ਸਾਗਰ ਚ ਜਿੰਨੇ ਮੋਤੀ ਅੰਬਰ ਚ ਜਿੰਨੇ ਤਾਰੇ
ਰੱਬ ਤੈਨੂੰ ਓਨੀਆਂ ਖੁਸ਼ੀਆਂ ਬਖਸ਼ੇ ਤੇ ਖਵਾਬ ਤੇਰੇ ਪੂਰੇ ਹੋਣ ਸਾਰੇ ਦੇ ਸਾਰੇ
ਜਨਮਦਿਨ ਮੁਬਾਰਕ
ਅੱਜ ਦਿਨ ਆਇਆ ਜਸ਼ਨ ਮਨਾਉਣ ਦਾ
ਲੱਖ ਵਧਾਇਆਂ ਤੈਨੂੰ ਅੱਜ ਦੇ ਦਿਨ ਦੁਨੀਆਂ ਚ ਆਉਣ ਦਾ
ਪਿਆਰ ਭਰੀ ਜਿੰਦਗੀ ਮਿਲੇ ਤੁਹਾਨੂੰ
ਖੁਸ਼ੀਆਂ ਨਾਲ ਭਰੇ ਪਲ ਮਿਲਣ ਤੁਹਾਨੂੰ
ਕਦੀ ਕਿਸੀ ਗ਼ਮ ਦਾ ਸਾਮਣਾ ਨਾ ਕਰਨਾ ਪਵੇ
ਐਸਾ ਆਉਣ ਵਾਲਾ ਕੱਲ ਮਿਲੇ ਤੁਹਾਨੂੰ
ਤੁਹਾਨੂੰ ਯਾਦ ਰਹੇ ਜਾਂ ਨਾ ਰਹੇ
ਸਾਨੂ ਰਹਿੰਦਾ ਹੈ ਯਾਦ ਇਹ ਦਿਨ ਹਰ ਦਿਨ
ਸਾਡੇ ਲਈ ਤੋਂ ਬਹੁਤ ਖਾਸ ਹੈ
ਕਿਉਂਕਿ ਅੱਜ ਹੈ ਆਪਣੇ ਯਾਰ ਦਾ ਜਨਮਦਿਨ
ਚਰਖਾ ਚਲਦਾ ਰਹੇ ਕਦੇ ਤੰਦ ਨਾ ਟੁੱਟੇ
ਜਿੰਦਗੀ ਚਲਦੀ ਰਹੇ ਕਦੇ ਸਾਡਾ ਪਿਆਰ ਨਾ ਟੁੱਟੇ
ਜਨਮਦਿਨ ਦੀਆਂ ਮੁਬਾਰਕਾਂ
ਜਿਓੰਦੇ ਵੱਸਦੇ ਰਹੋ ਸਦਾ ਖੁਸ਼ੀਆਂ ਮਾਣੋ
ਜਨਮਦਿਨ ਮੁਬਾਰਕ।.
ਹਰ ਪਲ ਤੁਹਾਡੇ ਬੁੱਲ੍ਹਾ ਤੇ ਮੁਸਕਾਨ ਰਹੇ,
ਹਰ ਗ਼ਮ ਤੋਂ ਤੁਸੀਂ ਅਣਜਾਣ ਰਹੋ,
ਖੁਸ਼ੀਆਂ ਭਰੀ ਹੋਵੇ ਤੁਹਾਡੀ ਜਿੰਦਗੀ ਇਹੀ "ਰੱਬ" ਕੋਲ ਦੂਆ ਕਰਦੇ ਹਾਂ..
ਜਨਮਦਿਨ ਮੁਬਾਰਕ ਜੀ..
ਜਨਮਦਿਨ ਦੀਆ ਮੁਬਾਰਕਾਂ ਵਾਹਿਗੁਰੂ ਜੀ ਲੰਬੀ ਉਮਰ ਕਰੇ,
ਅੰਗ ਸੰਗ ਸਹਾਈ ਹੋਣ,
ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ..
ਜੁਗ ਜੁਗ ਜਵਾਨੀਆਂ ਮਾਣ..
ਜਨਮਦਿਨ ਮੁਬਾਰਕ...
ਰੱਬ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ..
ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ
ਵਾਹਿਗੁਰੂ ਚੰਗੀ ਸਿਹਤ ਬਖਸ਼ੇ ਅਤੇ ਆਉਣ ਵਾਲੇ ਸਮੇਂ ਵਿਚ ਖੁਸ਼ੀਆਂ ਵਿਚ ਵਾਧਾ ਕਰੇ
ਜਨਮਦਿਨ ਮੁਬਾਰਕ ਜੀ, ਹਮੇਸ਼ਾ ਖੁਸ਼ ਤੇ ਚੜ੍ਹਦੀ ਕਲਾ ਵਿੱਚ ਰਹੋ, ਤੰਦਰੁਸਤ ਰਹੋ।
ਰੱਬ ਹਰ ਜਗਾ ਨਹੀਂ ਹੋ ਸਕਦਾ ਇਸ ਲਈ ਉਸਨੇ ਮਾਵਾਂ ਬਣਾਈਆਂ..
ਜਨਮਦਿਨ ਮੁਬਾਰਕ ਮਾਂ
ਤੁਹਾਡੇ ਪਿਆਰ ਦੇ ਅੱਗੇ ਸਬ ਰਿਸ਼ਤੇ ਫਿੱਕੇ ਨੇ..
ਜਨਮਦਿਨ ਮੁਬਾਰਕ ਹੋਵੇ ਮਾਂ
ਜਨਮ ਦਿਨ ਮੇਰੀ ਰੱਬ ਵਰਗੀ ਮਾਂ ਨੂੰ
ਧਰਤੀ ਤੇ ਆਉਣ ਦੀਆ ਮੁਬਾਰਕਾਂ
ਰੱਬ ਤੇਰੀ ਉਮਰ ਊਠ ਵਾਗੂੰ ਲੰਬੀ ਕਰੇ
ਸਾਰੀ ਦੁਨੀਆ ਮੁਕ ਜਾਵੇ ਤੂੰ ਕੱਲਾ
ਈ ਕੰਧਾ ਚ ਵੱਜਦਾ ਫਿਰੇ