Are you looking for best New Punjabi Shayari 2020 status? We have 540+ status about New Punjabi Shayari 2020 for you. Feel free to download, share, comment and discuss every status,quote,message or wallpaper you like.



Check all wallpapers in New Punjabi Shayari 2020 category.

Sort by

Oldest Status 401 - 450 of 540 Total

ਕਦੇ ਆਉਂਦੇ ਦਿਨਾਂ ਦਾ ਤੇ
ਕਦੇ ਲੰਘੀਆਂ ਤਰੀਕਾਂ ਦਾ
ਮੇਰੇ ਸੀਨੇ ਵਿੱਚ ਕਿੰਨਾ ਸ਼ੋਰ ਹੈ
ਖਾਮੋਸ਼ ਚੀਕਾਂ ਦਾ

ਨਾ ਕੋਈ ਜਾਤ ਹੈ ਮੇਰੀ
ਨਾ ਕੋਈ ਥਾਂ ਟਿਕਾਣਾ
ਅੱਖਾਂ ਬੰਦ ਕਰ ਇਸ਼ਕ ਜਗਾ ਲਈ
ਤੂੰ ਵੀ ਖੁੱਦ ਸ਼ਾਇਰ ਬਣ ਜਾਣਾ

ਅੱਖਾਂ ਚ ਨੀਂਦਰ ਰਹਿੰਦੀ ਏ ਤੇ
ਸਾਥੀ ਬਣ ਗਈਆਂ ਰਾਤਾਂ
ਉਹ ਫਿਰ ਛੇਤੀ ਕਿੱਥੇ ਰੁਕਦੀਆਂ ਨੇ
ਇਸ਼ਕ ਦੀਆਂ ਬਰਸਾਤਾਂ

ਕੂੰਡੇ ਟੁੱਟ ਗਏ ਨੇ ਤਾਕੀ ਦੇ
ਸੱਜਣਾਂ ਵੇ ਲੈ ਖ਼ਬਰਾਂ
ਸਾਹ ਥੋੜੇ ਜਿਹੇ ਬਾਕੀ ਨੇ

ਕੂੰਡੇ ਟੁੱਟ ਗਏ ਨੇ ਤਾਕੀ ਦੇ
ਸੱਜਣਾਂ ਵੇ ਲੈ ਖ਼ਬਰਾਂ
ਸਾਹ ਥੋੜੇ ਜਿਹੇ ਬਾਕੀ ਨੇ

ਲੇਖਾਂ ਵਿੱਚ ਨਾ ਹੁੰਦੇ ਕਾਹਤੋਂ
ਖ਼ਵਾਬਾਂ ਦੇ ਵਿੱਚ ਆਉਂਦੇ ਜਿਹੜੇ
ਉਹ ਖੁੱਦ ਵੀ ਕਿੱਥੇ ਸੌਂਦੇ ਹੋਣੇ
ਸਾਰੀ ਰਾਤ ਜਗਾਉਂਦੇ ਜਿਹੜੇ

ਇਸ਼ਕੇ ਦੇ ਘਰ ਯਾਰਾ
ਨਾ ਟਾਕੀ ਨਾ ਦਰ ਯਾਰਾ
ਨਾ ਗੋਲੀ ਨਾ ਡਾਕਾ ਮਾਰਨ
ਇਸ਼ਕ ਦਾ ਬੱਸ ਝਾਕਾ ਮਾਰਨ

ਹੈਗਾ ਜੇ ਨਿਗਾਹ ਚ ਤਾਂ ਦਿਉ ਲੱਭ ਕੇ
ਦਰਦਾਂ ਦੇ ਹਿਸਾਬ ਲਈ ਮੁਨੀਮ ਰੱਖਣਾ

ਬਹੁਤ ਉਦਾਸ ਹਾਂ ਤੇਰੇ ਕਰਕੇ
ਰਹਿੰਦਾ ਨਿਰਾਸ਼ ਹਾਂ ਤੇਰੇ ਕਰਕੇ
ਜਿਓਂਦੀ ਲਾਸ਼ ਹਾਂ ਤੇਰੇ ਕਰਕੇ
ਕੱਡਦਾ ਭੜਾਸ ਹਾਂ ਤੇਰੇ ਕਰਕੇ
ਅੱਜਕੱਲ ਲਿਖਦਾ ਬਕਵਾਸ ਹਾਂ ਤੇਰੇ ਕਰਕੇ

ਕੋਠੇ ਉੱਤੇ ਜੰਗਲਾ ਏ
ਦਿਲ ਮੁਰਝਾਏ ਹੋਏ ਨੇ
ਚਿਹਰਾ ਉੱਤੋਂ ਉੱਤੋਂ ਰੰਗਲਾ ਏ

ਰਗੜਾਂ ਖਾਕੇ ਉੱਠੇ ਸੀ ਇਕ ਪੀੜ ਪੁਰਾਣੀ ਤੋਂ
ਮਸਾਂ ਹੀ ਦਿਲ ਥੋੜਾ ਮੂੜ੍ਹ੍ਹਿਆ ਸੀ
ਮੇਰਾ ਉਸ ਮਰਜਾਣੀ ਤੋਂ
ਓਹਦੀ ਯਾਦ ਪਰਾਹੁਣੀ
ਦਿਲ ਮੇਰੇ ਦੇ ਤਾਰ ਹਿਲਾ ਗਈ ਆ
ਇਹ ਸਰਦ ਹਵਾ ਅੱਜ ਫੇਰ
ਉਸਦੀ ਯਾਦ ਦਵਾ ਗਈ ਆ

ਕਿਆ ਖੂਬ ਹੋਤਾ
ਅਗਰ ਦੁੱਖ ਰੇਤ ਕੇ ਹੋਤੇ
ਮੁੱਠੀ ਸੇ ਗਿਰਾ ਦੇਤੇ
ਪੈਰੋਂ ਸੇ ਉੜਾ ਦੇਤੇ

ਕੁੱਛ ਕਹਿ ਗਏ ਕੁੱਛ ਸਹਿ ਗਏ
ਕੁੱਛ ਕਹਿੰਦੇ ਕਹਿੰਦੇ ਰਹਿ ਗਏ
ਮੈ ਸਹੀ ਤੂੰ ਗਲਤ ਦੇ ਖੇਲ ਵਿੱਚ
ਪਤਾ ਨੀ ਕਿੰਨੇ ਰਿਸ਼ਤੇ ਢਹਿ ਗਏ

ਬਹੁਤਾ ਵਾਕਿਫ਼ ਨਹੀਂ ਹਾਂ
ਮੈਨੂੰ ਰੌਣਕ ਵੱਲ ਲੈ ਚੱਲ
ਮੇਰੀ ਫੜ੍ਹ ਉਂਗਲ ਤੇ
ਮੈਨੂੰ ਮੁਹੱਬਤ ਵੱਲ ਲੈ ਚੱਲ

ਜ਼ਖਮ ਅੱਜ ਵੀ ਤਾਜਾ ਹੈ
ਪਰ ਨਿਸ਼ਾਨ ਚਲਿਆ ਗਿਆ
ਮੁਹੱਬਤ ਅੱਜ ਵੀ ਬਹੁਤ ਐ
ਪਰ ਉਹ ਇਨਸਾਨ ਚਲਿਆ ਗਿਆ

ਪਾਈਆਂ ਮੈਂ ਜ਼ੰਜ਼ੀਰਾਂ ਰੱਖੇ ਬੰਨ੍ਹ ਬੰਨ੍ਹ ਪੈਰ
ਇੱਕ ਵਾਰੀ ਜੇ ਬੁਲਾਉਂਦਾ ਭੱਜੇ ਆਉਂਦੇ ਤੇਰੇ ਸ਼ਹਿਰ

ਆਸਮਾਨ ਜਿਹੇ ਸੀ ਵਾਅਦੇ ਤੇਰੇ
ਹਵਾਵਾਂ ਜਿਹੇ ਸੀ ਇਰਾਦੇ ਤੇਰੇ
ਸੋਚਿਆ ਜਿੱਤ ਗਏ ਸ਼ਤਰੰਜ ਇਸ਼ਕ ਦੀ
ਪਰ ਮਾਰ ਮੁਕਾ ਗੲੇ ਪਿਆਦੇ ਤੇਰੇ

ਤੇਰੇ ਹਿੱਸੇ ਸਵੇਰ ਕੀਤੀ
ਮੇਰੇ ਹਿੱਸੇ ਤੇਰੀ ਸ਼ਾਮ ਹੀ ਹੋਵੇ
ਇਸ਼ਕ ਤਾਂ ਇਸ਼ਕ ਹੈ
ਸੱਜਣਾ ਭਾਵੇ ਬਦਨਾਮ ਹੀ ਹੋਵੇ

ਕਿਸੇ ਦਾ ਇਸ਼ਕ ਤੇ ਕਦੇ ਕਿਸੇ ਦਾ ਖਿਆਲ ਸੀ ਮੈਂ
ਪਿਛਲੇ ਗੁਜ਼ਰੇ ਦਿਨਾਂ ਵਿੱਚ ਕਮਾਲ ਸੀ ਮੈਂ

ਲੱਖ ਟੁੱਟ ਜਾਣ ਦਿਲੋਂ ਤੋੜੀਆਂ ਨੀ ਜਾਂਦੀਆਂ
ਯਾਦਾਂ ਕਦੇ ਵੀ ਕਿਸੇ ਨੂੰ ਮੋੜੀਆਂ ਨੀ ਜਾਂਦੀਆਂ

ਸਿਰਫ ਬੇਚੇਨੀਆਂ ਲਿਖੀਆਂ ਜਾਂਦੀਆਂ ਨੇ ਦਿਲ ਦੀਆਂ
ਲਫ਼ਜ਼ਾਂ ਵਿੱਚ ਕਿੱਥੇ ਪੂਰੀ ਹੁੰਦੀ ਹੈ ਕਮੀ ਤੇਰੀ ਸੱਜਣਾ

ਸਿਰਫ ਬੇਚੇਨੀਆਂ ਲਿਖੀਆਂ ਜਾਂਦੀਆਂ ਨੇ ਦਿਲ ਦੀਆਂ
ਲਫ਼ਜ਼ਾਂ ਵਿੱਚ ਕਿੱਥੇ ਪੂਰੀ ਹੁੰਦੀ ਹੈ ਕਮੀ ਤੇਰੀ ਸੱਜਣਾ

ਜਿੰਨੇ ਵੀ ਹਮਦਮ ਮਿਲੇ ਨੇ
ਸਭ ਦੇ ਕੋਲੋਂ ਗ਼ਮ ਮਿਲੇ ਨੇ
ਸ਼ਹਿਰ ਤੇਰੇ ਵਿੱਚ ਵਫ਼ਾ ਦੇ ਨਾਂ ਤੇ
ਵਿਕਦੇ ਬਾਜ਼ਾਰੀ ਚੰਮ ਮਿਲੇ ਨੇ

ਕਿਸਮਤ ਦਾ ਫੁੱਲ
ਮੇਰੇ ਹੱਥੋਂ ਛੁੱਟ ਗਿਆ ਰੱਬਾ
ਉਸਨੂੰ ਟੁੱਟ ਕੇ ਚਾਹਿਆ ਸੀ ਤੇ
ਮੈਂ ਚਾਹ ਕੇ ਟੁੱਟ ਗਿਆ ਰੱਬਾ

ਚੇਤਾ ਵੀ ਨਹੀਂ ਉਸਨੂੰ ਮੇਰੇ ਨਾਲ ਬਿਤਾਏ ਕਿਸੇ ਪੱਲ ਦਾ
ਬਦਲ ਗਏ ਸਾਰੇ ਗਵਾਹ ਵੀ
ਮੇਰੇ ਰਿਹਾ ਨਾ ਕੋਈ ਮੇਰੇ ਵੱਲ ਦਾ

ਹੱਸ ਕੇ ਕਬੂਲ ਕੀ ਕਰ ਲਈਆਂ ਕੁੱਝ ਸਜ਼ਾਵਾਂ ਮੈਂ
ਤੂੰ ਤਾਂ ਦਸਤੂਰ ਹੀ ਬਣਾ ਲਿਆ
ਹਰ ਇਲਜ਼ਾਮ ਮੇਰੇ ਤੇ ਲਗਾਉਣ ਦਾ

ਕਾਸ਼
ਇਹ ਦਿਲ ਵੀ ਬੇਜਾਨ ਹੁੰਦਾ ਨਾ
ਕਿਸੇ ਦੇ ਆਉਣ ਨਾਲ ਧੜਕਦਾ ਤੇ ਨਾ
ਕਿਸੇ ਦੇ ਜਾਣ ਨਾਲ ਤੜਫਦਾ

ਹਾਰਾਂ ਖਾ ਖਾ ਜੀ ਰਿਹਾ
ਮੇਰਾ ਰਹਿਣਾ ਮੇਰਾ ਸਬੂਤ ੲੇ
ਤੁਰਦਾ ਤੁਰਦਾ ਥੱਕ ਜਾਵਾ
ਜਿਥੇ ਜਾਣਾ ਬੜੀ ਹੀ ਦੂਰ ੲੇ

ਮੈਂ ਸ਼ਬਦ ਉਹ ਲਿੱਖ ਦਿੰਦਾ
ਜੋ ਮੂੰਹੋ ਨਾਂ ਮੇਰੇ ਤੋ ਬੋਲ ਹੁੰਦੇ
ਮੇਰੀ ਜਿੰਦਗੀ ਦੇ ਵਿੱਚ ਕੁੱਝ ਵਰਕੇ ਨੇ
ਜੋ ਸ਼ਰੇਆਮ ਨਈ ਖੋਲ ਹੁੰਦੇ

ਕੁਦਰਤ ਵਰਗੀ ਕੁੜੀ ਸੀ
ਮੁਹੱਬਤ ਦਾ ਕਿੱਸਾ ਸੀ
ਤੋੜ ਕੇ ਦਿਲ ਸ਼ਾਇਰੀ ਦੇਤੀ
ਕਹਿੰਦੀ ਬਸ ਏਹੀ ਤੇਰਾ ਹਿੱਸਾ ਸੀ

ਏਦਾ ਉਮਰ ਕੱਟੀ ਦੋ ਅਲਫਾਜ਼ ਵਿੱਚ
ਇੱਕ ਆਸ ਵਿੱਚ
ਇੱਕ ਕਾਸ਼ ਵਿੱਚ

ਇਹ ਰਾਤ ਹਿਜ਼ਰ ਦੀ ਉਮਰ ਤੋਂ ਵੀ ਲੰਬੀ ਏ ਸੱਜਣਾ
ਤੈਨੂੰ ਚੇਤੇ ਕਰਕੇ ਰੂਹ ਮੇਰੀ ਫੇਰ ਕੰਬੀ ਏ ਸੱਜਣਾ

ਮੈਂ ਪਤਝੜ ਦਾ ਆਦੀ ਹਾਂ
ਦੁੱਖਾਂ ਵਿਚ ਵੀ ਰਾਜੀ ਹਾਂ
ਉਹ ਬਹੁਤ ਵੱਡੀ ਹਸਤੀ ਹੈ
ਫਿਰ ਵੀ ਹੱਸਣ ਨੂੰ ਤਰਸੀ ਹੈ

ਕੁੱਝ ਕਹਿ ਗਏ
ਕੁਝ ਸਹਿ ਗਏ
ਕੁਝ ਕਹਿੰਦੇ ਕਹਿੰਦੇ
ਰਹਿ ਗਏ

ਉਹਦੀ ਗਲੀ ਜਾਣ ਦਾ ਤਾਂ ਚਾਅ hunda ਸੀ
ਕਿਤੇ ਜਾਣਾ ਹੋਏ ਓਹੀ ਸਾਡਾ ਰਾਹ hunda ਸੀ

ਕੋਈ ਪੱਕਾ ਵਪਾਰੀ ਨਈ ਮਿਲਿਆ
ਜੋ ਉਮਰਾਂ ਤੱਕ ਸਾਡੇ ਨਾਲ ਰਹੇ
ਸਭ ਵਾਰੋ ਵਾਰੀ ਚਲੇ ਗਏ
ਕੁੱਝ ਦਿਨ ਰਹੇ ਤੇ ਕੁੱਝ ਸਾਲ ਰਹੇ

ਤੂੰ ਬੱਦਲ ਵਰਗਾ ਏ
ਤੈਨੂੰ ਵਰਨਾ ਆਉਂਦਾ ਏ
ਅਸੀਂ ਧਰਤੀ ਵਰਗੇ ਹਾਂ
ਸਾਨੂੰ ਜਰਨਾ ਆਉਂਦਾ ਏ

ਦੋ ਤਾਰਾਂ ਨੇ ਪਿੱਤਲ ਦੀਆਂ
ਨੀ ਜਦੋਂ ਤੇਰੀ ਯਾਦ ਆਵੇ
ਚੀਕਾਂ ਦਿਲ ਦੀਆ ਨਿੱਕਲ ਦੀਆਂ

ੳੁਹਨਾਂ ਕਿੰਨੇ ਪੱਥਰ ਦਿਲ ਤੇ ਰੱਖੇ ਹੋਣਗੇ
ਵਿਛੜਨ ਲੱਗਿਆ ਖਿੜ ਖਿੜ ਐਨਾ ਹੱਸੇ ਜੋ

ਦਿਲ ਕੁਰਲਾੳੁਂਦਾ ਸੀ ਬੜਾ
ਹੰਝੂ ਰੁਕੇ ਨਹੀਂ ਸੀ ਮੇਰੇ
ਜਦ ੳੁਹ ਕਹਿ ਕੇ ਛੱਡ ਗੲੇ
ਅਸੀਂ ਕਾਬਿਲ ਨੀ ਤੇਰੇ

ਹੈ ਕਿਸੀ ਕੋ ਹਮਾਰੀ ਤਲਬ ਤੋ ਬੋਲੀ ਲਗਾਈਏ
ਸੌਦਾ ਬੁਰਾ ਨਹੀ ਹੈ
ਬਸ ਹਾਲਾਤ ਬੁਰੇ ਹੈਂ

ਅਸੀ ਜੱਗ ਜਿੱਤ ਕੇ ਕੀ ਲੈਣਾ
ਜਿੱਤਣਾ ਸੀ ਜਿਸਨੂੰ ਅਸੀ ਉਹਦੇ ਕੋਲੋ ਹਾਰੇ ਹਾਂ

ਮਹਿਲਾਂ ਨਾਲ ਲਾ ਲਈ ਸੀ ਕੱਚੀਆਂ ਕੰਧਾਂ ਨੇ
ਅੱਧਮੋਏ ਕਰਤੇ ਇਸ਼ਕੇ ਦਿਆਂ ਡੰਗਾ ਨੇ

ਪਤੰਗਾਂ ਦੀ ਖੇਡ ਸੀ ਮੇਰੀ ਜ਼ਿੰਦਗੀ
ਕੋਈ ਕੱਟ ਗਿਆ ਤੇ ਕੋਈ ਲੁੱਟ ਗਿਆ

ਪਤੰਗਾਂ ਦੀ ਖੇਡ ਸੀ ਮੇਰੀ ਜ਼ਿੰਦਗੀ
ਕੋਈ ਕੱਟ ਗਿਆ ਤੇ ਕੋਈ ਲੁੱਟ ਗਿਆ

ਉਮਰ ਕਹਿਤੀ ਹੈ ਅਬ ਸੰਜ਼ੀਦਾ ਹੂਆ ਜਾਏ
ਦਿਲ ਕਹਿਤਾ ਹੈ ਕੁਛ ਨਾਦਾਨੀਆਂ ਔਰ ਸਹੀ

ਕਿੱਦਾਂ ਕਰਾਂ ਬਿਆਨ ਮੈਂ ਆਪਣੀ ਇਸ ਤਨਹਾਈ ਨੂੰ
ਝੱਲ ਰਿਹਾ ਹਾਂ ਹੁਣ ਤੱਕ ਤੇਰੀ ਕੀਤੀ ਬੇਵਫ਼ਾਈ ਨੂੰ

ਤੇਰੀ ਦੀਦ ਦਾ ਰੋਗੀ ਦੇ ਦਵਾ ਮੈਨੂੰ
ਜਾਂ ਤਾਂ ਮਿਲਿਆ ਕਰ ਜਾਂ ਯਾਦ ਵੀ ਨਾ ਆ ਮੈਨੂੰ

ਬਸ ਸ਼ੌਂਕ ਜਿਹਾ ਹੀ ਏ ਲਿਖਣ ਦਾ
ਜੇ ਕਿਸੇ ਦੀ ਦੁਖਦੀ ਰਗ ਛੇੜ ਦੇਵਾਂ ਤਾਂ ਮਾਫ ਕਰਨਾ

ਬਸ ਸ਼ੌਂਕ ਜਿਹਾ ਹੀ ਏ ਲਿਖਣ ਦਾ
ਜੇ ਕਿਸੇ ਦੀ ਦੁਖਦੀ ਰਗ ਛੇੜ ਦੇਵਾਂ ਤਾਂ ਮਾਫ ਕਰਨਾ

NEW PUNJABI SHAYARI 2020 Page 1

NEW PUNJABI SHAYARI 2020 Page 2

NEW PUNJABI SHAYARI 2020 Page 3

NEW PUNJABI SHAYARI 2020 Page 4

NEW PUNJABI SHAYARI 2020 Page 5

NEW PUNJABI SHAYARI 2020 Page 6

NEW PUNJABI SHAYARI 2020 Page 7

NEW PUNJABI SHAYARI 2020 Page 8

NEW PUNJABI SHAYARI 2020 Page 9

NEW PUNJABI SHAYARI 2020 Page 10

NEW PUNJABI SHAYARI 2020 Page 11