ਮੈਂ ਤਰਲੇ ਪਾਵਾਂ, ਨਾ ਤੋੜੀ ਦਿਲ ਮੇਰਾ,
ਤੂੰ ਹੱਸਕੇ ਜੇ ਬੋਲੇਂ ਕੀ ਜ਼ਾਂਦਾ ਤੇਰਾ..👧
India ਤੋਂ ਆਇਆ ਕੱਲ੍ਹ ਫੋਨ ਯਾਰ ਦਾ,
ਕਹਿੰਦਾ ਮੈਂ ਸੁਣਾਵਾਂ ਕਿੱਸਾ ਨਵੇਂ ਪਿਆਰ ਦਾ..
ਮੁਆਫ ਕਰੀ "ਰੱਬਾ" ਮੈਨੂੰ ਯਾਰ ਦੀਆਂ ਬਾਹਵਾਂ ਵਿੱਚ ਕੁਝ ਪਲਾਂ ਲਈ ਤੈਨੂੰ ਭੁੱਲ ਜਾਵਾਂ...🙏
ਹੁਣ ਗੀਤਾਂ ਵਿੱਚ ਸੁਰਾਂ ਦੇ ਚਿਰਾਗ ਜਗਦੇ, ਜਾਣੀਂ ਸੂਫੀਆਂ ਦੇ ਡੇਰਿਆਂ ਤੇ ਮੇਲੇ ਲੱਗਦੇ,
ਗੀਤ ਵੀਣੀ 'ਚ ਮੁਹੱਬਤਾਂ ਦੀ ਵੰਗ ਵਰਗੇ, ਗੋਰੇ ਮੁੱਖ ਤੇ ਗੁਲਾਬੀ ਜਿਹੀ ਸੰਗ ਵਰਗੇ..
ਉਹਦੇ ਦੁੱਖਾਂ ਵਿੱਚ ਜਾਵਾਂ ਲੂਣ ਵਾਗਰਾਂ ਖੁਰੀ,
ਮੇਰੇ ਪਿਆਰ ਦੀ ਕਹਾਣੀ ਸਾਰੀ ਉਹਦੇ ਨਾਲ ਜੁੜੀ..✍️
ਟੁੱਟ ਚੁੱਕੇ ਸੁਪਨਿਆਂ ਅਤੇ ਰੁੱਸ ਚੁੱਕੇ ਆਪਣਿਆਂ ਨੇ ਰੁਆ ਦਿੱਤਾ,
ਨਹੀਂ ਤਾਂ ਖੁਸ਼ੀ ਸਾਡੇ ਕੋਲ ਮੁਸਕਰਾਉਣਾਂ ਸਿੱਖਣ ਆਇਆ ਕਰਦੀ ਸੀ..
ਇਸ਼ਕ ਕਰਨ ਵਾਲੇ ਅਕਸਰ ਇੱਕ ਹੋਣ ਤੋਂ ਪਹਿਲਾਂ ਹੀ ਵਿਛੜ ਜ਼ਾਂਦੇ ਹਨ.. 🚶
ਸੱਚਾ ਪਿਆਰ ਉਹੀ ਕਰੇਗਾ ਜਿਸਨੇ ਕਿਸੇ ਤੋਂ ਧੋਖਾ ਖਾਦਾ ਹੋਵੇ..
ਮੇਰੇ ਬਾਰੇ ਖਿਆਲ ਕੀ ਤੇਰਾ ਹੁਣ ਮੈਂ ਨਹੀਂ ਪੁੱਛਦਾ,
ਉਹਨਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਾਹੁੰਦੀ ਸੀ ਕਿ ਨਹੀਂ..🤗
ਗੱਲਾਂ ਇਸ਼ਕ ਦੀ ਕੀਤੀਆਂ, ਸੰਗ ਰਾਤਾਂ ਕੱਢੀਆਂ,
ਉਹ ਭੁੱਲ ਨਾਂ ਜਾਵੀ, ਮੈਨੂੰ ਛੱਡ ਕੇ ਨਾਂ ਜਾਵੀਂ,
ਵੇ ਜਾਣ ਵਾਲਿਆ ਇੰਝ ਛੱਡ ਕੇ ਨਾਂ ਜਾਵੀਂ, ਕੀਤੇ ਵਾਅਦੇ ਸਾਰੇ ਓਹ ਤੋੜ ਨਿਭਾਵੀ..🙏
ਰੂਹਾਂ ਵਾਲਾ ਗੀਤ ਜਦੋਂ ਆਬਸ਼ਾਰ ਗਾਉਣਗੇ,
ਤੇਰੇ ਨਾਂ ਬਿਤਾਏ ਦਿਨ ਬੜੇ ਯਾਦ ਆਉਣਗੇ..👫
ਓ ਕਾਲਜ ਵਾਲੀ ਜੀ ਟੀ ਰੋਡ ਤੋਂ ਕਿੰਨੇ ਰਾਹ ਨਿਕਲੇ,
ਕੁਝ ਨੂੰ ਮਿਲ ਗਈ ਨੌਕਰੀ, ਕੁਝ ਹੋਕੇ ਤਬਾਹ ਨਿਕਲੇ..✍️
ਦੁੱਧ ਨਾਂ ਡੋਲ ਲੀ ਸਕੂਟਰ ਦਿਆ,
2200 'ਚ ਆਉਂਦਾ ਸਕੂਟਰ ਤੇਰਾ..
ਤੈਨੂੰ ਸੱਚੇ ਰੱਬ ਕੋਲੋ ਮੈਂ ਤਾਂ ਹੁਣ ਮੰਗਣਾ,
ਦੱਸ ਕਦੋਂ ਖੇਡੇਗੀ ਤੂੰ ਮੇਰੇ ਨਾਲ ਕੰਗਣਾ..
ਕਿੱਥੋਂ ਸਿੱਖੀਆਂ ਅਦਾਵਾਂ, ਟੈਟੂ ਨਾਲ ਭਰੀਆਂ ਬਾਹਵਾਂ,
24 ਘੰਟੇ ਚਿੰਗਮ ਮੂੰਹ 'ਚ, ਕੁੜੀਆਂ ਨੇ ਸਿੱਟੀ ਸੰਗ ਖੂਹ 'ਚ..😒
ਜ਼ੀਂਦੇ ਰਹੇ ਤਾਂ ਮਿਲਾਂਗੇ ਲੱਖ ਵਾਰੀ,
ਮਰ ਗਏ ਤਾਂ ਦਿਲੋਂ ਭੁਲਾਵੀਂ ਨਾਂ..🙏
ਕੱਲ੍ਹ ਤੂੰ ਬੁਲਾਇਆਂ ਮੈਨੂੰ ਕੌਫੀ ਦੇ ਬਹਾਨੇ, ਅੱਜ ਕਰ ਦਿੱਤਾ ਪਰਪੋਸ ਮੁੰਡਿਆਂ,
ਏਨੀ ਛੇਤੀ ਨਹੀਂਓ ਹੋਈ ਦਾ ਕਲੋਜ ਮੁੰਡਿਆਂ ਵੇ ਏਨੀ ਛੇਤੀ ਨਹੀਂਓ..
ਤੇਰਾ ਮੇਰਾ ਸੱਚੀ ਕੁੜੀਏ ਕੋਈ ਮੇਲ ਨਹੀ, ਕਾਹਤੋਂ ਲਾਉਣੀ ਏਂ ਨੀ ਐਵੇਂ ਝੂਠੇ ਲਾਰੇ,
ਤੇਰਾਂ ਯਾਰ ਤਾਂ ਵੱਡਾ ਸ਼ੌਂਕੀ ਆ ਚਮਕੀਲੇ ਦਾ, ਤੂੰ ਤਾਂ ਜਸਟਿਨ ਬੀਬਰ ਸੁਣਦੀ ਏਂ ਮੁਟਿਆਰੇ.
ਸਿਰਫ ਦੋ ਹੀ ਚੀਜ਼ਾਂ ਚੰਗੀਅਾਂ ਲੱਗਦੀਅਾਂ ਨੇ,
ੲਿੱਕ ਤੂੰ ਤੇ ੲਿੱਕ ਤੇਰਾ ਸਾਥ...👫
ਸ਼ਹਿਦ ਨਾਲੋਂ ਮਿੱਠੀ ਸਾਡੀ ਬੋਲੀ ਏ ਪੰਜਾਬ ਦੀ,
ਜੀਹਦੇ ਵਿੱਚੋਂ ਮਹਿਕ ਆਵੇ ਸੱਜਰੇ ਗੁਲਾਬ ਦੀ,
ਫੁੱਲਾਂ ਨਾਲੋਂ ਕੋਮਲ ਇਹ ਜਾਈ ਪੰਜ ਆਬ ਦੀ..
1984 ਨੂੰ ਵੀ ਤਾਂ ਪੱਗਾਂ ਸਿਰ ਤੋਂ ਰੁੜੀਆਂ ਸੀ,
ਤੰਬੂ ਲਾਉਂਦਾ ਚੋਟੀ ਤੇ ਬੋਡੀਗਾਰਡ ਸੀ ਰੱਖਦਾ ਕੁੜੀਆਂ..👭
ਕੀ ਹੋਇਆ ਜੇ ਪੱਤਝੜ ਆਈ, ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀਂ,
ਮੈਂ ਲੱਭ ਕੇ ਲਿਆਉਨਾ ਕਿਤੋਂ ਕਲਮਾਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ..💐
ਜਾਵੋ ਨੀ ਕੋਈ ਮੋੜ੍ਹ ਲਿਆਵੋ, ਨੀ ਮੇਰੇ ਨਾਲ ਗਿਆ ਅੱਜ ਲੜ੍ਹ ਕੇ,
ਓਹ੍ਹ ਅੱਲਾ ਕਰੇ ਜੇ ਆ ਜਾਵੇ ਸੋਹਣਾ, ਦੇਵਾ ਜਾਨ ਕਦਮਾਂ ਵਿੱਚ ਧਰਕੇ..🤷
ਛੱਲੇ ਨੂੰ ਦੇਣ ਦੁਆਵਾਂ, ਰੱਬ ਵਰਗੀਆਂ ਮਾਵਾਂ, ਬਾਪੂ ਦੀਆਂ ਢੇਰ ਸਲਾਹਵਾਂ,
ਛੱਲਾ ਗੱਲ ਸੁਣਦਾ ਸਭ ਦੀ ਤੇ ਕਰਦਾ ਆਪਣੇ ਮਨ ਦੀ ।
ਜੱਟ ਸਿਵਿਆਂ 'ਚੋਂ ਲੰਘਿਆਂ ਚੁੜੇਲ ਟੱਕਰੀ,
ਜਾਣੀ ਬੜੀ ਸੋਹਣੀ ਭੂਤ Female ਟੱਕਰੀ..👩🏽
ਉਹ ਕਹਿੰਦੀ "ਸ਼ਾਇਰੀ" ਤੋਂ ਬਿਨਾਂ ਕੁਝ ਹੋਰ ਕਰਦੈਂ "ਖਾਸ" ਕੀ ??
ਵਿੱਚ ਗੱਲਾਂ ਦੇ ਸਮਝ ਗਈ ਬਿਨਾ "ਪੈਸੇ" ਕਾਹਦੀ "ਆਸ਼ਿਕੀ"..
ਓ ਨਖਰੋ ਦੀ ਅੱਖ ਲੜ ਗਈ ਆ ਟਾਇਮ ਤੇ, Online ਰਹਿੰਦੀ ਕੁੜੀ ਵੈਬ ਕੈਮ ਤੇ,
ਨਖਰੋ ਨੇ ਕਾਲਜਾਂ ਦੇ ਮੁੰਡੇ ਪੱਟ ਤੇ, ਲਾਲਿਆਂ ਦੀ ਕੁੜੀ ਸੈਂਟੀ ਹੋਗੀ ਜੱਟ ਤੇ..😎
ਬਚਪਨ ਦੇ ਕੁੱਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ ਨੇ,
ਮੇਰੀਆ ਯਾਦਾਂ ਦੇ ਵਿੱਚ ਵੱਸਦੇ ਗੀਤ ਤੋਤਲੇ ਗਾਉਂਦੇ ਨੇ..🎤
ਸੀ ਛੱਡ ਗਈ ਗੁੰਮਨਾਮ ਨੂੰ ਅੱਜ ਨਾਮ ਸੁਣ ਕੇ ਤੜਫਦੀ,
ਦਿਲੋਂ ਕੱਢ ਗਈ ਜੋ ਮਾਨ ਨੂੰ ਉਹ ਅੱਜ ਵੀ ਦਿਲ ਵਿਚ ਧੜਕਦੀ..
ਦਿਲ ਦੀ ਗੈਲਰੀ ਚ ਤੇਰੇ ਮੇਰੇ ਪੋਜ਼ ਸੱਜਣਾਂ,
ਨਾਂ ਹੋਈ ਦੂਰ ਰਹੀ ਤੂੰ ਕਲੋਜ਼ ਸੱਜਣਾਂ..👫
ਮੈਨੂੰ ਮੇਰੇ ਖੇਤਾਂ ਵਿੱਚ ਖਿੱਚੀ ਫੋਟੋ ਠੀਕ ਐ, ਚੰਡੀਗੜ੍ਹ ਖਿੱਚਿਆ ਸਨੈਪ ਨਹੀਂਓ ਚਾਹੀਦਾ,
ਦਿਲ ਜਿੱਡੇ ਨਕਸ਼ੇ ਪੰਜਾਬ ਉੱਤੇ ਛਾ’ਜਾਂ, ਮੈਨੂੰ ਪੂਰੇ ਵਰਲਡ ਦਾ ਮੈਪ ਨਹੀਂਓ ਚਾਹੀਦਾ..
ਸਾਡੀ ਕਿਸਮਤ ਦੇ ਸਿਤਾਰੇ ਹਾਲੇ ਧੁੰਦਲੇ ਨੇ, ਰੱਬ ਨੇ ਦਿੱਤੇ ਜੇ ਚਮਕਾ ਫੇਰ ਤੈਨੂੰ ਦੱਸਾਗੇ,
ਅਸੀਂ ਮਾੜੇ ਸਾਡਾ ਟਾਈਮ ਵੀ ਮਾੜਾ ਚੱਲਦਾ ਏ, ਦਿਨ ਚੰਗੇ ਗਏ ਜੇ ਆ ਫੇਰ ਤੈਨੂੰ ਦੱਸਾਂਗੇ..✍️
ਗੁਰੂ ਪੀਰ ਰਹਿ ਗਏ ਹੁਣ ਘਰਾਂ ਦਿਆਂ ਗੇਟਾਂ ਤੇ,
ਭਗਤ ਸਿੰਘ ਰਹਿ ਗਿਆ ਹੁਣ ਨੰਬਰ-ਪਲੇਟਾਂ ਤੇ,
ਗੁਰੂਆਂ ਦੀ ਬਾਣੀ ਹੁਣ ਕੈਸਟਾਂ ਚ ਵੱਜਦੀ,
ਸੁਣ ਲਓ ਸੁਣਾਵਾਂ ਥੋਨੂੰ ਸੱਚੀ ਗੱਲ ਅੱਜ ਦੀ……
ਰੱਬਾ ਸਾਡੇ ਵਾਸਤੇ ਬਣਾਈ ਜਿਹੜੀ ਕੁੜੀ,
ਸਾਨੂੰ ਇੱਕ ਵਾਰੀ ਉਸਦਾ ਦੀਦਾਰ ਤਾਂ ਕਰਾ..🤗
ਸਾਂਭ ਕੇ ਨਿਸ਼ਾਨੀ ਰੱਖ ਲਈ, ਲੈ ਜੀ ਨਾਲ ਰੁਮਾਲ ਮੇਰਾ,
ਝੰਗ ਸਿਆਲਾਂ ਨਾਲੋਂ ਸੋਹਣਾ, ਮੇਰਾ ਪਿੰਡ ਜਲਾਲ ਕੁੜੇ..🏕
ਹੁਣ ਕੌਣ ਸੁਣਾਉ ਗੱਲ ਸਾਨੂੰ ਧੀ ਦੋ ਰਾਂਝੇ ਦੀ,
ਸੋਹਣੀ ਮਹੀਵਾਲ ਦੇ ਕਿੱਸੇ ਤੋਂ ਅਸੀਂ ਹੋ ਗਏ ਵਾਂਝੇ ਜੀ..✍️
ਆਕੇ ਕੌਣ ਦੱਸੂ ਗੱਲ ਬਾਬਾ ਬੰਦਾ ਸਿੰਘ ਬਹਾਦੁਰ ਵਾਰ ਦੀ,
ਘਾਟ ਪੂਰੀ ਨਾ ਹੋਣੀ ਮਾਣਕ ਜੇਹੇ ਕਲਾਕਾਰ ਦੀ..🎤
ਵੇ ਤੇਰੇ ਪੈਰੀਂ ਝਾਂਜਰ ਹਾਂ,
ਵੇ ਤੇਰੇ ਹੱਥ ਦੀ ਖੰਜਰੀ ਹਾਂ,
ਮਰਜਾਣਿਆਂ ਮਾਨਾਂ ਵੇ ਸਾਂਈਆਂ ਦੀ ਕੰਜਰੀ ਆ..🙏
ਆਜਾ ਦਿਲ ਵਿੱਚ ਵਸਜਾ ਤੂੰ,
ਕਿਤੇ ਦਿਲ ਚ ਵਸਾ ਲੈ ਸਾਨੂੰ..🙏
ਐਵੇ ਦੋ ਸਾਲ ਚੰਡੀਗ੍ਹੜ ਪੜ੍ਹ ਕੀ ਗਿਆ,
ਨੀ ਮੁੰਡਾ ਆਸ਼ਕੀ ਚੋ ਡਿਗਰੀ ਕਰ ਨੀ ਗਿਆ..😎
ਭੂਆ ਕੋਲੇ ਆਕੇ ਸੁੱਖੀ ਰਹਿੰਦੀ ਹੁੰਦੀ ਸੀ, ਮਰਜੂਗੀ ਤੇਰੇ ਬਿਨਾ ਕਹਿੰਦੀ ਹੁੰਦੀ ਸੀ,
ਬਾਰੋ-ਬਾਰੀ ਸਾਰੀਆਂ ਦੇ ਡੋਲੇ ਉਡ ਗਏ, ਮਿੱਤਰਾਂ ਦੇ ਪਿੰਡ ਚੋ ਪਟੋਲੇ ਮੁੱਕ ਗਏ..👭
ਹਾਸੇ ਵਿੱਚ ਮਾਰੇ ਦਾ, ਸੱਜਣਾ ਦੇ ਲਾਰੇ ਦਾ, ਖੇਡ ਵਿੱਚ ਹਾਰੇ ਦਾ, ਗੁੱਸਾ ਨੀ ਕਰੀ ਦਾ 22 ਗੁੱਸਾ ਨੀ ਕਰੀ ਦਾ..
ਕੀਤੀ ਸਾਡੀ ਕਿਰਤ ਤੇ ਹੈ ਲੋਟੀ ਪੈਂਦੀ, ਸੀ ਕਿੱਥੇ ਮੱਥਾ ਟੇਕਿਆ, ਕਿੱਥੇ ਕੋਠੀ ਪੈਂਦੀ,
ਪੱਗਾਂ ਬੰਨੀਆਂ ਠੋਕ ਕੇ ਸੱਜਣ ਠੱਗ ਯਾਰਾਂ, ਗੁਰੂ ਘਰ ਦੇ ਗੋਲਕ ਖਾ ਗਈਆਂ ਕਾਵਾਂ ਦੀਆਂ ਡਾਰਾਂ..
ਮੁੱਲ ਲੈ ਕੇ ਦਰਦ ਅਸੀ ਪੀੜਾ ਪਏ ਹੰਢਾਉਣੇ ਆ,
ਉਹ ਕਿ ਜਾਣੇ ਜ਼ਿੰਦਗੀ ਨਾਲੌ ਵਧ ਕੇ ਉਸ ਨੂੰ ਚਾਉਣੇ ਆ..👫
ਜੱਟੀ ਪੰਜਾਬੀ ਸੂਟਾਂ ਦੀ ਪੂਰੀ ਆ ਸ਼ੌਕੀਨ ਵੇ, ਪਰ ਕਦੇ ਕਦੇ ਪਾ ਲੈਂਦੀ ਜੀਨ ਵੇ,
ਮੈਨੂੰ ਦੇਖ ਕੇ ਮੁੱਛਾਂ ਜਿਹੀਆਂ ਚਾੜਿਆ ਨਾਂ ਕਰ, ਕੱਲੀ ਧੀ ਮਾਪਿਆਂ ਦੀ ਬਹੁਤਾ ਰੋਅਬ ਮਾਰਿਆ ਨਾਂ ਕਰ..
ਟੁੱਟੀ ਹੋਈ ਝਾਂਜਰ ਜਨਾਬ ਸਾਂਭੀ ਪਈ ਆ,
ਕੱਲੀ-ਕੱਲੀ ਸੋਹਣੀਏਂ, ਮੈਂ ਯਾਦ ਸਾਂਭੀ ਪਈ ਆ..👨❤️👨 💏
ਐਵੇਂ ਧੋਖੇਬਾਜ਼ ਲੋਕੀ ਕਹਿੰਦੇ ਸਾਹਿਬਾਂ ਨੂੰ,
ਮਿਰਜ਼ੇ ਦੀ ਯਾਰੋ ਏਦਾ ਲਿਖੀ ਹੋਈ ਸੀ..!
ਬਾਬਾ ਆਪੇ ਤਖਤ ਬਿਠਾ ਦੇਵੇ,
ਬੰਦਾ ਹੋਵੇ ਨਾਂ ਬੇਨੀਤ ਕੁੜੇ..🙏
ਰਾਮਦੇਵ ਦੀਆਂ ਵਿਕੀ ਜਾਣ ਦਾਤਣਾਂ,
ਜੱਟਾ ਤੇਰੀ ਸਾਉਣੀ ਕਦੇ ਹਾੜੀ ਵਿਕੇਂ ਨਾ...
ਓ ਮੁੱਛ ਕੁੰਡੀ ਆ ਬਈ ਮੇਰੇ ਸਰਦਾਰ ਦੀ,
ਤੇ ਮੈਂ ਵੀ ਗੁੱਤ ਲੰਮੀ ਰੱਖ ਲਈ..