Are you looking for best Punjabi jokes status? We have 749+ status about Punjabi jokes for you. Feel free to download, share, comment and discuss every status,quote,message or wallpaper you like.



Check all wallpapers in Punjabi jokes category.

Sort by

Status 701 - 749 of 749 Total

1 Kudi ਕਹਿੰਦੀ!!..ਮੈਨੂੰ ਆਪਣਾ ਨੰਬਰ ਦਉ!!…
ਮੈ ਕਿਹਾ!!!ਮੇਰੇ ਕੋਲ ਤਾ ਆਪ ਇੱਕ ਈ ਆ!!!!!!.. ਕਹਿੰਦੀ!!! ਪਾਗਲ ਜਿਹਾ!!!!

ਇਕ ਦਿਨ ਹਾਥੀ & ਕੀੜੀ ਦੋਨੋ A.B.C. ਪੜ ਰਹੇ ਸੀ..
ਕੀੜੀ—A for ”ELEPHANT”
ਹਾਥੀ –ਕਮਲੀਏ A for APPLE ਹੁੰਦਾ
ਕੀੜੀ —ਸ਼ਰਮਾਕੇ। .. ਪੜਦੀ ਆ ਕੁਝ ਹੋਰ ਤੇ ਮੂੰਹ ਚੋ ਨਿਕਲੇ ਤੇਰਾ ਨਾਂ ਲੱਗਦਾ ਇਸ਼ਕ ਹੋ ਗਿਆ_

ਖਰੀਦ-ਦਾਰ : ਤੇਰੀ ਮਝ ਦੀ 1 ਅਖ ਤਾ ਖਰਾਬ ਹੈ ਫੇਰ ਵੀ ਤੂੰ ਇਸਦੇ 25 ਹਜ਼ਾਰ ਰੁਪਏ ਮੰਗ ਰਿਹਾ ਹੈ?
ਵੇਚਣ ਵਾਲਾ : ਤੇਨੂੰ ਮਝ ਦੁਧ ਪੀਣ ਲੀ ਚਾਹੀਦੀ ਹੈ ਯਾ ਨੈਣ ਮਟੱਕਾ ਕਰਨ ਲਈ

ਬਿੱਟੂ : ਮੈਂ ਕਲ ਤੇਨੂੰ ਕਿੰਨੀ ਵਾਰ ਫੋਨੇ ਮਿਲਾਇਆ ..ਪਰ ਤੂੰ ਚੁਕਇਆ ਨਹੀਂ? ਬੰਟੀ : ਕਿਊਂ ਚੁੱਕਾ phone? ਕਲ ਮੈ ਜਿਹੜਾ RS. 30/- ਦੇਕੇ ਗਾਨਾ ਲਵਾਇਆ ਓਹ ਕੀ ਤੇਰਾ ਪਿਊ ਸੁਨੁਗਾ?

Santa ਨੂੰ Mughal ਸਿਪਾਹੀ ਨੇ ਫੜ ਲਿਆ ਤੇ ਅਕਬਰ ਕੋਲ ਲੈ ਗਏ Akbar: ਕੌਣ ਹੈ ਤੂੰ ? Santa: ਜਹਾਂਪਨਾਹ, ਮੈਂ ਸੰਤਾ ਹੂੰ Akbar: ਇੰਨੀ ਰਾਤ ਨੂੰ ਤੂੰ ਸਾਡੇ ਮਹਲ ਕੋਲ ਕੀ ਕਰ ਰਿਹਾ ਸੀ? Santa, ਘਬਰਾਂਦੇ ਹੋਏ..ਜੀ..ਮੈਂ..ਓਹ ਕੁਝ ਖਾਸ ਨਹੀਂ.. Akbar: ਸਿਪਾਹਿਊ , ਇਸਨੂੰ ਬੰਦੀ ਬਣਾ ਦਵੋ Santa: ਨਹੀਂ ਜਹਾਂਪਨਾਹ , ਇੰਝ ਨਾ ਕਰੋ ..ਰੱਬ ਕਰਕੇ ਮੇਨੂ ਬੰਦਾ ਹੀ ਰਹਿਣ ਦਵੋ

ਇੱਕ ਸ਼ੇਰ ਨੇ Zoo ਵਿਚ ਇੱਕ ਬੰਦਾ ਮਾਰਤਾ ਦੂਜਾ ਸ਼ੇਰ ਪੁਛਦਾ ਕਿਊਂ ਮਾਰਿਆ ? ਪਹਿਲਾ ਸ਼ੇਰ ਕਹਿੰਦਾ –ਕੀ ਕਰਦਾ ਕਦੋ ਦਾ ਬਕਵਾਸ ਕਰੀ ਜਾ ਰਿਹਾ ਸੀ “inni wadi billi”

ਬੰਟੀ : Doc Saab, ਮੈਂ ਚਸ਼ਮਾ ਲਗਾ ਕੇ ਪੜ੍ਹ ਤਾ ਪਾਊਂਗਾ? Doc: ਹਾਂ , ਬਿਲਕੁਲ . ਬੰਟੀ : ਤਾਂ ਫਿਰ ਠੀਕ ਹੈ Doc saab ਨਹੀਂ ਤਾ ਅਨਪੜ੍ਹ ਆਦਮੀ ਦੀ ਵੀ ਕੋਈ ਜ਼ਿੰਦਗੀ ਹੈ

ਕੁੜੀ :- ਤੇਰੇ ਪਾਪਾ ਕੀ ਕਰਦੇ ਨੇ? ਮੁੰਡਾ :-KFC ਦੇ ਮਲਿਕ ਨੇ। ਕੁੜੀ:- woww…. KFC ਦਾ ਪੂਰਾ ਨਾਮ ਕੀ ਹੈ? ਮੁੰਡਾ:- Kala Fruit Chart

ਦੋ ਅਮਲੀ ਬੇਠੇ — ਰੋਟੀ ਖਾ ਕੇ ਇਕ ਅਮਲੀ ਆਪਣੇ ਘਰ ਜਾਣ ਲਗਦਾ ਤੇ ਮੀਹ ਬਹੁਤ ਤੇਜ਼ ਆ ਜਾਂਦਾ…
ਦੂਜਾ ਅਮਲੀ ਕਹਿੰਦਾ – ਬਾਹਰ ਮੀਹ ਬਹੁਤ ਤੇਜ਼ ਪੈ ਰਿਹਾ….
ਤੂੰ ਅੱਜ ਮੇਰੇ ਘਰ ਹੀ ਸੋਜਾ ਕਹਿੰਦਾ ਠੀਕ ਏ” ਅਮਲੀ ਬਿਸਤਰਾ ਵਿਸ਼ੋਣ ਕਮਰੇ ਵਿੱਚ ਚਲਾ ਜਾਂਦਾ” ਅਧੇ ਘੰਟੇ ਬਾਅਦ ਅਮਲੀ ਬਿਸਤਰਾ ਵਿਸ਼ਾ ਕੇ ਥੱਲੇ ਆਉਂਦਾ ਤੇ ਵੇਖਦਾ ਅਮਲੀ ਗਿੱਲਾ ਹੋਇਆ ਹੁੰਦਾ..
ਕਹਿੰਦਾ ਸਾਲਿਆ ਤੂੰ ਗਿੱਲਾ ਕਿੱਦਾ ਹੋ ਗਿਆ ਏ… ਅਮਲੀ ਕਹਿੰਦਾ ਮੈ ਆਪਣੇ ਘਰ ਦੱਸਣ ਗਿਆ ਸੀ ”
ਮੈ ਆਪਣੇ ਦੋਸਤ ਵੱਲ ਸੋਣ ਲੱਗਾ” ਬਾਹਰ ਮੀਹ ਬਹੁਤ ਤੇਜ਼ਵਾ ” ਸਵੇਰੇ ਘਰ ਆਵਾਗਾ”…!

ਸ਼ਰਾਬੀ ਬੀਅਰ ਬਾਰ ਵਾਲੇ ਨੂੰ ਕਹਿੰਦਾ peg ਬਣਾ ਲੜਾਈ ਹੋਣ ਵਾਲੀ ਏ ਫਿਰ ਕਹਿੰਦਾ .. .?
ਇਕ ਹੋਰ peg ਬਣਾ ਲੜਾਈ ਹੋਣ ਵਾਲੀ ਏ ..
ਬੀਅਰ ਬ਼ਾਰ ਵਾਲਾ ਕਹਿੰਦਾ:- Sir ਲੜਾਈ ਹੁਣੀ ਕਦੋ ਏ ?????
ਕਹਿੰਦਾ ਜਦੋ ਤੂੰ ਸਾਲਿਆ peg ਦੇ ਪੈਸੇ ਮੰਗੇਗਾ

ਮੁੰਡਾ ਕੁੜੀ ਨੂੰ:– ਚਲਤੀ ਹੈ ਕਿਆ 9 ਸੇ 12,
ਕੁੜੀ:- ਚੱਲ?
ਮੁੰਡਾ:- ਕਿੱਥੇ ??
ਕੁੜੀ:- ਪ੍ਰਿੰਸੀਪਲ ਕੋਲ
ਮੁੰਡਾ:- ਲੈ ਦੱਸ “ਹੁਣ ਅਸੀਂ ਭੈਣ ਨਾਲ ਮਜ਼ਾਕ ਵੀ ਨੀ ਕਰ ਸਕਦੇ?”
ਕੁੜੀ:- ਪਾਗ਼ਲਾ ਮੈ ਛੁੱਟੀ ਲੈਣ ਵਾਸਤੇ ਕਹਿੰਦੀ ਪਈ ਆ

ਮੁੰਡਾ ਕੁੜੀ ਨੂੰ ਫੋਨ ਕਰਦਾ “ਕੀ ਕਰਦੀ ਏ ਜਾਨ ? ਕੁੜੀ :- ਘਰ ਆ ਸੋਣ ਲੱਗੀ ਆ ਸਿਰ ਦਰਦ ਬਹੁਤ ਹੋ ਰਿਹਾ , ਤੂੰ ਕੀ ਕਰ ਰਿਹਾ ਏ ?
ਮੁੰਡਾ :- ਮੈ ਸਿਨੇਮਾ ਹਾਲ ਵਿਚ ਤੇਰੀ ਪਿੱਛਲੀ ਸੀਟ ਤੇ ਬੇਠਾ ਫੁੱਲੇ ਖਾ ਰਿਹਾ ਕਮੀਨੀਏ

ਇਕ ਦਿਨ ਮੈਨੂੰ ਓਹ ਮਿਲੀ ਤੇ ਕਹਿੰਦੀ : ਸੋਹਣਿਆ ਕੀ “ਹੁਣ ਵੀ ਤੂੰ ਮੈਨੂ ਯਾਦ ਕਰਦਾ ਆ ?”
ਮੈ ਕੇਹਾ: “Kamliye” ਜੇ ਯਾਦ ਕਰਨਾ ਏਨਾ ਸੋਖਾ ਹੁੰਦਾ ਤਾ,” ielts” ਚ ਮੈਂ top ਨਾ ਕਰ ਲੇੰਦਾ

ਮੁੰਡੇ ਵਾਲੇ ਕੁੜੀ ਵਾਲਿਆ ਨੂੰ : ਜੀ ਤੁਹਾਡੀ ਕੁੜੀ ਨੇ ਕੀ ਕੀਤਾ ਹੋਇਆ ?
ਕੁੜੀ ਵਾਲੇ: ਜੀ ਅਜੇ ਤਾਂ ਨੱਕ ‘ਚ ਦਮ ਕੀਤਾ ਹੋਇਆ ਬੱਸ ਲੈ ਜੋ ਜਲਦੀ ਇਹਨੂੰ

ਕੁੜੀ : ਆਹ ਹਿਪਨੋਟਾਈਜ਼ ਕੀ ਹੁੰਦਾ ?
ਮੁੰਡਾ : ਕਿਸੇ ਨੂੰ ਵਸ ‘ਚ ਕਰਕੇ ਉਸ ਤੋ ਮਰਜੀ ਦਾ ਕੰਮ ਕਰਵਾਉਣਾ…
ਕੁੜੀ : ਚੱਲ ਝੂਠਾ, ਉਸ ਨੂੰ ਤਾਂ BoyFriend ਬਣਾਉਣਾ ਕਹਿੰਦੇ ਆ….

ਸ਼ਰਾਬੀ – Bruaaaaaahhhhhh ….! ਜੇਕਰ ਮੇਰੇ ਹੱਥ ਵਿੱਚ ਸਰਕਾਰ ਹੋਵੇ ਤਾਂ, ਮੈਂ ਦੇਸ ਦਾ ਨਕਸ਼ਾ ਹੀ ਬਦਲ ਦੇਵਾਂ…!
ਘਰਵਾਲੀ – ਵੇ…ਕੰਜ਼ਰਾ….! ਪਹਿਲਾ… ਆਪਣਾ ਪਜ਼ਾਮਾ ਤਾਂ ਬਦਲ ਲੈ, ਸਵੇਰ ਦੀ ਮੇਰੀ ਸਲਵਾਰ ਪਾਈ ਫਿਰਦਾ ਏ

TEACHER : ਸੱਚ ਅਤੇ ਵਹਿਮ ਵਿਚ ਕੀ ਫਰਕ ਹੈ ?
ਸੁੱਖੀ: ਤੁਸੀਂ ਸਾਨੂੰ ਪੜਾ ਰਹੇ ਹੋ ਇਹ ਸੱਚ ਹੈ ਪਰ ਅਸੀਂ ਸਾਰੇ ਪੜ੍ਹ ਰਹੇ ਹਾਂ ਇਹ ਤੁਹਾਡਾ ਵਹਿਮ ਹੈ..

ਵਿਅਹ ਦੇ 5 ਸਾਲ ਬਾਅਦ ਵੈਲੇਨਟਾਈਨ ਡੇ ਵਾਲੇ ਦਿਨ ਪਤੀ ਨੇ ਪਤਨੀ ਨੂੰ ਸਫੇਦ ਗੁਲਾਬ ਦਿੱਤਾ
ਪਤਨੀ : ਇਹ ਕੀ ਸਫੇਦ ਗੁਲਾਬ ?? 😒
ਵੈਲੇਨਟਾਈਨ ਡੇ ਤੇ ਤਾਂ ਲਾਲ ਗੁਲਾਬ ਦਿੰਦੇ ..
ਪਤੀ : ਹੁਣ ਜ਼ਿੰਦਗੀ ਵਿੱਚ ਪਿਆਰ ਨਾਲੋਂ ਸ਼ਾਂਤੀ ਦੀ ਜਿਆਦਾ ਲੋੜ ਹੈ 😆😆😆😆😝😝😝

ਕਈ ਬੰਦੇ ਐਨੇ ਕੰਜੂਸ ਹੁੰਦੇ ਆ
ਪਾਰਟੀ ਨਾ ਦੇਣੀ ਪੈ ਜਾਵੇ ਇਸ ਕਰਕੇ ਜਨਮ ਦਿਨ ਤੋਂ ਹੀ ਮੁੱਕਰ ਜਾਂਦੇ ਆ

ਬੰਦਾ: ਯਾਰ ਮੈਂ ਨ ਥੋੜਾ ਜਿਹਾ ਪਿਸ਼ਾਬ ਕਰ ਆਵਾ।
ਜਨਾਨੀ: ਸਾਰਾ ਹੀ ਕਰ ਆਓ, ਬਾਕੀ ਦਾ ਕਿਹੜਾ ਜਲ ਜੀਰਾ ਬਣਾਉਣਾ।

ਪਹਿਲੇ ਮੇਰਾ ਨਾਮ #ਨਿੰਬਸ ਥਾ ਔਰ ਮੈਂ ਖਾਣਾ ਨਹੀਂ ਖਾਤਾ ਥਾ।
ਫਿਰ ਮੇਰੇ ਦੋਸਤ ਨੇ ਕਹਾ ਗਰਲਫ੍ਰੈਂਡ ਬਣਾ ਲੇ....
ਅਬ ਮੇਰਾ ਨਾਮ #ਬਾਬੂ ਹੈ, ਔਰ ਮੈ #ਥਾਨਾ_ਥਾਤਾ ਹੂੰ

ਇਕ ਮੁੰਡਾ ਆਪਣੇ ਬਾਪੂ ਦੇ ਵਿਆਹ ਦੀ ਮੂਵੀ ਦੇਖ ਰਿਹਾ ਹੁੰਦਾ...
ਦੇਖਦਾ- ਦੇਖਦਾ ਆਪਣੇ ਬਾਪੂ ਨੂੰ ਕਹਿੰਦਾ,''ਬਾਪੂ- ਬਾਪੂ , ਮੈਂ ਵੀ ਆਪਣੇ ਵਿਆਹ ਤੇ ਇਹੀ ਆਰਕੈਸਟਰਾ ਵਾਲੀਆਂ ਨਚਾਉਣੀਆਂ ਨੇ';
ਬਾਪੂ ਕਹਿੰਦਾ,' ਸਾਲਿਆ ,
ਬੰਦੇ ਦਾ ਪੁੱਤ ਬਣ, ਇਹ ਤੇਰੀਆਂ ਮਾਸੀਆਂ ਨੇ...

ਜੇਕਰ ਲੋਕ ਤੁਹਾਡੇ ਤੋ ਖੁਸ਼ ਨਹੀ ਤਾਂ ਪਰਵਾਹ ਨਾ ਕਰੋ
ਤੁਸੀ ਇਥੇ ਕਿਸੇ ਦਾ ਮਨੋਰੰਜਨ ਕਰਨ ਨਹੀ ਆਏ ...

ਖਸਮਾਂ ਨੂੰ ਖਾਵੇ ਦੁਨੀਆ ਸਾਰੀ
ਮੈਂ ਤੇ ਆਪਣੇ ਕੰਬਲ ਦਾ ਨਾਮ ਹੀ
ਜਾਨੂੰ ਰੱਖ ਲਿਆ ਆ

ਟੀਚਰ – ਚੱਲ ਪੱਪੂ X ਦੀ value ਦੱਸ ਖੜਾ ਹੋ ਕੇ
ਪੱਪੂ – ਸਰ ਜੀ ਜਾਨ ਸੀ ਉਹ ਮੇਰੀ

ਹਸੱਦੇ ਰਿਹਾ ਕਰੋ ਦੋਸਤੋ !!
ਕੀ ਪਤਾ ਕੱਲ ਨੂੰ ਮੂਹਰਲੇ ਦੰਦ ਹੋਣ ਨਾ ਹੋਣ..

ਸ਼ੱਕ ਕਰਨੇ ਵਾਲੀ ਪਤਨੀ ਪਤੀ ਨੂੰ ਪੇਕਿਆਂ ਤੋਂ ਫੋਨ ਕਰਦੀ ਹੈ
ਪਤਨੀ - ਹੈਲੋ ਕਿੱਥੇ ਓ ਤੁਸੀਂ
ਪਤੀ - ਘਰ ਹਾਂ ਡਾਰਲਿੰਗ
ਪਤਨੀ- ਚਲੋ ਫਿਰ ਮਿਕਸਰ ਚਲਾ ਕੇ ਸੁਣਾਉ ਮੈਨੂੰ
ਪਤੀ - ਆਹ ਲੈ ਡਾਰਲਿੰਗ ਗਰਰਰਰਰਰਰਰਰਰ
ਪਤਨੀ - ਓਕੇ ਡਾਰਲਿੰਗ
ਦੁਜੇ ਦਿਨ ਫਿਰ ਫੋਨ ਕਰਦੀ ਆ
ਪਤਨੀ - ਹੈਲੋ ਕਿੱਥੇ ਆ ਤੁਸੀਂ
ਪਤੀ - ਘਰ ਵਿੱਚ ਡਾਰਲਿੰਗ ਹੋਰ ਕਿੱਥੇ ਜਾਣਾ
ਪਤਨੀ - ਚੱਲ ਫਿਰ ਮਿਕਸਰ ਚਲਾ ਕੇ ਸੁਣਾ ਮੈਨੂੰ
ਪਤੀ - ਓ ਆਹ ਲੈ ਯਾਰ ਸੁਣ ਲੈ ਗਰਰਰਰਰਰਰਰਰਰ
ਪਤਨੀ - ਓਕੇ ਮੇਰੇ ਸਵੀਟੂ ਬਾਏ
ਅਗਲੀ ਵਾਰ ਪਤਨੀ ਪਤੀ ਨੂੰ ਸਰਪ੍ਰਾਈਜ ਦੇਣ ਲਈ ਅਚਾਨਕ ਘਰ ਆ ਗਈ ਤੇ ਆਕੇ ਕੀ ਵੇਖਦੀ ਹੈ ਉਸਦਾ ਬੇਟਾ ਘਰ ਇਕੱਲਾ ਹੀ ਹੈ
ਪਤਨੀ ਆਪਣੇ ਬੇਟੇ ਨੂੰ ਪੁੱਛਦੀ ਹੈ ਵੇ ਤੇਰਾ ਭਾਪਾ ਕਿੱਥੇ ਆ ???
ਬੇਟਾ - ਮੈਨੂੰ ਕੀ ਪਤਾ ਮੰਮੀ ਕਿੱਥੇ ਆ ਭਾਪਾ ਕਈ ਦਿਨਾਂ ਦਾ ਮਿਕਸਰ ਨਾਲ ਚੁੱਕੀ ਫਿਰਦਾ ਆ.

ਮਿੱਠੂ ਸਮੁੰਦਰ ਚ ਡੁੱਬਣ ਲੱਗਦਾ
… ਮਿੱਠੂ – ਰੱਬਾ ਮੈਨੂ ਬਚਾ ਲਾ ਮੈਂ ਭੁੱਖੇ ਲੋਕਾਂ ਨੂੰ ਪਕੌੜੇ ਖਵਾਊ ….
ਜਦੇ ਇੱਕ ਤੇਜ ਲਹਿਰ ਆਉਂਦੀ ਆ ਤੇ ਮਿੱਠੂ ਨੂੰ ਕੰਡੇ ਤੇ ਸੁੱਟ ਦਿੰਦੀ ਆ ਮਿੱਠੂ ਓਪਰ ਨੂੰ ਮੂੰਹ ਕਰਕੇ – ਕਿਹੜੇ ਪਕੌੜੇ ?
ਜਦੇ ਇਕ ਲਹਿਰ ਫਿਰ ਆਉਂਦੀ ਆ ਤੇ ਮਿੱਠੂ ਨੂੰ ਫੇਰ ਸਮੁੰਦਰ ਚ ਲੈ ਜਾਦੀ ਆ
ਮਿੱਠੂ – ਓਹ ਰੱਬਾ ਮੈਂ ਤਾਂ ਇਹ ਪੁੱਛਿਆ ਵੀ ਪਕੌੜੇ ਕਿਹੜੇ ਖਵਾਵਾਂ ….?
ਪਨੀਰ ਆਲੇ ਕਿ ਪਾਲਕ ਆਲੇ…..

ਇੱਕ ਵਾਰ ਸੰਤਾ COLD DRINK ਦੀ ਦੁਕਾਨ ਤੇ ਗਿਆ ਅਤੇ
ਦੁਕਾਨਦਾਰ ਨੂੰ ਕਹਿੰਦਾ ...?
ਇੱਕ PEPSI ਦੀ ਬੋਤਲ ਖੋਲਿਓ ਬਾਈ
ਦੁਕਾਨਦਾਰ ਨੇ ਖੋਲ ਦਿੱਤੀ
ਫਿਰ ਕਹਿੰਦਾ - ਇੱਕ 7UP ਦੀ ਬੋਤਲ ਖੋਲਿਓ ਬਾਈ
ਦੁਕਾਨਦਾਰ ਨੇ ਖੋਲ ਦਿੱਤੀ
ਫਿਰ ਕਹਿੰਦਾ - ਇੱਕ SPRITE ਦੀ ਬੋਤਲ ਵੀ ਖੋਲਿਓ ਭਾਜੀ
ਦੁਕਾਨਦਾਰ ਨੇ ਖੋਲ ਦਿੱਤੀ
ਫਿਰ ਕਹਿੰਦਾ - ਕਿਰਪਾ ਕਰਕੇ ਇੱਕ MOUNTAIN DEW ਦੀ
ਬੋਤਲ ਵੀ ਖੋਲਦਿਓ ਹੁਣ
ਦੁਕਾਨਦਾਰ ਗੁੱਸੇ ਚ ਆਕੇ ਕਹਿੰਦਾ - ਤੂੰ ਪੀਣੀ ਕਿਹੜੀ ਆ
ਪਿਓ!
ਸੰਤਾ - ਯਾਰ ਪੀਣੀ ਤਾਂ ਕੋਈ ਵੀ ਨਹੀ ਪਰ ਮੈਨੂੰ ਆਹ ਬੋਤਲ
ਖੁੱਲਣ ਦੀ ਅਵਾਜ਼ ਬਹੁਤ ਪਸੰਦ ਆ..!
ਠੀਸਸਸ... ਠੀਸਸਸ... ਠੀਸਸਸ...

ਪਤੀ ਬਾਥਰੂਮ ਵਿੱਚ ਵੜਿਆ ਤੇ ਨਹਾਉਣ ਤੋਂ ਬਾਅਦ ਕਹਿਣ ਲੱਗਾ, ”ਮੈਂ ਕਿਹਾ ਸੁਣਦੀ ਏਂ, ਜ਼ਰਾ ਤੌਲੀਆ ਤਾਂ ਦੇਵੀਂ।”
ਪਤਨੀ ਚੀਕ ਕੇ ਬੋਲੀ, ”ਹਮੇਸ਼ਾ ਬਿਨਾਂ ਤੋਲੀਏ ਦੇ ਨਹਾਉਣ ਜਾਂਦੇ ਹੋ।
ਮੈਂ ਚਾਹ ਬਣਾਵਾਂ ਜਾਂ ਤੌਲੀਆ ਦੇਵਾਂ? ਬੁਨੈਣ ਵੀ ਧੋ ਕੇ ਟੂਟੀ ਉੱਤੇ ਟੰਗ ਦਿੰਦੇ ਹੋ, ਉਹ ਵੀ ਮੈਂ ਚੁੱਕਾਂ?
ਨਹਾਉਣ ਤੋਂ ਬਾਅਦ ਵਾਈਪਰ ਵੀ ਨਹੀਂ ਚਲਾਉਂਦੇ।
ਗਿੱਲੇ-ਗਿੱਲੇ ਬਾਹਰ ਨਿਕਲੋਗੇ ਤਾਂ ਪੂਰੇ ਘਰ ਵਿੱਚ ਗਿੱਲੇ ਪੈਰਾਂ ਦੇ ਨਿਸ਼ਾਨ ਬਣਾ ਦੇਵੋਗੇ।
ਫਿਰ ਉਸ Ḕਤੇ ਮਿੱਟੀ ਪਵੇਗੀ ਤਾਂ ਸਾਰੀ ਜਗ੍ਹਾ ਗੰਦੀ ਹੋ ਜਾਵੇਗੀ। ਇੱਕ ਵਾਰ ਨੌਕਰਾਣੀ ਉਸ ਤੇ ਤਿਲਕ ਗਈ ਸੀ।
ਫਿਰ ਤਿੰਨ ਦਿਨ ਨਹੀਂ ਆਈ। ਮੇਰਾ ਕੀ ਹਾਲ ਹੋਇਆ ਸੀ ਕੰਮ ਕਰ-ਕਰ ਕੇ।”
ਪਤੀ (ਮਨ ਵਿੱਚ ਸੋਚਦਿਆਂ), ”ਸਾਲੀ, ਨਹਾ ਕੇ ਗਲਤੀ ਕਰ ਲਈ ਜਾਂ ਵਿਆਹ ਕਰਵਾ ਕੇ....

ਬਾਪੂ ਨੇ ਪੰਜ ਸੌ ਦਿੱਤਾ ਬਿਜਲੀ ਦਾ ਬਿੱਲ ਭਰਨ ਵਾਸਤੇ। ਆਪਾਂ ਪੰਜ ਸੌ ਦੀ ਲਾਟਰੀ ਪਾ ਕੇ ਘਰੇ ਆ ਗਏ।
*ਬਾਪੂ ਨੇ ਬੜਾ ਕੁੱਟਿਆ।*
ਅਗਲੇ ਮਹੀਨੇ ਘਰ ਦੇ ਅੱਗੇ ਨਵੀਂ ਨਕੋਰ *ਸਵਿਫਟ ਡਿਜ਼ਾਇਰ* ਖੜੋ ਗਈ ਆ ਕੇ, ਤਾਂ ਸਾਰੇ ਟੱਬਰ ਦੀਆਂ ਅੱਖਾਂ ਚ ਹੰਜੂ ਆ ਗਏ, ਪਰ ਮੇਰੇ ਕੁਸ਼ ਜਿਆਦਾ ਈ ਲੰਮੇ ਸੀ।
ਕਿਉਂ ਕੇ ਇਹ ਗੱਡੀ
ਬਿਜਲੀ ਮਹਿਕਮੇ ਦੇ ਕਰਮਚਾਰੀ ਦੀ ਸੀ, ਜਿਹੜਾ ਸਾਡਾ ਕੁਨੈਕਸ਼ਨ ਕੱਟਣ ਆਇਆ ਸੀ।
*ਬਾਪੂ ਨੇ ਫੇਰ ਬਹੁੱਤ ਕੁੱਟਿਆ।*

ਗੁਆਡੀ :- ਸਾਡਾ ਤੋਤਾ ਤਿੰਨ ਭਾਸ਼ਾ ਬੋਲਦਾ। ਹਿੰਦੀ,ਇੰਗਲਿਸ਼,ਪੰਜਾਬੀ।
ਮਹਿੰਦਰ:-what is your name?
ਤੋਤਾ:-ਮਿੱਠੂ।
ਮਹਿੰਦਰ:- ਆਪਕਾ ਕਯਾ ਨਾਮ ਹੈ?
ਤੋਤਾ:-ਮਿੱਠੂ।
ਮਹਿੰਦਰ:-ਤੇਰਾ ਨਾਂ ਕੀ ਆ?
ਤੋਤਾ:- 2 ਵਾਰੀ ਦੱਸਤਾ। ਅੰਨੀ ਦਿਆ ਮਜਾਕ ਆ।

ਅਧਿਆਪਕ – ਮੋਹਨ! ਦੋ ਚੁੰਬਕੀ ਰੇਖਾਵਾਂ ਇਕ-ਦੂਜੇ ਨੂੰ ਕਿਉਂ ਨਹੀਂ ਕੱਟਦੀਆਂ ਹਨ?
ਮੋਹਨ – ਜੀ ਸਰ, ਕਿਉਂਕਿ ਉਨ੍ਹਾਂ ਦੇ ਦੰਦ ਨਹੀਂ ਹੁੰਦੇ।

ਪਿਤਾ – ਬੇਟਾ ਦੂਰਦਰਸ਼ਨ ਦੇ ਤਿੰਨ ਲੜੀਵਾਰ ਨਾਟਕਾਂ ਦੇ ਨਾਂ ਦੱਸੋ।
ਬੇਟਾ – ਪਿਤਾ ਜੀ ਇਕ ਮਹਾਭਾਰਤ, ਇਕ ਸਿਗ਼ਮਾ ਅਤੇ ਇਕ ਕ-ਕ-ਕ ਰੁਕਾਵਟ ਲਈ ਖੇਦ ਹੈ।

ਪਿਤਾ ਜੀ, ਕੀ ਗੁੱਸਾ ਚੰਗਾ ਹੁੰਦਾ ਹੈ?”
”ਨਹੀਂ ਬੇਟਾ, ਚੰਗੇ ਲੋਕ ਗੁੱਸਾ ਨਹੀਂ ਕਰਦੇ।”
”ਤਾਂ ਆਹ ਲਓ ਸਕੂਲ ਦੀ ਰਿਪੋਰਟ, ਮੈਂ ਫੇਲ੍ਹ ਹੋ ਗਿਆ ਹਾਂ?”

ਮੋਹਨ (ਰਾਮ ਤੋਂ) – ਦਸ ਰੁਪਏ ਉਧਾਰ ਦੇਣਾ।
ਰਾਮ – ਪਰ ਹਾਲੇ ਤਾਂ ਮੇਰੇ ਕੋਲ ਸਿਰਫ ਪੰਜ ਰੁਪਏ ਹੀ ਹਨ।
ਮੋਹਨ – ਕੋਈ ਗੱਲ ਨਹੀਂ, ਪੰਜ ਹੀ ਦੇ ਦਿਓ। ਬਾਕੀ ਦੇ ਪੰਜ ਤੁਹਾਡੇ ਵੱਲ ਉਧਾਰ ਰਹਿ ਗਏ।

ਅਧਿਆਪਕ (ਬੱਚਿਆਂ ਨੂੰ) – ਮੈਂ ਤੁਹਾਡੀ ਪ੍ਰੀਖਿਆ ਲੈਣ ਜਾ ਰਿਹਾ ਹਾਂ।
ਉਸ ਤੋਂ ਪਹਿਲਾਂ ਕਿਸੇ ਨੇ ਕੁਝ ਪੁੱਛਣਾ ਹੈ ਤਾਂ ਪੁੱਛ ਲਓ।
ਇਕ ਬੱਚਾ – ਮੈਂ ਇਕ ਪ੍ਰਸ਼ਨ ਪੁੱਛਣਾ ਹੈ ਕਿ ਤੁਸੀਂ ਪ੍ਰੀਖਿਆ ਵਿੱਚ ਕੀ-ਕੀ ਪੁੱਛਣਾ ਹੈ?

ਕੰਜੂਸ ਪਿਤਾ ਆਪਣੇ ਲੜਕੇ ਦੀ ਨਵੀਂ ਐਨਕ ਲੱਗੀ ਦੇਖ ਕੇ – ਬੇਟਾ ਕੀ ਤੂੰ ਪੜ੍ਹ ਰਿਹਾ ਹੈਂ?
ਪੁੱਤਰ – ਨਹੀਂ, ਪਿਤਾ ਜੀ!
ਪਿਤਾ – ਤਾਂ ਕੀ ਕੁਝ ਲਿਖ ਰਿਹਾ ਹੈਂ?
ਪੁੱਤਰ – ਨਹੀਂ, ਪਿਤਾ ਜੀ!
ਪਿਤਾ – ਤਾਂ ਫਿਰ ਬੇਟਾ ਬੇਕਾਰ ਵਿੱਚ ਐਨਕ ਕਿਉਂ ਲਾ ਕੇ ਬੈਠਾ ਹੈਂ?

ਇਕ ਮੂਰਖ ਤਿੰਨ ਮੰਜ਼ਿਲਾ ਮਕਾਨ ਦੇ ਹੇਠਾਂ ਖੜ੍ਹਾ ਉੱਪਰ ਨੂੰ ਝਾਕ ਰਿਹਾ ਸੀ।
ਰਾਹੀ – ”ਉੱਪਰ ਕੀ ਦੇਖ ਰਹੇ ਹੋ?”
ਮੂਰਖ – ”ਮੈਂ ਉੱਪਰੋਂ ਘੜੀ ਸੁੱਟ ਦਿੱਤੀ ਸੀ, ਉਸੇ ਦਾ ਇੰਤਜ਼ਾਰ ਕਰ ਰਿਹਾ ਹਾਂ।”
ਰਾਹੀ – ”ਉਹ ਤਾਂ ਕਦੋਂ ਦੀ ਡਿੱਗ ਪਈ ਹੋਵੇਗੀ?
ਮੂਰਖ – ”ਪੰਜ ਮਿੰਟ ਪਿੱਛੇ ਸੀ।”

ਬਹੁਤ ਪਿਆਰ ਸੇ ਅਪਨੇ ਮਹਿਬੂਬ ਕੇ ਲੀਏ ਖਤ ਲਿਖਾ ਥਾ,
ਡਾਕੀਆ ਉਸਕਾ ਘਰ ਲੱਬਤਾ - ਲੱਬਤਾ ਹੀ ਮਰ ਗਿਆ ।

ਹਸਦੇ ਰਹੋ ਮਿਤਰੋ ਰੋਣ ਨੂੰ ਰਿਸ਼ਤੇਦਾਰ ਬਥੇਰੇ ਨੇ

ਕਹਿੰਦੀ ਹੋਗੀ ਤੇਰੇ ਪਿਆਰ ‘ਚ ਪਾਗਲ ਵੇ ਮੈਂ ਮਰ ਮਿਟ ਜਾਉਂ,
ਜੇ ਤੂੰ ਦੇ ਦਿੱਤਾ ਜਵਾਬ ਤਾਂ ਤੇਰੇ ਘਰ ਮੂਹਰੇ ਲਿਟ ਜਾਉਂ

ਹੋਰ ਗੱਲਾਂ ਤੇਨੁ ਬੜੀਆਂ ਆਉਂਦਿਆ “I LOVE YOU” ਕਹਿਨ ਲੱਗੇ ਕਿਉਂ ਡਰਦੀ ਏ ,,
ਜਿਉਂਦੀ ਰਹੇ ਤੇਰੀ ਛੋਟੀ ਭੈਣ ਪਿਆਰੀ ਮੈਨੂ ਨਿਤ msgs ਤੇ “jiju jiju ” ਕਰਦੀ ਏ !!

Kamli ਮੈਨੂੰ ਕਹਿੰਦੀ :- ਮੈ ਤੁਹਾਨੂੰ ਦਿਲ ਵਿਚ ਨਹੀਂ ਰੱਖ ਸਕਦੀ !!! ਮੈਂ ਕਿਹਾ :-ਦਿਮਾਗ ‘ਚ ਹੀ ਰੱਖ ਲਵੋ ਉਦਾਂ ਵੀ ਤਾਂ ਖਾਲੀ ਆ…

ਲੋਕ ਕਹਿੰਦੇ Congress ਗਈ BJP ਆ ਗਈ , ਹੁਣ ਅੱਛੇ ਦਿਨ ਆਉਣਗੇ ,ਪਰ ਕਮਲਿਆਂ ਨੂੰ ਇਹ ਨਹੀ ਪਤਾ ਬਾਈ Gangadhar Hi Shaktimaan ਆ

ਕਹਿੰਦੀ ਤੂੰ ਤਾਂ ਸਾਰਾ ਦਿਨ Pubg ਖੇਡਦਾਂ ਏ ਤੇਰੀ ਮੇਰੀ ਤਾਂ ਹੁਣ ਟੁੱਟੂ,
ਮੈਂ ਕਿਹਾ ਚੁੱਪ ਕਰ ਜਾ, ਜੇ ਬੰਦਾ ਮਰ ਗਿਆ ਤਾਂ ਭੂੰਜੇ ਪਾ ਕੇ kuttu…

ਅਸੀਂ ਵੀ ਮੱਛੀ ਵਰਗੇ ਹੋ ਗਏ ਹਾਂ
ਹੱਥ ਲਗਾਇਆ ਤਾਂ ਡਰ ਜਾਵਾਂਗੇ
ਬਾਹਰ ਕੱਢਿਆ ਤਾਂ ਮਰ ਜਾਵਾਂਗੇ

ਜਿਸ ਬੰਦੇ ਚ ਕੋਰੋਨਾ ਦੇ ਲੱਛਣ ਹੋਣ
ਉਸ ਤੋਂ 2 ਗਜ਼ ਦੂਰ ਰਹੋ
ਤੇ ਜਿਸ ਬੰਦੇ ਚ ਅੰਧਭਕਤੀ ਦੇ ਲੱਛਣ ਹੋਣ
ਉਹਨੂੰ ਦੇਖ ਕੇ ਗੋਡਿਆਂ ਥੱਲੇ ਲੈ ਲਵੋ😂

👉ਇੱਕ ਵਾਰ ਇੱਕ ਆਦਮੀਂ ਕਿਸੇ ਲਾਲੇ ਦੀ ਦੁਕਾਨ ਤੇ ਜਾਕੇ ਖ਼ਲ ਵਾਲੀ ਬੋਰੀ ਤੇ ਬੈਠ ਗਿਆ,
👉ਲਾਗੇ ਪਏ ਸ਼ਹਿਦ ਵਾਲੇ ਪੀਪੇ ਚੋਂ ਉਂਗਲ ਲਬੇੜ ਕੇ ਕੰਧ ਨਾਲ ਲਾ ਕੇ ਕਹਿੰਦਾ..
ਲਾਲਾ ਆਹ ਕੀ ਰਖਿਆ ਈ..?
👉ਥੋੜੀ ਦੇਰ ਨੂ ਸ਼ਹਿਦ ਤੇ ਮੱਖ਼ੀਆਂ ਬੈਠਣ਼ ਲੱਗ ਪਈਆ,
👉 ਮੱਖੀਆਂ ਨੂੰ ਖਾਣ ਲਈ ਇੱਕ ਕਿਰਲੀ ਆ ਗਈ,
👉ਕਿਰਲੀ ਨੂ ਵੇਖ਼ਕੇ ਇੱਕ ਚੂਹਾ ਝਪਟ ਪਿਆ,
👉ਲਾਲੇ ਨੇ ਇੱਕ ਬਿੱਲੀ ਰੱਖ਼ੀ ਸੀ ਓਹ ਚੂਹੇ ਨੂ ਫੜਨ ਲਈ ਝਪਟ ਪਈ,
👉ਐਨੇ ਨੂੰ ਇੱਕ ਗਾਹਕ ਸਾਉਦਾ ਲੈਣ ਲਈ ਆ ਗਿਆ,
ਓਹਦੇ ਕੋਲ ਇੱਕ ਕੁੱਤਾ ਸੀ..
ਓਹ ਕੁੱਤਾ ਬਿੱਲੀ ਨੂੰ ਮਾਰਨ ਲਈ ਦੁਕਾਨ ਅੰਦਰ ਝਪਟ ਪਿਆ,
👉ਲਾਲੇ ਕੋਲ ਡਾਂਗ ਪਈ ਸੀ ਓਹਨੇ ਕੁੱਤੇ ਦੇ ਸਿਰ ਚ' ਮਾਰਕੇ ਕੁੱਤਾ ਮਾਰਤਾ,
👉ਕੁੱਤੇ ਦੇ ਮਾਲਿਕ ਨੇ ਲਾਗੇ ਪਈ ਇੱਟ ਚੁਕੀ ਤੇ ਲਾਲੇ ਦੇ ਸਿਰ ਚ ਮਾਰ ਦਿਤੀ,
ਰੌਲਾ ਪੈ ਗਿਆ .....
👉ਤੇ ਉਂਗਲ ਲੌਣ ਵਾਲਾ ਹੱਥ ਜੋੜਕੇ ਸਹਿਜੇ ਜਿਹੇ ਕਹਿੰਦੇ ਹੋਏ ਖਿਸਕ ਗਿਆ ਕਿ,
ਚੰਗਾ ਲਾਲਾ ਜੀ ਤੁਹਾਡਾ ਤਾਂ ਕੰਮ ਵਾਹਵਾ ਵਿਗੜ ਗਿਆ ਮੈਂ ਚੱਲਦਾਂ ਕਿਤੇ ਫ਼ੇਰ ਆਊਂ..
ਸੋ..
.. ਊੰਗਲ ਲਾਓਣ ਵਾਲਿਆਂ ਤੋਂ ਬਚਕੇ....🙏
😂😝😝😝😝😝😝😂

PUNJABI JOKES Page 1

PUNJABI JOKES Page 2

PUNJABI JOKES Page 3

PUNJABI JOKES Page 4

PUNJABI JOKES Page 5

PUNJABI JOKES Page 6

PUNJABI JOKES Page 7

PUNJABI JOKES Page 8

PUNJABI JOKES Page 9

PUNJABI JOKES Page 10

PUNJABI JOKES Page 11

PUNJABI JOKES Page 12

PUNJABI JOKES Page 13

PUNJABI JOKES Page 14

PUNJABI JOKES Page 15