"(ਸਰੀਰ) ਕਦੇ ਵੀ ਪੂਰਾ ਪਵਿੱਤਰ ਨਹੀ ਹੋ ਸਕਦਾ, ਫੇਰ ਵੀ ਸਾਰੇ ਇਸਦੀ ਪਵਿੱਤਰਤਾ ਲਈ ਕੋਸ਼ਿਸ਼ਾਂ ਕਰਦੇ ਹਨ,
(ਮਨ) ਪਵਿੱਤਰ ਹੋ ਸਕਦਾ ਹੈ, ਪਰ ਅਫ਼ਸੋਸ ਕੋਈ ਕੋਸ਼ਿਸ਼ ਹੀ ਨਹੀ ਕਰਦਾ I"...
" ਕੰਬਲੀ ਸੜੀ ਫ਼ਕੀਰ ਦੀ, ਹੱਸਿਆਂ ਤਾੜੀ ਮਾਰ,
ਆਖੇ ਇਹ ਵੀ ਲਹਿ ਗਿਆ ਮੋਢਿਆਂ ਉਤੋਂ ਭਾਰ ".....
" ਛੋਟੀਆਂ-ਛੋਟੀਆਂ ਗੱਲਾਂ ਦਿਲ ਵਿੱਚ ਰੱਖਣ ਨਾਲ ਵੱਡੇ-ਵੱਡੇ ਰਿਸ਼ਤੇ ਵੀ ਕਮਜ਼ੋਰ ਹੋ ਜਾਂਦੇ ਆ "....
"ਕਦੇ ਪਿੱਠ ਪਿੱਛੇ ਤੁਹਾਡੀ ਗੱਲ ਚੱਲੇ ਤਾਂ ਘਬਰਾਇਓ ਨਾਂ,
ਗੱਲਾਂ ਵੀ ਉਹਨਾਂ ਦੀਆਂ ਹੀ ਹੁੰਦੀਆਂ ਜਿਹਨਾਂ 'ਚ ਕੋਈ ਗੱਲ ਬਾਤ ਹੁੰਦੀ ਆ "...
ਸਫ਼ਲਤਾਂ ਨੂੰ ਸਿਰ ਤੇ ਚੜਨ ਨਾ ਦੇਵੋ ਤੇ ਅਸਫ਼ਲਤਾ ਨੂੰ ਦਿਲ ਵਿੱਚ ਉਤਰਨ ਨਾ ਦਵੋ..🙏
ਬੁਰਾਈ ਵੀ ਉਹਦੀ ਹੀ ਹੁੰਦੀ ਆ ਜੋ ਜਿਉਂਦਾ ਹੈ,
ਮਰਨ ਤੋਂ ਬਾਅਦ ਤਾਂ ਸਿਰਫ਼ ਤਾਰੀਫ਼ ਹੁੰਦੀ ਆ ਜ਼ਨਾਬ..!!!
"ਐ ਜ਼ਿੰਦਗੀ ਤੇਰੇ ਜਜ਼ਬੇ ਨੂੰ ਸਲਾਮ ਪਤਾ ਹੈ ਕਿ ਮੰਜਿਲ ਮੌਤ ਹੈ, ਫੇਰ ਵੀ ਭੱਜ ਰਹੀ ਹੈ !"
"ਜਾਣ-ਪਹਿਚਾਨ ਨਾਲ ਮਿਲਿਆ ਕੰਮ ਥੋੜੇ ਟਾਇਮ ਲਈ ਟਿਕਦਾ,
ਪਰ ਕੰਮ ਨਾਲ ਮਿਲੀ ਪਹਿਚਾਨ ਉਮਰ ਭਰ ਤੱਕ ਰਹਿੰਦੀ ਹੈ I"..
" ਜੋ ਇਨਸਾਨ ਹਰ ਵੇਲੇ ਆਪਣੇ ਦੁੱਖਾਂ ਨੂੰ ਰੋਂਦਾ,
ਉਸਦੇ ਦਰਵਾਜੇ ਤੇ ਖੜੇ ਸੁੱਖ ਵੀ ਮੁੜ ਜਾਂਦੇ ਨੇਂ "....
"ਦੁਆਵਾਂ ਨੂੰ ਜਮ੍ਹਾ ਕਰਨ ਵਿੱਚ ਲੱਗਿਆਂ ਹਾਂ ਯਾਰੋ,
ਸੁਣਿਆਂ ਦੌਲਤ ਤੇ ਸ਼ੌਹਰਤ ਨਾਲ ਨਹੀ ਜਾਂਦੇ"...
ਜ਼ਿਆਦਾ ਨਾ ਸੋਚੋ.. ਕਿਉਂਕਿ ਸੋਚ ਜਿੰਨੀ ਗਹਿਰੀ ਹੁੰਦੀ ਜਾਊਗੀ,
ਫ਼ੈਸਲੇ ਉਨੇ ਹੀ ਕਮਜ਼ੋਰ ਹੁੰਦੇ ਜਾਣਗੇ..!!
"ਤੇਰੇ ਡਿੱਗਣ ਵਿੱਚ ਤੇਰੀ ਹਾਰ ਨਹੀ,
ਕਿਉਂਕਿ ਤੂੰ ਇਨਸਾਨ ਹੈਂ ਕੋਈ ਅਵਤਾਰ ਨਹੀਂ"...
"ਹਵਾ 'ਚ ਤਾਸ਼ ਦੇ ਘਰ ਨਹੀ ਬਣਦੇ, ਰੋਣ ਨਾਲ ਵਿਗੜੇ ਮੁਕੱਦਰ ਨਹੀ ਬਣਦੇ,
ਦੁਨੀਆਂ ਜਿੱਤਣ ਦਾ ਹੌਂਸਲਾ ਰੱਖ ਐ ਦੋਸਤ, ਇੱਕ ਜਿੱਤ ਨਾਲ ਕੋਈ ਸਿਕੰਦਰ ਨਹੀਂ ਬਣਦੇ I"...
ਸਬਰ ਇੱਕ ਐਸੀ "ਸਵਾਰੀ" ਹੈ, ਜੋ ਆਪਣੇ ਸਵਾਰ ਨੂੰ ਕਦੇ ਡਿੱਗਣ ਨਹੀਂ ਦਿੰਦੀ,
ਨਾਂ ਕਿਸੇ ਦੇ ਪੈਰਾਂ 'ਚ, ਤੇ ਨਾਂ ਕਿਸੇ ਦੀਆਂ ਨਜ਼ਰਾਂ 'ਚ..!!
"ਜਿੱਤ ਪੱਕੀ ਹੋਵੇ ਤਾਂ ਡਰਪੋਕ ਵੀ ਲੜ ਪੈਂਦੇ ਨੇ, ਬਹਾਦੁਰ ਤਾਂ ਉਹ ਕਹਾਉਂਦੇ ਨੇਂ,
ਜੋ ਹਾਰ ਪੱਕੀ ਹੋਵੇ ਤੇ ਫੇਰ ਵੀ ਮੈਦਾਨ ਨਹੀ ਛੱਡਦੇ"....
ਉਹ ਲੋਕ ਕਦੇ ਕਿਸੇ ਦੇ ਨਹੀ ਹੋ ਸਕਦੇ, ਜੋ "ਦੋਸਤਾਂ" ਅਤੇ "ਰਿਸ਼ਤਿਆਂ" ਨੂੰ ਕੱਪੜੇ ਦੀ ਤਰ੍ਹਾਂ ਬਦਲਦੇ ਨੇਂ..!!
"ਦੋਸਤੋ ਕਿਸੇ ਵੀ ਹਾਲਾਤ ਵਿੱਚ ਆਪਣੇ ਆਪ ਨੂੰ ਟੁੱਟਣ ਨਾਂ ਦਿਓ,
ਲੋਕ ਟੁੱਟ ਚੁੱਕੇ ਮਕਾਨਾਂ ਦੀਆਂ ਇੱਟਾਂ ਤੱਕ ਲੈ ਜਾਂਦੇ ਨੇਂ"..
ਨਾਂ ਸੋਚ ਜ਼ਿੰਦਗੀ ਦੇ ਬਾਰੇ ਏਨਾਂ, ਜਿਸਨੇ ਜ਼ਿੰਦਗੀ ਦਿੱਤੀ ਹੈ ਉਸਨੇ ਵੀ ਤਾਂ ਕੁਝ ਸੋਚਿਆ ਹੋਣਾ..!!!
"ਰਸਤੇ ਕਿੱਥੇ ਖ਼ਤਮ ਹੁੰਦੇ ਨੇਂ ਜ਼ਿੰਦਗੀ ਦੇ,
ਮੰਜ਼ਿਲ ਤਾਂ ਓਹੀ ਹੈ ਜਿੱਥੇ ਖਵਾਹਿਸ਼ਾਂ ਰੁਕ ਜਾਣ"....
"ਅੱਧੇ ਦੁੱਖ ਗਲਤ ਲੋਕਾਂ ਤੋਂ ਉਮੀਦ ਰੱਖਣ ਨਾਲ ਹੁੰਦੇ ਨੇਂ,
ਅਤੇ ਬਾਕੀ ਅੱਧੇ ਸੱਚੇ ਲੋਕਾਂ ਤੇ ਸ਼ੱਕ ਕਰਨ ਨਾਲ"..
"ਜੇ ਕਿਸੇ ਨੂੰ ਕੁਝ ਦੇਣਾ ਚਾਹੁੰਦੇ ਹੋ,
ਤਾਂ ਆਤਮ ਵਿਸ਼ਵਾਸ਼ ਜਗਾਉਣ ਵਾਲਾ ਹੌਂਸਲਾ ਦਿਓ"...
"ਸਮਾਂ ਚੰਗਾ ਹੋਵੇ ਤਾਂ ਤੁਹਾਡੀ ਗਲਤੀ ਵੀ ਮਜ਼ਾਕ ਲੱਗਦੀ ਹੈ,
ਪਰ ਸਮਾਂ ਮਾੜਾ ਹੋਵੇ ਤਾਂ ਤੁਹਾਡਾ ਮਜ਼ਾਕ ਵੀ ਗਲਤੀ ਬਣ ਜਾਂਦਾ ਹੈ"..
ਦੁਨੀਆਂ ਵਿੱਚ ਰਹਿਣ ਦੀਆਂ "ਤਿੰਨ ਚੰਗੀਆਂ ਥਾਵਾਂ",
ਜਾਂ ਕਿਸੇ ਦੇ ਦਿਲ ਵਿੱਚ, ਜਾਂ ਕਿਸੇ ਦੀਆਂ ਦੁਆਵਾਂ ਵਿੱਚ,
ਤੇ ਜਾਂ ਆਪਣੀ "ਔਕਾਤ" ਵਿੱਚ..!!
"ਜੇ ਪਰਛਾਵਾਂ ਕੱਦ ਤੋਂ ਅਤੇ ਗੱਲਾਂ ਔਕਾਤ ਤੋਂ ਵੱਡੀਆਂ ਹੋਣ ਲੱਗਣ, ਤਾਂ ਸਮਝੋ ਕਿ ਸੂਰਜ ਡੁੱਬਣ ਹੀ ਵਾਲਾ ਆ"..
ਮੇਰੀ ਔਕਾਤ ਤੋਂ ਵੱਧ ਕੇ ਕੁਝ ਨਾਂ ਦੇਈਂ ਮੇਰੇ ਮਾਲਕਾ,
ਕਿਉਂਕਿ ਜੇ ਰੋਸ਼ਨੀ ਜ਼ਰੂਰਤ ਤੋਂ ਜ਼ਿਆਦਾ ਹੋ ਜਾਵੇ,
ਤਾਂ ਇਨਸਾਨ ਨੂੰ ਅੰਨ੍ਹਾ ਕਰ ਦਿੰਦੀ ਹੈ..!!!
ਲੋਕਾਂ ਦੀਅਾਂ ਘੜੀਅਾਂ ਦੇ ਸੈੱਲ ਘਟਣੇ,
ਆਊਗਾ ਰਕਾਨੇ ਜਦੋ Time 🕑 ਯਾਰਾਂ ਦਾ ✍...
"ਕਿਸੇ ਦਾ ਮਾੜਾ ਨਾ ਸੋਚੋ, ਤੁਹਾਡਾ ਚੰਗਾ ਆਪਣੇ ਆਪ ਹੋਵੇਗਾ"...
"ਆਪਣੇ ਜੀਵਨ 'ਚ ਕਿੰਨੇ ਵੀ ਉਪਰ ਕਿਉਂ ਨਾ ਉਠ ਜਾਓ,
ਪਰ ਆਪਣੀ ਗਰੀਬੀ ਅਤੇ ਬੁਰਾ ਵਕਤ ਕਦੇ ਨਾ ਭੁੱਲੋ"..
"ਕਰਮ ਭਾਵੇਂ ਹਮੇਸ਼ਾਂ ਸੁੱਖ ਨਾ ਦੇਣ,
ਪਰ ਕਰਮਾਂ ਤੋਂ ਬਿਨਾਂ ਵੀ ਸੁੱਖ ਨਹੀਂ ਮਿਲਦਾ"...
ਚੰਗੇ ਦੋਸਤ ਸਫੇਦ ਰੰਗ ਦੇ ਹੁੰਦੇ ਹਨ,
ਸਫੇਦ ਰੰਗ ਵਿੱਚ ਕੋਈ ਵੀ ਰੰਗ ਮਿਲਾਓ ਤਾਂ ਕੋਈ ਵੀ ਨਵਾਂ ਰੰਗ ਬਣ ਜਾਂਦਾ ਹੈ,
ਪਰ ਦੁਨੀਆ ਦੇ ਸਾਰੇ ਰੰਗ ਮਿਲਕੇ ਸਫੇਦ ਰੰਗ ਨਹੀਂ ਬਣਾ ਸਕਦੇ II
"ਮਾਲਕਾ ਅਮੀਰ ਰੱਖੀ ਭਾਵੇਂ ਗਰੀਬ ਰੱਖੀ, ਜੋ ਕਦੇ ਨਾ ਮਰੇ ਇਹੋ ਜਿਹਾ ਜ਼ਮੀਰ ਰੱਖੀ"
"ਕਿਸੇ ਨੂੰ ਧੋਖਾ ਦੇ ਕੇ ਇਹ ਨਾ ਸੋਚੋ ਕੇ ਤੁਸੀ ਕਿੰਨੇ ਚਲਾਕ ਹੋ,
ਬਲਕਿ ਇਹ ਸੋਚੋ ਕੇ ਉਸਨੂੰ ਤੁਹਾਡੇ ਤੇ ਕਿੰਨਾ ਵਿਸ਼ਵਾਸ਼ ਸੀ I"
ਭਟਕਦੀਆਂ ਹੋਈਆਂ ਕਿਸ਼ਤੀਆਂ ਨੂੰ ਪੁੱਛੋਂ ਕਿਨਾਰਾ ਕੀਹਨੂੰ ਕਹਿੰਦੇ ਨੇ ?,
ਦੋ ਵਕਤ ਦੀ ਰੋਟੀ ਖਾ ਕੇ ਵੀ ਰੱਬ ਨੂੰ ਕੋਸਣ ਵਾਲ਼ਿਓ,
ਕਿਸੇ ਗ਼ਰੀਬ ਨੂੰ ਪੁੱਛੋਂ ਕੇ ਗੁਜ਼ਾਰਾ ਕੀਹਨੂੰ ਕਹਿੰਦੇ ਨੇ..??
"ਸੱਚਾਈ ਦੀ ਰਾਹ ਤੇ ਚੱਲਣਾ ਫਾਇਦੇ ਦੀ ਗੱਲ ਹੁੰਦੀ ਹੈ,
ਕਿਉਂਕਿ ਇਸ ਰਾਹ ਤੇ ਭੀੜ ਘੱਟ ਹੁੰਦੀ ਹੈ I"
"ਸਮਾਂ ਨਾ ਲਾਓ ਇਹ ਸੋਚਣ ਵਿਚ ਕਿ ਤੁਸੀ ਕੀ ਕਰਨਾ ਹੈ,
ਨਹੀ ਤਾਂ ਸਮਾਂ ਸੋਚ ਲਵੇਗਾ ਕਿ ਤੁਹਾਡਾ ਕੀ ਕਰਨਾ ਹੈ"
"ਇਨਸਾਨ ਕੁਝ ਹੱਸ ਕੇ ਸਿਖਦਾ ਤੇ ਕੁਝ ਰੋ ਕੇ ਸਿਖਦਾ,
ਜਦੋਂ ਵੀ ਸਿਖਦਾ..ਜਾਂ ਤਾਂ ਕਿਸੇ ਦਾ ਹੋ ਕੇ ਸਿਖਦਾ,
ਜਾ ਫੇਰ ਕਿਸੇ ਨੂੰ ਖੋ ਕੇ ਸਿਖਦਾ I"
"ਜੇਕਰ ਤੁਸੀ ਸੁਖੀ ਜੀਵਨ ਜੀਣਾ ਚਾਹੁੰਦੇ ਹੋ,
ਤਾਂ ਇਸ ਨੂੰ ਕਿਸੇ ਮਕਸਦ ਨਾਲ ਜੋੜੋ, ਲੋਕਾਂ ਜਾਂ ਪਦਾਰਥਾਂ ਨਾਲ ਨਹੀਂ"...
ਅਸੀ ਕੋਈ ਵੀ ਦੁਨੀਆਵੀ ਕੰਮ ਕਿਸੇ ਤੋਂ ਵੀ ਕਰਵਾ ਸਕਦੇ ਹਾਂ,
ਪਰ ਆਪਣੇ ਆਪ ਨੂੰ ਸੁਧਾਰਣ ਦਾ ਕੰਮ ਸਾਨੂੰ ਆਪ ਨੂੰ ਹੀ ਕਰਨਾ ਪੈਣਾ ਹੈ II
"ਪੱਕੇ ਇਰਾਦੇ ਤਕਦੀਰ ਬਦਲ ਦਿੰਦੇ ਹਨ, ਕਿਸ਼ਮਤ ਮੋਹਤਾਜ਼ ਨਹੀ ਹੱਥਾਂ ਦੀਆਂ ਲਕੀਰਾਂ ਦੀ"...
"ਆਪਣੇ ਉਹ ਨਹੀ ਜੋ ਤਸਵੀਰਾਂ ਵਿੱਚ ਨਾਲ ਖੜਨ,
ਆਪਣੇ ਉਹ ਹੁੰਦੇ ਨੇ ਜੋ ਮੁਸੀਬਤਾਂ ਵਿੱਚ ਨਾਲ ਖੜਨ I"
"ਨਾਮੁਮਕਿਨ ਸ਼ਬਦ ਦੀ ਵਰਤੋਂ ਕੇਵਲ ਕਾਇਰ ਲੋਕ ਹੀ ਕਰਦੇ ਹਨ,
ਜਦਕਿ ਬਹਾਦਰ ਤੇ ਬੁੱਧੀਮਾਨ ਲੋਕ ਆਪਣਾ ਰਸਤਾ ਖੁਦ ਬਣਾਦੇ ਹਨ"...
ਆਪਣੇ ਕਮਾਏ ਹੋਏ ਪੈਸਿਆਂ ਨਾਲ ਚੀਜ਼ ਖ਼ਰੀਦ ਕੇ ਦੇਖੋ, ਤੁਹਾਡੇ ਸ਼ੌਂਕ ਆਪੇ ਘੱਟ ਹੋ ਜਾਣਗੇ II
"ਕਿਉ ਬੀਜਦਾ ਐਂ ਬੀਜ ਨਫ਼ਰਤਾਂ ਦੇ, ਜੇ ਪਿਆਰ ਦੀ ਫ਼ਸਲ ਉਗਾ ਨੀ ਸਕਦਾ,
ਨਹੀ ਰਵਾਉਣ ਦਾ ਤੈਨੂੰ ਹੱਕ ਕੋਈ, ਜੇ ਰੋਂਦੇ ਨੂੰ ਤੂੰ ਹਸਾ ਨੀ ਸਕਦਾ.."
ਜੇਕਰ ਤੁਸੀ ਸੱਚਾਈ 'ਤੇ ਚੱਲ ਰਹੇ ਹੋ ਤਾਂ ਯਾਦ ਰੱਖੋ ਕਿ ਪਰਮਾਤਮਾ ਹਮੇਸ਼ਾ ਤੁਹਾਡੇ ਨਾਲ ਹੈ I
"ਕਿਸੇ ਦਾ ਸਾਥ ਇਹ ਸੋਚ ਕੇ ਕਦੀ ਨਾ ਛੱਡੋ, ਕਿ ਉਹ ਤੁਹਾਨੂੰ ਕੁਝ ਨਹੀਂ ਦੇ ਸਕਦਾ,
ਸਗੋਂ ਉਹਦਾ ਸਾਥ ਇਹ ਸੋਚ ਕੇ ਨਿਭਾਉ ਕਿ ਉਹਦੇ ਕੋਲ ਕੁਝ ਨਹੀ ਤੁਹਾਡੇ ਤੋਂ ਬਿਨਾਂ II"
"ਕਿਸੇ ਦੇ ਮਾੜੇ ਬੋਲ ਸੁਣਕੇ ਆਪਣੇ ਇਰਾਦੇ ਨਾ ਬਦਲੋ,
ਕਿਉਂਕਿ ਕਾਮਯਾਬੀ ਮਿਲਦਿਆਂ ਹੀ ਲੋਕਾਂ ਦੇ ਬੋਲ ਬਦਲ ਜਾਂਦੇ ਹਨ I "
ਫੁੱਲਾਂ ਦੀ ਖੁਸ਼ਬੂ ਸਿਰਫ਼ ਉਸ ਪਾਸੇ ਜਾਂਦੀ ਹੈ, ਜਿਸ ਪਾਸੇ ਹਵਾ ਦਾ ਰੁਖ ਹੋਵੇ,
ਪਰ ਚੰਗੇ ਇਨਸਾਨ ਦੀ ਚੰਗਿਆਈ ਦੁਨੀਆਂ ਦੇ ਚਾਰੋਂ ਪਾਸੇ ਫੈਲਦੀ ਹੈ I
"ਆਪਣੀ ਜ਼ੁਬਾਨ ਨਾਲ ਉਨਾਂ ਹੀ ਬੋਲੋ ਜਿੰਨਾ ਤੁਹਾਡੇ ਕੰਨ ਸੁਣ ਸਕਦੇ ਹੋਣ I"
"ਕਾਮਯਾਬ ਲੋਕ ਆਪਣੇ ਫ਼ੈਸਲੇ ਨਾਲ ਦੁਨੀਆਂ ਬਦਲ ਦਿੰਦੇ ਹਨ,
ਅਤੇ ਨਾਕਾਮਯਾਬ ਲੋਕ ਦੁਨੀਆਂ ਦੇ ਡਰ ਤੋਂ ਆਪਣੇ ਫ਼ੈਸਲੇ ਬਦਲ ਲੈਂਦੇ ਹਨ I "
ਇਨਸਾਨ ਉਸ ਵੇਲੇ ਸਭ ਤੋਂ ਵੱਡਾ ਬੇਵਕੂਫ ਬਣਦਾ ਹੈ,
ਜਦ ਉਹ ਕਿਸੇ ਹੋਰ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰਦਾ ਹੈ I