ,
ਜਿਸ ਨੂੰ "ਕੱਲ੍ਹ" ਕਹਿੰਦੇ ਨੇ I"
"ਜਦ ਤੱਕ ਕਿੱਸੇ ਕੰਮ ਨੂੰ ਕੀਤਾ ਨਹੀਂ ਜਾਂਦਾ,
ਤਦ ਤੱਕ ਉਹ ਅਸ਼ੰਭਵ ਹੀ ਲੱਗਦਾ ਹੈ"
ਜ਼ਿੰਦਗੀ ਵਿੱਚ ਚਾਹੇ ਕਿੰਨੀਆਂ ਵੀ ਕਠਿਨਾਈਆਂ ਹੋਣ, ਕਦੇ ਨਿਰਾਸ਼ ਨਹੀਂ ਹੋਣਾ,
ਕਿਉਂਕਿ ਧੁੱਪ ਚਾਹੇ ਕਿੰਨੀ ਵੀ ਤੇਜ਼ ਹੋਵੇ, ਸਮੁੰਦਰ ਕਦੇ ਸੁੱਕਿਆ ਨਹੀਂ ਕਰਦੇ I
"ਮੈਂ ਤਦ ਤੱਕ ਕੋਸ਼ਿਸ਼ ਕਰਦਾ ਰਵਾਂਗਾ,
ਜਦ ਤੱਕ ਮੈਂ ਜਿੱਤ ਨਹੀਂ ਜਾਂਦਾ"
ਜੇਕਰ ਲੋਕ ਤੁਹਾਨੂੰ ਨਫ਼ਰਤ ਕਰਦੇ ਹਨ, ਤਾਂ ਇਸ ਦੇ ਦੋ ਕਾਰਨ ਹੋ ਸਕਦੇ ਹਨ,
ਤੁਹਾਡੇ ਵਿੱਚ ਕੁੱਝ ਇਹੋ ਜਿਹਾ ਹੈ, ਜੋ ਉਹ ਪਸੰਦ ਨਹੀਂ ਕਰਦੇ,
ਜਾਂ ਤੁਹਾਡੇ ਵਿੱਚ ਕੁੱਝ ਇਹੋ ਜਿਹਾ ਹੈ, ਜੋ ਉਨ੍ਹਾਂ ਵਿੱਚ ਨਹੀਂ I
"ਚੁਣੌਤੀਆਂ ਨੂੰ ਸਵੀਕਾਰ ਕਰੋ, ਕਿਉਂਕਿ ਇਸ ਤੋਂ ਜਾਂ ਤਾਂ ਸਫ਼ਲਤਾ ਮਿਲੇਗੀ ਜਾਂ ਸਿੱਖਿਆ "
"ਦਿਲ ਨਾਲ ਲਏ ਗਏ ਫ਼ੈਸਲੇ ਤਕਦੀਰ ਬਦਲ ਦਿੰਦੇ ਨੇ"
ਜੀਵਨ ਵਿੱਚ ਸਭ ਤੋਂ ਬੜੀ ਖੁਸ਼ੀ ਉਸ ਕੰਮ ਨੂੰ ਕਰਨ ਵਿੱਚ ਹੁੰਦੀ ਹੈ,
ਜਿਸ ਕੰਮ ਨੂੰ ਲੋਕ ਕਹਿੰਦੇ ਨੇ, ਕਿ ਤੂੰ ਨਹੀਂ ਕਰ ਸਕਦਾ II
ਬਾਜ਼ੀ ਪੈਂਡਿੰਗ ਰੱਖੀ ਐ ਹਜੇ ਨਹੀਂ ਹਾਰੇ. ਨਾਮ ਯਾਦ ਰੱਖੀ, ਮੇਲ ਹੋਣਗੇ ਦੁਬਾਰੇ ..
ਮੰਜਿਲਾਂ ਭਾਂਵੇ ਜਿੰਨੀਆ ਮਰਜੀ ਉੱਚੀਆਂ ਹੋਣ
ਪਰ ਰਸਤੇ ਤਾਂ ਹਮੇਸ਼ਾ ਚੱਪਲਾਂ ਥੱਲੇ ਹੀ ਹੁੰਦੇ ਨੇ
ਦਿਲ ਰੋਣ ਨੂੰ ਕਰਦਾ ਏ ! ਤੇਰੇ ਕੋਲ ਆਉਣ ਨੂੰ ਕਰਦਾ ਏ ! ਪਤਾ ਰੱਬ ਨੇ ਇੰਝ ਹੋਣ ਨੀ ਦੇਣਾ ! ਪਰ ਦਿਲ ਅਜੇ ਵੀ ਤੈਨੂੰ ਪਾਉਣ ਨੂੰ ਕਰਦਾ ਏ ।
ਚੰਗੇ ਮਾੜੇ ਸਮੇ ਦੀ ਆਸ ਓਦੋ ਕਰਦਾ ਸੀ...ਜਦੋਂ ਤੱਕ ਮੈਨੂੰ ਸਬਰ ਨਹੀਂ ਸੀ.. ਜਦੋਂ ਦਾ ਉਹ ਮਾਲਕ ਨੇ ਸਬਰ ਬਖਸ਼ ਦਿਤਾ... ਚੰਗੇ ਦੀ ਮੈਂ ਆਸ ਨਹੀ ਕਰਦਾ...ਮਾੜੇ ਦੀ ਪਰਵਾਹ ਨਹੀਂ ਕਰਦਾ....😇
ਅੱਜ ਹੱਸਦੇ ਨੇ ਇਹ ਕੱਲ ਰੋਣਗੇ … ਜੱਦ ਬਣ ਗਏ ਸਟਾਰ ਬਾਰ ਬਾਰ ਫੋਟੋਆਂ ਕਰਵਾਉਣ ਗਏ ...
ਮੁਸ਼ਕਿਲ ਰਾਹ ਹੀ ਸੋਹਣੀਆਂ ਮੰਜਿਲਾਂ ਤੱਕ ਲੈ ਜਾਂਦੇ ਨੇ