Are you looking for best Narinder Singh Kapoor status? We have 90+ status about Narinder Singh Kapoor for you. Feel free to download, share, comment and discuss every status,quote,message or wallpaper you like.



Check all wallpapers in Narinder Singh Kapoor category.

Sort by

Oldest Status 51 - 90 of 90 Total

ਔਖੇ ਸਬਕ ਅਤੇ ਔਖੇ ਹੋ ਕੇ ਸਿੱਖੇ ਸਬਕ , ਔਖੇ ਸਮਿਆਂ ਵਿੱਚ ਕੰਮ ਆਉਂਦੇ ਹਨ |

ਜੇ ਆਪਣੇ ਸਹੀ-ਗਲਤ ਹੋਣ ਦੀ ਦੁਚਿਤੀ ਹੋਵੇ, ਚੁੱਪ ਰਹੋ, ਜਲਦੀ ਹੀ ਸਥਿਤੀ ਤੁਹਾਡੇ ਕਾਬੂ ਵਿੱਚ ਆ ਜਾਵੇਗੀ।

ਜੋ ਮਹੱਤਵ ਨੀਂਦਰ ਦਾ ਸਰੀਰ ਲਈ ਹੈ, ਉਹੀ ਮਹੱਤਵ ਚੁੱਪ ਦਾ ਮਨ ਲਈ ਹੈ |

ਚੁੱਪ ਸਾਧਾਰਨ ਗੱਲਾਂ ਨੂੰ ਵੀ ਮਹੱਤਵਪੂਰਨ ਬਣਾ ਦਿੰਦੀ ਹੈ।

ਬੋਲਣਾ ਤਣਾਅ ਨੂੰ ਦੂਰ ਕਰਦਾ ਹੈ ਪਰ ਬਹੁਤਾ ਬੋਲਣਾ ਤਣਾਅ ਉਪਜਾਉਂਦਾ ਹੈ।

ਸਮਾਜ ਵਿੱਚ ਬਹੁਤੇ ਝਗੜੇ ਅਤੇ ਮੁਕੱਦਮੇ ਚੁੱਪ ਨਾ ਰਹਿ ਸਕਣ ਕਾਰਨ ਉਪਜਦੇ ਹਨ |

ਕਈਆ ਦੀ ਆਦਤ ਹੁੰਦੀ ਹੈ ਕਿ ਉਹ ਕੰਮ ਉਦੋਂ ਹੀ ਕਰਦੇ ਹਨ , ਜਦੋ ਸਥਿਤੀ ਉਨਾਂ ਨੂੰ ਮਜਬੂਰ ਕਰਦੀ ਹੈ ਅਤੇ ਧੱਕੇ ਮਾਰਦੀ ਹੈ ।

ਹਰ ਸੁਖ-ਸੁਆਦ ਇਕ ਸੀਮਾ ਤੋਂ ਅੱਗੇ ਬੀਮਾਰੀ ਦਾ ਰੂਪ ਧਾਰ ਲੈਂਦਾ ਹੈ ।

ਸੰਸਾਰ ਦੇ ਪਹੀਲੇ ਹਵਾਈ ਜਹਾਜ਼ ਅਤੇ ਦੁਨੀਆਂ ਦੀ ਪਹਿਲੀ ਰੇਲ ਗੱਡੀ ਦਾ ਲੌਕਾਂ ਨੇ ਮਖੌਲ ਉਡਾਇਆ ਸੀ ।

ਲਗਨ ਅਤੇ ਦਿਲਚਸਪੀ ਨਾਲ ਕੀਤਾ ਕੰਮ ਸੌਖਾ ਹੋ ਜਾਂਦਾ ਹੈ ।

ਹੱਸਣਾਂ ਸਿੱਖੋ ਉਮਰ ਕੋਈ ਵੀ ਹੋਵੇ ਜਵਾਨ ਮਹਿਸੂਸ ਕਰੋਗੇ।

ਜਿਹੜਾ ਦੁਕਾਨਦਾਰ ਗਾਹਕਾਂ ਨੂੰ ਧੋਖਾ ਦਿੰਦਾ ਹੈ ਉਸਦੇ ਨੌਕਰ ਇਮਾਨਦਾਰ ਨਹੀਂ ਹੁੰਦੇ।

ਕੁਝ ਕਿਤਾਬਾਂ ਮਾਪਿਆਂ ਵਰਗੀਆਂ ਹੁੰਦੀਆਂ ਜਿੰਨ੍ਹਾਂ ਜ਼ਿੰਦਗ਼ੀ ਦੇ ਸਬਕ ਸਿਖਾਏ ਹੁੰਦੇ ਹਨ।

ਨਵਾਂ ਕੰਮ ਕੋਈ ਵੀ ਹੋਵੇ , ਉਹ ਸਾਡੀ ਸਮੁੱਚੀ ਯੋਗਤਾ ਅਤੇ ਸਮਰੱਥਾ ਦੀ ਮੰਗ ਕਰਦਾ ਹੈ

ਚੰਗੇ ਵਿਚਾਰਾਂ ਨਾਲ ਪ੍ਰਾਪਤ ਸਹੂਲਤਾਂ ਨੂੰ ਮਾਣਨ ਦੀ ਯੋਗਤਾ ਵੱਧ ਜਾਂਦੀ ਹੈ

ਹਰ ਵਿਕਾਸ ਦੇ ਤਿੰਨ ਨੇਮ ਹੁੰਦੇ ਹਨ : ਚਲੋ , ਚਲਦੇ ਰਹੋ ਅਤੇ ਹੋਰਾਂ ਨੂੰ ਚਲਣ ਵਿੱਚ ਸਹਿਯੋਗ ਦਿਉ

ਕਿਤਾਬਾਂ ਸੋਚਣ , ਮਹਿਸੂਸ ਕਰਨ ਅਤੇ ਕੰਮ ਕਰਨ ਦਾ ਢੰਗ ਬਦਲ ਦਿੰਦੀਆਂ ਹਨ

ਜਿੰਦਗੀ ਸਾਨੂੰ ਵਕਤ ਦਿੰਦੀ ਹੈ , ਉਸ ਨੂੰ ਵਰਤਣਾ ਕਿਵੇਂ ਹੈ , ਇਹ ਸਾਡੀ ਜਿੰਮੇਵਾਰੀ ਹੈ

ਮਨੁੱਖ ਮਾਲਗੱਡੀ ਦੇ ਡੱਬਿਆਂ ਵਰਗੇ ਹੁੰਦੇ ਹਨ , ਖਾਲੀ ਬੜਾ ਖੜਾਕ ਕਰਦੇ ਹਨ , ਭਰੇ ਚੁੱਪ ਕਰਕੇ ਲੰਘ ਜਾਂਦੇ ਹਨ

ਜਿਸ ਉਤੇ ਵੀ ਸੂਰਜ ਦੀ ਰੋਸ਼ਨੀ ਪੈ ਰਹੀ ਹੈ , ਉਹ ਜਾਂ ਪੱਕ ਰਿਹਾ ਹੈ ਜਾਂ ਮੁਰਝਾ ਰਿਹਾ ਹੈ

ਆਪਣੀ ਚਾਲ ਪਛਾਣੋ ਅਤੇ ਆਪਣੀ ਰਫਤਾਰ ਨਾਲ ਚਲੋ , ਜਲਦੀ ਹੀ ਬੜੀ ਦੂਰ ਨਿਕਲ ਜਾਓਗੇ

ਕਿਸੇ ਨੂੰ ਸਬਕ ਸਿਖਾਉਣ ਦੀ ਜਿੱਦ ਨਾਂ ਕਰੋ , ਕੋਈ ਨਹੀਂ ਸਿੱਖਦਾ , ਕਿਉਂਕਿ ਸਬਕ ਸਿਖਾਏ ਨਹੀਂ ਜਾਂਦੇ , ਸਿੱਖੇ ਜਾਂਦੇ ਹਨ |

ਦੁਰਭਾਗ ਇਹ ਹੈ ਕਿ ਮਨੁੱਖ ਪ੍ਰਸੰਸਾ ਕਰਨ ਵਾਲੇ ਦੀ , ਸੇਵਾ ਕਰਨ ਵਾਲੇ ਨਾਲੋਂ ਵੀ ਵਧੇਰੇ ਕਦਰ ਕਰਦਾ ਹੈ|

ਮਿਹਰਬਾਨੀਆਂ ਨਾਲ ਵਫਾਦਾਰੀਆਂ ਨਹੀਂ ਉਪਜਦੀਆਂ , ਮਿਹਰਬਾਨੀਆਂ ਬੰਦ ਹੋਣ ਤੇ ਅਜੇਹੇ ਵਫ਼ਾਦਾਰ ਸਭ ਤੋਂ ਪਹਿਲਾਂ ਬਗਾਵਤ ਕਰਦੇ ਹਨ |

ਆਕੜ ਕੇ ਨੱਚਿਆ ਨਹੀਂ ਜਾ ਸਕਦਾ,ਗੁੱਸੇ ਨਾਲ ਗਾਇਆ ਨਹੀਂ ਜਾ ਸਕਦਾ |

ਕਾਹਲ ਨਾ ਕਰੋ,ਜਲਦੀ ਸ਼ੂਰੂ ਕਰੋ।

ਲੋਕ ਚਿੰਤਾ ਕਰਦੇ ਹਨ ਕਿ ਕਲ ਕੀ ਹੋਵੇਗਾ ਚਿੰਤਾ ਇਹ ਕਰਨੀ ਚਾਹੀਦੀ ਹੈ ਕਿ ਜੋ ਅੱਜ ਕਰ ਰਹੇ ਹਾਂ ਉਸਦੇ ਕੱਲ ਸਿੱਟੇ ਕੀ ਨਿਕਲਣਗੇ।

ਚੰਗਾ ਇਲਾਜ ਉਹ ਹੈ ਜੋ ਮਨੁੱਖ ਨੂੰ ਰੋਗ ਤੇ ਦਵਾਈ ਦੋਹਾਂ ਤੋਂ ਮੁਕਤ ਕਰੇ।

ਚੰਗਾ ਅਧਿਆਪਕ ਵਿਦਿਆਰਥੀ ਨੂੰ ਕੇਵਲ ਹਿਸਾਬ ਦੇ ਫਾਰਮੂਲੇ ਹੀ ਨਹੀਂ ਦੱਸਦਾ,ਰਿਸ਼ਤਿਆਂ ਦੀ ਜੂਮੈਟਰੀ ਤੇ ਜ਼ਿੰਦਗੀ ਦਾ ਅਲਜ਼ਬਰਾ ਵੀ ਸਮਝਾਉਂਦਾ ਹੈ।

ਮਨੁੱਖਾਂ ਵਾਂਗ ਪਸ਼ੂ ਪੰਛੀ ਉਦਾਸ ਨਿਰਾਸ਼ ਨਹੀਂ ਹੁੰਦੇ ਕਿਓਂਕਿ ਉਹ ਕਿਸੇ ਨੂੰ ਪ੍ਰਭਾਵਿਤ ਕਰਨ ਦਾ ਯਤਨ ਨਹੀਂ ਕਰਦੇ

ਧਨ ਵਾਂਗ ਦੋਸਤੀ ਵੀ ਕਮਾਉਣੀ ਸੌਖੀ ਹੁੰਦੀ ਹੈ ਸਾਂਭਣੀਂ ਔਖੀ ਹੁੰਦੀ ਹੈ|

ਬਹੁਤੇ ਲੋਕ ਪ੍ਰਸੰਨਤਾ ਲੱਭਣ ਵਿਚ ਲਗੇ ਹੋਏ ਹਨ, ਲੋੜ ਪ੍ਰਸੰਨਤਾ ਸਿਰਜਣ ਦੀ ਹੈ।

ਜਰਮਨ ਹੈਂਕੜ, ਅਮਰੀਕੀ ਧਮਕੀ, ਅੰਗਰੇਜ਼ੀ ਰੋਅਬ, ਫਰਾਂਸੀਸੀ ਨਖਰਾ, ਇਤਾਲਵੀ ਚੁੱਪ, ਯੂਨਾਨੀ ਗੰਭੀਰਤਾ, ਤਿਬਤੀ ਨਿਮਰਤਾ, ਇਜ਼ਰਾਇਲੀ ਬਦਲਾ ਤੇ ਭਾਰਤੀ ਸ਼ਰਧਾ ਜਗਤ ਪ੍ਰਸਿਧ ਹਨ

ਵਿਸਥਾਰ ਦੀ ਲੋੜ ਝੂਠ ਨੂੰ ਹੀ ਹੂੰਦੀ ਹੈ ਸੱਚ ਸਦਾ ਸੰਖੇਪ ਹੁੰਦਾ ਹੈ |

ਛੋਟੀ ਚੀਜ਼ ਦੇ ਵੱਡੇ ਪ੍ਰਛਾਂਵੇਂ ਨੂੰ ਚਿੰਤਾ ਕਹਿੰਦੇ ਹਨ।

ਵੱਡੇ ਖਰਚੇ ਕਰਨੇ ਸੌਖੇ ਹੁੰਦੇ ਹਨ,ਛੋਟੇ ਖਰਚੇ ਕਰਨ ਵੇਲੇ ਮਨੁੱਖ ਪੈਸੇ ਬਚਾਉਣ ਬਾਰੇ ਸੋਚਣ ਲੱਗ ਪੈਂਦਾ ਹੈ|

ਆਪਣੀ ਔਕਾਤ ਨਾਲੋਂ ਮਹਿੰਗੀ ਖਰੀਦੀ ਚੀਜ਼ ਸਾਂਭੀ ਜਾਂਦੀ ਹੈ ਵਰਤੀ ਨਹੀਂ।

ਗਲਤੀਆੰ ਦੇ ਅਖੀਰ ਤੇ ਸਫਲਤਾ ਮੁਸਕਰਾ ਰਹੀ ਹੁੰਦੀ ਹੈ ।

ਮਿਹਨਤ ਕਰਨ ਨਾਲ ਵਿਸ਼ਵਾਸ ਵੱਧਦਾ ਹੈ ਅਤੇ ਵਿਸ਼ਵਾਸ ਨਾਲ ਕੰਮ ਸੌਖੇ ਹੋ ਜਾਂਦੇ ਹਨ....

ਜਿਨ੍ਹਾਂ ਵਿੱਚ ਆਸ ਅਤੇ ਸਬਰ ਹੋਣ, ਸਮਾਂ ਉਨ੍ਹਾਂ ਦੀ ਸੇਵਾ ਵਿੱਚ ਆ ਟਿਕਦਾ ਹੈ ਅਤੇ ਘਟਨਾਵਾਂ ਉਨ੍ਹਾਂ ਦੀ ਇੱਛਾ ਅਨੁਸਾਰ ਮੋੜ ਕੱਟਦੀਆਂ ਹਨ।

NARINDER SINGH KAPOOR Page 1

NARINDER SINGH KAPOOR Page 2