Are you looking for best Punjabi Wisdom Quotes status? We have 620+ status about Punjabi Wisdom Quotes for you. Feel free to download, share, comment and discuss every status,quote,message or wallpaper you like.



Check all wallpapers in Punjabi Wisdom Quotes category.

Sort by

Status 351 - 400 of 620 Total

ਟੁੱਟੇ ਹੋਏ ਲੋਕ ਜ਼ਿਆਦਾ ਮਜ਼ਬੂਤ ਹੁੰਦੇ ਨੇ,
ਇਹਨਾਂ ਨੂੰ
ਪਤਾ ਹੈ ਕਿ ਮੁਹੱਬਤ ਕਿਸ ਤਰ੍ਹਾਂ ਕੀਤੀ ਜਾਂਦੀ ਹੈ !!

ਵਕ਼ਤ ਤਾਂ ਖੈਰ ਵਕ਼ਤ ਤੇ ਬਦਲਦਾ ਹੈ, ਪਰ
ਇਨਸਾਨ ਬੇਵਕ਼ਤ ਬਦਲ ਜਾਂਦਾ ਹੈ !!

ਇਹ ਵੀ ਦੁਨੀਆਂ ਦਾ ਇੱਕ ਦਸਤੂਰ ਹੈ, ਤੁਸੀ ਵੀ
ਉਹਨਾਂ ਦੀ ਕਦਰ ਕਰਦੇ ਹੋ ਜੋ ਤੁਹਾਡੀ ਨਹੀ ਕਰਦੇ !!

ਹੁਣ ਘੱਟ ਈ ਮਿਲਦੇ ਨੇ, ਫੁੱਲੀਆਂ ਤੇ ਪਤਾਸੇ !
ਲੋਕ ਅੰਦਰੋਂ ਦੁਖੀ ਤੇ ਬੁੱਲਾਂ ਤੇ ਹਾਸੇ !!

ਜੇਕਰ ਤੁਸੀਂ ਕੁਝ ਅਜਿਹਾ ਪਾਉਣਾ ਚਾਹੁੰਦੇ ਹੋ,
ਜੋ ਤੁਹਾਨੂੰ ਪਹਿਲਾਂ ਕਦੇ ਨਹੀਂ ਮਿਲਿਆ ਹੈ..
ਤਾਂ ਯਕੀਨਨ ਤੁਹਾਨੂੰ ਕੁਝ ਅਜਿਹਾ ਕਰਨਾ ਪਵੇਗਾ ਜੋ ਤੁਸੀ ਪਹਿਲਾਂ ਕਦੇ ਨਹੀ ਕੀਤਾ ਹੈ..

ਜੇਕਰ ਕੁੱਝ ਦੇਣਾ ਨੀ ਤਾਂ ਝਿੜਕੋ ਨਾ ਮੰਗਤੇ ਨੂੰ,
ਕੋਈ ਆਸਾਂ ਲੈ ਕੇ ਹੀ ਯਾਰੋ ਕਿਸੇ ਦੇ ਦਰ ਜਾਂਦਾ !!

ਲਿਬਾਸ ਜਿੰਨਾ ਮਰਜ਼ੀ ਮਹਿੰਗਾ ਪਾਇਆ ਹੋਵੇ, ਪਰ
ਘਟੀਆ ਕਿਰਦਾਰ ਨੂੰ ਕਦੇ ਛੁਪਾ ਨਹੀਂ ਸਕਦਾ !!

4-5 ਦੁਸ਼ਮਣ ਹੋਣੇ ਚਾਹੀਦੇ ਆ ,
ਬੰਦਾ ਆਪਣੀ ਔਕਾਤ ਚ ਰਹਿੰਦਾ !!

ਲੋਕੀਂ ਬੰਦੇ ਦੇ ਮਰਨ ਤੋਂ ਬਾਅਦ ਹੀ ਸਿਫਤਾਂ ਕਰਦੇ ਨੇ,
ਪਹਿਲਾਂ ਤਾਂ ਸਾਰੇ ਕਮੀਆਂ ਹੀ ਦੇਖਦੇ ਨੇ !!

ਬੇਪਰਵਾਹ ਹੋ ਜਾਂਦੇ ਨੇ ਅਕਸਰ ਉਹ ਲੋਕ
ਜਿਹਨਾਂ ਨੂੰ ਕੋਈ ਬਹੁਤ ਪਿਆਰ ਕਰਨ ਲੱਗ ਜਾਂਦਾ !!

ਜ਼ਿੰਦਗੀ ਵਿੱਚ ਜੇ ਬੁਰਾ ਵਕ਼ਤ ਨਾ ਆਉਂਦਾ, ਤਾਂ
ਕਦੀਂ ਵੀ ਗੈਰਾਂ ਵਿੱਚ ਛੁਪੇ ਆਪਣੇ,
ਅਤੇ ਆਪਣਿਆਂ ਵਿੱਚ ਛੁਪੇ ਗੈਰ ਨਜ਼ਰ ਨਾਂ ਆਉਂਦੇ !!

ਦੂਜਿਆਂ ਵਿੱਚੋਂ ਬੁਰਾਈ ਲੱਭਣ ਵਾਲੇ ਇਨਸਾਨ ਦੀ ਤੁਲਨਾ,
ਉਸ ਮੱਖੀ ਨਾਲ ਕੀਤੀ ਜਾ ਸਕਦੀ ਹੈ,
ਜੋ ਜਿਸਮ ਦੇ ਹਰ ਚੰਗੇ ਅੰਗ ਛੱਡ ਕੇ,
ਕੇਵਲ ਜਖ਼ਮ ਤੇ ਬੈਠਦੀ ਹੈ !!

ਮਤਲਬ ਹੋਵੇ ਤਾਂ ਦੂਰੋਂ ਹੀ ਪਹਿਚਾਣ ਲੈਂਦੇ ਨੇ ਲੋਕੀ,
ਵਰਨਾ ਆਪਣੇ ਹੀ ਲੰਘ ਜਾਂਦੇ ਕੋਲੋਂ ਅਜਨਬੀ ਬਣਕੇ !!

ਲੋਕ ਕਹਿੰਦੇ ਨੇ ਕੇ ਪੈਸਾ ਬੋਲਦਾ ਹੈ,
ਮੈਂ ਪੈਸਾ ਨੂੰ ਬੋਲਦਿਆਂ ਤੇ ਕਦੀ ਨਹੀ ਸੁਣਿਆਂ,
ਲੇਕਿਨ ਕਈ ਲੋਕਾਂ ਨੂੰ ਚੁੱਪ ਕਰਾਉਂਦਿਆਂ ਜਰੂਰ ਵੇਖਿਆ ਹੈ !!

ਜ਼ਿੰਦਗੀ ਦੇ ਸਫ਼ਰ ਚੋਂ ਇੱਕ ਸਬਕ ਇਹ ਵੀ ਮਿਲਿਆ ਕਿ,
ਸਹਾਰਾ ਦੇਣ ਵਾਲੇ ਬਹੁਤ ਘੱਟ ਨੇ ਪਰ
ਧੱਕਾ ਦੇਣ ਲਈ ਹਰ ਕੋਈ ਤਿਆਰ ਬੈਠਾ !!

ਇਨਸਾਨ ਦੇ ਸਰੀਰ ਦਾ ਸਭ ਤੋਂ ਖੂਬਸੂਰਤ ਹਿੱਸਾ ਦਿਲ ਹੈ,
ਅਗਰ ਉਹ ਸਾਫ ਨਹੀ ਤਾਂ ਚਮਕਦਾ ਚਿਹਰਾ ਕਿਸ ਕੰਮ ਦਾ !!

ਕਿਸੇ ਦੀ ਯਾਦ ਵਿੱਚ ਅੱਖਾਂ ਚੋਂ ਵਗਦੇ ਹੰਝੂ ਹੀ
ਉਸਦੇ ਵਿਛੜੇ ਹੋਏ ਸੱਜਣ ਦੀ ਨਿਸ਼ਾਨੀ ਹੁੰਦੇ ਨੇ !!

ਚੁੱਪ ਰਹਿਣਾ ਇੱਕ ਸਾਧਨਾ ਹੈ, ਪਰ
ਸੋਚ ਸਮਝ ਕੇ ਬੋਲਣਾ ਇੱਕ ਕਲਾ ਹੈ !!

ਅੱਜ ਦੇ ਯੁੱਗ ਵਿੱਚ ਪਿਆਰ ਅਤੇ ਮਤਲਬ ਰੇਤ ਵਿੱਚ ਮਿਲੀ ਹੋਈ ਖੰਡ ਵਾਂਗ ਨੇ,
ਜਿਹਨਾਂ ਨੂੰ ਅੱਡ-ਅੱਡ ਕਰਨਾ ਮੁਸ਼ਕਿਲ ਹੀ ਨਹੀ ਅਸੰਭਵ ਹੈ !!

ਜੋ ਤੁਹਾਡੇ ਨਾਲ ਦਿਲ ਨਾਲ ਗੱਲ ਕਰਦਾ ਹੋਵੇ,
ਉਸ ਨੂੰ ਕਦੇ ਵੀ ਦਿਮਾਗ ਨਾਲ ਜਵਾਬ ਨਹੀ ਦੇਣਾ ਚਾਹੀਦਾ ।

ਕੁੱਝ ਰਿਸ਼ਤੇ ਕਿਰਾਏ ਦੇ ਘਰਾਂ ਵਰਗੇ ਹੁੰਦੇ ਨੇ,
ਜਿੰਨਾ ਮਰਜ਼ੀ ਦਿਲ ਲਗਾ ਕੇ ਸਜਾ ਲਵੋ,
ਕਦੇ ਵੀ ਆਪਣੇ ਨਹੀਂ ਬਣਦੇ !!

ਸਮਾਂ ਦਿਖਾਈ ਨਹੀ ਦਿੰਦਾ,
ਪਰ ਬਹੁਤ ਕੁੱਝ ਦਿਖਾ ਦਿੰਦਾ ਹੈ ।

ਜਿਸ ਮਨੁੱਖ ਦੇ ਕੋਲ ਕੇਵਲ ਪੈਸਾ ਹੈ,
ਉਸ ਮਨੁੱਖ ਤੋਂ ਜ਼ਿਆਦਾ ਗਰੀਬ,
ਇਸ ਦੁਨੀਆਂ ਵਿੱਚ ਕੋਈ ਨਹੀਂ ਹੈ !!

ਸਭ ਨੂੰ ਫਿਕਰ ਆਪਣੇ ਆਪ ਨੂੰ ਸਹੀ ਸਾਬਿਤ ਕਰਨ ਦੀ,
ਜਿਵੇਂ ਇਹ ਜ਼ਿੰਦਗੀ ਜ਼ਿੰਦਗੀ ਨਹੀ ਇਲਜ਼ਾਮ ਹੋਵੇ !!

ਜਿੰਨਾ ਪਿਆਰ ਤੇ ਮੋਹ ਅਸੀ ਦੁਨੀਆਂ ਨਾਲ ਪਾਈ ਬੈਠੇ ਹਾਂ,
ਜੇਕਰ ਅਸੀ 10% ਵੀ ਪ੍ਰਮਾਤਮਾ ਨਾਲ ਕੀਤਾ ਹੁੰਦਾ,
ਤਾਂ ਅੱਜ ਇਨਸਾਨ ਇੰਨਾ ਦੁੱਖੀ ਨਾ ਹੁੰਦਾ !!

ਸਾਹਾਂ ਦਾ ਰੁੱਕ ਜਾਣਾਂ ਤਾਂ ਆਮ ਗੱਲ ਹੈ,
ਜਿੱਥੇ ਆਪਣੇ ਬਦਲ ਜਾਣ,
ਮੌਤ ਉਸਨੂੰ ਕਹਿੰਦੇ ਨੇ !!

ਦਿਲ ਤੋਂ ਨਾਜ਼ੁਕ ਚੀਜ਼ ਵੀ ਹੋਰ ਕਿਹੜੀ ਹੋਵੇਗੀ, ਦਿਲ
ਤੇ ਤਾਂ ਬੋਲਾਂ ਦਾ ਵਾਰ ਵੀ ਤਲਵਾਰ ਤੋਂ ਡੂੰਘਾ ਹੁੰਦਾ ਹੈ !!

ਤੁਹਾਡਾ ਗਿਆਨ ਤੁਹਾਡੀ ਦੌਲਤ ਤੋਂ ਕਿਤੇ ਉਪਰ ਹੈ,
ਕਿਉਂਕਿ ਦੌਲਤ ਦੀ ਰਾਖੀ ਤੁਹਾਨੂੰ ਕਰਨੀ ਪੈਂਦੀ ਹੈ !
ਜਦ ਕਿ ਗਿਆਨ ਤੁਹਾਡੀ ਰਾਖੀ ਕਰਦਾ ਹੈ !!

ਦੋਸਤੀ ਕਿਸੇ ਖਾਸ ਇਨਸਾਨ ਨਾਲ ਨਹੀਂ ਹੁੰਦੀ,
ਜਿਸ ਨਾਲ ਹੋ ਜਾਂਦੀ ਉਹ ਇਨਸਾਨ ਖਾਸ ਹੋ ਜਾਂਦਾ ਹੈ !!

ਛੋਟੀਆਂ-ਛੋਟੀਆਂ ਗੱਲਾਂ ਦਿਲ ਵਿੱਚ ਰੱਖਣ ਨਾਲ,
ਵੱਡੇ-ਵੱਡੇ ਰਿਸ਼ਤੇ ਕਮਜ਼ੋਰ ਹੋ ਜਾਂਦੇ ਨੇ !!

ਹੱਥ ਘੁੱਟ ਕੇ ਖਰਚੀਏ ਤਾਂ,
ਹੱਥ ਅੱਡ ਕੇ ਮੰਗਣ ਦੀ,
ਨੌਬਤ ਨਹੀ ਆਉਂਦੀ !!

ਇਨਸਾਨ ਆਪਣੇ ਦੁੱਖਾਂ ਦਾ ਇਲਜ਼ਾਮ ਬਹੁਤ ਛੇਤੀ ਰੱਬ ਸਿਰ ਥੋਪ ਦਿੰਦਾ ਹੈ,
ਪਰ ਇਹ ਕਦੇ ਨਹੀ ਸੋਚਦਾ ਕਿ ਮੈਂ ਰੱਬ ਦਾ ਕਿਹਾ ਕਿੰਨਾ ਕੁ ਮੰਨਦਾ ਹਾਂ !!

ਰਿਸ਼ਤੇ ਕੱਚੇ ਘਰਾਂ ਵਾਂਗ ਹੁੰਦੇ ਨੇ,
ਜਿਹੜੇ ਅਨੇਕਾਂ ਵਾਰ ਲਿੱਪਣੇ ਪੈਂਦੇ ਨੇ,
ਜੇ ਲਿੱਪਣਾ ਛੱਡ ਦਈਏ ਤਾਂ,
ਹੋਲੀ-ਹੋਲੀ ਮਿੱਟੀ ਬਣ ਢੇਰ ਹੋ ਜਾਂਦੇ ਨੇ !!

ਸੱਪਾਂ ਨੂੰ ਸਪੇਰਿਆਂ ਨੇ ਇਹ ਕਹਿ ਕੇ ਕੈਦ ਕਰ ਲਿਆ,
ਕਿ ਬੰਦੇ ਨੂੰ ਡੱਸਣ ਲਈ ਬੰਦੇ ਹੀ ਬਥੇਰੇ ਨੇ !!

ਜੋ ਮਿਲ ਗਿਆ ਉਸਦਾ ਸ਼ੁਕਰ ਕਰੀ,
ਜੋ ਨਹੀ ਮਿਲਿਆਂ ਉਸਦਾ ਸਬਰ ਕਰੀ,
ਪੈਸਾ ਸਭ ਇੱਥੇ ਰਹਿ ਜਾਣਾ ਹੈ,
ਜੇ ਕਰਨਾ ਹੈ ਆਪਣੇ ਗੁਨਾਹਾਂ ਦਾ ਫ਼ਿਕਰ ਕਰੀਂ !!

ਆਪਣੇ ਉਹ ਨਹੀ ਜੋ ਤਸਵੀਰਾਂ ਵਿੱਚ ਨਾਲ ਖੜਨ,
ਆਪਣੇ ਉਹ ਹੁੰਦੇ ਜੋ ਮੁਸੀਬਤਾਂ ਵਿੱਚ ਨਾਲ ਖੜਨ !!

ਨਿੰਦਿਆਂ ਨੀਵੀ ਸੋਚ ਵਾਲਾ ਬੰਦਾ ਹੀ ਕਰਦਾ,
ਉੱਚੀ ਸੋਚ ਵਾਲੇ ਤਾਂ ਮਾਫ਼ ਕਰਦੇ ਨੇ ।

ਤੁਹਾਡੀ ਨਾਜਾਇਜ਼ ਕਮਾਈ ਦਾ ਲਾਭ ਕੋਈ ਵੀ ਉਠਾ ਸਕਦਾ ਹੈ,
ਪਰ ਤੁਹਾਡੇ ਨਾਜਾਇਜ਼ ਕਰਮਾਂ ਦਾ ਫ਼ਲ ਤੁਹਾਨੂੰ ਆਪ ਹੀ ਭੋਗਣਾ ਪੈਣਾ ਹੈ !!

ਜ਼ਿੰਦਗੀ ਵਿੱਚ ਉੱਚਾ ਉੱਡਣ ਲਈ ਕਿਸੇ ਡਿਗਰੀ ਦੀ ਲੋੜ ਨਹੀ,
ਸੋਹਣੇ ਸ਼ਬਦ ਹੀ ਬੰਦੇ ਨੂੰ ਬਾਦਸ਼ਾਹ ਬਣਾ ਦਿੰਦੇ ਨੇ !!

ਸਹੀ ਸੋਚ..! ਜੀਵਨ ਨੂੰ ਪਰਮਾਤਮਾ ਦੇ ਮਾਰਗ ਤੇ ਤੋਰਨਾ ਹੀ ਹੈ !!

ਬੋਲਣ ਤੋਂ ਪਹਿਲਾਂ ਹੀ ਸੋਚ ਲਵੋ..ਕਿਉਂਕਿ !
ਬੋਲਣ ਤੋਂ ਬਾਅਦ ਸੋਚਿਆ ਨਹੀ, ਪਛਤਾਇਆ ਹੀ ਜਾ ਸਕਦਾ !!

ਖੂਬਸੂਰਤ ਲੋਕਾਂ ਦੀ ਪਹਿਚਾਣ,
ਓੁਹਨਾਂ ਨੂੰ ਹਮੇਸ਼ਾ ਦੂਜੇ ਬੰਦੇ ਵਿਚ ਖੂਬਸੂਰਤੀ ਦਿਸਦੀ ਹੈ...

ਕਈ ਲੋਕ ਬਹੁਤ ਖੂਬਸੂਰਤ ਹੁੰਦੇ ਹਨ, ਸਿਰਫ ਦਿੱਖ ਨਾਲ ਨਹੀਂ ਬਲਕਿ ਆਪਣੇ ਤੌਰ ਤਰੀਕੇ ਨਾਲ..

ਸਭ ਤੋਂ ਵੱਧ ਖੂਬਸੂਰਤ ਬੰਦੇ ਉਹ ਹੁੰਦੇ ਹਨ,
ਜੋ ਦੂਜਿਆਂ ਦੀ ਸੁਣਦੇ ਹਨ,
ਅਤੇ ਓੁਹਨਾਂ ਦਾ ਖਿਆਲ ਰੱਖਦੇ ਹਨ ।

ਜਰੂਰੀ ਨਹੀਂ ਕਿ ਸੋਹਣੇ ਬੰਦੇ ਹਮੇਸ਼ਾ ਚੰਗੇ ਹੋਣ, ਪਰ ਚੰਗੇ ਬੰਦੇ ਹਮੇਸ਼ਾ ਸੋਹਣੇ ਹੁੰਦੇ ਹਨ..

ਚੰਗੇ ਬੰਦੇ ਹਮੇਸ਼ਾ ਦੂਜੇ ਵਿਚੋਂ ਚੰਗਿਆਈ ਲੱਭਣ ਦੀ ਕੋਸ਼ਿਸ਼ ਕਰਦੇ ਹਨ.

ਮੇਰੀ ਔਕਾਤ ਤੋਂ ਵੱਧਕੇ ਕੇ ਮੈਨੂੰ ਕੁੱਝ ਨਾ ਦੇਣਾ ਮੇਰੇ ਵਾਹਿਗੁਰੂ,
ਜ਼ਰੂਰਤ ਤੋਂ ਜ਼ਿਆਦਾ ਰੋਸ਼ਨੀ ਵੀ ਆਦਮੀ ਨੂੰ ਅੰਨਾ ਬਣਾ ਦਿੰਦੀ ਹੈ..!

ਮਾਂ ਦੇ ਲਈ ਸਭ ਨੂੰ ਛੱਡ ਦਿਓ,
ਪਰ ਸਭ ਦੇ ਲਈ ਕਦੇ ਮਾਂ ਨੂੰ ਨਾ ਛੱਡਿਓ..!

ਪਤਾ ਨਹੀਂ ਕਿੰਨੇ ਰਿਸ਼ਤੇ ਖਤਮ ਕਰ ਦਿੱਤੇ ਇਸ ਭਰਮ ਨੇ..... ਕਿ ਮੈਂ ਹੀ ਸਹੀ ਹਾਂ.....ਤੇ ਸਿਰਫ ਮੈਂ ਹੀ ਸਹੀ ਹਾਂ....!!

ਗੁੱਸੇ ਵਿੱਚ ਇਨਸਾਨ ਸਿਰਫ ਬੇਕਾਰ ਗੱਲਾਂ ਹੀ ਨਹੀਂ ਕਰਦਾ,
ਸਗੋਂ ਕਦੇ ਕਦੇ ਦਿਲ ਦੀ ਗੱਲ ਵੀ ਕਹਿ ਜਾਂਦਾ ਹੈ ।

PUNJABI WISDOM QUOTES Page 1

PUNJABI WISDOM QUOTES Page 2

PUNJABI WISDOM QUOTES Page 3

PUNJABI WISDOM QUOTES Page 4

PUNJABI WISDOM QUOTES Page 5

PUNJABI WISDOM QUOTES Page 6

PUNJABI WISDOM QUOTES Page 7

PUNJABI WISDOM QUOTES Page 8

PUNJABI WISDOM QUOTES Page 9

PUNJABI WISDOM QUOTES Page 10

PUNJABI WISDOM QUOTES Page 11

PUNJABI WISDOM QUOTES Page 12

PUNJABI WISDOM QUOTES Page 13