Are you looking for best Punjabi jokes status? We have 749+ status about Punjabi jokes for you. Feel free to download, share, comment and discuss every status,quote,message or wallpaper you like.



Check all wallpapers in Punjabi jokes category.

Sort by

Oldest Status 451 - 500 of 749 Total

ਪਤਨੀ : ਮੈਂ ਕਿਹਾ ਸੁਣਦੇ ਹੋ, ਸਾਡਾ ਵਿਆਹ ਕਰਾਉਣ ਵਾਲੇ ਪੰਡਿਤ ਜੀ ਦਾ ਅੱਜ ਐਕਸੀਡੈਂਟ ਹੋ ਗਿਆ ਅਤੇ ਉਹ ਹੁਣ ਨਹੀਂ ਰਹੇ।
ਪਤੀ : ਅੱਛਾ, ਇਕ ਨਾ ਇਕ ਦਿਨ ਉਸ ਨੂੰ ਆਪਣੇ ਪਾਪਾਂ ਦੀ ਸਜ਼ਾ ਮਿਲਣੀ ਹੀ ਸੀ।,

ਯਾਰ ਨਹਾਉਣਾ ਕਿੰਨਾ ਔਖਾ ਕੰਮ ਆ...

ਰਾਤ ਮੇਰੇ ਸੁਪਨੇ 😴 ‘ਚ ਧਰਮਰਾਜ ਆਇਆ ਕਹਿੰਦਾ "ਬੋਲ ਤੈਨੂੰ ਕੀ ਚਾਹੀਦਾ" ? ਮੈਂ ਕਿਹਾ :-"ਮੈਨੂੰ ਜੈਗੂਆਰ (#Jaguar) ਲੈਦੋ" ! ਕਹਿੰਦਾ "ਮੈਂ ਤਾਂ ਆਪ ਝੋਟੇ ਤੇ ਘੁੰਮਦਾ ਤੈਨੂੰ ਜੈਗੂਆਰ ਕਿਵੇਂ ਲੈ ਦਵਾਂ" 😂

ਪਤੀ: ਇਹ ਕਿੱਦਾਂ ਦਾ ਖਾਣਾ ਬਣਾਇਆ ਬਿਲਕੁਲ ਗੋਬਰ ਵਰਗਾ..
ਪਤਨੀ: ਹੇ ਭਗਵਾਨ.. ਪਤਾ ਨੀ ਇਸ ਆਦਮੀ ਨੇ ਕਿਸ ਕਿਸ ਚੀਜ਼ ਦਾ ਸੁਆਦ ਦੇਖਿਆ ਹੈ..

ਟੀਚਰ-ਬੱਚਿਓ ਇਹ ਹਸਪਤਾਲ ਕੀ ਹੁੰਦਾ ਹੈ ?
ਪੱਪੂ- ਮੈਡਮ ਜੀ ਜਿੰਦਗੀ ਖਤਮ ਕਰਕੇ ਸਵਰਗਾਂ ਨੂੰ ਜਾਣ ਲੱਗਿਆ ਰਾਹ ਵਿੱਚ ਜਿਹੜਾ ਟੋਲ ਪਲਾਜਾ ਪੈਦਾ ਹੈ ਉਸਨੂੰ ਹਸਪਤਾਲ ਕਹਿੰਦੇ ਆ

ਪੰਜਾਬੀਆਂ ਦੀ ਇਕ ਆਦਤ ਪੱਕੀ ਆ
ਚਾਹੇ ਫੋਨ ਤੇ ਗੱਲ ਕਰ ਰਹੇ ਹੋਣ ਆ ਸਿੱਧੀ..
ਹਰ ਗੱਲ ਪਿੱਛੋਂ ਇਹ ਜਰੂਰ ਕਹਿਣਗੇ..
ਹੋਰ ਸੁਣਾ..

ਨਹਾਉਣ ਲਈ ਬਾਥਰੂਮ ਵੱਲ ਵਧਿਆ ਹੀ ਸੀ ਕਿ ਟੀ ਵੀ ਉਤੇ ਠੰਢ ਨਾਲ ਤਿੰਨ ਬੰਦਿਆਂ ਦੇ ਮਰਨ ਦੀ ਖਬਰ ਸੁਣ ਕੇ ਵਾਪਸ ਕੱਪੜੇ ਪਾ ਲਏ ਤੇ ਕਹਿਣ ਲੱਗਾ: ‘ਭਰਾਵਾ, ਜ਼ਿੰਦਾ ਰਹੇ ਤਾਂ ਗਰਮੀਆਂ ਵਿੱਚ ਨਹਾ ਲਵਾਂਗੇ।’

ਦੁਲਹਾ ਹੈਰਾਨ ਹੋ ਕੇ ਆਪਣੇ ਸਹੁਰੇ ਨੂੰ ਬੋਲਿਆ, ‘‘ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਕਿ ਤੁਸੀਂ ਦਾਜ ‘ਚ ਮੈਨੂੰ ਸ਼ਤਰੰਜ ਦਾ ਸਾਰਾ ਸਾਮਾਨ ਕਿਉਂ ਦੇ ਰਹੇ ਹੋ?”
ਸਹੁਰਾ, ‘‘ਇਸ ਲਈ ਕਿ ਮੈਂ ਤੁਹਾਡੇ ਪਿਤਾ ਜੀ ਨੂੰ ਭਰੋਸਾ ਦਿੱਤਾ ਸੀ ਕਿ ਮੈਂ ਆਪਣੀ ਬੇਟੀ ਦੀ ਵਿਦਾਈ ਹਾਥੀ-ਘੋੜਿਆਂ ਨਾਲ ਕਰਾਂਗਾ।”

ਪਾਪਾ, ‘‘ਤੇਰੇ ਰਿਜ਼ਲਟ ਦਾ ਕੀ ਹੋਇਆ?”
ਸੋਨੂੰ, ‘‘ਟੀਚਰ ਨੇ ਕਿਹਾ ਹੈ ਕਿ ਪਾਸ ਹੋਣ ‘ਚ ਇੱਕ ਸਾਲ ਹੋਰ ਲੱਗੇਗਾ।”
ਪਾਪਾ, ‘‘ਸਾਲ ਤਾਂ ਚਾਹੇ ਦੋ ਲਗਾ ਲੈ, ਪਰ ਫੇਲ੍ਹ ਨਾ ਹੋਈਂ।”

ਗੈਵੀ , ‘‘ਮੰਮੀ, ਮੈਂ ਸੌਂਦਾ ਹੋਇਆ ਕਿੱਦਾਂ ਦਾ ਲੱਗਦਾ ਹਾਂ?”
ਮੰਮੀ, ‘‘ਬਹੁਤ ਪਿਆਰਾ ਲੱਗਦਾ ਹੈਂ।”
ਗੈਵੀ, ‘‘…ਤਾਂ ਫਿਰ ਰੋਜ਼ ਸਵੇਰੇ ਮੈਨੂੰ ਉਠਾਉਂਦੇ ਕਿਉਂ ਹੋ?”

ਪੁਲਸ ਸਿਖਲਾਈ ਦੌਰਾਨ ਅਫਸਰ ਨੇ ਪੁੱਛਿਆ, ‘‘ਇਹ ਹੱਥ ਵਿੱਚ ਕੀ ਹੈ?”
ਵਿਨੈ, ‘‘ਸਰ, ਬੰਦੂਕ ਹੈ।”
ਅਫਸਰ, ‘‘ਇਹ ਬੰਦੂਕ ਨਹੀਂ, ਤੇਰੀ ਇੱਜ਼ਤ ਹੈ, ਸ਼ਾਨ ਹੈ, ਇਹ ਤੇਰੀ ਮਾਂ ਹੈ ਮਾਂ।”
ਫਿਰ ਅਫਸਰ ਨੇ ਦੂਜੇ ਸਿਪਾਹੀ ਵਿਨੋਦ ਨੂੰ ਪੁੱਛਿਆ, ‘‘ਇਹ ਹੱਥ ਵਿੱਚ ਕੀ ਹੈ?”
ਵਿਨੋਦ, ‘‘ਸਰ, ਇਹ ਵਿਨੈ ਦੀ ਮਾਂ ਹੈ, ਉਸ ਦੀ ਇੱਜ਼ਤ ਹੈ, ਉਸ ਦੀ ਸ਼ਾਨ ਹੈ ਅਤੇ ਸਾਡੀ ਮਾਸੀ ਹੈ ਮਾਸੀ।”

ਪਤੀ, ‘‘ਕਿੱਥੇ ਗਈ ਸੀ?”
ਪਤਨੀ, ‘‘ਖੂਨ-ਦਾਨ ਕਰਨ।”
ਪਤੀ, ‘‘ਪੀਣ ਤੱਕ ਤਾਂ ਠੀਕ ਸੀ, ਹੁਣ ਵੇਚਣ ਵੀ ਲੱਗ ਗਈ?”

ਇੱਕ ਮੋਟੀ ਔਰਤ ਡਾਕਟਰ ਕੋਲ ਗਈ ਤੇ ਬੋਲੀ, ‘‘ਡਾਕਟਰ ਸਾਹਿਬ, ਤੁਸੀਂ ਕਿਹਾ ਸੀ ਕਿ ਖੇਡਣ ਨਾਲ ਮੋਟਾਪਾ ਘਟਦਾ ਹੈ, ਪਰ ਮੇਰਾ ਤਾਂ ਬਿਲਕੁਲ ਵੀ ਨਹੀਂ ਘਟਿਆ।”
ਡਾਕਟਰ, ‘‘ਕਿਹੜੀ ਖੇਡ ਖੇਡਦੀ ਏਂ?”
ਮੋਟੀ ਔਰਤ, ‘‘ਤਾਸ਼।”

ਮਹਿਲਾ ਮਰੀਜ਼, ‘‘ਡਾਕਟਰ ਸਾਹਿਬ, ਮਰਨ ਤੋਂ ਬਾਅਦ ਮੈਂ ਆਪਣਾ ਦਿਮਾਗ ਦਾਨ ਕਰਨਾ ਚਾਹੁੰਦੀ ਹਾਂ।”
ਡਾਕਟਰ, ‘‘ਠੀਕ ਹੈ, ਹੋਵੇਗਾ ਤਾਂ ਲੈ ਲਵਾਂਗੇ।”

ਗੋਲੂ, ‘‘ਤੂੰ ਸਕੂਲ ਆਉਣਾ ਕਿਉਂ ਬੰਦ ਕਰ ਦਿੱਤਾ?”
ਮੋਲੂ, ‘‘ਪਾਪਾ ਦੀ ਗੱਲ ਸੁਣ ਕੇ।”
ਗੋਲੂ, ‘‘ਕੀ ਪਾਪਾ ਨੇ ਮਨ੍ਹਾ ਕੀਤਾ ਸੀ?”
ਮੋਲੂ, ‘‘ਨਹੀਂ ਯਾਰ, ਪਾਪਾ ਕਹਿੰਦੇ ਰਹਿੰਦੇ ਹਨ ਕਿ ਵਾਰ-ਵਾਰ ਇੱਕੋ ਥਾਂ ‘ਤੇ ਜਾਣ ਨਾਲ ਇੱਜ਼ਤ ਘਟ ਜਾਂਦੀ ਹੈ।”

ਅਧਿਆਪਕ, ‘‘ਕੱਲ੍ਹ ਮੈਂ ਸੂਰਜ ‘ਤੇ ਲੈਕਚਰ ਦੇਵਾਂਗਾ। ਕੋਈ ਵੀ ਕਲਾਸ ਮਿਸ ਨਾ ਕਰਨਾ।”
ਪ੍ਰਿੰਸ,‘‘ਸਰ, ਮੈਂ ਨਹੀਂ ਆ ਸਕਾਂਗਾ।”
ਅਧਿਆਪਕ, ‘‘ਕਿਉਂ?”
ਪ੍ਰਿੰਸ,‘‘ਮੇਰੀ ਮੰਮੀ ਇੰਨੀ ਦੂਰ ਨਹੀਂ ਜਾਣ ਦੇਵੇਗੀ।”

ਸੇਲਜ਼ਮੈਨ, ‘‘ਸਰ, ਕਾਕਰੋਚ ਦੇ ਲਈ ਪਾਊਡਰ ਲਵੋਗੇ?”
ਸਚਿਨ, ‘‘ਨਹੀਂ, ਅਸੀਂ ਕਾਕਰੋਚ ਨੂੰ ਇੰਨਾ ਲਾਡ-ਪਿਆਰ ਨਹੀਂ ਕਰਦੇ, ਅੱਜ ਪਾਊਡਰ ਲਗਾ ਦਿੱਤਾ ਹੈ ਤਾਂ ਕੱਲ੍ਹ ਉਹ ਪ੍ਰਫਿਊਮ ਮੰਗੇਗਾ।”
ਸੁਣ ਕੇ ਸੇਲਜ਼ਮੈਨ ਬੇਹੋਸ਼ ਹੋ ਗਿਆ

ਪਤਨੀ (ਫੋਨ ‘ਤੇ), ‘‘ਜਦੋਂ ਮੈਨੂੰ ਤੁਹਾਡੀ ਯਾਦ ਆਉਂਦੀ ਹੈ ਤਾਂ ਫੋਟੋਆਂ ਦੇਖ ਲੈਂਦੀ ਹਾਂ।”
ਪਤੀ, ‘‘…ਅਤੇ ਮੇਰੀ ਆਵਾਜ਼ ਸੁਣਨ ਲਈ ਕੀ ਕਰਦੀ ਏਂ?”
ਪਤਨੀ, ‘‘ਕੁੱਤੇ ਨੂੰ ਲੱਤ ਮਾਰ ਦਿੰਦੀ ਹਾਂ।”

ਪਤਨੀ, ‘‘ਹੁਣ ਹੱਦ ਹੋ ਗਈ ਹੈ। ਮੈਂ ਆਪਣੀ ਮਾਂ ਦੇ ਘਰ ਜਾ ਰਹੀ ਹਾਂ ਅਤੇ ਕਦੀ ਵਾਪਸ ਨਹੀਂ ਆਵਾਂਗੀ।”
ਪਤੀ , ਹੱਸ-ਹੱਸ ਕੇ ਡਿੱਗ ਪਿਆ।
ਪਤੀ, ‘‘ਜਾਣ ਤੋਂ ਪਹਿਲਾਂ ਇੱਕ ਖਬਰ ਸੁਣਦੀ ਜਾ। ਕੱਲ੍ਹ ਤੇਰੀ ਮਾਂ ਵੀ ਤੇਰੇ ਪਾਪਾ ਨਾਲ ਰੁੱਸ ਕੇ ਆਪਣੇ ਪੇਕੇ ਚਲੀ ਗਈ ਹੈ।”

ਇੱਕ ਬਿੱਲੀ ਰਾਜੂ ਦਾ ਰਸਤਾ ਕੱਟ ਗਈ ਤਾਂ ਉਹ ਉਥੇ ਰੁਕ ਗਿਆ…।
ਬਿੱਲੀ ਹੱਸਦੇ ਹੋਏ ਬੋਲੀ, ‘‘ਓਏ, ਲੰਘ ਜਾ, ਵਿਆਹ ਤੇਰਾ ਹੋ ਚੁੱਕਾ ਹੈ, ਇਸ ਤੋਂ ਬੁਰਾ ਕੀ ਹੋ ਜਾਵੇਗਾ?”

ਅਧਿਆਪਕ, ‘‘ਇੰਨੀ ਮਾਰ ਖਾ ਕੇ ਵੀ ਹੱਸ ਰਹੇ ਹੋ, ਸ਼ਰਮ ਆਉਣੀ ਚਾਹੀਦੀ ਹੈ ਤੈਨੂੰ?”
ਵਿਦਿਆਰਥੀ, ‘‘ਸ਼ਰਮ ਕਿਹੋ ਜਿਹੀ ਸਰ! ਵਿਦਵਾਨਾਂ ਦਾ ਕਹਿਣਾ ਹੈ ਕਿ ਮੁਸੀਬਤਾਂ ਨੂੰ ਹੱਸਦੇ ਹੱਸਦੇ ਹੀ ਸਹਿਣਾ ਚਾਹੀਦਾ ਹੈ।”

ਸੋਨੂੰ, ‘‘ਵਿਆਹ ਤੋਂ ਪਹਿਲਾਂ ਲੋਕ ਕੀ ਕਰਦੇ ਹਨ?”
ਮੋਨੂੰ, ‘‘ਭਵਿੱਖ ਬਾਰੇ ਸੋਚ ਕੇ ਖੁਸ਼ ਹੁੰਦੇ ਹਨ।”
ਸੋਨੂੰ, ‘‘…ਅਤੇ ਵਿਆਹ ਤੋਂ ਬਾਅਦ?”
ਮੋਨੂੰ, ‘‘ਬੀਤੇ ਸਮੇਂ ਨੂੰ ਯਾਦ ਕਰ ਕੇ ਰੋਂਦੇ ਹਨ।”

ਪਤੀ, ‘‘ਸਬਜ਼ੀ ਵਿੱਚ ਲੂਣ ਕਿਉਂ ਨਹੀਂ ਪਾਇਆ?”
ਪਤਨੀ, ‘‘ਸਬਜ਼ੀ ਥੋੜ੍ਹੀ ਸੜ ਗਈ ਸੀ ਨਾ।”
ਪਤੀ, ‘‘…ਤਾਂ ਲੁਣ ਕਿਉਂ ਨਹੀਂ ਪਾਇਆ?”
ਪਤਨੀ, ‘‘ਅਸੀਂ ਜਲੇ ਤੇ ਨਮਕ ਨਹੀਂ ਛਿੜਕਦੇ।”

ਪਤਨੀ ਨੇ ਇੱਕ ਬੋਰਡ ਦੇਖਿਆ-ਬਨਾਰਸੀ ਸਾੜ੍ਹੀਆਂ 10 ਰੁਪਏ, ਨਾਇਲਨ ਅੱਠ ਰੁਪਏ, ਕਾਟਨ ਪੰਜ ਰੁਪਏ।
ਫਿਰ ਖੁਸ਼ ਹੋ ਕੇ ਆਪਣੇ ਪਤੀ ਨੂੰ, ‘‘ਮੈਨੂੰ 500 ਰੁਪਏ ਦਿਓ, ਮੈਂ ਪੰਜਾਹ ਸਾੜ੍ਹੀਆਂ ਖਰੀਦਾਂਗੀ।”
ਪਤੀ, ‘‘ਓਹ ਬੀਰਬਲ ਦੀ ਮਾਂ, ਕੱਪੜੇ ਪ੍ਰੈਸ ਕਰਨ ਵਾਲੇ ਦੀ ਦੁਕਾਨ ਹੈ ਉਹ, ਰੇਟ ਪ੍ਰੈੱਸ ਕਰਨ ਦੇ ਨੇ।”

ਇੱਕ ਵਿਅਕਤੀ ਛੋਟਾ ਬੂਟ ਪਾ ਕੇ ਜਾ ਰਿਹਾ ਸੀ।
ਚੁੰਨੂ, ‘‘ਅੰਕਲ ਜੀ, ਬੂਟ ਕਿੱਥੋਂ ਲਿਆ ਹੈ।”
ਵਿਅਕਤੀ (ਚਿੜਾਉਂਦੇ ਹੋਏ), ‘‘ਦਰੱਖਤ ਤੋਂ ਤੋੜਿਆ ਹੈ।”
ਚੁੰਨੂ, ‘‘ਤੋੜਨਾ ਹੀ ਸੀ ਤਾਂ ਦੋ ਮਹੀਨੇ ਬਾਅਦ ਤੋੜਦੇ, ਕੁਝ ਵੱਡਾ ਤਾਂ ਹੋ ਜਾਂਦਾ।”

ਟੀਚਰ, ‘‘ਦੋ ਵਿੱਚੋਂ ਦੋ ਗਏ, ਬਾਕੀ ਕਿੰਨੇ ਬਚੇ?”
ਪੱਪੂ, ‘ਸਮਝ ਵਿੱਚ ਨਹੀਂ ਆਇਆ ਮਾਸਟਰ ਜੀ।”
ਟੀਚਰ, ‘‘ਸਮਝ ਲਓ ਤੁਹਾਡੇ ਕੋਲ ਦੋ ਰੋਟੀਆਂ ਹਨ, ਤੁਸੀਂ ਉਹ ਦੋ ਰੋਟੀਆਂ ਖਾ ਲਈਆਂ। ਦੱਸੋ ਹੁਣ ਤੁਹਾਡੇ ਕੋਲ ਕੀ ਬਚਿਆ?” ਪੱਪੂ, ‘‘ਸਬਜ਼ੀ।”

ਡਾਕਟਰ, ‘‘ਬੱਚੇ ਨੂੰ ਪਾਣੀ ਪਿਲਾਉਣ ਤੋਂ ਪਹਿਲਾਂ ਉਸ ਨੂੰ ਉਬਾਲ ਲਓ।”
ਚੰਗੂ,‘‘ਡਾਕਟਰ ਸਾਹਬ, ਉਬਾਲਣ ਨਾਲ ਬੱਚਾ ਮਰ ਤਾਂ ਨਹੀਂ ਜਾਵੇਗਾ।”

ਪਤਨੀ ਪਤੀ ਨੂੰ, ‘‘ਤੁਹਾਨੂੰ ਮੈਂ ਇੱਕ ਘੰਟੇ ਤੋਂ ਕੁਝ ਪੁੱਛ ਰਹੀ ਹਾਂ, ਪਰ ਤੁਸੀਂ ਉਬਾਸੀ ਲੈ ਰਹੇ ਹੋ।”
ਪਤੀ, ‘‘ਓਹ …ਮੈਂ ਉਬਾਸੀ ਨਹੀਂ ਲੈ ਰਿਹਾ ਸੀ, ਬੱਸ ਬੋਲਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਪਰ ਮੌਕਾ ਹੀ ਨਹੀਂ ਮਿਲ ਰਿਹਾ।”

ਨੰਨ੍ਹੀ ਸ਼ਿਵਾਨੀ ਦੀ ਸ਼ਰਾਰਤ ਤੋਂ ਤੰਗ ਆ ਕੇ ਮੰਮੀ ਨੇ ਇੱਕ ਥੱਪੜ ਮਾਰ ਦਿੱਤਾ।
ਕੁਝ ਦੇਰ ਬਾਅਦ ਉਸ ਨੂੰ ਪੁਚਕਾਰਦੇ ਹੋਏ ਸਮਝਾਇਆ, ‘‘ਬੇਟਾ ਗਲਤ ਕੰਮ ਕਰਨ ‘ਤੇ ਮੈਂ ਇਸ ਲਈ ਮਾਰਦੀ ਹਾਂ ਕਿ ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ।”
ਸ਼ਿਵਾਨੀ, ‘‘ਮੰਮੀ, ਤੁਸੀਂ ਮੈਨੂੰ ਜ਼ਿਆਦਾ ਪਿਆਰ ਨਾ ਕਰਿਆ ਕਰੋ।”

ਪਤੀ ਘਰ ਆ ਕੇ ਪਤਨੀ ਨੂੰ, ‘‘ਪਾਣੀ ਪਿਲਾ ਦੇ।”
ਪਤਨੀ, ‘‘ਕਿਉਂ, ਪਿਆਸ ਲੱਗੀ ਹੈ?”
ਪਤੀ (ਗੁੱਸੇ ਨਾਲ), ‘‘ਨਹੀਂ, ਗਲਾ ਚੈੱਕ ਕਰਨਾ ਹੈ, ਕਿਤੋਂ ਲੀਕ ਤਾਂ ਨਹੀਂ ਹੋ ਰਿਹਾ।”

ਮੁੰਡਾ (ਛੋਟੇ ਭਰਾ ਨੂੰ), ‘‘ਓ ਬੇਵਕੂਫ, ਪਾਗਲ ਏਂ? ਤੂੰ ਇਕੱਠੀਆਂ ਦੋ-ਦੋ ਰੋਟੀਆਂ ਕਿਉਂ ਖਾ ਰਿਹਾ ਏਂ?”
ਛੋਟਾ ਭਰਾ, ‘‘ਭਾਅ ਜੀ, ਡਾਕਟਰ ਨੇ ਡਬਲ ਰੋਟੀ ਖਾਣ ਲਈ ਕਿਹਾ ਹੈ।”

ਪਤਨੀ (ਗੁੱਸੇ ਵਿੱਚ), ‘‘ਤੁਹਾਨੂੰ ਪਤਾ ਹੈ ਕਿ ਗੁਆਂਢੀ ਦੇ ਮੁੰਡੇ ਨੂੰ ਮੈਥ ਵਿੱਚ 99 ਨੰਬਰ ਮਿਲੇ ਹਨ?”
ਪਤੀ, ‘‘ਇੱਕ ਨੰਬਰ ਕਿੱਥੇ ਚਲਾ ਗਿਆ?”
ਪਤਨੀ, ‘‘ਉਹ ਸਾਡਾ ਮੁੰਡਾ ਜੋ ਲੈ ਆਇਆ।”

ਜਦੋਂ Mobile ਦੀ Battery 2-3% ਰਹਿ ਜਾਵੇ ਤਾਂ ਕਈ ਤਾਂ ਇਦਾਂ ਭੱਜਦੇ Charger ਵੱਲ ਨੂੰ . .
ਜਿਵੇਂ ਫ਼ਿਲਮਾਂ ‘ਚ ਜਖਮੀ ਭਰਾ ਨੂੰ ਲੈ ਕੇ Hero ਭੱਜਿਆ ਜਾਂਦਾ ਹੁੰਦਾ..
ਮੇਰੇ ਭਾਈ ਤੂੰ ਆਂਖੇ ਖੁੱਲੀ ਰੱਖਨਾ ਮੈਂ ਤੁਝੇ ਕੁਛ ਨਹੀਂ ਹੋਨੇ ਦੂੰਗਾ…

ਇੱਕ ਕੰਜੂਸ ਦੀ ਵੋਹਟੀ ਬਿਮਾਰ ਸੀ,
ਲਾਇਟ ਗਈ ਤਾਂ ਮੋਮਬਤੀ ਜਲਾ ਤੀ ਤੇ ਬੋਲਿਆ "ਡਾਕਟਰ ਨੂ ਲੈਂਣ ਜਾ ਰਿਹਾ ਜੇ ਤੈਨੂੰ ਲਗੇ ਕਿ ਤੂ ਨਹੀਂ ਬਚਣਾ ਤੇ ਮੋਮਬਤੀ ਯਾਦ ਨਾਲ ਬੁਝਾ ਦਈਂ.."

ਮੇਰਾ ਰੁਕਦਾ ਨੀ ਹਾਸਾ ਮੈਨੂੰ ਹੁਣ ਪਤਾ ਲਗਾ ਤੂੰ shaadi.com ੳੁਤੇ ਮੁੰਡਾ ਭਾਲਦੀ ...

ਕੋਠੇ ਉੱਤੇ ਕਿੱਲ ਸੋਹਣੀਏ
ਨੀ ਬੱਸਾਂ ਦੇ ਕਿਰਾਏ ਵੱਧ ਗੇ
ਕਦੇ ਸੁਪਨੇ 'ਚ ਮਿਲ ਸੋਹਣੀਏ।

ਅੱਜ ਦਾ ਗਿਆਨ:-
ਧਿਆਨ ਵਿੱਚ ਬੈਠੇ ਸਾਧੂ ਅਤੇ ਸੇਲਫੀ ਲੈਂਦੀ ਹੋਈ ਕੁੜੀ ਨੂੰ ਕਦੇ ਨਹੀਂ ਛੇੜਨਾ ਚਾਹੀਦਾ !!!

ਪਾਪਾ, ‘‘ਅੱਜ ਤੂੰ ਕਿਹੜਾ ਚੰਗਾ ਕੰਮ ਕੀਤਾ?”
ਪੱਪੂ, ‘‘ਇੱਕ ਆਦਮੀ ਬਸ ਪਿੱਛੇ ਭੱਜ ਰਿਹਾ ਸੀ। ਮੈਂ ਉਸ ਦੇ ਪਿੱਛੇ ਆਪਣਾ ਕੁੱਤਾ ਛੱਡ ਦਿੱਤਾ। ਕੁੱਤੇ ਦੇ ਡਰ ਕਾਰਨ ਉਹ ਹੋਰ ਤੇਜ਼ ਭੱਜਿਆ ਅਤੇ ਬਸ ਫੜ ਲਈ।”

ਰਾਜਾ , ‘‘ਇੱਕ ਕਾਲਾ ਬਲਬ ਦੇਣਾ।”
ਦੁਕਾਨਦਾਰ, ‘‘ਕਾਲਾ ਬਲਬ ਕਿਉਂ?”
ਰਾਜਾ , ‘‘ਦੁਪਹਿਰ ਵੇਲੇ ਸੌਣ ਲਈ ਹਨੇਰਾ ਕਰਨਾ ਹੈ।”

ਨੇਪਾਲੀ ਨੌਕਰ ਸਵੇਰੇ-ਸਵੇਰੇ ਮਾਲਕ ਨੂੰ ਕਹਿਣ ਲੱਗਾ, ‘‘ਸ਼ਾਬ ਜੀ, ਮੋਟਰ ਖਰਾਬ ਹੋ ਗਈ।”
ਮਾਲਕ ਬੜਾ ਪ੍ਰੇਸ਼ਾਨ ਹੋਇਆ ਕਿ ਹੁਣ ਕੀ ਕਰਾਂ, ਨਹਾਵਾਂਗਾ ਕਿਵੇਂ? ਇਸ ਕੰਬਖਤ ਮੋਟਰ ਨੇ ਵੀ ਸਵੇਰੇ ਹੀ ਖਰਾਬ ਹੋਣਾ ਸੀ।
ਨੌਕਰ, ‘‘ਕਿਆ ਕਰੂੰ ਸ਼ਾਬ ਜੀ, ਫੈਂਕ ਦੂੰ ਇਸ਼ ਕੋ ਕਯਾ?”
ਮਾਲਕ, ‘‘ਪਾਗਲ ਏਂ ਕੀ, ਸ਼ਾਮ ਤੱਕ ਠੀਕ ਕਰਵਾਉਂਦਾ ਹਾਂ।”
ਨੌਕਰ, ‘‘ਠੀਕ ਹੈ ਸ਼ਾਬ ਜੀ, ਤੋ ਫਿਰ ਆਜ ਆਲੂ ਮੇਂ ਮੋਟਰ ਕੇ ਬਦਲੇ ਗੋਭੀ ਡਾਲ ਦੇਤਾ ਹੂੰ ਸ਼ਾਬ ਜੀ।”

ਡੁਬਾਉਂਦੇ ਵਕਤ ਜੇਕਰ ਬਿਸਕੁਟ ਟੁੱਟ ਕੇ ਚਾਹ ਵਿੱਚ ਡਿੱਗ ਜਾਵੇ
ਤਾਂ ਕੁੱਝ ਲੋਕ ਏਦਾਂ ਦੁਖੀ ਹੁੰਦੇ ਨੇ ਜਿਵੇਂ ਪੁਰਖਾਂ ਦੀ ਜਾਇਦਾਦ ਹੱਥੋਂ ਨਿਕਲ ਗਈ ਹੋਵੇ 😀😂

ਮੁੰਡਾ :- ਸੋਹਣਿਓ ! ਤੁਹਾਡੀ ਜ਼ੁਲਫ ਨੂੰ ਜ਼ੁਲਫ ਆਖਾਂ ਕੇ ਜ਼ੰਜੀਰ ਆਖਾਂ 😍
ਕੁੜੀ :- ਤੂੰ ਲੱਗਦਾ ਮੇਰੀ ਭੂਆ ਦੇ ਪੁੱਤ ਵਰਗਾ ਤੈਨੂੰ ਭਰਾ ਆਖਾਂ ਕੇ #ਵੀਰ ਆਖਾਂ… 😀 😜

ਇੱਕ ਮੁੰਡਾ ਕਾਲਜ ਦੇ ਟਾਇਲੇਟ ਵਿੱਚ ਗਿਆ ,
ਅੰਦਰ ਟਾਇਲੇਟ ਸੀਟ ਉੱਤੇ ਬੈਠਾ ਤਾਂ ਵੇਖਿਆ
ਸਾਹਮਣੇ ਕੰਧ ਉੱਤੇ ਲਿਖਿਆ ਹੋਇਆ ਸੀ –
ਇੰਨਾ ਜ਼ੋਰ ਜੇਕਰ ਪੜਾਈ ਵਿੱਚ ਲਗਾਉਂਦਾ
ਤਾਂ ਅੱਜ ਕਿਸੇ ਚੰਗੀ ਸੀਟ ਉੱਤੇ ਬੈਠਾ ਹੁੰਦਾ !!!

Police ਵਾਲੇ ਨੇ ਸ਼ਰਾਬੀ ਨੂੰ ਪੁਛਿਆ –
ਏਨੀ ਕਿਉਂ ਪੀਤੀ ਆ ਤੂੰ ???
ਸਰਾਬੀ – ਕੀ ਕਰਾ ਮਜਬੂਰੀ ਸੀ, 😐
Police ਵਾਲਾ – ਕੀ ਮਜਬੂਰੀ ਸੀ?
ਸਰਾਬੀ – ਬੋਤਲ ਦਾ ਢੱਕਣ ਗਵਾਚ ਗਿਆ ਸੀ... 😛😀

10 ਮੁਲਕਾਂ ਦੇ ਲੋਕ ਹੈਲੀਕਾਪਟਰ ਦੀ ਰੱਸੀ ਨਾਲ ਲਮਕੇ ਸੀ,
ਵਿੱਚ ਇੱਕ ਆਪਣਾ ਪੰਜਾਬੀ ਵੀ ਸੀ . . .
ਪਾਇਲਟ ਕਹਿੰਦਾ :- ਭਾਰ ਬਹੁਤ ਜ਼ਿਆਦਾ ਏ,
ਤੁਹਾਡੇ ਵਿੱਚੋਂ ਇੱਕ ਜਾਣੇ ਨੂੰ ਰੱਸੀ ਛੱਡਣੀ ਪਵੇਗੀ .
ਨਹੀਂ ਤਾਂ ਹੈਲੀਕਾਪਟਰ ਥੱਲੇ ਡਿੱਗ ਜਾਵੇਗਾ,
ਕੋਈ ਨਹੀਂ ਬੋਲਿਆ, ਕਿਸੇ ਨੇ ਰੱਸੀ ਨਹੀਂ ਛੱਡੀ .
ਅਖ਼ੀਰ ਪੰਜਾਬੀ ਕਹਿੰਦਾ:- ਮੈਂ ਰੱਸੀ ਛੱਡ ਕੇ ਆਪਣੀ ਜਾਨ ਦਵਾਂਗਾ,
ਸਾਰੇ ਪੰਜਾਬੀ ਦਾ ਮੂੰਹ ਵੇਖਣ ਲੱਗ ਪਏ . . .
ਪੰਜਾਬੀ ਕਹਿੰਦਾ :- ਸਾਲਿਉ ਮੂੰਹ ਕੀ ਵੇਖੀ ਜਾਂਦੇ ਓ,
ਤਾੜੀਆਂ ਮਾਰੋਂ ਮੈਂ ਤੁਹਾਨੂੰ ਬਚਾਉਣ ਵਾਸਤੇ ਆਪਣੀ ਜਾਨ ਦੇਣ ਲੱਗਾ .
ਸਾਰੇ ਤਾੜੀਆਂ ਮਾਰਣ ਲੱਗੇ ਰੱਸੀ ਛੱਡ ਕੇ,
ਸਭ ਦੇ ਸਭ ਥੱਲੇ ਜਾ ਪਏ . . ਬੱਸ ਇੱਕ ਪੰਜਾਬੀ ਰਹਿ ਗਿਆ

ਜੇ ਪੰਜਾਬ ਪੁਲਿਸ Pokemon ਲੱਭਣ ਲੱਗੇ
ਤੇ ਇਹਨਾਂ ਨੂੰ #Doraemon ਮਿਲ ਜਾਵੇ
ਤਾਂ ਉਹਨੂੰ ਕੁੱਟ ਕੁੱਟ ਕੇ ਕਬੂਲ ਕਰਵਾ ਲੈਣਗੇ
ਕੇ ਉਹੀ #Pokemon ਹੈ :D :P

ਅੱਜ-ਕੱਲ 9-10 ਸਾਲ ਦੇ ਨਿਆਣਿਆਂ ਕੋਲ #Smartphone, #iPhone ਆ...
ਪਰ ਜਦੋਂ ਮੈਂ ਓਹਨਾਂ ਦੀ ਉਮਰ ਦਾ ਸੀ. .
ਤਾਂ ਮੇਰੇ ਕੋਲ ਇੱਕੋ ਈ ਫੋਨ ਹੁੰਦਾ ਸੀ...
ਜਿਸਦਾ ਕੋਈ ਵੀ ਬਟਨ ਦੱਬ ਲਓ
ਬਸ ੲਿੱਕੋ ਗਾਣਾ ਚਲਦਾ ਹੁੰਦਾ ਸੀ : . . . . ? ? ?
'ਬੂੰਮਰੋ ਬੂੰਮਰੋ .. ਸ਼ਾਮ ਰੰਗੇ ਬੂੰਮਰੋ ... :D :P

ਕਹਿੰਦੇ ਨੇ ਇੱਕ ਵਾਰ #ਰਜਨੀਕਾਂਤ ਸਵੇਰ ਦੀ ਸੈਰ ਲਈ ਨਿਕਲਿਆ
ਥੋੜੀ ਦੇਰ ਵਿੱਚ ਉਸ ਨੂੰ #ਗ੍ਰਿਫਤਾਰ ਕਰ ਲਿਆ ਗਿਆ
ਕਿਉਕਿ ਬਿਨਾਂ ਵੀਜਾ ਲਏ #ਅਮਰੀਕਾ ਪਹੁੰਚ ਗਿਆ ਸੀ ॥

ਸੰਤਾ : ਕੀ ਤੈਨੂੰ ਤੈਰਨਾ ਆਉਂਦਾ ਹੈ ?
ਬੰਤਾ : ਨਹੀ .
ਸੰਤਾ : ਤੇਰੇ ਤੋ ਤਾਂ ਕੁੱਤੇ ਹੀ ਚੰਗੇ ਨੇ , ਉਹਨਾ ਨੂੰ ਤੈਰਨਾ ਤਾਂ ਆਉਂਦਾ ਹੈ ,
ਬੰਤਾ : ਕੀ ਤੈਨੂੰ ਤੈਰਨਾ ਆਉਂਦਾ ਹੈ ?
ਸੰਤਾ : ਹਾਂ
ਬੰਤਾ : ਫੇਰ ਤੇਰੇ ਤੇ ਕੁੱਤੇ ਵਿਚ ਕੀ ਫ਼ਰਕ ਰਿਹਾ .

ਜੇਲਰ ਕੈਦੀ ਨੂ : ਦਸ ਫਾਂਸੀ ਤੋ ਪਹਲਾ , ਆਖਰੀ ਤਮਨਾ ਕੀ ਹੈ ?
ਕੈਦੀ: ਮੇਰੀ ਲੱਤਾਂ ਉੱਤੇ ਤੇ ਸਿਰ ਥਲੇ ਕਰ ਕੇ ਫਾਂਸੀ ਲਾਓ .........

PUNJABI JOKES Page 1

PUNJABI JOKES Page 2

PUNJABI JOKES Page 3

PUNJABI JOKES Page 4

PUNJABI JOKES Page 5

PUNJABI JOKES Page 6

PUNJABI JOKES Page 7

PUNJABI JOKES Page 8

PUNJABI JOKES Page 9

PUNJABI JOKES Page 10

PUNJABI JOKES Page 11

PUNJABI JOKES Page 12

PUNJABI JOKES Page 13

PUNJABI JOKES Page 14

PUNJABI JOKES Page 15