Are you looking for best Mother day quotes in Punjabi status? We have 194+ status about Mother day quotes in Punjabi for you. Feel free to download, share, comment and discuss every status,quote,message or wallpaper you like.



Check all wallpapers in Mother day quotes in Punjabi category.

Sort by

Oldest Status 51 - 100 of 194 Total

ਇੱਕ ਮਾਂ ਦੀ ਪ੍ਰਾਰਥਨਾ ਹਮੇਸ਼ਾ ਬੱਚੇ ਲਈ ਹੁੰਦੀ ਹੈ..

ਮਾਂ ਹੀ ਇੱਕ ਇਹੋ ਜਿਹਾ ਬੈਂਕ ਹੈ,
ਜਿਥੇ ਅਸੀਂ ਸਾਰੇ ਦੁੱਖ ਤਕਲੀਫ਼ਾਂ ਅਤੇ ਚਿੰਤਾਵਾਂ ਜਮਾ ਕਰਾ ਸਕਦੇ ਹਾਂ ।

ਮਾਂ ਬਾਪ ਦਾ ਦਿਲ ਜਿੱਤ ਲਵੋ ਤਾਂ ਕਾਮਯਾਬ ਹੋ ਜਾਓਗੇ
ਨਹੀਂ ਤਾਂ ਸਾਰੀ ਦੁਨੀਆਂ ਜਿੱਤ ਕੇ ਵੀ ਹਾਰ ਜਾਓੁਗੇ..

ਮਾਂ ਦੀ ਬੁੱਕਲ ਹੁੰਦੀ ਹੈ ਸਵਰਗਾਂ ਦਾ ਪਰਛਾਵਾਂ,
ਰਹਿਣ ਸਲਾਮਤ ਰੱਬਾ ਜੱਗ ਤੇ ਸਭ ਦੀਆਂ ਮਾਵਾਂ..

ਲੋਕਾਂ ਭਾਣੇਂ ਉਡਦਾ ਜਹਾਜ ਅਸਮਾਨਾਂ ਵਿੱਚ
ਪੁੱਛੀ ਮਾਂਵਾਂ ਨੂੰ ਜਿੰਨਾ ਦੇ ਪੁੱਤ ਲੈ ਗਿਆ

ਜਲੀ ਹੋਈ ਰੋਟੀ ਵੇਖ ਕੇ ਇੰਨਾ ਰੋਲਾ ਕਿਉਂ ਪਾ ਰੱਖਿਆ_ . . . . . . . ਮਾਂ ਦੀਆਂ ਜਲੀਆ ਹੋਈਆ ਉਂਗਲੀਆ ਵੇਖ ਲੈਦਾਂ ਤੇਰੀ ਭੁੱਖ ਹੀ ਮਿੱਟ ਜਾਣੀ ਸੀ _😪😪.... #mom#love

ਸਾਲਾਂ ਦੇ ਗੁਜ਼ਰਨ ਨਾਲ ਕੋਈ ਬੁੱਢਾ ਨਹੀਂ ਹੁੰਦਾ। ਜਦੋਂ ਤੱਕ ਮੇਰੀ ਮਾਂ ਜਿਉਂਦੀ ਰਹੇਗੀ ਬੱਚਾ ਰਹਾਂਗਾ ਮੈਂ...

ਮਾਂ ਬਿਨ ਨਾ ਕੋਈ ਘਰ ਬਣਦਾ
ਪਿਉ ਬਿਨ ਨਾ ਕੋਈ ਤਾਜ
ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ,
ਪਿਉ ਦੇ ਸਿਰ ਤੇ ਰਾਜ...
Love u mom & dad

ਮਮਤਾ ਉੱਤੇ ਟਿਕਿਆ ਹਰਿ ਦਾ ਮੰਦਿਰ ਹੈ,
ਪੂਜ ਲਵੋ ਲੋਕੋ ਰੱਬ ਜੋ ਮਾਵਾਂ ਅੰਦਰ ਹੈ ।

ਦੁਨੀਅਾ ਲੱਖ ਵਸਦੀ ਦੱਸ ਕਿਸੇ ਦਾ ਸਾਨੂੰ ਕੀ ਭਾਅ ?
ਜਾਨ ਤੋਂ ਪਿਅਾਰੇ ਮੈਨੂੰ ਮੇਰੇ ਮਾਪੇ
ਜਿਹਨਾਂ ਕਰਕੇ ਚੱਲਣ ਮੇਰੇ ਸਾਹ...!!

ਜਦ ਮਾਵਾਂ ਕਰਨ ਦੁਆਵਾਂ ਤਾਂ ਰੱਬ ਵੀ ਨੇੜੇ ਹੋ ਕੇ ਸੁਣਦਾ ਐ..

ਦੁਨੀਆ ਚਾਹੇ ਜੋ ਮਰਜੀ ਸਮਝੇ ਪਰ ਬੇਬੇ ਲਈ ਤਾਂ ਹੀਰੇ ਆ....

ਇਸ ਦੁਨੀਆਂ 'ਚ ਮਾਂ ਤੋਂ ਵੱਡਾ ਹਮਦਰਦ,
ਅਤੇ ਬਾਪ ਤੋਂ ਵੱਡਾ ਹਮਸਫਰ ਕੋਈ ਨਹੀਂ ਹੈ।

ਗਿਣ ਲੈਂਦੀ ਆ ਦਿਨ ਮੇਰੇ ਬਗੈਰ ਗੁਜ਼ਾਰੇ ਆ ਕਿੰਨੇ
ਫਿਰ ਕਿੱਦਾ ਕਹਿ ਦਿਆਂ ਮੈਂ ਕਿ ਮਾਂ ਅਨਪੜ ਆ ਮੇਰੀ..

ਮਾਂ ਦੀ ਗੋਦ ਇਸ ਦੁਨੀਆ 'ਚ ਸਭ ਤੋਂ ਸੁਰੱਖਿਅਤ ਜਗ੍ਹਾ ਹੈ !!

ਹਜ਼ਾਰਾਂ ਗਮ ਹੋਣ ਫਿਰ ਵੀ ਮੈਂ ਖੁਸ਼ੀ ਨਾਲ ਫੁੱਲ ਜਾਂਦਾ ਹਾਂ
ਜਦੋਂ ਹੱਸਦੀ ਹੈ ਮੇਰੀ ਮਾਂ ਮੈਂ ਹਰ ਗਮ ਭੁੱਲ ਜਾਂਦਾ ਹਾਂ।

ਪਹਿਲਾਂ ਡਰਦੀ ਸੀ ਇੱਕ ਕਾਕਰੋਚ ਤੋਂ,
ਮਾਂ ਹਾਂ ਹੁਣ ਸੱਪ ਵੀ ਮਾਰ ਦਿੰਦੀ ਹਾਂ !!

ਮਾਂ ਚਾਹੇ ਪੜੀ ਲਿਖੀ ਨਾ ਹੋਵੇ ਪਰ ਸੰਸਾਰ ਦਾ,
ਦੁਰਲਭ ਗਿਆਨ ਸਾਨੂੰ ਮਾਂ ਤੋਂ ਹੀ ਮਿਲਦਾ ਹੈ.

ਰੱਬਾ ਹੋਰ ਕੁਝ ਦੇਈਂ ਨਾ ਦੇਈਂ
ਪਰ ਮਾਂ ਪਿਓ ਸਾਰੀ ਉਮਰ ਲਈ ਦੇਈਂ..

ਪਹਿਲੀ TEACHER ਮਾਂ.
ਪਹਿਲੀ ਦੋਸਤ ਮਾਂ.
ਜਿੰਦਗੀ ਵੀ ਮਾਂ ਕਿਉਂਕਿ ਜਿੰਦਗੀ ਦੇਣ ਵਾਲੀ ਵੀ ਮਾਂ

ਉਹਦੀ ਰੱਬ ਵੀ ਨਾ ਫੱੜਦਾ ਬਾਂਹ...
ਜਿਹਦੇ ਘਰ ਚ ਹੈਨੀ ਮਾਂ ਪਿਉ ਲਈ ਥਾਂ..

ਦੁਨੀਆ ਵਿਚ ਸੁਖ ਸਬਰ ਸ਼ਾਂਤੀ ਤਾਂ ਏ ..
ਕਿਉਂਕਿ ਸਬਨਾਂ ਕੋਲ ਅਮੁੱਲੀ ਮਾਂ ਏ..

ਕਿਸੇ ਦੇ ਹਿਸੇ ਮਕਾਨ ਆਇਆ, ਕਿਸੇ ਦੇ ਦੁਕਾਨ ਆਈ,
ਮੈ ਸਭ ਤੋ ਛੋਟਾ ਸੀ, ਇਸ ਕਰਕੇ ਮੇਰੇ ਹਿਸੇ ਮਾਂ ਆਈ

ਬੱਚੇ ਦੀਆਂ ਅੱਖਾਂ ਵਿੱਚ ਇੱਕ ਮਾਂ ਇੱਕ ਦੇਵੀ ਹੁੰਦੀ ਹੈ.!!

♥ਓਥੇ ਲੋੜ ਕੀ ਪਿੱਪਲਾਂ ਤੇ ਬੇਰੀਆਂ ਦੀ_•ღ
ਜਿੱਥੇ ਬੋਹੜ ਦੀ ਸੰਘਣੀ ਛਾਂ ਹੋਵੇ_♥
ਓਹਨੂੰ ਲੋੜ ਕੀ ਤੀਰਥਾਂ ਤੇ ਜਾਣ ਦੀ_•ღ
ਜਿਸਦੀ ਰੱਬ ਵਰਗੀ ਘਰ ਮਾਂ ਹੋਵੇ.

ਜਦੋਂ ਪੁੱਤ ਬੋਲਣਾ ਵੀ ਨਹੀਂ ਜਾਣਦਾ ਤਾਂ ਮਾਂ ਸਭ ਕੁਝ ਸਮਝ ਜਾਂਦੀ ਹੈ ਪਾਰ ਜਦੋਂ ਬੋਲਣ ਲੱਗਦਾ ਹੈ ਤਾਂ ਗੱਲ ਗੱਲ ਵਿਚ ਕਹਿੰਦਾ ਹੈ ਛੱਡ ਮਾਂ ਤੂੰ ਨਹੀਂ ਸਮਝੇਂਗੀ...

ਮੈ ਅਾਪਣੀ ਮਾਂ ਨੂੰ ਕਦੇ 🍫ਚਾਕਲੇਟ, ਗੁਲਾਬ ਤੇ ਟੈਡੀ ਗਿਫਟ ਨਹੀ ਕੀਤੇ,,,
ਪਰ ਫਿਰ ਵੀ ਮੇਰੀ ਮਾਂ ਮੈਨੂੰ ਬਹੁਤ ਪਿਆਰ ਕਰਦੀ ਅਾ...

ਅੱਜ ਜਦੋਂ ਮੈਂ ਰੋਟੀ ਪਿੱਛੇ ਭੱਜਦਾ ਹਾਂ ਤਾਂ ਯਾਦ ਆਉਂਦਾ ਹੈ ਕਿ
ਕਦੇ ਰੋਟੀ ਖਵਾਉਣ ਵਾਸਤੇ ਮੇਰੀ ਮਾਂ ਮੇਰੇ ਪਿੱਛੇ ਭੱਜਦੀ ਹੁੰਦੀ ਸੀ।

ਮਾਵਾਂ ਬਿਨ ਬੱਚਿਆਂ ਦਾ ਕਦੇ ਸਰ ਨਹੀਂ ਸਕਦਾ
ਮਾਵਾਂ ਜਿੰਨਾ ਫ਼ਿਕਰ ਕੋਈ ਵੀ ਕਰ ਨਹੀਂ ਸਕਦਾ....!!!

ਪ੍ਦੇਸ਼ ਗਿਆ ਲਈ ਕਿਹੜਾ ਇਥੇ ਛਾਵਾਂ ਮੰਗਦਾ ਏ,
#ਮਾਵਾਂ ਵਾਂਗੂੰ ਕਿਹੜਾ ਹੋਰ ਦੁਆਵਾ ਮੰਗਦਾ ਏ
ਸਾਬਤ ਦਿਖਦੀ ਭਾਵੇ ਅੰਦਰੋਂ ਚੂਰ ਬੜੀ
ਅੰਮੜੀ ਮਾਰੇ ਵਾਜਾਂ ਵਤਨੋਂ ਦੂਰ ਖੜੀ💕

ਦੁਨੀਆਂ ਦੀ ਸਭ ਤੋਂ ਪਿਆਰੀ ਜਗਾ ਮਾਂ ਦੀ ਗੋਦ ਹੈ.!!

ਓੁਥੇ ਲੋੜ ਕੀ ਪਿੱਪਲਾਂ ਤੇ ਬੇਰੀਆਂ ਦੀ ਜਿੱਥੇ ਬੋਹੜ ਦੀ ਸੰਘਣੀ ਛਾਂ ਹੋਵੇ.
ਓੁਹਨੂੰ ਲੋੜ ਕੀ ਤੀਰਥਾਂ ਤੇ ਜਾਣ ਦੀ ਜਿਸਦੀ ਰੱਬ ਵਰਗੀ ਘਰ ਮਾਂ ਹੋਵੇ.!!

ਕੌਣ ਕਹਿੰਦਾ ਮਾਂ ਦਾ ਦਿਲ ਸਭ ਤੋਂ ਨਰਮ ਹੁੰਦਾ ਏ.
ਮੈਂ ਧੀਆਂ ਦੀ ਡੋਲ਼ੀ ਵੇਲੇ ਅਕਸਰ ਪਿਓ ਨੂੰ ਟੁੱਟਦੇ ਦੇਖਿਆ.!!

ਭਾਂਵੇ ਹੀ ਮੁਹੱਬਤ ਦਾ ਜਿਕਰ ਕਰਦਾ ਹੋਵੇ ਜਮਾਨਾਂ.
ਪਰ ਪਿਆਰ ਦੀ ਸੁਰੂਆਤ ਅੱਜ ਵੀ ਮਾਂ ਤੋ ਹੀ ਹੁੰਦੀ ਹੈ.!!

ਲੈ ਮਾਏ ਅਸੀਂ ਵਿਹੜਾ ਵੰਡ ਲਿਆ
ਇਹ ਖੁਸ਼ੀਆਂ ਦਾ ਖੇੜਾ ਵੰਡ ਲਿਆ
ਘਰ ਵੀ ਵੰਡ ਲਏ ਖੇਤ ਵੀ ਵੰਡ ਲਏ
ਵੰਡ ਲਈ ਹਰ ਥਾਂ ਦੱਸ ਕਿਵੇਂ ਵੰਡਾਗੇ
ਕਿਵੇਂ ਵੰਡਾਗੇ ਤੈਨੂੰ ਮਾਂ।

ਇਥੇ ਕਦਰ ਮਾਂ ਪਿਉ ਦੇ ਬੋਲਾਂ ਦੀ ਕੋਈ ਵਿਰਲਾ ਹੀ ਕਰਦਾ ਏ
ਮਿਰਜੇ ਲੱਖਾਂ ਫਿਰਦੇ ਨੇ ਪਰ ਸਰਵਣ ਕੋਈ ਕੋਈ ਬਣਦਾ ਏ....

ਮਾਂ ਇੱਕ ਅਜਿਹੇ ਸਕੂਲ ਦੀ ਤਰਾਂ ਹੈ ਜੋ ਸਾਨੂੰ ਜਿਦੰਗੀ ਚ ਰਹਿਣ ਦੇ ਤਰੀਕੇ ਸਿਖਾਉਦੀ ਆ .......

ਮਾਵਾਂ ਠੰਢੀਅਾਂ ਛਾਵਾਂ, ਛਾਵਾਂ ਕੌਣ ਕਰੇ
ਮਾਵਾਂ ਦੇ ਹਰਜਾਨੇ ਲੋਕੋ ਕੌਣ ਭਰੇ
ਮਾਵਾਂ ਠੰਢੀਅਾਂ ਛਾਵਾਂ, ਛਾਵਾਂ ਕੌਣ ਕਰੇ

ਅੱਜ ਜਦੋਂ ਮੈਂ ਰੋਟੀ ਪਿੱਛੇ ਭੱਜਦਾ ਹਾਂ ਤਾਂ ਯਾਦ ਆਉਂਦਾ ਹੈ ਕਿ.
ਕਦੇ ਰੋਟੀ ਖਵਾਉਣ ਵਾਸਤੇ ਮੇਰੀ ਮਾਂ ਮੇਰੇ ਪਿੱਛੇ ਭੱਜਦੀ ਹੁੰਦੀ ਸੀ.!!

ਇੱਕ ਮਾਂ ਦੂਜਾ ਰੱਬ ਮੈਨੂੰ ਦੋਵੇਂ ਆ ਪਿਆਰੇ ਬਾਕੀ ਮਤਲਬ ਨਿਕਲੇ ਤੇ ਭੁੱਲ ਜਾਂਦੇ ਸਾਰੇ.!!

ਨਾ ਅਪਨੋ ਸੇ ਖੁਲਤਾ ਹੈ, ਨਾ ਗ਼ੈਰੋਂ ਸੇ ਖੁਲਤਾ ਹੈ,
ਯੇ ਜੰਨਤ ਕਾ ਦਰਵਾਜ਼ਾ 🚪 ਹੈ, ਮੇਰੀ ਮਾਂ ਕੇ ਪੈਰੋਂ 👣 ਸੇ ਖੁਲਤਾ ਹੈ..

ਪੈਰਾਂ ਉਤੇ ਬੈਠਣ ਤੋਂ ਪੈਰਾਂ ਤੇ ਖਲੋਣ ਤੱਕ,
ਮਾਂ ਮੇਰੀ ਕਦੀ ਵੀ ਨੀ ਸੁੱਤੀ ਮੇਰੇ ਸੌਣ ਤੱਕ || ❤️ ||

ਰੱਬ ਦਾ ਦੂਜਾ ਰੂਪ ਹੈ ਮਾਂ..

ਤੇਰੀ ਖੁਸ਼ੀ ਤੋਂ ਵੱਡਾ, ਸਾਡੇ ਲਈ ਸੁੱਖ ਕੋਈ ਨਾ💞💞
ਮਿਲਦਾ ਰਹੇ ਪਿਆਰ ਤੇਰਾ ਮਾਂ , ਹੋਰ ਭੁੱਖ ਕੋਈ ਨਾ 😍

ਮਾਂ-ਬਾਪ ਕੋਲ ਬੈਠਣ ਦੇ ਦੋ ਫਾਇਦੇ ਹਨ
ਤੁਸੀਂ ਕਦੇ ਵੱਡੇ ਨਹੀਂ ਹੁੰਦੇ ਅਤੇ ਮਾਂ-ਬਾਪ ਕਦੇ ਬੁੱਢੇ ਨਹੀਂ ਹੁੰਦੇ।

ਮਾਂਵਾਂ ਨਾਲ਼ੋਂ ਵੱਧ ਕੇ ਕੋਈ ਲਾਡ ਲਡੋਦਾ ਨਹੀਂ
ਚਾਚੀ ,ਤਾਈ ,ਮਾਮੀ ,ਮਾਸੀ ਕੋਈ ਮਾਂਵਾਂ ਵਾਂਗ ਚਹੁੰਦਾ ਨਹੀਂ
ਡੋਰ ਮੁੜਕੇ ਹੱਥ ਨੀ ਆਉਦੀ ਵਰਤ ਚੁੱਕੇ ਭਾਣਿਆ ਦੀ
ਮਾਂਵਾਂ ਠੰਢੀਆ ਛਾਵਾਂ ਇਹ ਗੱਲ ਸਿਆਣਿਆ ਦੀ
..............Maa .......💞💞😍😍😘😘

ਮਾਂ ਤੋਂ ਵੱਡਾ ਕੋੲੀ ਅਲਾਰਮ ਨਹੀ ਹੈ ਸਵੇਰੇ 7 ਵਜੇ ਜਗਾੳੁਣ ਨੂੰ ਕਹੋ ਤਾਂ 6 ਵਜੇ ਹੀ ੲਿਹ ਬੋਲ ਕੇ ਜਗਾ ਦਿੰਦੀ ਹੈ ੳੁੁਠ ਜਾ 8 ਵੱਜਗੇ.....!

ਮਾਂ-ਬਾਪ ਸਾਨੂੰ ਸ਼ਹਿਜਾਦਿਆਂ ਦੀ ਤਰ੍ਹਾਂ ਪਾਲਦੇ ਹਨ
ਸਾਡਾ ਫਰਜ਼ ਹੈ ਕਿ ਬੁਢਾਪੇ 'ਚ ਅਸੀਂ ਉਨ੍ਹਾਂ ਨੂੰ ਬਾਦਸ਼ਾਹਾਂ ਦੀ ਤਰ੍ਹਾਂ ਰੱਖੀਏ।

ਪੈਰਾਂ ਦੇ ਵਿੱਚ ਜਨਤ ਜਿਸਦੇ ਸਿਰ ਤੇ ਠੰਡੀਆਂ ਛਾਵਾਂ
ਅੱਖਾਂ ਦੇ ਵਿੱਚ ਨੂਰ ਖੁਦਾ ਦਾ ਮੁੱਖ ਤੇ ਰਹਿਣ ਦੁਆਵਾਂ
ਗੋਦੀ ਦੇ ਵਿੱਚ ਮਮਤਾ ਵਸਦੀ ਦਾਮਨ ਵਿੱਚ ਫਿਜਾਵਾਂ
ਜਿਨਾਂ ਕਰਕੇ ਦੁਨਿਆਂ ਦੇਖੀ ਉਹ ਰਹਿਣ ਸਲਾਮਤ ਮਾਵਾਂ..

ਪਿਆਰ ਦੇ ਜੇਕਰ 100 ਟੁਕੜੇ ਕੀਤੇ ਜਾਣ ਤਾਂ 99 ਦੀ ਹਕ਼ਦਾਰ ਸਾਡੀ ਮਾਂ ਹੈ..

MOTHER DAY QUOTES IN PUNJABI Page 1

MOTHER DAY QUOTES IN PUNJABI Page 2

MOTHER DAY QUOTES IN PUNJABI Page 3

MOTHER DAY QUOTES IN PUNJABI Page 4